ਕਦੇ ਨਹੀਂ ਵੇਖਿਆ
ਨੱਠਦੇ ਰਾਹਾਂ ’ਤੇ ਕਦੇ
ਟੁਰ ਨਹੀਂ ਵੇਖਿਆ
ਸੱਧਰਾਂ ਦਾ ਕੋਈ
ਆਜ਼ਾਦਪੁਰ ਨਹੀਂ ਵੇਖਿਆ
ਗੁੰਮ੍ਹ ’ਚ ਜੰਮੇ ਹਾਂ
ਘੁਟ-ਘੁਟ ਕੇ ਮਰਾਂਗੇ
ਤਾਜ਼ੀ ਧੁੱਪ ਨੂੰ ਹਾਲੇ
ਕਦੇ ਨਹੀਂ ਸੇਕਿਆ।
ਕੌਣ ਸਾਡੇ ਕੋਲ, ਦੁਖੀਆਂ
ਦੇ ਹੈ ਆਉਣਾ ਚਾਹੁੰਦਾ
ਸਾਹਾਂ ਨੂੰ ਖ਼ਤਰੇ ’ਚ
ਕੌਣ ਪਾਉਣਾ ਚਾਹੁੰਦਾ
ਪਰ ਜੋ ਆਏ ਵੀ
ਮਸਾਂ ਖਿੱਚ-ਧੂਹ ਕੇ
ਆਖਦੇ ਤੇਰੇ ’ਚ ਇਕ ਵੀ
ਗੁਣ ਨਹੀਂ ਦੇਖਿਆ।
ਮੈˆ ਦੋਸਤੀ ਦੇ ਹੜ੍ਹਾਂ ਨਾਲ
ਖੇਤ ਲਹਿਕਦੇ ਗ਼ਮਾਂ ਵਾਲੇ
ਜੜ੍ਹੋਂ ਪੁੱਟ ਉਜਾੜਣੇ
ਚਾਹੇ ਕਈ ਵਾਰ
ਦਬ ਗਿਆ ਇਕ-ਅੱਧਾ ਬੀਅ
ਧਰਤ ਦੀ ਕਿਸੇ ਪਰਤ ’ਚ
ਬਣ ਗਿਆ ਦਰਖ਼ਤ ਜਦ
ਉਦੋਂ ਅਸੀਂ ਵੇਖਿਆ।
ਬਿਰਹੋਂ ਦੇ ਬਿਰਖ ’ਤੇ ਹੁਣ
ਪੁੰਗਰ ਆਏ ਨੇ ਬਲਬ
ਜਗਦੇ ਨੇ ਰਾਤ ਨੂੰ
ਹਨੇਰਿਆਂ ਦਾ ਸੀਨਾ ਚੀਰਦੇ
ਚਿਹਰਾ ਤਾਂ ਭਾਵੇਂ
ਰਿਸ਼ਮਾ ਜਾਂਦਾ ਹੈ ਉਦੋਂ
ਪਰ ਰੂਹ ਦਾ ਹਰ ਅੰਸ਼
ਜਾਂਦਾ ਹੈ ਭੇਟਿਆ।
ਮੁੱਕਦਾ ਨ੍ਹੀਂ ਦਰਦ
ਲੰਬੀ ਨਜ਼ਮ ਦੇ ਵਾਂਗਰਾਂ
ਕਿਸ ਰੁੱਠੜੇ ਕਵੀ ਏਸਨੂੰ
ਹਿਰਦੇ ਅਸਾਡੇ ਲਿਖਿਆ
ਕੋਈ ਵੀ ਠਹਿਰਾਅ
ਕੋਈ ਡੰਡੀ ਨਹੀਂ ਸਤਰਾਂ ’ਚ
ਮੈˆ ਤਾਂ ਆਪ ਏਹ
ਕਦੇ ਨਹੀਂ ਵੇਖਿਆ।
ਸੱਧਰਾਂ ਦਾ ਕੋਈ
ਆਜ਼ਾਦਪੁਰ ਨਹੀਂ ਵੇਖਿਆ।
ਮਾਹੀ
ਮੇਰੇ ਮਾਹੀ ਮੇਰੇ ਸੰਗ
ਕਦੇ ਕੋਈ ਮੁਲ਼ਾਕਾਤ ਨ੍ਹੀਂ ਕੀਤੀ
ਕੀ ਸੁਣਾਵਾਂ ਮਨ ਦੇ ਉਤੇ
ਓਹਦੇ ਬੋਲਾਂ ਦੀ ਬੀਤੀ ।
ਓਹਦੇ ਭੇਜੇ ਦਰਦਾਂ ਮੇਰਾ
ਦਿਲ ਕਰ ਛੱਡਿਐ ਛੱਲਣੀਂ
ਪਰ ਉਲਫ਼ਤ ਨੇ ਓਹਦੇ ਦਿਲ ਨੂੰ
ਕਦੇ ਨਿਸ਼ਾਨੀ ਨ੍ਹੀਂ ਦਿੱਤੀ ।
ਪਿਆਰੀ ਸਰਗਮ ਸੁਣਨੋਂ ਤਰਸਾਂ
ਕਦੇ ਮਾਹੀ ਗੱਲ-ਬਾਤ ਨ੍ਹੀਂ ਕੀਤੀ
ਮੈˆ ਮੂਹਰੇ ਹੋ-ਹੋ ਕੇ ਖੜ੍ਹਦੀ
ਉਸਨੇ ਕੋਈ ਝਾਤ ਨ੍ਹੀਂ ਕੀਤੀ ।
ਮਾਹੀਂ ਦਿਲੀਂ ਪਰਾਇਆਂ ਦੀ
ਝਲਕ ਉਸਰਦੀ ਮੈˆ ਵੇਖੀ
ਫਿਰ ਵੀ ਮਾਹੀ ਨੂੰ ਮੈˆ ਤਾਂ
ਕਦੇ ਸ਼ਿਕਾਇਤ ਨ੍ਹੀਂ ਕੀਤੀ ।
ਲੁੱਟੀ-ਪੁੱਟੀ ਚਾਹਤ ਮੇਰੀ
ਮੈˆ ਤਾਂ ਔਖੇ ਹੋ ਕੇ ਸਾਂਭੀ
ਪਰ ਮਨ-ਮੰਦਿਰ ਵਿਚ ਉਹਦੀ
ਥਾਂ ਉਹਦੇ ਲਈ ਛੱਡ ਦਿੱਤੀ ।
ਮੈˆ ਅਤੇ ਮੰਜ਼ਿਲ
ਜੀਵਨ ਦੇ ਨੈਣੋਂ ਮੈˆ
ਮੰਜ਼ਿਲ ਨੂੰ ਰਿਹਾ ਤੱਕਦਾ ।
ਅਰਮਾਨਾਂ ਨੂੰ ਸ਼ਿੰਗਾਰ
ਪਗਡੰਡੀ ਨੂੰ ਰਿਹਾ ਤੱਕਦਾ ।
ਸੁੱਕਦੀ ਗਈ ਜ਼ਿਹਨ ’ਚੋਂ
ਉਦਾਸੀਆਂ ਦੀ ਸਿੱਲ੍ਹ
ਯਥਾਰਥੀ ਸੂਰਜ ਨੂੰ ਸੇਕ
ਜਦ-ਜਦ ਵੀ ਰਿਹਾ ਹੱਸਦਾ ।
ਉਚਾਣਾਂ ਨੂੰ ਪਾਵਣ ਦੀ
ਕੋਸ਼ਿਸ਼ ਜਦੋਂ ਵੀ ਕੀਤੀ
ਮੈˆ ਪੌੜੀਆਂ ਦੇ ਡੰਡਿਆਂ ’ਤੇ
ਪੈਰ ਗਿਆ ਰੱਖਦਾ ।
ਅਹਿਸਾਸ ਹੱਥੋਂ ਜਦ ਵੀ
ਜ਼ਮੀਰ ਨੂੰ ਝੰਜੋੜਿਆ
ਮੈˆ ਕਾਲਖਾਂ ਤੇ ਟੇਢਿਆਂ
ਰਾਹਾਂ ਤੋਂ ਗਿਆ ਹਟਦਾ ।
ਸ਼ੂਕਦੇ ਪੱਤਿਆਂ ਤੋਂ ਸੁਣ
ਸੁਨੇਹੜਾ ਹਵਾਵਾਂ ਦਾ
ਹਰ ਦਰਦ ਦਾ ਇਕਾਂਤ ਰਿਹਾ
‘ਸਰਗਮਾਂ’ ਸੰਗ ਵਟਦਾ ।
ਉਮੀਦ
ਅੱਜ ਫਿਰ ਤੇਰਾ ਇੰਤਜ਼ਾਰ ਕਰਕੇ
ਮੈˆ ਸੌਂ ਚੱਲਿਆ ਹਾਂ
ਇਹ ਸੋਚਕੇ ਕਿ -
ਤੂੰ ਸੁਪਨੇ ਵਿਚ ਆਵੇਂਗੀ
ਤੇ ਆਪਾਂ ਗੱਲਾਂ ਕਰਾਂਗੇ
ਪਰ ਅੱਜ ਵੀ ਸਵੇਰੇ ਉਠੱਕੇ
ਬੜਾ ਅਫ਼ਸੋਸ-ਜਿਹਾ ਹੋਇਆ
ਤੂੰ ਆਈ ਤਾਂ ਸੀ
ਧੁੰਦਲੀ-ਜਿਹੀ ਵਿਖੀ ਵੀ ਸੀ
ਪਰ ਕੋਈ ਗੱਲ ਤਾਂ ਕੀਤੀ ਨਹੀਂ !
ਮੈˆ ਸੋਚਿਆ, ਘਰੋਂ ਬਾਹਰ ਨਿੱਕਲਦੇ
ਤੂੰ ਕਿਤੇ ਮਿਲ ਜਾਵੇਂਗੀ
ਕੁਝ ਕਦਮ ਨਾਲ ਚੱਲੇਂਗੀ
ਤੇ ਆਪਾਂ ਇਕੱਠੇ ਟੁਰਾਂਗੇ
ਲੇਕਿਨ ਅੱਜ ਵੀ ਮੈˆ ’ਕੱਲਾ ਈ
ਆਪਣੇ ਦਫ਼ਤਰ ਪੁੱਜਿਆ ਹਾਂ
ਰਾਹ ’ਚ ਕਈਆਂ ਦੀ ਸ਼ਕਲ
ਤੇਰੇ ਨਾਲ ਮਿਲਦੀ-ਜੁਲਦੀ ਲੱਗੀ
ਪਰ ਉਹ ਤੇ ਤੂੰ ਹੈ ਨਹੀਂ ਸੀ ।
ਫਿਰ ਸੋਚਿਆ ਅੱਜ ਸ਼ਾਮੀਂ
ਜਦੋਂ ਸੈਰ ਕਰਨ ਜਾਵਾਂਗਾ
ਤੂੰ ਕਿਧਰੇ ਨਹਿਰ ਦੇ ਕੰਢੇ
ਬੈਠੀ ਮਿਲ ਜਾਵੇਂਗੀ
ਤੇ ਆਪਾਂ ਕੁਝ ਪਲ ’ਕੱਠੇ ਬਵ੍ਹਾਂਗੇ
ਪਰ ਰੁੱਖ ਹੇਠਾਂ ਡਹੇ ਬੈˆਚ ’ਤੇ
ਅੱਜ ਵੀ ਕੋਈ ਨਹੀਂ ਸੀ ।
ਮੈˆ ਇਕੱਲਾ ਥੋੜ੍ਹੀ ਦੇਰ ਬੈਠਾ
ਹਨੇਰਾ ਹੋ ਗਿਆ
ਤੇ ਮੈˆ ਪਰਤ ਆਇਆ
ਪਰ ਤੂੰ ਤਾਂ ਕਿਤੇ ਦਿਸੀ ਈ ਨਹੀਂ ।
ਤੇ ਅੱਜ ਫਿਰ ਤੇਰਾ ਇੰਤਜ਼ਾਰ ਕਰਕੇ
ਮੈˆ ਸੌਂ ਚੱਲਿਆ ਹਾਂ
ਇਹ ਸੋਚਕੇ ਕਿ-
ਤੂੰ ਸੁਪਨੇ ਵਿਚ ਆਵੇਂਗੀ
ਤੇ ਆਪਾਂ ਗੱਲਾਂ ਕਰਾਂਗੇ ।
ਹਰ ਜਨਮ ’ਚ
ਮੈˆ ਸੌ ਤਨ ਬਦਲਾਂਗਾ
ਜਦੋਂ ਸੌ ਵਾਰ ਮਰਾਂਗਾ
ਪਰ ਹਰ ਜਨਮ ਦੇ ਵਿਚ
ਤੇਰਾ ਇਸ਼ਕ ਜਰਾਂਗਾ ।
ਜਦ-ਜਦ ਵੀ ਸੋਚੇਂਗੀ
ਨੰਨ੍ਹੇ-ਜਿਹੇ ਦਿਲ ਤੋਂ ਮੈਨੂੰ
ਹਰ ਵਾਰ ਦਿਲ ਨੂੰ ਤੇਰੇ
ਬੇ-ਕਰਾਰ ਕਰਾਂਗਾ ।
ਜਦ-ਜਦ ਵੀ ਤੱਕੇਗੀ
ਅੱਖ ਤੇਰੀ ਕਾਸ਼ਨੀ ਮੈਨੂੰ
ਤੇਰੀ ਨਜ਼ਰ ਨੂੰ ਨਜ਼ਾਰੇ
ਬੇ-ਸ਼ੁਮਾਰ ਦਵਾਂਗਾ ।
ਜਦ-ਜਦ ਵੀ ਛੂਹਵਾਂਗਾ
ਤੇਰੀ ਮਲੂਕ ਹਥੇਲੀ
ਹਰ ਵਾਰ ਤਲੀ ’ਤੇ
ਨਵੀਂ ਬਹਾਰ ਧਰਾਂਗਾ ।
ਜਦ-ਜਦ ਵੀ ਲਾਵੇਂਗੀ
ਆਪਣੀ ਹਿੱਕ ਨਾਲ ਮੈਨੂੰ
ਸਹੁੰ ਤੇਰੀ ਮੈˆ ਦਿਲੋਂ
ਤੈਨੂੰ ਕਰਾਰ ਦਵਾਂਗਾ ।
ਜਦ-ਜਦ ਵੀ ਬੋਲੇਂਗੀ
ਕੋਈ ਸ਼ਬਦ ਮੇਰੀ ਖ਼ਾਤਰ
ਇਨ੍ਹਾਂ ਸ਼ਬਦਾਂ ਨੂੰ ਦੇ ‘ਸਰਗਮ’
ਸੰਗੀਤਸਾਰ ਕਰਾਂਗਾ ।
ਬਾਗ਼ੀ
ਜੀਅ ਚਾਹੁੰਦੈ ਬਾਗ਼ੀ ਹੋ ਜਾਵਾਂ
ਵਿਚ ਹਵਾਵਾਂ ਉਡੱਦਾ ਜਾਵਾਂ ।
ਬਾਗ਼ੀ ਹੋਵਾਂ ਕੁਦਰਤ ਤੋਂ ਮੈˆ
ਖ਼ਾਲਕ ਤੋਂ ਬਾਗ਼ੀ ਹੋ ਜਾਵਾਂ ।
ਬਾਗ਼ੀ ਹੋ ਕੇ ਉਥੇ ਜਾਵਾਂ
ਜਿੱਥੇ ਲੋਕ ਨਾ ਮੈਨੂੰ ਜਾਨਣ
ਜਾਨਣ ਤਾਂ ਮੇਰੀ ‘ਸੱਜਣੀ-ਨਾਂ’ ਨਾਲ
ਮੈਨੂੰ ਨਾ ਕੁਝ ਹੋਰ ਪੁਕਾਰਨ
ਸੱਜਣੀ ਦੇ ਮੈˆ ਇਸ਼ਕ ’ਚ ਰੰਗਿਆ
ਮੈˆ, ਮੈˆ ਨਾ, ਸੱਜਣੀ ਹੋ ਜਾਵਾਂ ।
ਜੀਅ ਚਾਹੁੰਦੈ ਪਾਣੀ ਹੋ ਜਾਵਾਂ
ਵਿਚ ਪਾਣੀਆਂ ਘੁਲਦਾ ਜਾਵਾਂ
ਭੁੱਲ-ਭੁਲੇਖੇ ਤਨ ਜੇ ਉਹਦਾ
ਲੱਗ ਜੇ ਮੇਰੇ ਪਾਟੇ ਤਨ ਸੰਗ
ਮਹਿਕ ਉਹਦੀ ਸਾਹਾਂ ’ਚ ਰਲਾ ਕੇ
ਸੌ-ਸੌ ਸ਼ਗਨ ਮਨਾਵਾਂ ।
ਜੀਅ ਚਾਹੁੰਦੈ ਮਿੱਟੀ ਹੋ ਜਾਵਾਂ
ਬੈਠਾ ਧੁੱਪ ’ਚ ਦੇਹ ਸੁਕਾਵਾਂ
ਝਾਂਜਰ ਚੁੰਮਾਂ, ਬਿਛੂਏ ਚੁੰਮਾਂ
ਉਹਦੇ ਪੈਰਾਂ ਨੂੰ ਛੋਹ-ਛੋਹ ਕੇ
ਮੈˆ ਗਦ-ਗਦ ਹੋ ਜਾਵਾਂ ।
ਜੀਅ ਚਾਹੁੰਦੈ ਮੈˆ ’ਵਾ ਬਣ ਜਾਵਾਂ
ਬਣ ’ਵਾ ਉਹਦੇ ਕੇਸ ਹਿਲਾਵਾਂ
ਇਕ-ਇਕ ਵਾਲ ਨੂੰ ਰੱਜ-ਰੱਜ ਛੂਹਾਂ
ਇਕ-ਇਕ ਅੰਗ ਨਾਲ ਖਹਿੰਦਾ ਜਾਵਾਂ
ਦੇਣ ਲਈ ਉਸਨੂੰ ਸ਼ੀਤਲਤਾ
ਨ੍ਹਿੰਮਾ-ਨਿੰਮ੍ਹਾ ਵਗਦਾ ਜਾਵਾਂ ।
ਜੀਅ ਚਾਹੁੰਦੈ ਮੈˆ ਤਨ ਛੱਡ ਜਾਵਾਂ
ਮਰ ਕੇ ਵਿਚ ਆਕਾਸ਼ੀਂ ਜਾਵਾਂ
ਸੂਰਜ ਦੇ ਡੁੱਬਦੇ-ਡੁੱਬਦੇ ਹੀ
ਮੈˆ ਚੰਦਾ ਬਣ ਖਿੜ-ਖਿੜ ਆਵਾਂ
ਦਿਲ ਖੋਲ੍ਹ ਸੱਜਣੀ ਨੂੰ ਤੱਕਾਂ
ਨਾਲ-ਨਾਲ ਉਸ ਤੋਂ ਸ਼ਰਮਾਵਾਂ ।
ਜੀਅ ਚਾਹੁੰਦੈ ਬਾਗ਼ੀ ਹੋ ਜਾਵਾਂ
ਵਿਚ ਹਵਾਵਾਂ ਉਡੱਦਾ ਜਾਵਾਂ ।
ਬਾਗ਼ੀ ਹੋਵਾਂ ਕੁਦਰਤ ਤੋਂ ਮੈˆ
ਖ਼ਾਲਕ ਤੋਂ ਬਾਗ਼ੀ ਹੋ ਜਾਵਾਂ ।
ਕੋਸ਼ਿਸ਼ਮਈ ਬਣ !
ਰੁਕ-ਰੁਕ ਕੇ ਜੇ ਤੁਰੇਂਗਾ ਕੁਝ ਵੀ ਨਾ ਖੱਟੇਂਗਾ ।
ਗੱਲ ਤਾਂ ਉਦੋਂ ਬਣੂੰ, ਜਦੋਂ ਤੂੰ ਨੱਸੇਂਗਾ ।
ਕਾਮਯਾਬ ਸਿੱਧ ਹੋਊ ਕਿੰਨਾ-ਕੁ ਅਮਲਵਾਨ ਹੋਣਾ,
ਇਹ ਤਾਂ ਅਮਲਾਂ ਵਾਲਾ ਸਮਾਂ ਹੀ ਦੱਸੇਗਾ ।
ਸੂਰਜ ਦੀ ਟਿੱਕੀ ਹੱਥ ’ਚ ਲਗਦੀ ਨਹੀਂ ਹਰੇਕ ਦੇ,
ਹਰ ਇਕ ਦੇ ਵਿਹੜੇ ਵਿਚ ਪਰ ਸੂਰਜ ਤਾਂ ਵੱਸੇਗਾ ।
ਮੰਨਦਾਂ ਕਿ ਪੱਥਰ ਦਾ ਗੀਟਾ ਤਰਦੈ ਨਹੀਂ ਸਾਗਰ,
ਇਹੀ ਗੀਟਾ ਪਰ ਸਾਗਰ ਦਾ ਅੰਤ ਲੱਭੇਗਾ ।
ਸਰਗਮ ! ਤੂੰ ਕੋਸ਼ਿਸ਼ਮਈ ਬਣ ਕੇ ਧੁਨਕਾਅ ਚੁਫ਼ੇਰਾ,
ਸਰਗਮ ਦਾ ਤਾਰ ਹਿਲਦਾ-ਜੁਲਦਾ ਹੀ ਫੱਬੇਗਾ ।
ਮੁਨੀਸ਼ ਸਰਗਮ
ਨੱਠਦੇ ਰਾਹਾਂ ’ਤੇ ਕਦੇ
ਟੁਰ ਨਹੀਂ ਵੇਖਿਆ
ਸੱਧਰਾਂ ਦਾ ਕੋਈ
ਆਜ਼ਾਦਪੁਰ ਨਹੀਂ ਵੇਖਿਆ
ਗੁੰਮ੍ਹ ’ਚ ਜੰਮੇ ਹਾਂ
ਘੁਟ-ਘੁਟ ਕੇ ਮਰਾਂਗੇ
ਤਾਜ਼ੀ ਧੁੱਪ ਨੂੰ ਹਾਲੇ
ਕਦੇ ਨਹੀਂ ਸੇਕਿਆ।
ਕੌਣ ਸਾਡੇ ਕੋਲ, ਦੁਖੀਆਂ
ਦੇ ਹੈ ਆਉਣਾ ਚਾਹੁੰਦਾ
ਸਾਹਾਂ ਨੂੰ ਖ਼ਤਰੇ ’ਚ
ਕੌਣ ਪਾਉਣਾ ਚਾਹੁੰਦਾ
ਪਰ ਜੋ ਆਏ ਵੀ
ਮਸਾਂ ਖਿੱਚ-ਧੂਹ ਕੇ
ਆਖਦੇ ਤੇਰੇ ’ਚ ਇਕ ਵੀ
ਗੁਣ ਨਹੀਂ ਦੇਖਿਆ।
ਮੈˆ ਦੋਸਤੀ ਦੇ ਹੜ੍ਹਾਂ ਨਾਲ
ਖੇਤ ਲਹਿਕਦੇ ਗ਼ਮਾਂ ਵਾਲੇ
ਜੜ੍ਹੋਂ ਪੁੱਟ ਉਜਾੜਣੇ
ਚਾਹੇ ਕਈ ਵਾਰ
ਦਬ ਗਿਆ ਇਕ-ਅੱਧਾ ਬੀਅ
ਧਰਤ ਦੀ ਕਿਸੇ ਪਰਤ ’ਚ
ਬਣ ਗਿਆ ਦਰਖ਼ਤ ਜਦ
ਉਦੋਂ ਅਸੀਂ ਵੇਖਿਆ।
ਬਿਰਹੋਂ ਦੇ ਬਿਰਖ ’ਤੇ ਹੁਣ
ਪੁੰਗਰ ਆਏ ਨੇ ਬਲਬ
ਜਗਦੇ ਨੇ ਰਾਤ ਨੂੰ
ਹਨੇਰਿਆਂ ਦਾ ਸੀਨਾ ਚੀਰਦੇ
ਚਿਹਰਾ ਤਾਂ ਭਾਵੇਂ
ਰਿਸ਼ਮਾ ਜਾਂਦਾ ਹੈ ਉਦੋਂ
ਪਰ ਰੂਹ ਦਾ ਹਰ ਅੰਸ਼
ਜਾਂਦਾ ਹੈ ਭੇਟਿਆ।
ਮੁੱਕਦਾ ਨ੍ਹੀਂ ਦਰਦ
ਲੰਬੀ ਨਜ਼ਮ ਦੇ ਵਾਂਗਰਾਂ
ਕਿਸ ਰੁੱਠੜੇ ਕਵੀ ਏਸਨੂੰ
ਹਿਰਦੇ ਅਸਾਡੇ ਲਿਖਿਆ
ਕੋਈ ਵੀ ਠਹਿਰਾਅ
ਕੋਈ ਡੰਡੀ ਨਹੀਂ ਸਤਰਾਂ ’ਚ
ਮੈˆ ਤਾਂ ਆਪ ਏਹ
ਕਦੇ ਨਹੀਂ ਵੇਖਿਆ।
ਸੱਧਰਾਂ ਦਾ ਕੋਈ
ਆਜ਼ਾਦਪੁਰ ਨਹੀਂ ਵੇਖਿਆ।
ਮਾਹੀ
ਮੇਰੇ ਮਾਹੀ ਮੇਰੇ ਸੰਗ
ਕਦੇ ਕੋਈ ਮੁਲ਼ਾਕਾਤ ਨ੍ਹੀਂ ਕੀਤੀ
ਕੀ ਸੁਣਾਵਾਂ ਮਨ ਦੇ ਉਤੇ
ਓਹਦੇ ਬੋਲਾਂ ਦੀ ਬੀਤੀ ।
ਓਹਦੇ ਭੇਜੇ ਦਰਦਾਂ ਮੇਰਾ
ਦਿਲ ਕਰ ਛੱਡਿਐ ਛੱਲਣੀਂ
ਪਰ ਉਲਫ਼ਤ ਨੇ ਓਹਦੇ ਦਿਲ ਨੂੰ
ਕਦੇ ਨਿਸ਼ਾਨੀ ਨ੍ਹੀਂ ਦਿੱਤੀ ।
ਪਿਆਰੀ ਸਰਗਮ ਸੁਣਨੋਂ ਤਰਸਾਂ
ਕਦੇ ਮਾਹੀ ਗੱਲ-ਬਾਤ ਨ੍ਹੀਂ ਕੀਤੀ
ਮੈˆ ਮੂਹਰੇ ਹੋ-ਹੋ ਕੇ ਖੜ੍ਹਦੀ
ਉਸਨੇ ਕੋਈ ਝਾਤ ਨ੍ਹੀਂ ਕੀਤੀ ।
ਮਾਹੀਂ ਦਿਲੀਂ ਪਰਾਇਆਂ ਦੀ
ਝਲਕ ਉਸਰਦੀ ਮੈˆ ਵੇਖੀ
ਫਿਰ ਵੀ ਮਾਹੀ ਨੂੰ ਮੈˆ ਤਾਂ
ਕਦੇ ਸ਼ਿਕਾਇਤ ਨ੍ਹੀਂ ਕੀਤੀ ।
ਲੁੱਟੀ-ਪੁੱਟੀ ਚਾਹਤ ਮੇਰੀ
ਮੈˆ ਤਾਂ ਔਖੇ ਹੋ ਕੇ ਸਾਂਭੀ
ਪਰ ਮਨ-ਮੰਦਿਰ ਵਿਚ ਉਹਦੀ
ਥਾਂ ਉਹਦੇ ਲਈ ਛੱਡ ਦਿੱਤੀ ।
ਮੈˆ ਅਤੇ ਮੰਜ਼ਿਲ
ਜੀਵਨ ਦੇ ਨੈਣੋਂ ਮੈˆ
ਮੰਜ਼ਿਲ ਨੂੰ ਰਿਹਾ ਤੱਕਦਾ ।
ਅਰਮਾਨਾਂ ਨੂੰ ਸ਼ਿੰਗਾਰ
ਪਗਡੰਡੀ ਨੂੰ ਰਿਹਾ ਤੱਕਦਾ ।
ਸੁੱਕਦੀ ਗਈ ਜ਼ਿਹਨ ’ਚੋਂ
ਉਦਾਸੀਆਂ ਦੀ ਸਿੱਲ੍ਹ
ਯਥਾਰਥੀ ਸੂਰਜ ਨੂੰ ਸੇਕ
ਜਦ-ਜਦ ਵੀ ਰਿਹਾ ਹੱਸਦਾ ।
ਉਚਾਣਾਂ ਨੂੰ ਪਾਵਣ ਦੀ
ਕੋਸ਼ਿਸ਼ ਜਦੋਂ ਵੀ ਕੀਤੀ
ਮੈˆ ਪੌੜੀਆਂ ਦੇ ਡੰਡਿਆਂ ’ਤੇ
ਪੈਰ ਗਿਆ ਰੱਖਦਾ ।
ਅਹਿਸਾਸ ਹੱਥੋਂ ਜਦ ਵੀ
ਜ਼ਮੀਰ ਨੂੰ ਝੰਜੋੜਿਆ
ਮੈˆ ਕਾਲਖਾਂ ਤੇ ਟੇਢਿਆਂ
ਰਾਹਾਂ ਤੋਂ ਗਿਆ ਹਟਦਾ ।
ਸ਼ੂਕਦੇ ਪੱਤਿਆਂ ਤੋਂ ਸੁਣ
ਸੁਨੇਹੜਾ ਹਵਾਵਾਂ ਦਾ
ਹਰ ਦਰਦ ਦਾ ਇਕਾਂਤ ਰਿਹਾ
‘ਸਰਗਮਾਂ’ ਸੰਗ ਵਟਦਾ ।
ਉਮੀਦ
ਅੱਜ ਫਿਰ ਤੇਰਾ ਇੰਤਜ਼ਾਰ ਕਰਕੇ
ਮੈˆ ਸੌਂ ਚੱਲਿਆ ਹਾਂ
ਇਹ ਸੋਚਕੇ ਕਿ -
ਤੂੰ ਸੁਪਨੇ ਵਿਚ ਆਵੇਂਗੀ
ਤੇ ਆਪਾਂ ਗੱਲਾਂ ਕਰਾਂਗੇ
ਪਰ ਅੱਜ ਵੀ ਸਵੇਰੇ ਉਠੱਕੇ
ਬੜਾ ਅਫ਼ਸੋਸ-ਜਿਹਾ ਹੋਇਆ
ਤੂੰ ਆਈ ਤਾਂ ਸੀ
ਧੁੰਦਲੀ-ਜਿਹੀ ਵਿਖੀ ਵੀ ਸੀ
ਪਰ ਕੋਈ ਗੱਲ ਤਾਂ ਕੀਤੀ ਨਹੀਂ !
ਮੈˆ ਸੋਚਿਆ, ਘਰੋਂ ਬਾਹਰ ਨਿੱਕਲਦੇ
ਤੂੰ ਕਿਤੇ ਮਿਲ ਜਾਵੇਂਗੀ
ਕੁਝ ਕਦਮ ਨਾਲ ਚੱਲੇਂਗੀ
ਤੇ ਆਪਾਂ ਇਕੱਠੇ ਟੁਰਾਂਗੇ
ਲੇਕਿਨ ਅੱਜ ਵੀ ਮੈˆ ’ਕੱਲਾ ਈ
ਆਪਣੇ ਦਫ਼ਤਰ ਪੁੱਜਿਆ ਹਾਂ
ਰਾਹ ’ਚ ਕਈਆਂ ਦੀ ਸ਼ਕਲ
ਤੇਰੇ ਨਾਲ ਮਿਲਦੀ-ਜੁਲਦੀ ਲੱਗੀ
ਪਰ ਉਹ ਤੇ ਤੂੰ ਹੈ ਨਹੀਂ ਸੀ ।
ਫਿਰ ਸੋਚਿਆ ਅੱਜ ਸ਼ਾਮੀਂ
ਜਦੋਂ ਸੈਰ ਕਰਨ ਜਾਵਾਂਗਾ
ਤੂੰ ਕਿਧਰੇ ਨਹਿਰ ਦੇ ਕੰਢੇ
ਬੈਠੀ ਮਿਲ ਜਾਵੇਂਗੀ
ਤੇ ਆਪਾਂ ਕੁਝ ਪਲ ’ਕੱਠੇ ਬਵ੍ਹਾਂਗੇ
ਪਰ ਰੁੱਖ ਹੇਠਾਂ ਡਹੇ ਬੈˆਚ ’ਤੇ
ਅੱਜ ਵੀ ਕੋਈ ਨਹੀਂ ਸੀ ।
ਮੈˆ ਇਕੱਲਾ ਥੋੜ੍ਹੀ ਦੇਰ ਬੈਠਾ
ਹਨੇਰਾ ਹੋ ਗਿਆ
ਤੇ ਮੈˆ ਪਰਤ ਆਇਆ
ਪਰ ਤੂੰ ਤਾਂ ਕਿਤੇ ਦਿਸੀ ਈ ਨਹੀਂ ।
ਤੇ ਅੱਜ ਫਿਰ ਤੇਰਾ ਇੰਤਜ਼ਾਰ ਕਰਕੇ
ਮੈˆ ਸੌਂ ਚੱਲਿਆ ਹਾਂ
ਇਹ ਸੋਚਕੇ ਕਿ-
ਤੂੰ ਸੁਪਨੇ ਵਿਚ ਆਵੇਂਗੀ
ਤੇ ਆਪਾਂ ਗੱਲਾਂ ਕਰਾਂਗੇ ।
ਹਰ ਜਨਮ ’ਚ
ਮੈˆ ਸੌ ਤਨ ਬਦਲਾਂਗਾ
ਜਦੋਂ ਸੌ ਵਾਰ ਮਰਾਂਗਾ
ਪਰ ਹਰ ਜਨਮ ਦੇ ਵਿਚ
ਤੇਰਾ ਇਸ਼ਕ ਜਰਾਂਗਾ ।
ਜਦ-ਜਦ ਵੀ ਸੋਚੇਂਗੀ
ਨੰਨ੍ਹੇ-ਜਿਹੇ ਦਿਲ ਤੋਂ ਮੈਨੂੰ
ਹਰ ਵਾਰ ਦਿਲ ਨੂੰ ਤੇਰੇ
ਬੇ-ਕਰਾਰ ਕਰਾਂਗਾ ।
ਜਦ-ਜਦ ਵੀ ਤੱਕੇਗੀ
ਅੱਖ ਤੇਰੀ ਕਾਸ਼ਨੀ ਮੈਨੂੰ
ਤੇਰੀ ਨਜ਼ਰ ਨੂੰ ਨਜ਼ਾਰੇ
ਬੇ-ਸ਼ੁਮਾਰ ਦਵਾਂਗਾ ।
ਜਦ-ਜਦ ਵੀ ਛੂਹਵਾਂਗਾ
ਤੇਰੀ ਮਲੂਕ ਹਥੇਲੀ
ਹਰ ਵਾਰ ਤਲੀ ’ਤੇ
ਨਵੀਂ ਬਹਾਰ ਧਰਾਂਗਾ ।
ਜਦ-ਜਦ ਵੀ ਲਾਵੇਂਗੀ
ਆਪਣੀ ਹਿੱਕ ਨਾਲ ਮੈਨੂੰ
ਸਹੁੰ ਤੇਰੀ ਮੈˆ ਦਿਲੋਂ
ਤੈਨੂੰ ਕਰਾਰ ਦਵਾਂਗਾ ।
ਜਦ-ਜਦ ਵੀ ਬੋਲੇਂਗੀ
ਕੋਈ ਸ਼ਬਦ ਮੇਰੀ ਖ਼ਾਤਰ
ਇਨ੍ਹਾਂ ਸ਼ਬਦਾਂ ਨੂੰ ਦੇ ‘ਸਰਗਮ’
ਸੰਗੀਤਸਾਰ ਕਰਾਂਗਾ ।
ਬਾਗ਼ੀ
ਜੀਅ ਚਾਹੁੰਦੈ ਬਾਗ਼ੀ ਹੋ ਜਾਵਾਂ
ਵਿਚ ਹਵਾਵਾਂ ਉਡੱਦਾ ਜਾਵਾਂ ।
ਬਾਗ਼ੀ ਹੋਵਾਂ ਕੁਦਰਤ ਤੋਂ ਮੈˆ
ਖ਼ਾਲਕ ਤੋਂ ਬਾਗ਼ੀ ਹੋ ਜਾਵਾਂ ।
ਬਾਗ਼ੀ ਹੋ ਕੇ ਉਥੇ ਜਾਵਾਂ
ਜਿੱਥੇ ਲੋਕ ਨਾ ਮੈਨੂੰ ਜਾਨਣ
ਜਾਨਣ ਤਾਂ ਮੇਰੀ ‘ਸੱਜਣੀ-ਨਾਂ’ ਨਾਲ
ਮੈਨੂੰ ਨਾ ਕੁਝ ਹੋਰ ਪੁਕਾਰਨ
ਸੱਜਣੀ ਦੇ ਮੈˆ ਇਸ਼ਕ ’ਚ ਰੰਗਿਆ
ਮੈˆ, ਮੈˆ ਨਾ, ਸੱਜਣੀ ਹੋ ਜਾਵਾਂ ।
ਜੀਅ ਚਾਹੁੰਦੈ ਪਾਣੀ ਹੋ ਜਾਵਾਂ
ਵਿਚ ਪਾਣੀਆਂ ਘੁਲਦਾ ਜਾਵਾਂ
ਭੁੱਲ-ਭੁਲੇਖੇ ਤਨ ਜੇ ਉਹਦਾ
ਲੱਗ ਜੇ ਮੇਰੇ ਪਾਟੇ ਤਨ ਸੰਗ
ਮਹਿਕ ਉਹਦੀ ਸਾਹਾਂ ’ਚ ਰਲਾ ਕੇ
ਸੌ-ਸੌ ਸ਼ਗਨ ਮਨਾਵਾਂ ।
ਜੀਅ ਚਾਹੁੰਦੈ ਮਿੱਟੀ ਹੋ ਜਾਵਾਂ
ਬੈਠਾ ਧੁੱਪ ’ਚ ਦੇਹ ਸੁਕਾਵਾਂ
ਝਾਂਜਰ ਚੁੰਮਾਂ, ਬਿਛੂਏ ਚੁੰਮਾਂ
ਉਹਦੇ ਪੈਰਾਂ ਨੂੰ ਛੋਹ-ਛੋਹ ਕੇ
ਮੈˆ ਗਦ-ਗਦ ਹੋ ਜਾਵਾਂ ।
ਜੀਅ ਚਾਹੁੰਦੈ ਮੈˆ ’ਵਾ ਬਣ ਜਾਵਾਂ
ਬਣ ’ਵਾ ਉਹਦੇ ਕੇਸ ਹਿਲਾਵਾਂ
ਇਕ-ਇਕ ਵਾਲ ਨੂੰ ਰੱਜ-ਰੱਜ ਛੂਹਾਂ
ਇਕ-ਇਕ ਅੰਗ ਨਾਲ ਖਹਿੰਦਾ ਜਾਵਾਂ
ਦੇਣ ਲਈ ਉਸਨੂੰ ਸ਼ੀਤਲਤਾ
ਨ੍ਹਿੰਮਾ-ਨਿੰਮ੍ਹਾ ਵਗਦਾ ਜਾਵਾਂ ।
ਜੀਅ ਚਾਹੁੰਦੈ ਮੈˆ ਤਨ ਛੱਡ ਜਾਵਾਂ
ਮਰ ਕੇ ਵਿਚ ਆਕਾਸ਼ੀਂ ਜਾਵਾਂ
ਸੂਰਜ ਦੇ ਡੁੱਬਦੇ-ਡੁੱਬਦੇ ਹੀ
ਮੈˆ ਚੰਦਾ ਬਣ ਖਿੜ-ਖਿੜ ਆਵਾਂ
ਦਿਲ ਖੋਲ੍ਹ ਸੱਜਣੀ ਨੂੰ ਤੱਕਾਂ
ਨਾਲ-ਨਾਲ ਉਸ ਤੋਂ ਸ਼ਰਮਾਵਾਂ ।
ਜੀਅ ਚਾਹੁੰਦੈ ਬਾਗ਼ੀ ਹੋ ਜਾਵਾਂ
ਵਿਚ ਹਵਾਵਾਂ ਉਡੱਦਾ ਜਾਵਾਂ ।
ਬਾਗ਼ੀ ਹੋਵਾਂ ਕੁਦਰਤ ਤੋਂ ਮੈˆ
ਖ਼ਾਲਕ ਤੋਂ ਬਾਗ਼ੀ ਹੋ ਜਾਵਾਂ ।
ਕੋਸ਼ਿਸ਼ਮਈ ਬਣ !
ਰੁਕ-ਰੁਕ ਕੇ ਜੇ ਤੁਰੇਂਗਾ ਕੁਝ ਵੀ ਨਾ ਖੱਟੇਂਗਾ ।
ਗੱਲ ਤਾਂ ਉਦੋਂ ਬਣੂੰ, ਜਦੋਂ ਤੂੰ ਨੱਸੇਂਗਾ ।
ਕਾਮਯਾਬ ਸਿੱਧ ਹੋਊ ਕਿੰਨਾ-ਕੁ ਅਮਲਵਾਨ ਹੋਣਾ,
ਇਹ ਤਾਂ ਅਮਲਾਂ ਵਾਲਾ ਸਮਾਂ ਹੀ ਦੱਸੇਗਾ ।
ਸੂਰਜ ਦੀ ਟਿੱਕੀ ਹੱਥ ’ਚ ਲਗਦੀ ਨਹੀਂ ਹਰੇਕ ਦੇ,
ਹਰ ਇਕ ਦੇ ਵਿਹੜੇ ਵਿਚ ਪਰ ਸੂਰਜ ਤਾਂ ਵੱਸੇਗਾ ।
ਮੰਨਦਾਂ ਕਿ ਪੱਥਰ ਦਾ ਗੀਟਾ ਤਰਦੈ ਨਹੀਂ ਸਾਗਰ,
ਇਹੀ ਗੀਟਾ ਪਰ ਸਾਗਰ ਦਾ ਅੰਤ ਲੱਭੇਗਾ ।
ਸਰਗਮ ! ਤੂੰ ਕੋਸ਼ਿਸ਼ਮਈ ਬਣ ਕੇ ਧੁਨਕਾਅ ਚੁਫ਼ੇਰਾ,
ਸਰਗਮ ਦਾ ਤਾਰ ਹਿਲਦਾ-ਜੁਲਦਾ ਹੀ ਫੱਬੇਗਾ ।
ਮੁਨੀਸ਼ ਸਰਗਮ
ਪਿੰਡ ਅਤੇ ਡਾਕਘਰ ਸਿਧਵਾਂ ਬੇਟ
( ਲੁਧਿ:)-142033
ਪੰਜਾਬ
ਮੋਬਾਈਲ: 81465-41700

0 comments:
Speak up your mind
Tell us what you're thinking... !