ਖਦਰਾਣੇ ਨੂੰ ਭਾਗ ਲਾਏ ਮੇਰੇ ਬਾਜਾਂ ਵਾਲੇ ਨੇ !
ਤੁਰਕਾਂ ਨਾਲ ਕਟਕ ਭਿੜਾਏ ਬਾਜਾਂ ਵਾਲੇ ਨੇ !
ਤੀਰ ਸਿੰਘਾਂ ਦੇ ਚੱਲਦੇ ਸਨ ਵਾਂਗ ਹਨ੍ਹੇਰੀ ਦੇ,
ਵੈਰੀ ਨੂੰ ਕਾਬਲ ਯਾਦ ਕਰਾਏ ਬਾਜਾਂ ਵਾਲੇ ਨੇ !
ਮਹਾਂ ਸਿੰਘ ਦੇ ਨਾਲ ਚਾਲ੍ਹੀ ਸਿੰਘ ਪਿਆਰੇ ਸੀ ,
ਰਣ ਤੱਤੇ ਵਿੱਚ ਸੀ, ਖੰਡੇ ਵਾਹੇ ਬਾਜਾਂ ਵਾਲੇ ਨੇ !
ਮਾਈ ਭਾਗੋ ਲੜੀ ਮੈਦਾਨੇ ਸ਼ੀਹਣੀ ਪੰਜਾਬ ਦੀ ,
ਰੁੱਸੇ ਸਿੰਘ ਸੀ ਗਲ ਨਾਲ ਲਾਏ ਬਾਜਾਂ ਵਾਲੇ ਨੇ !
ਗੁਰੂ ਸਿੱਖ ਦਾ ਰਿਸ਼ਤਾ ਗੁਰੂ ਨੇ ਤੋੜ ਨਿਭਾ ਦਿੱਤਾ ,
ਟੁੱਟੀ ਗੰਢੀ ਤੋੜ ਨਿਭਾਈ ਅੱਜ ਬਾਜਾਂ ਵਾਲੇ ਨੇ !
ਜਦ ਤੱਕ ਹੈ ਹਯਾਤੀ ਘਰ ਘਰ ਬਾਤਾਂ ਪੈਣਗੀਆਂ ,
ਗੁਰੂ ਚੇਲੇ ਵਾਲੇ ਬੋਲ ਪੁਗਾਏ ਮੇਰੇ ਬਾਜਾਂ ਵਾਲੇ ਨੇ !
ਸੱਜਦੇ ਕਰਾਂ ਦਸ਼ਮੇਸ਼ ਪਿਤਾ ਮੈਂ ਤੇਰੀ ਕੁਰਬਾਨੀ ਨੂੰ ,
ਪੁੱਤਰ ਵਾਰ ਕੇ ਰੱਬ ਦੇ ਸ਼ੁਕਰ ਮਨਾਏ ਬਾਜਾਂ ਵਾਲੇ ਨੇ !

ਐਸ ਸੁਰਿੰਦਰ

0 comments:
Speak up your mind
Tell us what you're thinking... !