Headlines News :
Home » » ਬਹੁਗੁਣੀ ਸ਼ਖਸ਼ੀਅਤ ਮਾਸਟਰ ਬੋਹੜ ਸਿੰਘ ਮੱਲਣ - ਕੁਲਦੀਪ ਸਿੰਘ ਢਿੱਲੋਂ

ਬਹੁਗੁਣੀ ਸ਼ਖਸ਼ੀਅਤ ਮਾਸਟਰ ਬੋਹੜ ਸਿੰਘ ਮੱਲਣ - ਕੁਲਦੀਪ ਸਿੰਘ ਢਿੱਲੋਂ

Written By Unknown on Saturday, 21 December 2013 | 20:40

ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਤਰਨਤਾਰਨ ਸਾਹਿਬ ਦੇ ਨਾਲ ਤਰਨਤਾਰਨ ਨਗਰ ਦੇ ਗਲੀ ਨੰ:1 ਵਿੱਚ ਅਖੀਰ ਤੇ ਂਿੲੱਕ ਘਰ ਹੈ। ਜਿਸ ਦੇ ਬਾਹਰ ਗੇਟ ਤੇ ਕਾਲੀ ਰੰਗ ਦੀ ਪਲੇਟ ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਰਿਹਾਇਸ਼ ਮਾਸਟਰ ਬੋਹੜ ਸਿੰਘ ਮੱਲਣ। ਗੇਟ ਅੰਦਰ ਜਾਦਿਆ ਹੀ ਠੰਡ ਦੇ ਦਿਨਾਂ ਵਿੱਚ  ਧੁੱਪ ਸੇਕ ਰਿਹਾ ਇੱਕ 70 ਕੁ ਸਾਲਾਂ ਬਜ਼ੁਰਗ ਨਜ਼ਰੀ ਪੈਦਾਂ ਹੈ। ਦੇਖਣ ਵਿੱਚ ਅਡੋਲ ਸ਼ਾਤ ਚਿੱਤ ਇਹ ਬਜ਼ੁਰਗ ਆਪਣੇ ਅੰਦਰ ਅਥਾਹ ਗਿਆਨ ਦਾ ਭੰਡਾਰ ਅਤੇ ਬਹ ੁਕਲਾਵਾਂ ਸਮੋਈ ਬੈਠਾ ਹੈ। ਇਹੀ ਹੈ ਮਾਸਟਰ ਬੋਹੜ ਸਿੰਘ ਮੱਲਣ ਚਾਹੇ ਕੁਝ ਉਮਰ ਕਰਕੇ ਅਤੇ ਕੁਝ ਬੀਮਾਰੀ ਦੀ ਵਜ਼ਾਂ ਕਰਕੇ ਸਰੀਰ ਕੁਝ ਕਮਜ਼ੋਰ ਹੋ ਗਿਆ ਹੈ ਪਰ ਬੋਲਣ ਦੀ ਬਰਕਤ ਅਤੇ ਹੋਸਲਾਂ ਜਿੳ ੁਦਾ ਤਿਉ ਹੈ। ਜਦੋ ਕਿਤੇ ਵੀ ਮਾਸਟਰ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਅਕਸਰ ਹੀ ਉਹ ਕਾਗਜ਼ ਦੀ ਹਿੱਕ ਤੇ ਆਪਣੇ ਜਜਬਾਤਾਂ ਨੂੰ ਲਿਖੇ ਰਹੇ ਹੁੰਦੇ ਹਨ। ਮਾਸਟਰ ਬੋਹੜ ਸਿੰਘ ਮੱਲਣ ਦਾ ਜਨਮ 15 ਅਗਸਤ 1950 ਨੂੰ ਪਿਤਾ ਸ੍ਰ. ਬਲਵੰਤ ਸਿੰਘ ਦੇ ਘਰ ਮਾਤਾ ਪ੍ਰਤਾਪ ਕੌਰ ਦੀ ਕੁੱਖੋ ਪਿੰਡ ਮੱਲਣ ਹੁਣ ਜ਼ਿਲ੍ਹਾ ਸ੍ਰੀ  ਮੁਕਤਸਰ ਸਾਹਿਬ ਵਿਖੇ ਹੋਇਆਂ।ਉਹਨਾਂ ਨੇ ਆਪਣੀ ਪੜਾਈ 1950 ਵਿੱਚ ਛੇਵੀ ਜਮਾਤ ਤੱਕ ਵਾਲੇ ਤੱਕ ਵਾਲੇ ਸਕੂਲ ਵਿੱਚ ਦਾਖਲਾ ਲੈ ਕੇ ਸ਼ੁਰੂ ਕੀਤੀ। ਉਹਨਾਂ ਦੀ ਪੜ੍ਹਾਈ ਵਿੱਚ ਲਗਨ ਦੇਖਦਿਆ ਮਾਸਟਰ ਗੁਰਬਖਸ਼ ਸਿੰਘ ਨੇ ਬਹੁਤ ਪ੍ਰੇਰਿਆ। ਉਹਨਾਂ ਦਿਨਾਂ ਵਿੱਚ ਹਰ ਰੋਜ਼ ਸਵੇਰੇ ਉਠ ਕੇ ਖੂਹ ਤੋਂ ਪਾਣੀ ਭਰਕੇ ਅਤੇ ਘਰ ਅਤੇ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਦਿਆਂ ਹਰ ਸਾਲ ਹਰ ਜਮਾਤ ਵਿੱਚੋ ਅਵੱਲ ਆਉਦੇ ਰਹੇ। ਉਹਨਾ ਨੇ ਮਾਰਚ 1958 ਵਿੱਚ ਅਧਿਆਪਕਾਂ ਦੀ ਸਕੂਲ ਵਿੱਚ ਘਾਟ ਦੇ ਬਾਵਜੂਦ ਅੱਠਵੀ ਬੋਰਡ ਦੀ ਪ੍ਰੀਖਿਆ ਜਮਾਤ ਵਿੱਚੋਂ ਪਹਿਲੇ ਦਰਜੇ ਤੇ ਪਾਸ ਕੀਤੀ। ਉਸ ਤੋਂ ਬਾਦ 1960 ਵਿੱਚ ਦਸਵੀ ਦੀ ਪ੍ਰੀਖਿਆ ਅਤੇ ਮਾਰਚ 1962 ਵਿੱਚ ਉਹਨਾਂ ਨੇ ਮਹਾਤਮਾ ਹੰਸ ਰਾਜ ਆਰੀਆ ਸਕੂਲ ੁਬਠਿੰਡਾ ਤੋਂ ਜੇ.ਬੀ.ਟੀ. ਪਾਸ ਕਰਕੇ ਇਸੇ ਸਾਲ ਪਿੰਡ ਦੋਦਾ ਉਸ ਸਮੇ ਜ੍ਹਿਲਾ ਫਿਰੋਜ਼ਪੁਰ ਵਿਖੇ ਬਤੌਰ ਅਧਿਆਪਕ ਨਿਯੁਕਤ ਹੋ ਗਏ। ਅਧਿਆਪਕ ਹੋਣ ਦੇ ਨਾਲ-ਨਾਲ  ਉਹਨਾਂ ਨੇ ਤੰਗੀਆਂ ਤੁਰਸ਼ੀਆਂ ਨਾਲ ਜੂਝ ਰਹੇ ਆਪਣੇ ਪਰਿਵਾਰ ਨੂੰ ਇਸ ਗੁਰਬਤ ਵਿੱਚੋਂ ਕੱਢਣ ਲਈ ਇੱਕ ਕਿਸਾਨ ਵਜੋਂ ਵੀ ਬਹੁਤ ਮਿਹਨਤ ਕੀਤੀ। ਆਪਣੀ ਪੜ੍ਹਾਈ ਦੌਰਾਨ ਹੀ ਉਹਨਾਂ ਨੂੰ ਕਵੀਸ਼ਰੀ ਦਾ ਸ਼ੌਕ ਪੈ ਗਿਆ। ਫਿਰ ਜਦੋਂ ਉਹਨਾਂ ਨੇ ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਦੇ ਕਿੱਸੇ ਪੜੇ ਤਾਂ ਫਿਰ ਮਨੋ ਉਹਨਾਂ ਨੂੰ ਉਸਤਾਦ ਮੰਨ ਕੇ ਪਿੰਡ ਮੱਲਣ ਦੇ ਹੀ ਗੁਰਚਰਨ ਸਿੰਘ ਤੇ ਗੁਰਦੇਵ ਸਿੰਘ ਜੋ ਕੇ ਕੋਰੇ ਅਨਪੜ੍ਹ ਸਨ
 ਕੁਲਦੀਪ ਸਿੰਘ ਢਿੱਲੋ ਮਾਸਟਰ ਬੋਹੜ ਸਿੰਘ ਮੱਲਣ ਨਾਲ ਗੱਲਬਾਤ ਕਰਦੇ ਹੋਏ।
ਨੂੰ ਜਬਾਨੀ ਕਵੀਸਰੀ ਯਾਦ ਕਰਵਾ ਕੇ ਕਵੀਸਰ ਜਥਾ ਬਣਾਇਆ। ਕਵੀਸ਼ਰੀ ਵਿੱਚ ਅਹਿਮ ਸਥਾਨ ਬਣਾਉਣ ਤੋਂ ਬਾਦ ਹਰਦੇਵ ਸਿੰਘ ਗੁਦਤੇਜ ਸਿੰਘ ਤੇ ਸ਼ਮਿੰਦਰਪਾਲ ਸਿੰਘ ਨਾਲ ਢੱਡ ਸਾਰੰਗੀ ਜਾ ਜਥਾ ਬਣਾ ਕੇ ਪੰਜਾਬ, ਹਰਿ ਆਣਾ,ਰਾਜਸਥਾਨ ਤੇ ਹੋਰਨਾਂ ਰਾਜਾਂ ਵਿੱਚ ਵਾਹ ਵਾਹ ਖੱਟੀ ਇਨਾਂ ਵਿੱਚੋ ਭਾਈ ਸ਼ਮਿੰਦਰਪਾਲ ਸਿੰਘ ਇਸ ਸਮੇ ਅਕਾਸਵਾਣੀ ਜਲੰਧਰ ਤੇ ਅੰਤਰ ਰਾਸ਼ਟਾਰੀ ਸਿੱਖ ਸਾਰੰਗੀ ਵਾਦਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਮਾਸਟਰ ਬੋਹੜ ਸਿੰਘ ਮੱਲਣ  ਨੇ ਆਪਣੇ ਸਾਥੀਆਂ ਨਾਲ ਦੋ ਕੈਸਟਾਂ ਕੁਰਬਾਨੀ ਸਿੰਘਾਂ ਦੀ ਤੇ ਸਿੰਘ ਸੂਰਮੇ ਵੀ ਰਿਕਾਰਡ ਕਰਵਾਈਆਂ ਜੋ ਬੁਹਤ ਸਫ਼ਲ ਹੋਈਆਂ। ਇੱਥੇ ਜ਼ਿਕਰਯੋਗ ਹੈੇ। ਉਘੇ ਫਿਲਮੀ ਅਦਾਕਾਰ ਤੇ ਗਾਇਕ ਹਰਭਜਨ ਮਾਨ ਤੇ ਗੁਰਸੇਵਕ ਮਾਨ ਮਾਸਟਰ ਬੋਹੜ ਸਿੰਘ ਦੇ ਜਥੇ ਵਿੱਚ ਛੋਟੀ ਉਮਰੇ ਸ਼ਮਾਲ ਰਹੇ ਸਨ। ਕਵੀਸ਼ਰੀ ਢਾਡੀ ਕਲਾ ਦੇ ਨਾਲ  ਉਹਨਾਂ ਨੇ ਸਾਹਿਤਕ ਖੇਤਰ ਵਿੱਚ ਵੀ ਆਪਣਾ ਯੋਗਦਾਨ ਪਾਇਆ। ਸੰਨ 2002 ਵਿੱਚ ਆਪਣੀਪਤਨੀ ਦੇ  ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਦ ਆਪਣੇ ਜ਼ਜਬਾਤਾਂ ਨੂੰ ਕਾਗਜ ਤੇ ਉਲੀਕਲਣਾ ਸ਼ੁਰੂ ਕੀਤਾ। ਇੱਥੇਜ਼ਿਕਰਯੋਗ ਹੈ। ਕਿ ਮਾਸਟਰ ਬੋਹੜ ਸਿੰਘ ਦਾ ਵਿਆਹ 22 ਮਾਰਚ 1970 ਨੂੰ ਮਹਿੰਦਰ ਕੌਰ ਕਿੱਤੇ ਵਜੋਂ ਜੇ.ਬੀ.ਟੀ. ਅਧਿਆਪਕਾ ਨਾਲ ਪਿੰਡ ਅਬੁਲ ਖੁਰਾਣਾ ਵਿਖੇ ਹੋਇਆ ਸੀ। ਉਹਨਾਂ ਦੀ ਪਤਨੀ ਨੇ ਹਰ ਸਮੇ ਉਹਨਾ ਦਾ ਪੂਰਾ-ਪੂਰਾ ਸਾਥ ਦਿੱਤਾ ਪਰ ਪਤਨੀ ਦੇ ਵਿਛੋੜੇ ਤੋਂ ਬਾਦ ੳਹਨਾ ਨੇ ਆਪਣੇ ਅੰਦਰਲੇ ਦਰਦਾਂ ਨੂੰ ਕਾਗਜਾਂ ਤੇਉਲੀਕਿਆ ਤਾਂ ਉਹ ਬਹੁਤ ਵਧੀਆਂ ਸਾਹਿਤਕ ਰਚਨਾਵਾਂ ਹੋ ਨਿੱਬਤੀਆਂ ਉਹਨਾ ਦੀਆਂ ਰਚਨਾਵਾਂ ਹੁਣ ਤੱਕ ਪੰਜਾਬੀ ਦੇ ਬਹੁਤ ਸਾਰੇ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪ ਚੁੱਕੀਆਂ ਹਨ। ੳਹਨਾਂ ਨੂੰ ਆਪਣੀਆਂਰਚਾਨਵਾਂ ਰੇਡੀੳ ਸਟੇਸ਼ਨ ਬਠਿੰਡਾ, ਆਕਾਸ਼ਵਾਣੀ ਕੇਂਦਰ ਜਲੰਧਰ ਤੇ ਦੁਰਦਸ਼ਨ ਕੇਂਦਰ ਤੇ ਆਪਣੀਆਂ ਵਾਰਾਂ ਪੇਸ਼ ਕਰਨਦਾ ਮਾਣ ਪ੍ਰਾਪਤ ਹੈ। ਜੇਕਰ ਹੁਣ ਤੱਕ ਦੇ ਉਹਨਾਂ ਦੇ ਮਾਨ ਸਨਮਾਨਾਂ ਦੀ ਗੱਲ ਕੀਤੀ ਜਾਵੇ ਤਾਂ ਉੇਹਨਾਂ ਨੂੰਸਮੇ ਸਮੇ ਤੇ ਬਤੌਰ ਢਾਡੀ, ਕਵੀਸ਼ਰ, ਪ੍ਰਚਾਰਕ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾਂ ਵੱਖ-ਵੱਖ ਸੰਸਥਾਵਾਂਵੱਲੋ ਸਨਮਾਨਿਤ ਕੀਤਾ ਗਿਆ। ਗੁਰੂ ਕਾਸ਼ੀ ਕਲਾ ਕੇਂਦਰ ਬਠਿੰਡਾ ਵੱਲੋਂ ਵਿਸ਼ੇਸ਼ ਪੁਰਸਕਾਰ ਉਸ ਸਮੇ ਜਥੇਦਾਰ ਤਖਤ ਦਮਦਮਾ ਸਾਹਿਬ ਭਾਈ ਲੱਖਾ ਸਿੰਘ ਤੋਂ ਪ੍ਰਾਪਤ ਕੀਤਾ। ਸਮਾਜ ਸੇਵਕ ਤੇ ਬਜ਼ੁਰਗ ਲੇਖਕ ਵਜੋਂ ਡਿਪਟੀ ਕਮਿਸ਼ਨਰ ਸ੍ਰੀਮੁਤਕਸਰ ਸਾਹਿਬ ਨੇ ਸੰਨ 2010 ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਉਹ ਹੁਣ ਤੱਕ ਮਿਲੇ ਮਾਨ-ਸਨਮਾਨਾਂ ਵਿੱਚੋ ਸਭ ਵੱਡਾ ਮਾਨ ਸਨਮਾਨ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਜੀਵਨੀ ਵੱਖ ਵੱਖ ਅਖਬਾਰਾਂ ਵਿੱਚ ਲਿਖਣ ਕਰਕੇ। ਉਹਨਾਂ ਦੇ ਪਰਿਵਾਰ ਵੱਲੋ ਉਚੇਚੇ ਤੌਰ ਤੇ ਭੇਜੇ ਗਏ ਸਨਮਾਨ ਨੂੰ ਮੰਨਦੇ ਹਨ। ਉਹਨਾਂ ਦਾ ਲਿਖਿਆਂ ਪਹਿਲਾ ਕਹਾਣੀ ਸੰਗ੍ਰਹਿ ਪਛਤਾਵਾਂ ਛਪ ਕੇ ਆ ਚੁੱਕਿਆ ਹੈ। 70 ਨੂੰ ਢੁੱਕੇ ਮਾਸਟਰ ਬੋਹੜ ਸਿੰਘ ਮੱਲਣਚਾਹੇ ਹੁਣ ਜ਼ਿਆਦਾ ਚਲ ਫਿਰ ਨਹੀ ਸਕਦੇ ਪਰ ਫਿਰ ਵੀ ਪ੍ਰਦੂਸ਼ਣ ਨੂੰ ਰੋਕਣ ਲਈ ਰੁੱਖ ਲਗਾਉਣੇ, ਬੱਚਿਆਂ ਨੂੰ ਧਾਰਮਿਕਖੇਤਰ ਨਾਲ ਜੋੜਨ ਲਈ ਸਮੇ-ਸਮੇ ਧਾਰਮਿਕ ਸਮਾਗਮ ਕਰਵਾਉਣੇ, ਗਰੀਬ ਤੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਬੂਟ ਤੇਹੋਰ ਜਰੂਰੀ ਚੀਜ਼ਾ ਆਦਿ ਵੰਡਦੇ ਰਹਿੰਦੇ ਹਨ। ਉਹਨਾ ਨੇ ਨੌਜਵਾਨਾਂ ਨਾਲ ਮਿਲਜੇ ਮਾਲਵਾ ਵਿਰਾਸਤਮੰਚ ਵੀ ਬਣਾਇਆ ਹੋਇਆਹੈ। ਇਸ ਮੰਚਦਾ ਮਕਸਦ ਵਿਰਸੇ ਨੂੰ ਪੱਛਮੀ ਸਭਿਅਤਾ ਦੇ ਪ੍ਰਭਾਵ ਤੋਂ ਬਚਾਉਣਾ ਹੈ। ਮਾਸਟਰ ਬੋਹੜ ਸਿੰਘ ਮੱਲਣ ਦੀ ਪਰਿਵਾਰਕੁਲਵਾੜੀ ਵਿੱਚ ਦੋ ਬੇਟੇ, ਇੱਕ ਬੇਟੀ ਹੈ। ਇਸ ਸਮੇ ਮਾਸਟਰ ਬੋਹੜ ਸਿੰਘ ਆਪਣੇ ਬੇਟੇ ਗੁਰਪ੍ਰੀਤ ਸਿੰਘ ਕੋਲ ਜੋ ਕਿ ਪੰਜਾੁਬ ਰਾਜ ਪਵਾਰ ਕੌਮ ਵਿੱਚ ਤਾਇਨਾਤ ਹੈ ਆਪਣੀ ਨੂੰਹ ਅਤੇ ਪੋਤਰੇ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ।ਪ੍ਰਮਾਤਮਾ ਉਹਨਾਂ ਨੂੰ ਸਿਹਤਯਾਬੀ ਤੇ ਲੰਮੀ  ਉਮਰ ਬਖਸ਼ੇ ਰੱਬ ਰਾਖਾ।
ਕੁਲਦੀਪ ਸਿੰਘ ਢਿੱਲੋਂ
    ਪਿੰਡ ਜੰਡਵਾਲਾ ਚੜ੍ਹਤ ਸਿੰਘ
        ਤਹਿਸੀਲ ਮਲੋਟ
  ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ-152107
ਫੋਨ ਨੰ:  98559-64276


 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template