Headlines News :
Home » » ਬੰਦਾ- ਗੁਰਮੇਲ ਬੀਰੋਕੇ

ਬੰਦਾ- ਗੁਰਮੇਲ ਬੀਰੋਕੇ

Written By Unknown on Friday, 20 December 2013 | 21:50

ਉਦੋˆ ਮੈˆ ਦਸਵੀˆ ਵਿੱਚ ਪੜ੍ਹਦਾ ਸਾˆ, ਜਦੋˆ ਉਹ ਪਹਿਲੀ ਵਾਰੀ ਸਾਡੇ ਪਿੰਡ ਆਇਆ ਸੀ, ਮੇਰੇ ਕਾਮਰੇਡ ਚਾਚੇ ਨੂੰ ਮਿਲਣ ...।
 ਇਹ ਉਨ੍ਹਾˆ ਦਿਨਾˆ ਦੀ ਗੱਲ ਹੈ ਜਦੋˆ ਹਰਿਮੰਦਰ ਸਾਹਿਬ ‘ਤੇ ਹਮਲਾ ਹੋ ਕੇ ਹਟਿਆ ਸੀ। ਸਿੱਖਾˆ ਦੇ ਹਿਰਦੇ ਵਲੂੰਧਰੇ ਪਏ ਸਨ ...। ਉਹਦੇ ਵੱਡੀ ਕਿਰਪਾਨ ਗਾਤਰੇ ਪਾਈ ਹੋਈ ਸੀ, ਵੱਡਾ ਤੇ ਖੁੱਲ੍ਹਾ ਦਾੜ੍ਹਾ ਸੀ। ਪੂਰੇ ਸਿੱਖੀ ਬਾਣੇ ਵਿਚ ਸਜਿਆ, ਉਹ ਛੇ-ਫੁੱਟਾ ਜਵਾਨ ਸਿੱਖ ਫੌਜ ਦਾ ਜਰਨੈਲ ਜਾਪਦਾ ਸੀ। ਮੈਨੂੰ ਉਹਦੇ ਬਾਰੇ ਚਾਚੇ ਤੋˆ ਪਤਾ ਲੱਗਿਆ ਕਿ ਉਹ ਤੇ ਮੇਰਾ ਕਾਮਰੇਡ ਚਾਚਾ ਨਕਸਲਾਈਟ ਲਹਿਰ ਦੇ ਦਿਨਾˆ ਤੋˆ ਇੱਕ-ਦੂਜੇ ਨੂੰ ਜਾਣਦੇ ਸਨ। ਉਹਦਾ ਨਾਉˆ ਕਾਮਰੇਡ ਕਰਤਾਰਾ ਮਾਸਟਰ ਸੀ। ਉਹਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋˆ ਭੌਤਿਕ ਵਿਗਿਆਨ ਦੀ ਮਾਸਟਰਜ਼ ਡਿਗਰੀ ਪਾਸ ਕੀਤੀ ਹੋਈ ਸੀ। ਉਹ ਪੰਜਾਬ ਦੇ ਕਿਸੇ ਸਰਕਾਰੀ ਕਾਲਜ ਵਿਚ ਭੌਤਿਕ ਵਿਗਿਆਨ ਦਾ ਲੈਕਚਰਾਰ ਲੱਗ ਗਿਆ ਸੀ।

... ਫਿਰ ਜਿਵੇˆ ਸਾਰਾ ਦੇਸ ਹੀ ਇਨਕਲਾਬ ਦੀ ਲਹਿਰ ਵਿਚ ਕੁੱਦ ਪਿਆ ਸੀ। ਉਹ ਵੀ ਨੌਕਰੀ ਛੱਡ-ਛੁਡਾ ਕੇ ਲਹਿਰ ਦਾ ਹਿੱਸਾ ਬਣ ਗਿਆ। ਉਹਦੇ ਨਾਮ ਨਾਲ ਮਾਸਟਰ ਜੁੜ ਗਿਆ, ਪਤਾ ਨਹੀˆ ਕਿਵੇˆ? ਸਗੋˆ ਜੁੜਨਾ ਤਾˆ ਪ੍ਰੋਫੈੱਸਰ ਚਾਹੀਦਾ ਸੀ। ਕਾਮਰੇਡ ਕਰਤਾਰਾ ਮਾਸਟਰ ਅਤੇ ਮੇਰਾ ਚਾਚਾ ਇਕੱਠੇ ਐਮਰਜੈˆਸੀ ਦੇ ਦਿਨਾˆ ਵਿਚ ਬਠਿੰਡੇ ਦੀ ਜੇਲ੍ਹ ਵਿਚ ਕੈਦੀ ਸਨ। ਜੇਲ੍ਹ ਵਿਚ ਬਹੁਤ ਸਾਰੇ ਕਮਿਊਨਿਸਟ ਤੇ ਹੋਰ ਪਾਰਟੀਆˆ ਦੇ ਲੀਡਰ ਬੰਦ ਸਨ। ਜੇਲ੍ਹ ਵਿਚ ਸੀਰੀਆˆ-ਮਜਦੂਰਾˆ (ਮਜ੍ਹਬੀ-ਰਮਦਾਸੀਆˆ) ਦੀ ਬਰਾਦਰੀ ਵਿੱਚੋˆ ਵੀ ਕਾਫੀ ਕੈਦੀ ਆਏ ਸਨ। ਜੇਲ੍ਹ ਵਿਚ ਬੜਾ ਅਜੀਬ ਜਿਹਾ ਵਰਤਾਰਾ ਚੱਲ ਰਿਹਾ ਸੀ, ਜਿਹੜਾ ਕਾਮਰੇਡ ਕਰਤਾਰੇ ਨੇ ਵੇਖਿਆ। ‘ਉੱਚੀਆˆ ਜਾਤਾˆ‘ ਵਾਲੇ ‘ਕਾਮਰੇਡ‘ ਨੀਵੀਆˆ ਜਾਤਾˆ ਵਾਲੇ ਸੀਰੀਆˆ-ਮਜ਼ਦੂਰਾˆ ਦੀ ਬਰਾਦਰੀ ਵਿੱਚੋˆ ਆਏ ਕੈਦੀ ਸਾਥੀਆˆ ਨੂੰ ਦੂਰ ਬਿਠਾ ਕੇ ਖਾਣ-ਪੀਣ ਦੀਆˆ ਚੀਜ਼ਾˆ ਵਰਤਾਉˆਦੇ ਸਨ। ‘ਉੱਚੀਆˆ ਜਾਤਾˆ‘ ਵਾਲੇ ‘ਕਾਮਰੇਡ‘ ਭਿੱਟੇ ਜਾਣ ਤੋˆ ਡਰਦੇ ਸਨ। ਕਾਮਰੇਡ ਕਰਤਾਰੇ ਮਾਸਟਰ ਨੇ ਬਹੁਤ ਵਿਰੋਧਤਾ ਕੀਤੀ ਪਰ ‘ਉੱਚੀ ਜਾਤ‘ ਵਾਲੇ ਕਮਿਊਨਿਸਟਾˆ ਨੇ ਇੱਕ ਸੁਣੀ। ਅੱਕ ਕੇ ਉਹਨੇ ਮੇਰੇ ਚਾਚੇ ਨੂੰ ਕਿਹਾ, “ਓਏ, ਇਹ ਕੀ ਇਨਕਲਾਬ ਲਿਆਉਣਗੇ, ਵੰਡੇ ਤਾˆ ਜਾਤਾˆ ਦੇ ਨਾˆ ‘ਤੇ ਕਮਿਊਨਿਸਟ ਜੇਲ੍ਹ ਵਿਚ ਬੈਠੇ ਨੇ।”

“ਕਾਮਰੇਡਾ, ਇਨਕਲਾਬ ਦਾ ਸੂਰਜ ਅੱਵਲ ਤਾˆ ਇਨ੍ਹਾˆ ਦੇ ਚੜ੍ਹਾਇਆˆ ਚੜ੍ਹਨਾ ਨ੍ਹੀˆ, ਤੇ ਜੇ ਕਿਤੇ ਚੜ੍ਹ ਵੀ ਗਿਆ ਤਾˆ ਇਨ੍ਹਾˆ ਜਗੀਰੂ ਸੋਚ ਵਾਲੇ ਕਾਮਰੇਡਾˆ ਨੇ ਜਾਤ-ਪਾਤ ਦੇ ਸਮੁੰਦਰ ਵਿਚ ਡੁਬੋ ਦੇਣੈ।” ਚਾਚਾ ਵੀ ਦੁਖੀ ਸੀ।
“ਯਾਰ, ਮੇਰੇ ਸੰਘ ਤੋˆ ਥੱਲੇ ਇਨ੍ਹਾˆ ‘ਇਨਕਲਾਬੀਆˆ‘ ਦਾ ਇਨਕਲਾਬ ਨਹੀˆ ਉੱਤਰਨਾ।” ਮਾਸਟਰ ਅੱਖਾˆ ਭਰੀ ਬੈਠਾ ਸੀ।

ਜਦ ਉਹ ਜੇਲ੍ਹ ਵਿੱਚੋˆ ਰਿਹਾ ਹੋਇਆ ਤਾˆ ਬਾਹਰ ਆਉˆਦੇ ਸਾਰ ਉਹਨੇ ਅੰਮ੍ਰਿਤ ਛਕ ਲਿਆ ਤੇ ਸਿੰਘ ਸਜ ਗਿਆ। ਗੁਰੂ ਦੇ ਲੜ ਲੱਗ ਕੇ ‘ਇਨਕਲਾਬ‘ ਦਾ ਰਾਹ ਪੂਰੀ ਤਰ੍ਹਾˆ ਛੱਡ ਗਿਆ। ਕਾਮਰੇਡ ਕਰਤਾਰੇ ਮਾਸਟਰ ਤੋˆ ‘ਸਰਦਾਰ ਕਰਤਾਰ ਸਿੰਘ ਖਾਲਸਾ‘ ਬਣ ਗਿਆ। ਝੂਠ, ਬੁਰਾਈ, ਗੁਲਾਮੀ, ਕਾਣੀ-ਵੰਡ ਤੇ ਜਾਤ-ਪਾਤ ਦੇ ਵਿਰੁੱਧ ਲੜਨ ਵਾਲਾ ਕਰਤਾਰ ਸਿਉˆ ਟਿਕ ਕੇ ਬੈਠਣ ਵਾਲਾ ਨਹੀˆ ਸੀ। ਉਹ ਖਾੜਕੂ ਜਥੇਬੰਦੀ ਵਿਚ ਸਰਗਰਮ ਹੋ ਗਿਆ।

ਬਸੰਤ ਰੁੱਤ ਦੇ ਦਿਨ ਸਨ। ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਵਿਚ ਸੁਹਣੇ-ਸੁਹਣੇ ਫੁੱਲ ਖਿੜੇ ਹੋਏ ਸਨ। ਇਹ ਗੱਲ ਮੈਨੂੰ ਅੱਜ ਵੀ ਯਾਦ ਹੈ ਜਦੋˆ ਮੈˆ ਬੀ ਐਸ ਸੀ ਖੇਤੀਬਾੜੀ ਦਾ ਵਿਦਿਆਰਥੀ ਸਾˆ।
 ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਚ ਮੁੰਡੇ ਤੇ ਕੁੜੀਆˆ ਦੀ ਪੂਰੀ ਚਹਿਲ-ਪਹਿਲ ਸੀ। ਮੈˆ ਤੇ ਮੇਰਾ ਦੋਸਤ ਬੈਠੇ ਚਾਹ ਪੀ ਰਹੇ ਸਾˆ।
 ਮੈਨੂੰ ਲੱਗਿਆ ਕਿ ਨੇੜੇ ਹੀ ਬੈਚ ‘ਤੇ ਬੈਠਾ ਕਰਤਾਰ ਸਿੰਘ ਖਾਲਸਾ ਚਾਹ ਪੀ ਰਿਹਾ ਹੈ। ਮੈˆ ਉੱਠ ਕੇ ਕਰਤਾਰ ਸਿੰਘ ਨੂੰ ਫ਼ਤਹਿ ਬੁਲਾਈ ਤੇ ਆਪਣੇ ਚਾਚੇ ਬਾਰੇ ਜਾਣਕਾਰੀ ਦਿੱਤੀ। ਕਰਤਾਰ ਸਿੰਘ ਮੇਰੇ ਮੋਢੇ ‘ਤੇ ਹੱਥ ਰੱਖ ਕੇ ਬੋਲਿਆ, “ਓਏ ਭਤੀਜ, ਅੱਜ ਤਾˆ ਤੈˆ ਮੈਨੂੰ ਬੁਲਾ ਲਿਆ, ਫਿਰ ਨਾ ਕਦੇ ਭੁੱਲ ਕੇ ਵੀ ਬੁਲਾਈˆ!”

“ਕਿਉˆ ਜੀ?” ਮੇਰੇ ਹੱਥ ਵਿਚ ਫੜਿਆ ਚਾਹ ਦਾ ਕੱਪ ਛਲਕ ਰਿਹਾ ਸੀ।

“ਮੈˆ ਅੰਡਰਗਰਾਊˆਡ ਰਹਿ ਰਿਹਾˆ, ਮੇਰੇ ਤਾˆ ਸਿਰ ਦਾ ਮੁੱਲ ਐ ... , ਤੂੰ ਪੜ੍ਹ ਤੇ ਵੱਡਾ ਅਫਸਰ ਬਣ।” ਇਹ ਕਹਿੰਦਾ ਉਹ ਤੁਰ ਗਿਆ।
ਐਮ.ਐਸ. ਸੀ. ਖੇਤੀਬਾੜੀ ਕਰਨ ਤੋˆ ਬਾਅਦ ਮੈˆ ਖੇਤੀਬਾੜੀ ਯੂਨੀਵਰਸਿਟੀ ਵਿਚ ਹੀ ਸਹਾਇਕ ਪ੍ਰੋਫੈੱਸਰ ਲੱਗ ਗਿਆ। ਉਨ੍ਹੀˆ ਦਿਨੀˆ ਖਾੜਕੂ ਲਹਿਰ ਤੇ ਅਖੀਰਲੇ ਦਿਨ ਚੱਲ ਰਹੇ ਸਨ। ਜਿਵੇˆ ਸਾਰੇ ਦੇਸ ਵਿਚ ਭਾਈ-ਭਤੀਜਾਵਾਦ ਚੱਲ ਰਿਹਾ ਸੀ, ਯੂਨੀਵਰਸਿਟੀ ਦੇ ਵਿਚ ਹੀ ਯੂਨੀਵਰਸਿਟੀ ਦੇ ਪ੍ਰਮੁੱਖ ਅਧਿਕਾਰੀ ਆਪਣਿਆˆ ਨੂੰ ਯੂਨੀਵਰਸਿਟੀ ਵਿਚ ‘ਸੈੱਟ‘ ਕਰਨ ਲੱਗ ਪਏ ਸਨ। ਦੇਸ ਦੇ ਪੇˆਡੂ ਕਿਸਾਨਾˆ ਦੀ ਯੂਨੀਵਰਸਿਟੀ ਦਾ ਸ਼ਹਿਰੀਕਰਨ ਹੋ ਰਿਹਾ ਸੀ। ਯੂਨੀਵਰਸਿਟੀ ਵਿਚ ਇਹੋ ਜਿਹੇ ‘ਸਾਇੰਸਦਾਨ‘ ਤੇ ਵਿਦਿਆਰਥੀ ਸਨ, ਜਿਨ੍ਹਾˆ ਨੂੰ ਨਰਮੇ ਤੇ ਕਪਾਹ ਵਿਚ ਫਰਕ ਨਹੀˆ ਸੀ ਪਤਾ ...।
 ਇਹੋ ਜਿਹੇ ਵੀ ਸਨ, ਜਿਹੜਿਆˆ ਨੂੰ ਕੱਟੇ ਤੇ ਵੱਛੇ ਦੀ ਪਹਿਚਾਣ ਨਹੀˆ ਸੀ ...।
 ਮੇਰੇ ਵਰਗੇ ਪਿੰਡਾˆ ਵਿਚ ਜੰਮੇ-ਪਲ਼ੇ ਕਾਫੀ ਸਾਇੰਸਦਾਨ ਤੇ ਪ੍ਰੋਫੈੱਸਰ ਕਨੇਡਾ, ਅਮਰੀਕਾ ਤੇ ਆਸਟਰੇਲੀਆ ਨੂੰ ਜਾਣ ਲੱਗ ਪਏ ਸਨ। ਉਨ੍ਹਾˆ ਦੇ ਨਾਲ ਮੈˆ ਵੀ ਬੱਚੇ ਲੈ ਕੇ ਕਨੇਡਾ ਆ ਗਿਆ। ਮੇਰੇ ਆਉਣ ਤੋˆ ਦੋ ਦਿਨਾˆ ਬਾਅਦ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਜੁੜਵੇ ਟਾਵਰਾˆ ‘ਤੇ ਜਹਾਜਾˆ ਨਾਲ ਹਮਲਾ ਹੋ ਗਿਆ। ਨੌਕਰੀਆˆ ਘਟਣ ਲੱਗ ਪਈਆˆ।
 ਵੱਡੀਆˆ ਕੰਪਨੀਆˆ ਨੇ ਲੋਕਾˆ ਨੂੰ ਕੰਮਾˆ ਤੋˆ ਜੁਆਬ ਦੇਣਾ ਸ਼ੁਰੂ ਕਰ ਦਿੱਤਾ।
ਸੱਤ ਸਮੁੰਦਰੋˆ ਪਾਰ ਉੱਜਵਲ ਭਵਿੱਖ ਦੀ ਆਸ ਵਿਚ ਨਵੇˆ ਆਏ ਕਾਫੀ ਲੋਕ ਸੋਚ ਰਹੇ ਸਨ – “ਸਾਡੇ ਨਾਲ ਤਾˆ ਉਹੀ ਹੋਈ ਅਖੇ, ਨਾ ਜਾਹ ਬਰਮਾ ਨੂੰ, ਲੇਖ ਜਾਣਗੇ ਨਾਲੇ ...।” ਕਨੇਡਾ ਦਾ ਰਾਜ-ਪ੍ਰਬੰਧ ਐਸਾ ਹੈ ਕਿ ਇਹ ਬਾਹਰਲੇ ਦੇਸਾˆ ਤੋˆ ਪੜ੍ਹੇ-ਲਿਖੇ ਕਾਮਿਆˆ ਤੇ ਤਕਨੀਕੀ ਮਾਹਿਰਾˆ ਨੂੰ ਸਿੱਧਾ ਕੰਮ ਨਹੀˆ ਦਿੰਦਾ। ਸੌ ਤਰ੍ਹਾˆ ਦੇ ਪਾਪੜ ਵਿਲਵਾਉˆਦਾ ਏ। ਮੈˆ ਦੇਖਿਆ ਹੋਰ ਦੇਸਾˆ ਤੋˆ ਆਏ ਡਾਕਟਰ ਤੇ ਇੰਜੀਨੀਅਰ ਟਰੱਕ ਜਾˆ ਟੈਕਸੀਆˆ ਚਲਾ ਰਹੇ ਨੇ ...।
 ਇਹ ਸਭ ਰਾਜਨੀਤਿਕ ਲੋਕਾˆ ਦੀਆˆ ਖੇਡਾˆ ਨੇ, ਪੜ੍ਹੇ-ਲਿਖਿਆˆ ਨੂੰ ਡਰਾਇਵਰ ਬਣਾਓ ਜਾˆ ਝਾੜੂ ਲਗਵਾਓ ...। “ਤਕਨੀਕੀ ਮਾਹਿਰਾˆ ਦੀ ਇੰਮੀਗਰੇਸ਼ਨ” ਦੇ ਨਾˆ ‘ਤੇ ਕਨੇਡੀਅਨ ਰਾਜਨੀਤੀਵਾਨ ਲੋਕਾˆ ਨਾਲ ਖਿਲਵਾੜ ਕਰ ਰਹੇ ਨੇ ...।
 ਰਾਜਨੀਤੀ ਸਾਰੀ ਦੁਨੀਆˆ ਵਿਚ ਇੱਕੋ ਜਿਹੀ ਹੈ ਕੋਈ ਫਰਕ ਨਹੀˆ ਕਿਤੇ ...।
 ਸੋ ਮੈˆ ਚਾਰ-ਪੰਜ ਮਹੀਨਿਆˆ ਬਾਅਦ ਹੀ ਟਰੱਕ ਡਰਾਇਵਰ ਦਾ ਲਾਈਸੈˆਸ ਲੈ ਲਿਆ, ਤੇ ਕਨੇਡਾ ਅਤੇ ਅਮਰੀਕਾ ਵਿਚ ਟਰੱਕ ਚਲਾਉਣ ਲੱਗ ਪਿਆ। ਮੇਰੀ ਪਤਨੀ ਮੈਨੂੰ ਆਖਿਆ ਕਰੇ, “ਚੰਦਰੀ ਕਨੇਡਾ ਨੇ ਡਾਕਟਰ ਰੱਖ‘ਤਾ ਡਰਾਇਵਰ ਬਣਾ ਕੇ ...।”

ਇੱਕ ਦਿਨ ਮੈˆ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਬੇਕਰਜ਼ਫੀਲਡ ਦੇ ਟਰੱਕ ਸਟਾਪ ‘ਤੇ ਖੜ੍ਹਾ ਸੀ। ਟਰੱਕ ਸਟਾਪ ਪਾਣੀ ਵਾਗੂੰ ਵਗਦੇ ਹਾਈਵੇਅ ਦੇ ਇੱਕ ਪਾਸੇ ‘ਤੇ ਸ਼ਹਿਰੋˆ ਬਾਹਰਵਾਰ ਖੇਤਾˆ ਵਿਚ ਹੈ। ਸਾਉਣੀ ਦੀ ਫਸਲ ਖੇਤਾˆ ਵਿਚ ਲਹਿਰਾ ਰਹੀ ਸੀ। ਕੈਲੇਫੋਰਨੀਆ ਦਾ ਮੌਸਮ ਪੰਜਾਬ ਨਾਲ ਮਿਲਦਾ-ਜੁਲਦਾ ਹੋਣ ਕਰਕੇ, ਫਸਲਾˆ ਵੀ ਇੱਥੇ ਪੰਜਾਬ ਵਾਲੀਆˆ ਹੀ ਹੁੰਦੀਆˆ ਨੇ। ਮੇਰੇ ਕੋਲ ਆ ਕੇ ਇੱਕ ਪੰਜਾਹਾˆ ਵਰ੍ਹਿਆˆ ਨੂੰ ਲੰਘੇ ਦਾੜ੍ਹੀ ਕੱਟੇ ਤੇ ਸਿਰੋˆ ਮੋਨੇ ਪੰਜਾਬੀ ਟਰੱਕ ਡਰਾਇਵਰ ਨੇ ਫਤਹਿ ਬੁਲਾਈ। ਉਹਦੀਆˆ ਅੱਖਾˆ ਬੜੀਆˆ ਗੰਭੀਰ ਤੇ ਕੋਮਲ ਸਨ। ਉਹਦੀਆˆ ਗੱਲਾˆ ਤੇ ਮੂੰਹ-ਮੁਹਾˆਦਰਾ ਮੈਨੂੰ ਜਾਣੇ-ਪਹਿਚਾਣੇ ਲੱਗੇ। ਮੈˆ ਆਪਣੇ ਦਿਮਾਗ਼ ‘ਤੇ ਜੋਰ ਪਾ ਕੇ ਯਾਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਸਮਝ ਨਾ ਪਈ। 

“ਥੋਡਾ ਨਾਉˆ ਕੀ ਐ, ਜੀ?” ਮੈˆ ਪੁੱਛਿਆ।

“ਕਰਤਾਰਾ ਮੇਰਾ ਨਾਉˆ ਐ ਤੇ ਪਿੱਛੋˆ ਮੈˆ ਬਠਿੰਡੇ ਜ਼ਿਲ੍ਹੇ ਦਾ ਜੰਮਪਲ ਆˆ।” ਉਹਨੇ ਪੂਰੀ ਜਾਣਕਾਰੀ ਹੀ ਦੇ ਦਿੱਤੀ। ਮੈਨੂੰ ਸੁਣ ਕੇ ਝਟਕਾ ਜਿਹਾ ਲੱਗਿਆ। ਮੇਰਾ ਮਨ ਮੰਨੇ ਹੀ ਨਾ, “ਇਹ ਉਹੀ ਕਰਤਾਰਾ ਐ, ਮੇਰੇ ਚਾਚੇ ਦਾ ਯਾਰ ...?”

“ਤੁਸੀˆ ਕਾਮਰੇਡ ਕਰਤਾਰ ਓˆ ਜਾˆ ਕਰਤਾਰ ਸਿੰਘ ਖਾਲਸਾ ...?” ਮੈˆ ਹੱਸਦਿਆˆ ਹੱਸਦਿਆˆ ਭਰਮ ਕੱਢਣਾ ਚਾਹਿਆ।

“ਹਾˆ ... ਹੈਗਾ ... ਸੀ ... ਹੁਣ ਕਰਤਾਰਾ ਟਰੱਕ ਡਰਾਇਵਰ ਆˆ।” ਉਹਨੇ ਸ਼ਬਦਾˆ ਤੇ ਜੋਰ ਦਿੱਤਾ।, “ਤੂੰ ਮੈਨੂੰ ਕਿਵੇˆ ਜਾਣਦੈˆ?” ਉਹਨੇ ਮੋੜਵਾˆ ਸਵਾਲ ਕੀਤਾ।

ਜਦ ਮੈˆ ਆਪਣੇ ਚਾਚੇ ਦਾ ਨਾˆ ਲਿਆ ਤਾˆ ਕਰਤਾਰੇ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ “ਭਤੀਜ, ਭਤੀਜ” ਕਰਨੋ ਹੀ ਨਾ ਹਟਿਆ। 

ਫਿਰ ਅਸੀˆ ਕਾਫੀ-ਸ਼ਾਪ ‘ਤੇ ਜਾ ਬੈਠੇ। ਗੱਲਾˆ ਤੁਰ ਪਈਆˆ। “ਤੁਸੀˆ ਆਪਣਾ ਹੁਲੀਆ ਹੀ ਬਦਲੀ ਫਿਰਦੇ ਓˆ ?” ਮੈˆ ਕਾਫੀ ਦਾ ਆਰਡਰ ਦੇਣ ਬਾਅਦ ਉਹਨੂੰ ਸਵਾਲ ਕੀਤਾ।

“ਓਏ, ਪੁੱਛ ਨਾ ਭਤੀਜ, ਹੁਣ ਮੈˆ ਬੰਦਾ ਬਣ ਰਿਹਾˆ।”

“ਉਹ ਕਿਵੇਂ ?” ਅਸੀˆ ਗੱਲਾˆ ਕਰਦੇ-ਕਰਦੇ ਪੰਜਾਬ ਪਹੁੰਚ ਗਏ।

“ਪਹਿਲਾˆ ਮੈˆ ਕਾਮਰੇਡਾˆ ਨਾਲ ਰਲ ਕੇ ਇਨਕਲਾਬ ਲਿਆਉਣ ਲਈ ਘਰ ਛੱਡਿਆ। ਪਰ ਬਹੁਤੇ ਕਾਮਰੇਡ ...।” ਉਹਨੇ ਵੱਡੀ ਸਾਰੀ ਗਾਲ੍ਹ ਕੱਢੀ ਤੇ ਕਾਫੀ ਦੇਣ ਆਈ ਪਰੀਆˆ ਵਰਗੀ ਸੋਹਣੀ ਗੋਰੀ ਕੁੜੀ ਨੂੰ ਨਾਲ ਦੀ ਨਾਲ “ਥੈˆਕ ਯੂ” ਵੀ ਕਹਿ ਦਿੱਤਾ। “ਫੇਰ ਮੈˆ ਜਾਤਾˆ-ਪਾਤਾˆ ਨੂੰ ਨਾ ਮੰਨਣ ਵਾਲੇ ਗੁਰੂ ਦੇ ਲੜ ਲੱਗਿਆ।”

ਮੈˆ ਕਾਫੀ ਵਿਚ ਖੰਡ ਘੋਲਣ ਲੱਗ ਪਿਆ ਤੇ ਉਹਨੇ ਆਪਣੀ ਗੱਲਬਾਤ ਜਾਰੀ ਰੱਖੀ ।

“ਭਤੀਜ, ਕੀ ਦੱਸਾˆ ...? ਗੁਰੂ ਘਰਾਂ 'ਚ ਕੀ ਕੀ ਹੁੰਦੈ ?" ਉਹਦਾ ਚਿਹਰਾ ਦੁਖੀ ਸੀ ਅਤੇ ਮੱਥੇ 'ਤੇ ਤਿਉੜੀਆਂ ਉੱਭਰ ਆਈਆਂ ਸਨ ।

ਮੈਂ ਖਿੜਕੀ ਤੋਂ ਬਾਹਰ ਝਾਕਿਆ, ਦੂਰ ਅਸਮਾਨ ਵਿੱਚ ਨਰਮੇਂ ਦੇ ਖੇਤਾਂ ਦੇ ਉੱਤੋਂ ਦੀ ਤਿੱਤਰ- ਖੰਭੀ ਜਿਹੇ ਬੱਦਲ ਉੱਡ ਰਹੇ ਸਨ ।

"ਭਤੀਜ, ਸਿੱਖਾਂ ਦੇ ਘਰਾਂ ਤੇ ਗੁਰੂ-ਘਰਾˆ ਵਿਚ ਜਾਤ-ਪਾਤ ਦਾ ਪੂਰਾ ਬੋਲਬਾਲਾ ਐ, ਤੂੰ ਦੇਖ ਹੀ ਰਿਹਂੈ।‘”ਉਹ ਬੋਲਦਾ ਗਿਆ, “ਹਰ ਜਾਤ ਦਾ ਅੱਡ ਗੁਰੂ-ਘਰ ਐ। ਲੋਕ ਭੁੱਖ ਨਾਲ ਮਰ ਰਹੇ ਨੇ, ਸਿੱਖ ਆਪਣੇ ਦਰਬਾਰ ਸਾਹਿਬ ਦੇ ਸੰਗਮਰਮਰੀ ਫਰਸ਼ਾˆ ਨੂੰ ਰੋਜ ਦੁੱਧ ਨਾਲ ਧੋˆਦੇ ਨੇ ...। ਹੋਰ ਤਾˆ ਹੋਰ, ਖਾਲਸਾਈ ਝੰਡੇ - ਨਿਸ਼ਾਨ ਸਾਹਿਬ ਦੀਆˆ ਪਾਈਪਾˆ ਧੋਣ ਲੱਗੇ ਉੱਤੇ ਦੁੱਧ ਡੋਲ੍ਹ ਦਿੰਦੇ ਨੇ ..., ਹੋਰ ਪਤਾ ਨਹੀˆ ਕੀ-ਕੀ ਕੁਰੀਤੀਆˆ ਕਰ ਰਹੇ ਨੇ ...?” ਐਨੇ ਨੂੰ ਉਹਦੀ ਕੰਪਨੀ ਦੇ ਦਫਤਰ ਤੋˆ ਫੋਨ ਆ ਗਿਆ। ਉਹ ਆਪਣਾ ਮੋਬਾਈਲ ਫੋਨ ਸੁਣਨ ਲੱਗ ਪਿਆ।

ਕਰਤਾਰਾ ਟਰੱਕ ਡਰਾਇਵਰ ਪਤਾ ਨਹੀˆਂ ਏਨੀ ਗਰਮ ਕਾਫੀ ਕਿਵੇˆ ਸੁੜ੍ਹਾਕੇ ਮਾਰ-ਮਾਰ ਪੀ ਰਿਹਾ ਸੀ, ਨਾਲ-ਨਾਲ ਫੋਨ ‘ਤੇ ਗੱਲਾˆ ਵੀ ਕਰੀ ਜਾˆਦਾ ਸੀ। ਪਰ ਤੱਤੀ ਕਾਫੀ ਦੀ ਘੁੱਟ ਭਰਨ ਕਰਕੇ ਮੇਰਾ ਮੂੰਹ ਮੱਚ ਗਿਆ ਸੀ। ਮੈˆ ਕਾਫੀ ਦੇ ਕੱਪ ਵਿਚ ਫੂਕਾˆ ਮਾਰ ਰਿਹਾ ਸੀ। ਉਹ ਫੋਨ ਦੀ ਗੱਲਬਾਤ ਮੁਕਾ ਕੇ ਬੋਲਿਆ, “ਫਿਰ ਮੈˆ ਸਭ ਕੁਝ ਛੱਡ-ਛਡਾ ਕੇ ਅਮਰੀਕਾ ਆ ਗਿਆ ਤੇ ਹੁਣ ਇੱਥੇ ਟਰੱਕ ਚਲਾਉਨਾ ਤੇ ਬੰਦਾ ਬਣਨ ਦੀ ਕੋਸ਼ਿਸ਼ ਕਰ ਰਿਹਾˆ ... ਸਿਰਫ ਬੰਦਾ।” ਉਹਨੇ ਆਖਰੀ ਸ਼ਬਦ ‘ਬੰਦਾ‘ ਬਹੁਤ ਜੋਰ ਪਾ ਕੇ ਬੋਲਿਆ। 

ਹੋਰ ਵੀ ਬਹੁਤ ਸਾਰੀਆਂ ਜੱਗ ਬੀਤੀਆਂ ਤੇ ਹੱਡ ਬੀਤੀਆਂ ਸਣਾਉਣ ਤੋਂ ਮਗਰੋਂ, ਮੇਰੇ ਮੋਢੇ 'ਤੇ ਬਹੁਤ ਹੀ ਮੋਹ ਨਾਲ ਹੱਥ ਰੱਖਕੇ ਮੇਰਾ ਫੋਨ ਨੰਬਰ ਲੈਕੇ ਉਹ ਤੁਰ ਪਿਆ ।

“ਬੰਦੇ ਨੂੰ ਬੰਦਾ ਸਮਝ ਓਏ ਬੰਦੇ, ਰੱਬ ਨੂੰ ਪੂਜਣ ਦੀ ਲੋੜ ਨਹੀˆਂ ...।” ਉਹ ਜਾˆਦਾ ਹੋਇਆ ਹੱਸਦਾ-ਹੱਸਦਾ ਗਾ ਰਿਹਾ ਸੀ। 

ਉਹ ਮੈਨੂੰ ਕਿਸੇ ਟਿੱਲੇ ਦਾ ਯੋਗੀ ਲਗਦਾ ਸੀ ਤੇ ਉਹਦੀ ਹਾਸੀ ਮੰਦਰਾˆ ਵਿਚ ਵੱਜਦੀਆˆ ਟੱਲੀਆˆ ਵਰਗੀ ਜਾਪ ਰਹੀ ਸੀ।
ਕੌਫੀ ਸ਼ੌਪ 'ਤੇ ਬੰਦੇ ਆ ਤੇ ਜਾਹ ਰਹੇ ਸਨ, ਕਤਾਰ ਨਹੀਂ ਟੁੱਟ ਰਹੀ ਸੀ ।

"ਮੈਂ ਤੈਨੂੰ ਫੋਨ ਕਰੂੰਗਾ, ਭਤੀਜ ... ।" ਉਹ ਤੁਰਿਆ ਜਾਂਦਾ ਮੁਸ਼ਕਰਾਉਂਦੇ ਚਿਹਰੇ ਨਾਲ ਕਹਿ ਰਿਹਾ ਸੀ ।
ਕੌਫੀ ਸ਼ੌਪ ਤੋਂ ਬਾਹਰ ਜਾਣ ਵੇਲੇ ਉਹਨੇ ਚਾਰ- ਪੰਜ ਕੌਫੀ ਦੇ ਕੱਪ ਅਤੇ ਕੁਝ ਖਾਣ ਵਾਲੀਆਂ ਚੀਜਾਂ ਖਰੀਦ ਲਈਆਂ, ਤੇ ਬਾਹਰ ਬੈਠੇ ਗੋਰੇ ਮੰਗਤਿਆਂ ਨੂੰ ਦੇ ਗਿਆ ।

ਜਦੋਂ ਕੌਫੀ ਸ਼ੌਪ 'ਚੋਂ ਨਿਕਲਕੇ ਮੈਂ ਬਾਹਰ ਨਰਮੇਂ ਦੇ ਖੇਤਾਂ ਵੱਲ ਨਿਗਾਹ ਮਾਰੀ ਤਾਂ ਇੱਕ ਗੋਰਾ ਕਿਸਾਨ ਟਰੈਕਟਰ ਵਾਲੇ ਪੰਪ ਨਾਲ ਨਰਮੇ 'ਤੇ ਸਪਰੇਅ ਕਰ ਰਿਹਾ ਸੀ । ਲਗਦਾ ਸੀ, ਇਥੇ ਵੀ ਨਰਮੇਂ 'ਤੇ ਸੁੰਡੀ ਪਈ ਹੋਈ ਹੈ । ਮੈਂ ਬੂਟਿਆਂ ਦੇ ਨੇੜੇ ਹੋਕੇ ਗਹੁ ਨਾਲ ਦੇਖਿਆ, ਕਈਆਂ ਦੇ ਇੱਕ- ਇੱਕ ਜਾਂ ਦੋ- ਦੋ ਟੀਂਡੇ ਖਾਧੇ ਹੋਏ ਸਨ । ਪਰ ਫਿਰ ਵੀ ਦੂਰ ਤੱਕ ਝਾਤ ਮਾਰਨ 'ਤੇ ਮੈਨੂੰ ਲੱਗਿਆ ਜਿਵੇਂ ਨਰਮੇਂ ਦੇ ਪੀਲ਼ੇ ਤੇ ਉਨਾਭੀ ਫੁੱਲ ਕਰਤਾਰੇ ਟਰੱਕ ਡਰਾਇਵਰ ਵਾਂਗੂੰ ਹੱਸ ਰਹੇ ਨੇ, ਭਾਵੇਂ ਸੁੰਡੀ ਨੇ ਫਸਲ 'ਤੇ ਹੱਲਾ ਕੀਤਾ ਹੋਇਆ ਹੈ.....।


 ਗੁਰਮੇਲ ਬੀਰੋਕੇ
ਫੋਨ : 001-604-825-8053
ਈਮੇਲ : gurmailbiroke@gmail.com
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template