ਸਾਂਝੀਵਾਲਤਾ ਦਾ ਪੀਰ ਗੁਰੂ ਨਾਨਕ ਆਇਆ ਹੈ।
ਮਨੁੱਖ਼ਤਾ ਦਾ ਜਿਸ ਨੇ ਸਬੱਕ ਸਿਖਾਇਆ ਹੈ ।
ਦਿਲਾਂ ਵਿਚ ਰਖੋ ਪਿਆਰ ਦੀ ਭਾਵਨਾ ਸਾਰੇ,
ਭੁੱਲੇ-ਭਟਕਿਆਂ ਨੂੰ ਜਿਸ, ਰਸਤਾ ਵਿਖਾਇਆ ਹੈ।
ਜੇ ਤਗੜਾ, ਤਗੜੇ ਨੂੰ ਮਾਰੇ ਤਾਂ ਦੋਸ਼ ਕਾਹਦਾ ,
ਕਿਰਤੀਆਂ ਨੂੰ ਜਿਸ ਨੇ , ਸੀਨੇ ਲਗਾਇਆ ਹੈ।
ਰੱਬੀ ਨੂਰ ਸੀ ਨਾਨਕ ਜਿਹਦਾ ਨੂਰ ਸੀ ਵਖ਼ਰਾ
ਮਿਟਾ ਕੇ ਧੁੰਦ ਜੱਗ ਤੋਂ, ਚਾਨਣ ਚੜ੍ਹਾਇਆ ਹੈ।
ਇਕ ਰੱਬ ਸਾਂਝਾ ਏ , ਜਿਸ ਦਾ ਨਾਂ ਹੈ ਨਾਨਕ,
ਰੱਬੀ ਰੰਗ ’ਚ ਰੰਗਿਆ , ਦੂਣਾ ਸਵਾਇਆ ਹੈ।
ਸਾਰੇ ਰਹਿਬਰਾਂ ਤੋਂ, ਉਹਦੀ ਤਾਂ ਸੋਚ ਵਖਰੀ ਏ,
ਜਿਹਦੀ ਬਾਣੀ ਇਲਾਹੀ ਨੇ ਰਸਤਾ ਦਿਖਾਇਆ ਹੈ।
ਤੇਰਾਂ ਤੇਰਾਂ ਵੀ ਤੋਲਦਾ ਸੀ , ਸਤਿਗੁਰੂ ਨਾਨਕ ,
ਮੋਦੀਖਾਨੇ ਦਾ ਰਾਸ਼ਨ , ਫਿਰ ਵੀ ਵਧਾਇਆ ਹੈ।
ਰੁਪਏ ਵੀਹਾਂ ’ਚ ਜਿਸ , ਸੱਚਾ ਸੌਦਾ ਸੀ ਕੀਤਾ ,
ਸੰਤਾਂ ਸਾਧੂਆਂ ਨੂੰ ਜਿਸਦਾ ਭੋਜਨ ਛੱਕਾਇਆ ਹੈ।
ਇਤਹਾਸ ਗਵਾਹੀ ਦੇਂਦਾ ਹੈ, ਭਾਗੋ ਦੇ ਭਰਮ ਦੀ,
ਤਾਂ ਹੀ ਲਾਲੋ ਦੇ ਕੋਧਰੇ ਚੋਂ, ਦੁੱਧ ਵਗਾਇਆ ਹੈ।
ਸੱਜਣ ਠੱਗ ਨੂੰ ਠੱਗੀਉਂ, ਜਿਸ ਬੰਦ ਸੀ ਕੀਤਾ,
ਇਕਓਂਕਾਰ ਦਾ ਉਸ ਨੂੰ ਜਾਪ ਜਪਾਇਆ ਹੈ।
ਕੌਡੇ ਰਾਖਸ਼ ਦੇ ਤੱਪਦੇ ਕੜਾਹੇ, ਠੰਡੇ ਸੀ1 ਹੋ ਗਏ,
ਜ਼ਿੰਦਗੀ ਜੀਣ ਦਾ ਸੱਬਕ, ਗੁਰਾਂਨੇ ਸਿਖਾਇਆ ਹੈ।
ਵਲੀ ਕੰਧਾਰੀ ਦਾ ਮਾਣ , ਫਿਰ ਟੁੱਟਦਾ ਕਿਉਂ ਨਾ,
ਪਹਾੜੀ ਨੂੰ ਨਾਨਕ ਨੇ , ਪੰਜੇ ਤੇ ਟਿਕਾਇਆ ਹੈ।
ਜੂਠੇ ਬੇਰ ਭੀਲਣੀ ਦੇ ਗੁਰੂ ਨਾਨਕ ਸੀ ਖਾਧੇ,
ਤਾਂਹੀਉਂ ਜਾਤ-ਪਾਤ ਦਾ, ਭਰਮ ਮਿਟਾਇਆ ਹੈ।
ਵੇਖੋ ! ਮੱਕੇ ਤੋਂ ਸੱਬਕ ਸਿਖਿਆ, ਹੈ ਮੌਲਵੀ ਨੇ,
ਸਤਿਗੁਰ ਨਾਨਕ ਨੇ , ਜਦੋਂ ਮੱਕਾ ਘੁਮਾਇਆ ਹੈ।
ਮੇਰੇ ਨਾਨਕ! ਇਕ ਝਾਤੀ ਤਾਂ ਮਾਰ, ਆ ਕੇ ਫਿਰ,
ਭਰਿਸ਼ਟਾਚਾਰ ਨੇ ਤਾਂ,ਨਵਾਂ ਹੀ ਰੰਗ ਚੜ੍ਹਾਇਆ ਹੈ।
ਬੰਦਾ, ਬੰਦੇ ਨੂੰ ਖਾ ਰਿਹਾ , ਕੋਈ ਸਮਝ ਨਾ ਆਵੇ,
ਬੇ-ਦਰਦੀਆਂ ਦਾ ਹਰ ਥਾਂ, ਬੇਦਰਦ ਛਾਇਆ ਹੈ।
”ਸੁਹਲ” ਤੱਕਦਾ ਰਹੇ ਸਦਾ ਹੀ, ਰਾਹ ਨਾਨਕ ਦਾ,
ਸਰਬੱਤ ਦੇ ਭਲੇ ਦਾ ਜਿਸ , ਹੋਕਾ ਲਗਾਇਆ ਹੈ।
ਮਨੁੱਖ਼ਤਾ ਦਾ ਜਿਸ ਨੇ ਸਬੱਕ ਸਿਖਾਇਆ ਹੈ ।
ਦਿਲਾਂ ਵਿਚ ਰਖੋ ਪਿਆਰ ਦੀ ਭਾਵਨਾ ਸਾਰੇ,
ਭੁੱਲੇ-ਭਟਕਿਆਂ ਨੂੰ ਜਿਸ, ਰਸਤਾ ਵਿਖਾਇਆ ਹੈ।
ਜੇ ਤਗੜਾ, ਤਗੜੇ ਨੂੰ ਮਾਰੇ ਤਾਂ ਦੋਸ਼ ਕਾਹਦਾ ,
ਕਿਰਤੀਆਂ ਨੂੰ ਜਿਸ ਨੇ , ਸੀਨੇ ਲਗਾਇਆ ਹੈ।
ਰੱਬੀ ਨੂਰ ਸੀ ਨਾਨਕ ਜਿਹਦਾ ਨੂਰ ਸੀ ਵਖ਼ਰਾ
ਮਿਟਾ ਕੇ ਧੁੰਦ ਜੱਗ ਤੋਂ, ਚਾਨਣ ਚੜ੍ਹਾਇਆ ਹੈ।
ਇਕ ਰੱਬ ਸਾਂਝਾ ਏ , ਜਿਸ ਦਾ ਨਾਂ ਹੈ ਨਾਨਕ,
ਰੱਬੀ ਰੰਗ ’ਚ ਰੰਗਿਆ , ਦੂਣਾ ਸਵਾਇਆ ਹੈ।
ਸਾਰੇ ਰਹਿਬਰਾਂ ਤੋਂ, ਉਹਦੀ ਤਾਂ ਸੋਚ ਵਖਰੀ ਏ,
ਜਿਹਦੀ ਬਾਣੀ ਇਲਾਹੀ ਨੇ ਰਸਤਾ ਦਿਖਾਇਆ ਹੈ।
ਤੇਰਾਂ ਤੇਰਾਂ ਵੀ ਤੋਲਦਾ ਸੀ , ਸਤਿਗੁਰੂ ਨਾਨਕ ,
ਮੋਦੀਖਾਨੇ ਦਾ ਰਾਸ਼ਨ , ਫਿਰ ਵੀ ਵਧਾਇਆ ਹੈ।
ਰੁਪਏ ਵੀਹਾਂ ’ਚ ਜਿਸ , ਸੱਚਾ ਸੌਦਾ ਸੀ ਕੀਤਾ ,
ਸੰਤਾਂ ਸਾਧੂਆਂ ਨੂੰ ਜਿਸਦਾ ਭੋਜਨ ਛੱਕਾਇਆ ਹੈ।
ਇਤਹਾਸ ਗਵਾਹੀ ਦੇਂਦਾ ਹੈ, ਭਾਗੋ ਦੇ ਭਰਮ ਦੀ,
ਤਾਂ ਹੀ ਲਾਲੋ ਦੇ ਕੋਧਰੇ ਚੋਂ, ਦੁੱਧ ਵਗਾਇਆ ਹੈ।
ਸੱਜਣ ਠੱਗ ਨੂੰ ਠੱਗੀਉਂ, ਜਿਸ ਬੰਦ ਸੀ ਕੀਤਾ,
ਇਕਓਂਕਾਰ ਦਾ ਉਸ ਨੂੰ ਜਾਪ ਜਪਾਇਆ ਹੈ।
ਕੌਡੇ ਰਾਖਸ਼ ਦੇ ਤੱਪਦੇ ਕੜਾਹੇ, ਠੰਡੇ ਸੀ1 ਹੋ ਗਏ,
ਜ਼ਿੰਦਗੀ ਜੀਣ ਦਾ ਸੱਬਕ, ਗੁਰਾਂਨੇ ਸਿਖਾਇਆ ਹੈ।
ਵਲੀ ਕੰਧਾਰੀ ਦਾ ਮਾਣ , ਫਿਰ ਟੁੱਟਦਾ ਕਿਉਂ ਨਾ,
ਪਹਾੜੀ ਨੂੰ ਨਾਨਕ ਨੇ , ਪੰਜੇ ਤੇ ਟਿਕਾਇਆ ਹੈ।
ਜੂਠੇ ਬੇਰ ਭੀਲਣੀ ਦੇ ਗੁਰੂ ਨਾਨਕ ਸੀ ਖਾਧੇ,
ਤਾਂਹੀਉਂ ਜਾਤ-ਪਾਤ ਦਾ, ਭਰਮ ਮਿਟਾਇਆ ਹੈ।
ਵੇਖੋ ! ਮੱਕੇ ਤੋਂ ਸੱਬਕ ਸਿਖਿਆ, ਹੈ ਮੌਲਵੀ ਨੇ,
ਸਤਿਗੁਰ ਨਾਨਕ ਨੇ , ਜਦੋਂ ਮੱਕਾ ਘੁਮਾਇਆ ਹੈ।
ਮੇਰੇ ਨਾਨਕ! ਇਕ ਝਾਤੀ ਤਾਂ ਮਾਰ, ਆ ਕੇ ਫਿਰ,
ਭਰਿਸ਼ਟਾਚਾਰ ਨੇ ਤਾਂ,ਨਵਾਂ ਹੀ ਰੰਗ ਚੜ੍ਹਾਇਆ ਹੈ।
ਬੰਦਾ, ਬੰਦੇ ਨੂੰ ਖਾ ਰਿਹਾ , ਕੋਈ ਸਮਝ ਨਾ ਆਵੇ,
ਬੇ-ਦਰਦੀਆਂ ਦਾ ਹਰ ਥਾਂ, ਬੇਦਰਦ ਛਾਇਆ ਹੈ।
”ਸੁਹਲ” ਤੱਕਦਾ ਰਹੇ ਸਦਾ ਹੀ, ਰਾਹ ਨਾਨਕ ਦਾ,
ਸਰਬੱਤ ਦੇ ਭਲੇ ਦਾ ਜਿਸ , ਹੋਕਾ ਲਗਾਇਆ ਹੈ।
ਮਲਕੀਅਤ ਸਿੰਘ ”ਸੁਹਲ”
ਨਸ਼ਹਿਰਾ ਬਹਾਦਰ,
ਡਾ:ਤਿੱਬੜੀ(ਗੁਰਦਾਸਪੁਰ)
98728-48610

0 comments:
Speak up your mind
Tell us what you're thinking... !