Headlines News :
Home » » ਚਾਚਾ ਨਹਿਰੂ ਦਾ ਸੰਦੇਸ਼ - ਬਲਜਿੰਦਰ ਮਾਨ

ਚਾਚਾ ਨਹਿਰੂ ਦਾ ਸੰਦੇਸ਼ - ਬਲਜਿੰਦਰ ਮਾਨ

Written By Unknown on Thursday, 21 November 2013 | 23:15

ਚਾਚਾ  ਨਹਿਰੂ ਦਾ ਸੁਣੋ ਸੰਦੇਸ਼
ਘਰ ਵਿਚ ਨਾ ਪਾਈਏ ਕਲੇਸ਼।
ਜੀਵਨ  ਵਿਚ  ਜੇ  ਕੁਝ ਬਣਨਾ
ਉਚੇ  ਰੱਖੀਏ  ਆਪਣੇ  ੳਦੇਸ਼।
ਸਭ ਨਾ’ ਮਿਲਕੇ ਰਹਿਣਾ ਸਿੱਖੀਏ
ਇਹ ਗੁਰੂਆਂ ਪੀਰਾਂ ਦਾ ਉਪਦੇਸ਼।
ਨਸ਼ੇ   ਬਣੇ   ਨੇ   ਵੈਰੀ  ਸਾਡੇ
ਹੋਣ  ਨਾ  ਦੇਈਏ  ਘਰ ਪ੍ਰਵੇਸ਼।
ਫੈਲੀਆਂ ਨੇ ਜੋ ਭੈੜੀਆਂ ਰੀਤਾਂ
ਕਰੋ ਉਨਾਂ  ਨੂੰ  ਦੂਰ  ਹਮੇਸ਼।
ਹੱਕ ਸੱਚ ਦੀ ਕਿਰਤ ਕਮਾਈ
ਮਿਲ ਜਾਵੇ ਫਿਰ ਰਤਨ ਸੁਰੇਸ਼।
ਮਿਹਨਤ  ਮੇਰੀ  ਰਹਿਮਤ ਤੇਰੀ
ਸਿੱਖ ਲੈ  ਜੀਣਾ  ਬਣ ਦਰਵੇਸ਼।
ਉੱਚਾ  ਸੁੱਚਾ  ਰੱਖ  ਕਿਰਦਾਰ
ਸਾਥੀਆਂ ਲਈ ਕਰ ਮਾਡਲ ਪੇਸ਼।
ਚਾਚਾ  ਨਹਿਰੂ  ਅਕਸਰ  ਕਹਿੰਦੇ
ਸਭ ਤੋਂ  ਪਹਿਲਾਂ  ਸਾਡਾ  ਦੇਸ਼।
ਮਿਹਨਤ ਨਾਲ ਤੂੰ ਬਦਲ ਜ਼ਮਾਨਾ
ਨਾ  ਖਾਹ  ਧੱਕੇ   ਵਿਚ ਪ੍ਰਦੇਸ।
‘ਮਾਨ’ ਜਿਹੇ ਬਣ ਜਾਵਣ ਲੀਡਰ
ਕਰਦੇ   ਪੂਰਾ     ਜੋ   ਸੰਦੇਸ਼।

ਬਲਜਿੰਦਰ ਮਾਨ 
 98150-18947
ਸੰਪਾਦਕ ਨਿੱਕੀਆਂ ਕਰੂੰਬਲਾਂ
ਕਰੂੰਬਲਾਂ ਭਵਨ ਮਾਹਿਲਪੁਰ
ਹੁਸ਼ਿਆਰਪੁਰ,ਪੰਜਾਬ 146105

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template