Headlines News :
Home » » ਗ਼ਜ਼ਲ - ਲਾਡੀ ਸੁਖਜਿੰਦਰ ਕੌਰ ਭੁੱਲਰ

ਗ਼ਜ਼ਲ - ਲਾਡੀ ਸੁਖਜਿੰਦਰ ਕੌਰ ਭੁੱਲਰ

Written By Unknown on Friday, 20 December 2013 | 21:38

ਦੁੱਖਾਂ ਦੀ ਆਈ ਸ਼ਾਮ ਕਿੰਜ ਢਲੇ।
ਖਾਣ ਵਿਚੋਂ ਮੈਨੂੰ ਗ਼ਮਾਂ ਦੇ ਜ਼ਲਜ਼ਲੇ।
ਪੀੜਾਂ ਦੇ ਭਾਰ ਥੱਲੇ ਦਿਲ ਇਉਂ ਲਗਦਾ,
ਜਿਉਂ ਹੇਠ ਪੁੜਾਂ ਆਏ ਦਾਣੇ ਦਲੇ।
ਭਾਰ ਝੱਲਣ, ਕਿੰਨਾ ਪੈਂਡਾ ਕਰਦੇ,
ਸਾਥੋਂ ਤਾਂ ਚੰਗੇ ਨੇ ਬੂਟਾ ਦੇ ਤਲੇ।
ਹੰਝੂ ਕੇਰ-ਕੇਰ ਰਹਾ ਬੁਝਾਉਂਦੀ,
ਜਦ ਸੀਨੇ ਵਿਚ ਪੀੜਾਂ ਦੀ ਅੱਗ ਜਲੇ।
ਮੇਰੀਆਂ ਖ਼ਾਹਿਸ਼ਾਂ ਦੇ ਜਦ ਫੁੱਲ ਖਿੜੇ,
ਉਹ ਵੀ ਝੱਟ ਕਿਸੇ ਪੈਰਾਂ ਹੇਠ ਮਲ਼ੇ।
ਜਦ ਕੋਈ ਭੁੱਲਰ ਮਿਲਿਆ ਨ ਸਹਾਰਾ,
ਫਿਰ ਸਾਨੂੰ ਦੁੱਖਾਂ ਨੇ ਲਾਇਆ ਗਲ਼ੇ।
ਕਾਗ਼ਜ਼  ਕਲਮ  ਮਿਤ ਬਣੇ ਮੇਰੇ,
ਉਂਝ ਨਾ ਜਾਣੇ ਕੋਈ ‘ਲਾਡੀ’ ਦੇ ਵਲਵਲੇ।

ਲਾਡੀ ਸੁਖਜਿੰਦਰ ਕੌਰ ਭੁੱਲਰ
ਫੋਨ ਨੰ:-97811-91910

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template