Headlines News :
Home » » ਮਾਹੀਆ - ਐਸ ਸੁਰਿੰਦਰ

ਮਾਹੀਆ - ਐਸ ਸੁਰਿੰਦਰ

Written By Unknown on Saturday, 21 December 2013 | 21:13

ਯਾਦਾ ਤੇਰੀਆਂ ਆਈਆ ਨੇ ,
ਦਿਲ ਤਾਂ ਆਪਣਾ ਹੈ , ਪਰ ਪੀੜਾਂ ਪਰਾਈਆਂ ਨੇ ।
ਤੁਸੀ ਦਿਲ ਵਿੱਚ ਵੱਸਦੇ ਹੋ ,
ਕਿਹੜੀ ਗੱਲੋਂ ਮੁੱਖ ਮੋੜ੍ਹਿਆ,ਸਾਨੂੰ ਜੁਰਮ ਨਾ ਦੱਸਦੇ ਹੋ ।
ਪਰਦੇਸੀ ਵਤਨਾ ਨੂੰ ਆਇਆ ਏ ,
ਪਿੰਡ ਦੀਆ ਗਲੀਆਂ ਵਿੱਚ ਜੋਗੀ ਫੇਰਾ ਪਾਇਆ ਏ ।
ਐਥੇਂ ਰਾਜ ਏ ਹਨੇਰੇ ਦਾ ,
ਅੱਖ਼ੀਆਂ ਉਡੀਕਦੀਆਂ , ਸਾਨੂੰ ਪਤਾ ਨਹੀ ਸਵੇਰੇ ਦਾ ।
ਤੈਨੂੰ ਦਿਲ ਚ' ਵਸਾਇਆ ਏ ,
ਨੈਣਾਂ ਵਿੱਚ ਤੂੰ ਵੱਸਦਾ , ਤਾਹਿਉ ਕੱਜਲਾ ਨਾ ਪਾਇਆ ਏ ।
ਕੋਠੇ ਤੇ ਖੇਸੀ ਏ ,
ਦਿਨੇ ਰਾਤੀ ਮੈਂ ਤੜ੍ਹਫਾਂ, ਮੇਰਾ ਢੋਲਾ ਪਰਦੇਸੀ ਏ ।
ਅਸੀ ਗ਼ਮ ਵਿੱਚ ਵੱਸਦੇ ਆ ,
ਦਿਲ ਨਾ ਲਾਇਉ ਕੋਈ , ਸਜ਼ਾ ਪਿਆਰ ਦੀ ਦੱਸਦੇ ਆ ।
ਤੇਰੇ ਸਿਰ ਦੀ ਖੈ਼ਰ ਹੋਵੇ ,
ਰੱਬ ਤੋਂ ਦੁਆ ਮੰਗੀਏ, ਗੂੰੜ੍ਹਾ ਤੇਰਾ ਮੇਰਾ ਪਿਆਰ ਹੋਵੇ ।
ਵਿਛੋੜੇ ਮਾਹੀਆ ਲਿਖਾਇਆ ਏ ,
ਲੋਕਾਂ ਭਾਣੇ ਮਾਹੀਆ ਏ,ਅਸਾਂ ਦਰਦ ਸੁਣਾਇਆ ਏ ।

ਐਸ ਸੁਰਿੰਦਰ

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template