ਕਿੱਥੇ ਗਏ ਉਹ ਰਸਮਾਂ ਤੇ ਰੀਸ਼ਮਾਂ ਪੁਰਾਤਨਾਂ ਨੂੰ ਜਦੋ ਰੂਹਾਂ ਨਾਲ ਨਿਭਾਉਣੇ।
ਉਹ ਪ੍ਰੀਤ ਦੀਆਂ ਪੀਡੀਆਂ ਗੰਢਾਂ ਨੂੰ ਕੱਸਣਾਂ ਤੇ ਮੁਹਬਤਾਂ ਨੂੰ ਦਿਲ ਤੋਂ ਸਾਹਾਂ ਚ ਸਮਾਉਣੇ।
ਉਹ ਖਾਤਰਾਂ, ਸੇਵਾਵਾਂ, ਕੁਰਬਾਨੀਆਂ ਤੇ ਬਹਾਦਰੀ ਵਾਲੇ ਜਿਗਰਿਆਂ ਨਾਲ ਹੋਸਲੇ ਦਿਖਾਉਣੇ।
ਉਹ ਲੱਸੀਆਂ,ਰੋਟੀਆਂ ਦੇ ਪੋਣੇ ਬੰਨਣਾਂ,ਕੱਠੇ ਚਾਹਾਂ ਦੇ ਡੋਲੂਆਂ ਨੂੰ ਪੀਣਾਂ ਤੇ ਖੇਤ ਹੱਲਾਂ ਨਾਲ ਵਹਾਉਣੇ।
ਉਹ ਸਿੱਧੇ ਸਾਦੇ,ਅੋਖੇ ਸੋਖੇ ਕੰਮਾਂ ਕਾਰਾਂ ਸੰਗ ਹੱਡਾਂ ਦੇ ਨੂੰਹਾਂ ਨਾਲ ਬਲ ਦਿਖਾਉਣੇ।
ਉਹ ਡੂੰਘੀਆਂ ਸ਼ਰਮਾਂ ਤੇ ਸ਼ਰਾਫਤਾਂ, ਪੱਗਾਂ ਦੀਆਂ ਇਜ਼ਤਾਂ ਤੇ ਗੱਲਾਂ ਨੂੰ ਵੀ ਅਦਬਾਂ ਨਾਲ ਸਮਝਾਉਣੇ।
ਉਹ ਸਾਲੂ ਕਿੱਥੇ ਬਾਗ ਨਾਲ ਫੁਲਕਾਰੀਆਂ,ਹੱਥ ਪੈਰ ਰੰਗਨੇ ਤੇ ਵਿਆਹਾਂ ਨੂੰ ਸ਼ਗਨਾਂ ਨਾਲ ਮਨਾਉਣੇ।
ਉਹ ਤਿੱਲੇਦਾਰ ਜੁੱਤੀਆਂ ਤੇ ਚਿੱਟੇ ਚਾਦਰੇ, ਬੰਨ ਮੂਕੇ ਮੜਾਸੇ, ਗਲਾ ਵਿਚ ਕੈਂਠੇ ਨਾਲ ਬਦਾਮੀ ਕੁੜਤੇ ਸਵਾਉਣੇ।
ਉਹ ਬੱਲਦਾਂ ਸੰਗ ਗੱਡੀਆਂ ਤੇ ਘੋੜੀਆਂ ਤੇ ਸਵਾਰ , ਬਣ ਕਾਫਲੇ ਮਾਘੀਆਂ ਨਾਲ ਮੇਲੇ ਮਨਾਉਣੇ।
ਉਹ ਸੈਂਚੀਆ,ਕੁਸ਼ਤੀਆਂ ਅਖਾੜੇ, ਪਾ ਕੱਬਡੀਆ ਤੇ ਕਲਾ ਬਾਜ਼ੀਆਂ ਨਾਲ ਗੱਤਕੇ ਖਡਾਉਣੇ।
ਉਹ ਲੋਹੀਆ ਦੀਆਂ ਲੱਕੜਾਂ ਦੀ ਮੰਗ ਬੂਹੇ ਬੂਹੇ ਬਲਾੜਾਂ ਦਾ ਲੋਹੜੀ ਪਾ ਕਹਿ ਨਾਲ ਸ਼ੋਰ ਮਚਾਉਣੇ।
ਉਹ ਜੁੜਨਾ ਅੱਗ ਦੇ ਚਾਰ ਚੁਫੇਰੇ,ਗਿੱਧਾਂ ਪਾ ਪਾ ਨੱਚਣਾ ਤੇ ਬੋਲੀਆਂ ਨਾਲ ਮੀਂਹ ਲਿਆਉਣੇ।
ਪਿੰਡਾਂ,ਢਾਣੀਆਂ ਤੇ ਸਾਕ ਸ਼ਰੀਕੇ ਸੱਥਾਂ ਸਭ ਨੂੰ ਲੋਹੜੀਆਂ ਵੰਡਣੀਆਂ ਨਾਲ ਨਵੇਂ ਨਿੰਕੇ ਖਿਡਾਉਣੇ।
ਉਹ "ਹਰਿਆਂ ਨੀ ਜੰਮਿਆ" ਕਹਿ "ਹਰਿਆ ਤੇ ਭਾਗੀ" ਨਾਲ ਗੀਤ ਭਰਿਆ ਵੀ ਗਾਉਣੇ।
ਉਹ ਰੰਗ ਬਰੰਗੇ ਦੀਆਂ ਚੋਚਲਾਂ, ਤੇ ਭੰਗੜੇ ਤੇ ਲੂਡੀਆਂ ਨਾਲ ਧਰਤੋ ਧੂੜਾਂ ਨੂੰ ਉਠਾਉਣੇ।
ਉਹ ਗਹਿਮਾ ਗਹਿਮ ਹੋਣਾਂ ਚਹਿਲ,ਬਹਿਲ ਗੁਰੂਾਂ ਦੀਆਂ ਬਰਕਤਾਂ ਨਾਲ ਸੱਬਰ ਬਣਾਉਣੇ।
ਸੁੱਖਾਂ, ਭੁੱਲਾਂ, ਬਖਸ਼ਾਂ ਤੇ ਰੱਬ ਦੀਆਂ ਰਹਿਮਤਾ, ਕੀਮਤਾਂ ਨਾਲ ਸਹਿਜ ਕਮਾਉਣੇ।
ਨਾਮ ਬਦਲੇ, ਰੂਪ ਬਦਲੇ ਪੀੜੀ ਤੋ ਪੀੜੀ ਦਰ ਵਹਿਮਾਂ ਨਾਲ ਜੁੜ ਰਿਸ਼ਤੇ ਨਿਭਾਉਣੇ ।
ਹੁਣ ਲੱਦ ਤੁਰਿਆ "ਲਵਨੀਤ" ਉਹ ਵੇਲਾ ਜਦੋ ਹੁੰਦੇ ਸੀ ਹੱਸਣੇ , ਰੁਸਣੇ ਤੇ ਨਾਲ ਗਲ ਲਾ ਮਨਾਉਣੇ।
ਹੋ ਸਕਦਾ ਅੱਜ ਤੁਹਾਡੇ ਸਮੇ ਚੰਗੇ ਹੋਣਗੇ ਪਰ ਸਾਡੇ ਉਹ ਵੀ ਨਹੀ ਸੀ ਮਾੜੇ ਜੋ ਤਹਾਨੂੰ ਅੱਜ ਨਹੀ ਥਿਆਉਣੇ।

![]() |
| ਲਵਨੀਤ ਕੌਰ ਸੰਧੂ loveneetsandhu@gmail.com |

0 comments:
Speak up your mind
Tell us what you're thinking... !