| ਐਸ ਸੁਰਿੰਦਰ |
ਦੇਸ਼ ਬੇਗਾਨੇ ਦਿਲ ਪਰਚਾਇਆ ਜਾਂਦਾ ਨਾ ।
ਉਮਰਾਂ ਦਾ ਬਨਵਾਸ ਹੋਇਆ ਪਰਦੇਸੀ ਨੂੰ ,
ਸ਼ੀਸ਼ੇ ਦੇ ਨਾਲ ਮਨ ਭਰਮਾਇਆ ਜਾਂਦਾ ਨਾ ।
ਯਾਦ ਵਤਨ ਦੀ ਰੰਗਦੀ ਬਿਰਹਣ ਸ਼ੇਅਰਾਂ ਨੂੰ ,
ਸ਼ਬਦਾਂ ਦੇ ਨਾਲ ਦਰਦ ਸੁਣਾਇਆ ਜਾਂਦਾ ਨਾ ।
ਮੁੱਕ ਜਾਂਦਾ ਹੈ ਬੰਦਾ ਲੋੜਾਂ ਮੁੱਕਦੀਆਂ ਨਹੀਂ ,
ਦੌਲਤ ਵਿਚੋਂ ਪਿਆਰ ਕਮਾਇਆ ਜਾਂਦਾ ਨਾ ।
ਦਿਲ ਤਾਂ ਦਿਲ ਨੂੰ ਲੱਖ ਸੁਨੇਹੜੇ ਘੱਲਦਾ ਏ ,
ਆਪਣੇ ਸੱਲ ਨੂੰ ਆਪ ਮੁਕਾਇਆ ਜਾਂਦਾ ਨਾ ।
ਅੱਖ਼ਰ ਘੜ੍ਹਦਾ ਰਹਿਦਾ, ਨਿੱਤ ਮੈਂ ਸੋਨੇ ਵਰਗੇ ,
ਮੈਥੋਂ ਦਿਲ ਦਾ ਦਰਦ ਸੁਣਾਇਆ ਜਾਂਦਾ ਨਾ ।
ਬੇਕਦਰੇ ! ਕਦਰ ਕੀ ਜਾਨਣ ਮਾਂ ਤੇ ਮਿੱਟੀ ਦੀ ?
ਮਾਂ ਜਾਇਆਂ ਤੋਂ ,ਵਤਨ ਭੁਲਾਇਆ ਜਾਂਦਾ ਨਾ ।

0 comments:
Speak up your mind
Tell us what you're thinking... !