ਚਿੜੀ ਨੂੰ ਮਾਰ ਕੇ ਲੋਹੜੀ ਮਨਾਉਂਦੇ ਲੋਕ,
ਕਾਂ ਸਤਿਕਾਰ ਕੇ ਲੋਹੜੀ ਮਨਾਉਂਦੇ ਲੋਕ ।
ਜੰਮਣ ਤੋਂ ਪਹਿਲਾ ਹੀ ਧੀਆਂ ਨੂੰ ਮਾਰਦੇ ,
ਕਹਿਰ ਗੁਜ਼ਾਰ ਕੇ ਲੋਹੜੀ ਮਨਾਉਂਦੇ ਲੋਕ ।
ਮੇਰੀ ਨਗਰੀ ਦੇ ਅੰਦਰ ਵੱਸਦਾ ਸ਼ੈਤਾਨ ਹੈ ,
ਕੰਜ਼ਕ ਵਿਸਾਰ ਕੇ ਲੋਹੜੀ ਮਨਾਉਂਦੇ ਲੋਕ ।
ਕਿੰਨੀ ਬਨਾਵਟ ਹੈ , ਰਿਸ਼ਤਾ ਸਜਾਵਟ ਹੈ ?
ਮਿੱਠਾ ਖਿਲਾਰ ਕੇ ਲੋਹੜੀ ਮਨਾਉਂਦੇ ਲੋਕ ।
ਕੈਸੀ ਹੈ ਰੁੱਤ ਆਈ,ਧੀਆਂ ਕੁਮਲਾਈਆਂ ਨੇ ,
ਗਊਆਂ ਨੂੰ ਮਾਰ ਕੇ ਲੋਹੜੀ ਮਨਾਉਂਦੇ ਲੋਕ ।
ਧੀਆਂ ਦੀ ਲੋਹੜੀ , ਕਿੱਦਣ ਅਸੀ ਪਾਵਾਗੇ ?
ਰਿਜ਼ਕਾਂ ਨੂੰ ਹਾਰ ਕੇ ਲੋਹੜੀ ਮਨਾਉਂਦੇ ਲੋਕ ।
ਕਾਂ ਸਤਿਕਾਰ ਕੇ ਲੋਹੜੀ ਮਨਾਉਂਦੇ ਲੋਕ ।
ਜੰਮਣ ਤੋਂ ਪਹਿਲਾ ਹੀ ਧੀਆਂ ਨੂੰ ਮਾਰਦੇ ,
ਕਹਿਰ ਗੁਜ਼ਾਰ ਕੇ ਲੋਹੜੀ ਮਨਾਉਂਦੇ ਲੋਕ ।
ਮੇਰੀ ਨਗਰੀ ਦੇ ਅੰਦਰ ਵੱਸਦਾ ਸ਼ੈਤਾਨ ਹੈ ,
ਕੰਜ਼ਕ ਵਿਸਾਰ ਕੇ ਲੋਹੜੀ ਮਨਾਉਂਦੇ ਲੋਕ ।
ਮਿੱਠਾ ਖਿਲਾਰ ਕੇ ਲੋਹੜੀ ਮਨਾਉਂਦੇ ਲੋਕ ।
ਕੈਸੀ ਹੈ ਰੁੱਤ ਆਈ,ਧੀਆਂ ਕੁਮਲਾਈਆਂ ਨੇ ,
ਗਊਆਂ ਨੂੰ ਮਾਰ ਕੇ ਲੋਹੜੀ ਮਨਾਉਂਦੇ ਲੋਕ ।
ਧੀਆਂ ਦੀ ਲੋਹੜੀ , ਕਿੱਦਣ ਅਸੀ ਪਾਵਾਗੇ ?
ਰਿਜ਼ਕਾਂ ਨੂੰ ਹਾਰ ਕੇ ਲੋਹੜੀ ਮਨਾਉਂਦੇ ਲੋਕ ।
ਐਸ ਸੁਰਿੰਦਰ

0 comments:
Speak up your mind
Tell us what you're thinking... !