Headlines News :
Home » » ਬੰਦਿਆਂ ਵਰਗੀਆਂ ਜ਼ਨਾਨੀਆਂ ਤੇ ਜ਼ਨਾਨੀਆਂ ਵਰਗੇ ਬੰਦੇ - ਰਮੇਸ਼ ਸੇਠੀ ਬਾਦਲ

ਬੰਦਿਆਂ ਵਰਗੀਆਂ ਜ਼ਨਾਨੀਆਂ ਤੇ ਜ਼ਨਾਨੀਆਂ ਵਰਗੇ ਬੰਦੇ - ਰਮੇਸ਼ ਸੇਠੀ ਬਾਦਲ

Written By Unknown on Saturday, 16 November 2013 | 00:44

            ਅਸੀ ਜਿਸ ਸਮਾਜ ਵਿੱਚ ਰਹਿੰਦੇ ਹਾਂ ਸਭ ਦੀਆਂ ਆਦਤਾਂ ਵੱਖਰੀਆਂ ਵੱਖਰੀਆਂ ਹਨ। ਹਮੇਸ਼ਾ ਬੰਦਿਆਂ ਤੇ ਜਨਾਨੀਆਂ ਦੀਆਂ ਆਦਤਾਂ ਦਾ ਫਰਕ ਰਿਹਾ ਹੈ। ਜੋ ਕੰਮ ਬੰਦਿਆਂ ਦੇ ਕਰਨ ਵਾਲੇ ਹੁੰਦੇ ਹਨ।ਉਹ ਬੰਦਿਆਂ ਨੂੰ ਹੀ ਸ਼ੋਭਦੇ ਹਨ। ਤੇ ਇਸੇ ਤਰ੍ਹਾਂ ਜਨਾਨੀਆਂ ਦੇ ਕੰਮ ਜਨਾਨੀਆਂ ਕਰਦੀਆਂ ਹੀ ਸੋਹਣੀਆਂ ਲੱਗਦੀਆਂ ਹਨ। ਪਰ ਹਾਲਾਤ ਤੇ ਸਮੇਂ ਸਮੇਂ ਅਨੁਸਾਰ ਸਭ ਕੁਝ ਜਾਇਜ ਹੁੰਦਾ ਹੈ। ਕਈ ਵਾਰ ਮੋਕੇ ਤੇ ਲਿਆ ਗਿਆ ਫੈਸਲਾ ਇਸ ਵਿਚਾਰਾਧਾਰਾ ਨੂੰ ਵੀ ਬਦਲ ਦਿੰਦਾ ਹੈ। ਤੇ ਪੁਰਾਣੀਆਂ ਧਾਰਨਾਵਾਂ ਬਦਲ ਜਾਂਦੀਆਂ ਹਨ।ਇਕੱਲੇ ਕੰਮ ਹੀ ਵੱਖ ਵੱਖ ਨਹੀ ਹੰਦੇ ਆਦਤਾਂ ਜੁਬਾਨ ਤੇ ਕੰਮ ਕਰਨ ਦੇ ਤੋਰ ਤਰੀਕੇ ਵੀ ਵੱਖ ਵੱਖ ਹੁੰਦੇ ਹਨ ਜਨਾਨੀਆਂ ਤੇ ਮਰਦਾਂ ਦੇ।
ਜਦੋ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਮਾਈ ਭਾਗੋ ਦਾ ਜਿਕਰ ਆਉਂਦਾ ਹੈ ਜਦੋ ਸਿੰਘਾਂ ਨੇ ਗੁਰੂ ਜੀ ਨੂੰ ਬੇਦਾਵਾ ਲਿੱਖ ਕੇ ਦੇ ਦਿੱਤਾ ਤੇ ਉਹ ਘਰੇ ਚਲੇ ਗਏ। ਪਰ ਉਹ ਜਨਾਨੀਆਂ ਹੀ ਸਨ ਜਿਨ੍ਹਾਂ ਨੇ ਲਾਹਨਤ ਦਿੱਤੀ ਤੇ ਕਿਹਾ ਤੁਸੀ ਚੂੜੀਆਂ ਪਾ ਲਵੋ। ਤੇ ਆਪ ਯੁੱਧ ਨੂੰ ਨਿਕਲ ਪਈਆਂ। ਰਾਣੀ ਝਾਂਸੀ ਦਾ ਵੀ ਜਿਕਰ ਆਉਂਦਾ ਹੈ ਉਸ ਨੇ ਵੀ ਯੁੱਧ ਦੀ ਕਮਾਨ ਸੰਭਾਲੀ। ਤੇ ਜਬਰਦਸਤ ਜੰਗ ਲੜੀ। ਜਦੋਂ ਕਿ ਇਹ ਕੰਮ ਮਰਦਾਂ ਦੇ ਹਿੱਸੇ ਆਉਂਦੇ ਹਨ।ਪਰ ਕੁਝ ਔਰਤਾਂ ਨੇ ਇਤਿਹਾਸ ਬਦਲਣ ਦਾ ਬੀੜਾ ਉਠਾਇਆ ਤੇ ਕਾਮਯਾਬੀ ਵੀ ਮਿਲੀ।
               ਇਹ ਇਤਿਹਾਸ ਦੀਆਂ ਗੱਲਾਂ ਹੀ ਨਹੀ। ਮੋਜੂਦਾ ਦੋਰ ਵਿੱਚ ਵੀ ਕਈ ਅਜਿਹੀਆਂ ਲੜਕੀਆਂ ਹਨ, ਔਰਤਾਂ ਹਨ ਜੋ ਆਦਮੀਆਂ ਦੀ ਤਰ੍ਹਾਂ ਕੰਮ ਕਰਦੀਆਂ ਹਨ ਘਰ ਸੰਭਾਲਦੀਆਂ ਹਨ। ਮਰਦਾਂ ਦੇ ਹਿੱਸੇ ਆਉਂਦੇ ਸਾਰੇ ਕੰਮ ਕਰਦੀਆਂ ਹਨ। ਮੋਟਰ ਸਾਈਕਲ ਚਲਾਉਦੀਆਂ ਹਨ ਖੇਤੀ ਦਾ ਸਾਰਾ ਕੰਮ ਕਰਦੀਆ ਹਨ। ਟਰੈਕਟਰ ਚਲਾਉਣਾ ਜਮੀਨ ਵਾਹੁਣੀ ਫਸਲ ਵੇਚਣੀ ਵਗੈਰਾ।ਚਾਹੇ ਇਹ ਕੰਮ ਕਰਨਾ ਉਹਨਾ ਦੀ ਮਜਬੂਰੀ ਹੁੰਦਾ ਹੈ। ਪੁੱਤਾਂ ਵਰਗੀਆਂ ਇਹਨਾਂ ਧੀਆਂ ਨੂੰ ਦੇਖਕੇ ਲੋਕ ਮੂੰਹ ਚ ਉਂਗਲੀਆਂ ਪਾਉਂਦੇ ਹਨ।ਸ਼ਾਬਾਸ਼ੀ ਵੀ ਦਿੰਦੇ ਹਨ। ਘਰ ਬਾਰ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀ। ਪਰ ਜਦੋ ਧੀਆਂ ਇਹ ਕੰਮ ਕਰਦੀਆਂ ਹਨ ਤਾਂ ਖੁਸ਼ੀ ਹੁੰਦੀ ਹੈ।  ਪੁੱਤ ਉਹ ਕੁਝ ਨਹੀ ਕਰਦੇ ਜੋ ਧੀਆਂ ਕਰਦੀਆਂ ਹਨ। ਤੇ ਹੋਲੀ ਹੋਲੀ ਧੀਆਂ ਪੁੱਤਰਾਂ ਦੇ ਫਰਕ ਨੂੰ ਖਤਮ ਕੀਤਾ ਜਾ ਰਿਹਾ ਹੈ। ਲੋਕ ਪੁੱਤਾਂ ਨਾਲੋ ਧੀਆਂ ਨੂੰ ਪਹਿਲ ਦੇਣ ਲੱਗ ਪਏ ਹਨ।
                    ਪਰ ਪਤਾ ਨਹੀ ਕਿਉਂ ਜਦੋ ਕੋਈ ਮਰਦ ਜਨਾਨੀਆਂ ਵਾਲੇ ਕੰਮ ਕਰਦਾ ਹੈ ਤਾਂ ਲੋਕ ਉਸ ਨੂੰ ਸ਼ਾਬਸ਼ੀ ਨਹੀ ਦਿੰਦੇ ।ਹੋਰ ਹੀ ਨਜਰਾਂ ਨਾਲ ਦੇਖਦੇ ਹਨ।ਹੱਸਦੇ ਹਨ। ਉਸਦਾ ਮਜਾਕ ਉਡਾਉਂਦੇ ਹਨ। ਘਰ ਦੇ ਕੰਮਾਂ ਵਿੱਚ ਆਪਣੀ ਮਾਂ ਭੈਣ ਬੀਵੀ ਦਾ ਹੱਥ ਵਟਾਉਣਾਂ ਕੋਈ ਗਲਤ ਨਹੀ। ਕੋਈ ਮਾਂ ਭੈਣ ਦੀ ਸਹਾਇਤਾ ਕਰੇ ਤਾਂ ਕੋਈ ਗੱਲ ਨਹੀ ਪਰ ਜੇ ਉਹ ਆਪਣੀ ਬੀਵੀ ਦੀ ਸਹਾਇਤਾ ਕਰਦਾ ਹੈ ਤਾਂ ਮਜਾਕ ਦਾ ਪਾਤਰ ਬਣਦਾ ਹੈ।ਪਰ ਅੱਜ ਕੱਲ ਜਦੋ ਦੋਵੇ ਮੀਆਂ ਬੀਵੀ ਨੋਕਰੀ ਕਰਦੇ ਹਨ ਤਾਂ ਘਰ ਦੇ ਕੰਮ ਵਿੱਚ ਹੱਥ ਵਟਾਉਣਾ ਗਲਤ ਨਹੀ। ਜਰੂਰੀ ਹੋ ਜਾਂਦਾ ਹੈ। ਜੇ ਕੋਈ ਆਦਮੀ ਘਰੇ ਬੈਠਾ ਸਬਜੀ ਕੱਟ ਦਿੰਦਾ ਹੈ। ਸ਼ਬਜੀ ਬਣਾ ਦਿੰਦਾ ਹੈ ਬੱਚਿਆ ਦੇ ਟਿਫਨ ਤਿਆਰ ਕਰ ਦਿੰਦਾ ਹੈ ਕੋਈ ਹਰਜ ਨਹੀ। ਇਹ ਤਾਂ ਆਪਸੀ ਤਾਲਮੇਲ ਹੈ।
                   ਫਿਰ ਗਲਤ ਕੀ ਹੈ। ਜਦੋਂ ਆਦਮੀ ਜਨਾਨੀਆਂ ਵਾਲੀਆਂ ਆਦਤਾਂ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦਾ ਹੈ। ਛੋਟੀਆਂ ਛੋਟੀਆਂ ਗੱਲਾਂ ਨੂੰ ਬਰਦਾਸਤ ਨਾ ਕਰਣਾ । ਪਿੱਛਲੇ ਮਿਹਣੇ ਦੇਣੇ। ਚੁਗਲੀਆਂ ਕਰਨਾਂ। ਕਿਸੇ ਦੇ ਘਰੇਲੂ ਮਾਮਲਿਆਂ ਚ ਦਖਲ ਦੇਣਾ। ਕਿਸੇ ਨੂੰ ਮਿੱਠੀ ਚੋਕਰ ਮਾਰਨੀ ਜਾਂ ਕੋਈ ਅਜਿਹੀ ਗੱਲ ਕਹਿਣੀ ਜੋ ਉਸ ਦੇ ਸੀਨੇ ਤੇ ਜਖਮ ਕਰ ਦੇਵੇ। ਕੋਈ ਛੁਰਲੀ ਛੱਡਣੀ।ਇਹਨਾ ਸਾਰੇ ਕੰਮਾਂ ਨੂੰ ਅਸੀ ਅਕਸਰ ਜਨਾਨੀਆਂ ਦੇ ਹਿੱਸੇ ਹੀ ਗਿਣਦੇ ਹਾਂ।ਅਕਸਰ ਕਿਸੇ ਗੱਲ ਤੇ ਸਥਿਰ ਰਹਿਣਾ । ਆਦਮੀਆਂ ਦੇ ਹਿੱਸੇ ਆਉਂਦਾ ਹੈ। ਮਰਦ ਦੀ ਜੁਬਾਨ ਦਾ ਮੁੱਲ ਮੰਨਿਆ ਜਾਂਦਾ ਹੈ। ਕੋਈ ਔਰਤ ਦੀ ਜੁਬਾਨ ਤੇ ਘੱਟ ਹੀ ਭਰੋਸਾ ਕਰਦਾ ਹੈ। ਪਰ ਜਦੋਂ ਮਰਦ ਇਹਨਾਂ ਆਦਤਾਂ ਦਾ ਸ਼ਿਕਾਰ ਹੋ ਜਾਏ। ਤਾਂ ਗੱਲ ਅਜੀਬ ਬਣ ਜਾਂਦੀ ਹੈ।
                       ਕੋਈ ਦੋ ਤਿੰਨ ਮਹੀਨਿਆਂ ਦੀ ਗੱਲ ਹੈ ਮੇਰਾ ਇੱਕ ਕਰੀਬੀ ਰਿਸ਼ਤੇਦਾਰ ਮੈਨੂੰ ਆਪਦੇ ਘਰੇ ਕਿਸੇ ਫੰਕਸ਼ਨ ਦਾ ਸੱਦਾ ਦੇਣ ਆ ਗਿਆ। ਨਾਲ ਹੀ ਉਸਦੀ ਘਰਵਾਲੀ ਸੀ। ਸਾਡਾ ਉਹਨਾ ਨਾਲ ਗੁੱਸਾ ਗਿਲ੍ਹਾ ਸੀ। ਅਸੀ ਨਾਰਾਜ ਸੀ ਉਹਨਾਂ ਨਾਲ। ਸੋ ਅਸੀ ਆਪਣੇ ਗਿਲੇ ਸ਼ਿਕਵੇ ਜਾਹਿਰ ਕਰਨ ਲੱਗੇ। ਮੇਰੇ ਨਾਲ ਮੇਰੀ ਘਰਵਾਲੀ ਨੇ ਵੀ ਆਪਣੇ ਰੀਸ ਰੋਸੇ ਦੱਸੇ। ਪਹਿਲਾ ਤਾਂ ਉਹ ਚੁੱਪ ਰਿਹਾ ਤੇ ਬੋਲਿਆ ਮੈਂ ਕੁਸ਼ ਨਹੀ ਬੋਲਣਾ। ਮੈਂ ਮੇਰੀ ਘਰਵਾਲੀ ਨਾਲ ਵਾਇਦਾ ਕਰਕੇ ਆਇਆ ਹਾਂ। ਤੇ ਸਿਰਫ ਅੱਧਾ ਘੰਟਾ ਹੀ ਲਾਉਣਾ ਹੈ। 
            ਸਮਾਂ ਬੀਤਦਾ ਗਿਆ ਤੇ ਸਾਡੀ ਸਹਿਮਤੀ ਨਾ ਬਣੀ। ਉਸਦੇ ਨਾਲ ਆਈ ਉਸ ਦੀ ਘਰਵਾਲੀ ਨੇ ਤਾਂ ਜਿਵੇਂ ਨਾ ਬੋਲਣ ਦੀ ਕਸਮ ਹੀ ਖਾਧੀ ਸੀ। ਉਹ ਦੋ ਘੰਟੇ ਸਾਡੇ ਘਰੇ ਰਹੇ ਪਰ ਉਸ ਸ਼ੇਰ ਦੀ ਬੱਚੀ ਨੇ ਆਪਣਾ ਮੂੰਹ ਸਿਰਫ ਪਾਣੀ ਪੀਣ ਵੇਲੇ ਹੀ ਖੋਲਿਆ। ਤੇ ਉਹ ਮਾਹਸ਼ਾ ਜੀ ਅੱਧੇ ਘੰਟੇ ਬਾਅਦ ਜ਼ਨਾਨੀਆਂ ਵਾਲੇ ਭਿਆਨਕ ਰੂਪ ਵਿੱਚ ਆ ਗਏ। ਮਿਹਣੋ ਤਿਹਣੀ ਹੁੰਦੇ ਹੋਏ  ਉਹ ਰਿਸ਼ਤੇ ਨਾਤੇ ਤੇ ਸਮਾਜਿਕ ਬੰਧਨਾ ਦੀਆਂ ਸਾਰੀਆਂ ਹੱਦਾ ਪਾਰ ਕਰ ਗਏ। ਪੈਂਤੀ ਚਾਲੀ ਸਾਲ ਪੁਰਾਣੇ ਮਿਹਣੇ ਸੁਣ ਕੇ ਮੈਂ ਦੰਗ ਰਹਿ ਗਿਆ। ਉਸ ਕੰਮ ਵਿੱਚ ਉਸ ਨੇ ਜ਼ਨਾਨੀਆਂ ਨੂੰ ਬਹੁਤ ਪਿੱਛੇ ਛੱਡ ਦਿੱਤਾ।ਮੈਨੂੰ ਉਸ ਦੀ ਯਾਦਾਸਤ ਦੀ ਦਾਦ ਦੇਣੀ ਪਈ ।ਉਸ ਨੇ ਉਹ ਗੱਲਾਂ ਬੋਲੀਆਂ ਜਿਹੜੀਆਂ ਮੇਰੇ ਦਿਲੋਂ ਦਿਮਾਗ ਵਿੱਚ ਨਹੀ ਸਨ। ਅਕਸਰ ਅਜਿਹੀਆਂ ਗੱਲਾਂ ਮੈਂ ਆਮ ਕਰਕੇ ਮੇਰੀ ਮਾਂ ਜਾਂ ਉਸ ਦੀਆਂ ਹਮਉਮਰ ਔਰਤਾਂ ਕੋਲੋ ਸੁਣਦਾ ਹੁੰਦਾ ਸੀ ਤੇ ਹੈਰਾਨੀ ਹੁੰਦੀ ਸੀ ਉਹਨਾਂ ਦੀ ਯਾਦਾਸ਼ਤ ਤੇ। ਪਰ ਇੱਕ ਆਦਮੀ ਦੇ ਮੂੰਹੋ ਏਨੀਆਂ ਪੁਰਾਣੀਆਂ ਗੱਲਾਂ ਸੁਨਣਾ ਮੇਰੇ ਲਈ ਅਚੰਭੇ ਤੋਂ ਘੱਟ ਨਹੀ ਸੀ।  ਹੁਣ ਉਸਨੂੰ ਜਨਾਨੀਆਂ ਵਰਗਾ ਬੰਦਾ ਆਖਣਾ ਪਊ। ਪਰ ਉਸ ਦੀ ਇਹ ਯੋਗਤਾ ਕਿਸੇ ਕੰਮ ਦੀ ਨਹੀ।ੇ  ਨੂੰਹ ਸੱਸ ਤੇ ਦਰਾਣੀ ਜਿਠਾਣੀ ਦੀ ਲੜਾਈ ਨੂੰ ਵੀ ਪਿੱਛੇ ਛੱਡ ਦਿੱਤਾ ਉਸ ਭਲੇ ਮਾਨਸ ਨੇ। ਇਸ ਨਾਲੋ ਤਾਂ ਉਸ ਦੀ ਜ਼ਨਾਨੀ ਇਹ ਕੰਮ ਕਰਦੀ ਤਾਂ ਕੋਈ ਹੈਰਾਨੀ ਨਹੀ ਸੀ ਹੋਣੀ। ਘੱਟੋ ਘੱਟ ਮਰਦਾਂ ਦਾ ਨਾ ਤਾਂ ਬਦਨਾਮ ਨਾ ਹੁੰਦਾ।ਅਜਿਹੇ ਬੰਦੇ ਦੁਰਲਭ ਹੁੰਦੇ ਹਨ।  ਪਰ ਫਿਰ ਇਹਨਾ ਨੂੰ ਕੋਣ ਕਹਿੰਦਾ ਜ਼ਨਾਨੀਆਂ ਵਰਗੇ ਬੰਦੇ।





ਰਮੇਸ਼ ਸੇਠੀ ਬਾਦਲ   
 ਮੋ 98 766 27 233   
                                                                                                                                             

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template