Headlines News :
Home » » ਹਾਏ ਹਾਏ ਕੁਰਸੀ! - ਪਰਸ਼ੋਤਮ ਲਾਲ ਸਰੋਏ

ਹਾਏ ਹਾਏ ਕੁਰਸੀ! - ਪਰਸ਼ੋਤਮ ਲਾਲ ਸਰੋਏ

Written By Unknown on Monday, 13 January 2014 | 01:16

ਪਰਸ਼ੋਤਮ ਲਾਲ ਸਰੋਏ,
 
ਮੋਬਾ: 92175-44348
ਹਾਏ ਹਾਏ ਕੁਰਸੀ! ਹਾਏ ਹਾਏ ਕੁਰਸੀ!
ਭੈਣੋਂ ਤੇ ਭਰਾਵੋ! ਅਧੁਨਿਕ ਦੁਨੀਆਂ ਭੁੱਖ ਨਾਲ ਭਰੀ ਪਈ ਹੈ ਤੇ ਇਹ ਭੁੱਖ ਮਰਨ ਤੱਕ ਸ਼ਮਸ਼ਾਨਘਾਟ ਤੱਕ ਪਿੱਛਾ ਕਰਦੀ ਹੋਈ ਨਜ਼ਰ ਆਉਂਦੀ ਹੈ। ਕਹਿਣ ਦਾ ਭਾਵ ਕਿ ਪਰਮਾਤਮਾ ਅੱਜ ਦੇ ਅਧੁਨਿਕ ਬੇਸ਼ਰਮ ਬੰਦੇ ਨੂੰ ਜਿੰਨਾਂ ਮਰਜੀ ਝੋਲੀਆਂ ਭਰ ਕੇ ਦੇ ਦੇਵੇ ਇਹਦੀ ਭੁੱਖ ਫੇਰ ਵੀ ਪੂਰੀ ਨਹੀਂ ਹੁੰਦੀ। ਭੁੱਖ ਵੀ ਕਈ ਤਰ੍ਹਾਂ ਦੀ ਹੈ।
ਕੋਈ ਭੁੱਖਾ ਰੋਟੀ ਤੋਂ, ਕੋਈ ਭੁੱਖਾ ਵਹੁਟੀ ਤੋਂ,
ਕੋਈ ਸਭ ਕੁਝ ਹੋਣ ਤੇ ਨੰਗਾ ਹੈ,
ਤੇ ਕੋਈ ਭੁੱਖਾ ਤੇੜ ਲੰਗੋਟੀ ਤੋਂ।
ਅਰਥਾਤ ਅੱਜ ਦੇ ਅਧੁਨਿਕ ਯੁੱਗ ਵਿੱਚ ਮੇਹਨਤੀ ਬੰਦਾ ਭੁੱਖਾ ਹੈ ਤੇ ਕੋਈ ਰੰਨਾਂ ਦਾ ਸ਼ੌਕੀਨ ਹੈ ਅਰਥਾਤ ਵਹੁਟੀ ਤੋਂ ਭੁੱਖਾ ਇਹ ਕੁਝ ਕੁੱਤੇ ਘੜ੍ਹਮ ਚੌਧਰੀਆਂ ਤੇ ਠਗ ਬਾਬਿਆਂ ਦੇ ਹਿੱਸੇ ਦੀ ਭੁੱਖ ਬਣਦੀ ਹੋਈ ਦਿਖਾਈ ਦਿੰਦੀ ਹੈ। ਕਈਆਂ ਕੋਲ ਬੇਸ਼ੁਮਾਰ ਧੰਨ-ਦੌਲਤ
ਹੋਣ 'ਤੇ ਵੀ ਆਪਣੇ ਸਰੀਰ ਦੀ ਨੁਮਾਇਸ ਦੀ ਭੁੱਖ ਨਾਲ ਸਤਾਏ ਰਹਿੰਦੇ ਹਨ। ਅਜਿਹੀਆਂ ਭੁੱਖਾਂ ਵਿੱਚੋਂ ਅੱਜ ਦੇ ਅਧੁਨਿਕ ਜ਼ਮਾਨੇ ਦੀ ਜਿਹੜੀ ਭੁੱਖ ਸਤਾਉਂਦੀ ਹੋਈ ਨਜ਼ਰ ਆਉਂਦੀ ਹੈ ਉਹ ਵੱਡੀ ਭੁੱਖ ਕੁਰਸੀ ਦੀ ਭੁੱਖ ਹੈ। ਅਜਿਹੀ ਭੁੱਖ ਨਾਲ ਫਿਰ ਲੈਟਰਿੰਨ ਵੀ ਜ਼ੋਰ ਲਗਾ ਕੇ ਨਹੀਂ ਕਰਨੀ ਪੈਂਦੀ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਆਪ ਆ ਜਾਂਦੀ ਹੈ। ਚਾਹੇ ਵਿੱਚ ਹੀ ਕਿਉਂ ਨਾ ਨਿਕਲ ਜਾਏ। ਪਰ ਕੱਪੜੇ ਤੱਕ ਵੀ ਲਿਬੜਣ ਨਹੀਂ ਦਿੰਦੀ। ਅਜਿਹੀ ਭੁੱਖ ਅੱਜ ਦੇ ਅਧੁਨਿਕ ਯੁੱਗ ਦੇ ਲਾਲਚੀ ਇਨਸਾਨ ਨੂੰ ਇੱਕ ਇਸ਼ਾਰਾ ਕਰ ਦਿੰਦੀ ਹੈ ਕਿ ਮੈਂ ਹਰ ਘੜੀ, ਹਰ ਪਲ ਤੇਰੇ ਨਾਲ ਹਾਂ। ਕਈ ਵਾਰੀ ਤਾਂ ਇਹ ਮਨੋਜ ਕੁਮਾਰ ਦੀ ਇੱਕ ਫਿਲਮ ਦਾ ਗੀਤ-
ਮੈਂ ਨਾ ਛੋੜੂਗੀ, ਨੇਤਾ ਜੁਆਬ 'ਚ ਕਹਿੰਦਾ ਹੈ।
ਮੈਂ ਵੀ ਨਾ ਛੋੜੂੰਗਾ। ਕਬਰ ਤੱਕ ਸਾਥ ਚਲੇ।
ਹਾਂ ਕਬਰ ਤੱਕ ਸਾਥ ਚਲੇ।
ਜਿੰਨਾ ਚਿਰ, ਹੈ ਜੀਵਨ -ਨ-ਨ।
ਕਬਰ ਤੱਕ ਸਾਥ ਚਲੇ।
ਚਲੋ ਭਾਈ ਇਹ ਗੀਤ ਬਿਨਾਂ ਕਿਸੇ ਰੁਕਾਵਟ ਚਲਦਾ ਰਹਿੰਦਾ ਹੈ। ਫਿਰ ਕਦੀ ਕਦੀ ਇਹ ਗੀਤ ਚਲਦਾ ਹੈ-
ਹਮ ਤੁਮ , ਰਲ ਦੇਸ਼ ਕੋ ਲੂਟੇਂ,
ਆਗੇ ਕੋਈ ਵੀ ਨਾ ਆਏ।
ਕੋਈ ਆਏ ਜੋ ਭੂਲ ਭੁਲੱਈਆਂ ਸੇ।
ਕਤਲ ਹੋ ਜਾਏ। ਹਮ ਤੁਮ ਰਲ ਦੇਸ਼ ਕੋ ਲੂਟੋਂ ਆਗੇ ਕੋਈ ਵੀ ਨਾ ਆਏ। ਕੀ ਕਹੀਏ ਭਾਈ ਅੱਜ ਦੇ ਅਧੁਨਿਕ ਜਮਾਨੇ ਦੀ ਦੁਨੀਆਂ ਦਾ ਸਾਡੇ ਵਿੱਚੋਂ ਹੀ ਕੁਝ ਇੱਕ ਨਹੀਂ ਲਾਲਚ 'ਚ ਪੈ ਕੇ ਅਜਿਹੇ ਕਮੀਨਿਆਂ ਦੇ ਨਾਲ ਜਾ ਰਲਦੇ ਹਨ। ਬਾਕੀ ਸਾਰੇ ਪੇਟ ਦੀ ਭੁੱਖ ਦੇ ਨਾਲ-ਨਾਲ ਤੇੜ ਲੰਗੋਟੀ ਤੱਕ ਨੂੰ ਵੀ ਤਰਸਦੇ ਹੋਏ ਨਜ਼ਰ ਆਉਂਦੇ ਹਨ। ਦੁਨੀਆਂ ਦੋ ਵਰਗਾਂ ਵਿੱਚ ਵੰਡੀ ਜਾਂਦੀ ਹੈ। ਇੱਕ ਲੈਣ ਵਾਲੇ ਤੇ ਇੱਕ ਦੇਣ ਵਾਲੇ। ਅਰਥਾਤ ਇਹਦੇ ਵਿੱਚ ਵੀ ਭੁੱਖ ਹੀ ਨਜ਼ਰੀਂ ਪੈਂਦੀ ਹੈ। ਵੋਟਰ ਵੋਟਾਂ ਦੇਣ ਵਾਲੇ ਹੁੰਦੇ ਹਨ ਤੇ ਇਹ ਲੀਡਰ ਵੋਟਾਂ ਲੈਣ ਵਾਲੇ ਹੁੰਦੇ ਹਨ। ਲੀਡਰਾਂ ਨੂੰ ਵੋਟਾਂ ਦੀ ਭੁੱਖ ਮਾਰ ਸਤਾਉਂਦੀ ਹੈ,ਕਿਉਂਕਿ ਇਸ ਨਾਲ ਗਧੇ ਹੱਥ ਬਟੇਰ ਆ ਜਾਣਾ ਹੁੰਦਾ ਹੈ ਅਰਥਾਤ ਕੁਰਸੀ ਮਿਲ ਜਾਣੀ ਹੁੰਦੀ ਹੈ। ਫਿਰ ਗਧੇ ਹੀ ਗਧਿਆਂ ਨੂੰ ਬਾਪ ਬਣਾ ਕੇ ਵੋਟਾ ਲੈ ਜਾਂਦੇ ਹਨ। ਵੋਟਾਂ ਦੇਣ ਵਾਲਿਆਂ ਦੀ ਜੂਨ 'ਚ ਚਾਹੇ ਸੁਧਾਰ ਨਾ ਆਵੇ ਪਰ ਵੋਟਾਂ ਲੈਣ ਵਾਲਿਆਂ ਦੀਆਂ ਪੁਸ਼ਤਾਂ ਹੀ ਜ਼ੂਨ ਸੁਧਰ ਜਾਂਦੀ ਹੈ। ਫਿਰ ਜਿਹੜੇ ਨੌਕਰ ਹੁੰਦੇ ਹਨ ਉਹ ਮਾਲਕ ਬਣ ਜਾਂਦੇ ਹਨ ਤੇ ਮਾਲਕਾਂ ਨੂੰ ਨੌਕਰਾਂ ਵਾਲਾ ਦਰਜਾ ਪ੍ਰਾਪਤ ਹੁੰਦਾ ਹੋਇਆ ਦਿਖਾਈ ਦਿੰਦਾ ਹੈ। ਉਜ਼ ਸਾਰੇ ਭਾਰਤੀ ਲੋਕਤੰਤਰੀ ਦੇਸ਼ ਵਿਚ ਸਭ ਨੂੰ ਆਪਣੀ ਮਤ ਦਾ ਅਧਿਕਾਰ ਆਪਣੀ ਮਰਜ਼ੀ ਨਾਲ ਦੇਣ ਦਾ ਅਧਿਕਾਰ ਹੁੰਦਾ ਹੈ। ਪਰ ਏਥੇ ਉਲਟਾ ਹੀ ਰਾਗ ਅਲਾਪਿਆ ਜਾਂਦਾ ਹੈ।
ਵੋਟ ਹਮ ਕੋ ਨਾ ਡਾਲੀ ਤੋ, ਹੋਗੀ ਬੜੀ ਖ਼ਰਾਬੀ,
ਜੇ ਲਾਲਚ ਨਾਲ ਨਾ ਮੰਨੇ, ਸਮਝੋਂ ਗਿੱਟਿਆਂ ਤੋਂ ਪੈਂਟ ਹੋਊ ਪਾਟੀ।
ਅਰਥਾਤ ਜੇਕਰ ਤੁਸੀਂ ਸ਼ਰਾਬ ਦੇ ਪੈੱਗ ਤੇ ਜਾਂ ਕਿਸੇ ਹੋਰ ਲਾਲਚ 'ਚ ਆ ਕੇ ਵੋਟ ਪਾ ਦਿੱਤੀ ਤਾਂ ਠੀਕ ਏ। ਨਹੀਂ ਤਾਂ ਅਸੀਂ ਆਪਣੇ ਪਾਲੇ ਹੋਏ ਕੁੱਤਿਆਂ ਤੋਂ ਤੁਹਾਡੀ ਲੱਤ ਕਟਾ ਕੇ ਨੁਕਸ਼ਾਨ ਕਰਾਂਗੇ। ਅਰਥਾਤ ਧਮਕਾਉਣਾ ਸ਼ੁਰੂ ਕਰ ਦਿੰਦੇ ਹਨ। ਉਸ ਵੇਲੇ ਇਕ ਹੋਰ
ਗੀਤ ਵਜਣਾ ਸ਼ੁਰੂ ਹੋ ਜਾਵੇਗਾ। ਕੁੱਤੇ ਜੇ ਕੁੱਤੇ, ਕੁੱਤੇ ਹਮ ਕੋ ਕਾਟ ਖਾਏਂਗੇ। ਕੁੱਤੇ ਜੇ ਕੁੱਤੇ। ਪਕੜੋ ਮਾਰੋ। ਪਰ ਇਹ ਕੁੱਤੇ ਜਿਸ ਥਾਲੀ ਵਿੱਚ ਖਾਂਦੇ ਨੇ ਉਸ ਥਾਲੀ ਵਿੱਚ ਵੀ ਸ਼ੇਦ ਕਰਨ ਤੋਂ ਬਾਜ਼ ਨਹੀਂ ਆਉਂਦੇ। ਕਿਉਂਕਿ ਇਹ ਕਲਯੁਗੀ ਅਧੁਨਿਕ ਯੁੱਗ ਦੇ ਨਵੀਂ
ਕਿਸਮ ਦੇ ਕੁੱਤਿਆਂ ਦੀ ਨਸ਼ਲ ਹੈ ਜਿਸ ਵਿੱਚ ਸੁਧਾਰ ਆਉਂਦਾ ਬਹੁਤ ਮੁਸ਼ਕਲ ਹੈ। ਦੋਖੋ ਜਰਾ ਸੋਚ ਕੇ ਦੇਖੋ ਇਹ ਵੋਟਰ ਆਪਣੇ ਘਰ ਦਾ ਟੁੱਟਾ ਹੋਇਆ ਪੁਰਾਣਾ ਸਾਇਕਲ ਤੱਕ ਵੀ ਵੇਚ ਕੇ ਇਨ੍ਹਾਂ ਲੀਡਰਾਂ ਨੂੰ ਵੱਡੀਆਂ ਵੱਡੀਆਂ ਲਗਜ਼ਰੀ ਕਾਰਾਂ ਖਰੀਦ ਕੇ ਦਿੰਦੇ ਹਨ।
ਉਸ ਦੀ ਇਵਜ਼ 'ਚ ਕੀ ਪ੍ਰਾਪਤ ਕਰਦੇ ਹਨ। ਆਪਣੇ ਵਾਸਤੇ ਨਰਕ ਦੇ ਦੁਆਰ ਖੋਲ੍ਹ ਲੈਂਦੇ ਹਨ। ਇਨ੍ਹਾਂ ਲੀਡਰਾਂ ਦੇ ਪਾਲਤੂ ਕੁੱਤੇ ਹੀ ਗੱਡੀਆਂ 'ਚ ਘੁੰਮ ਫਿਰਦੇ ਹਨ ਤੇ ਸ਼ਰਮ ਹਯਾ ਨੂੰ ਸਿੱਕੇ ਟੰਗ ਕੇ ਹਰਾਮਦੇ ਬਣ ਜਾਂਦੇ ਹਨ ਤੇ ਜਿਨ੍ਹਾਂ ਤੋਂ ਮੰਗ ਕੇ ਇਹ ਗੱਡੀਆਂ
ਖਰੀਦੀਆਂ ਹੁੰਦੀਆਂ ਹਨ ਉਨ੍ਹਾਂ ਨੂੰ ਹੀ ਕੀੜੇ-ਮਕੌੜੇ ਸਮਝ ਕੇ ਉਨ੍ਹਾਂ ਦਾ ਹੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਏਥੇ ਪੜ੍ਹੇ-ਲਿਖੇ ਤੇ ਵੱਡੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਕਰ ਕੇ ਬੈਠਿਆਂ ਹੋਇਆਂ ਤੇ ਕਈ ਵਾਰ ਨੌਕਰੀ ਕਰਦਿਆਂ ਜਦੋਂ ਘਟੀਆਂ ਲੋਕਾਂ ਨੂੰ ਲਗਦਾ ਹੈ ਕਿ ਇਹ ਸਾਡੇ ਰਸਤੇ ਦਾ ਰੋੜਾ ਬਣ ਰਿਹਾ ਹੈ ਤਾਂ ਉਸ 'ਤੇ ਕੋਈ ਨਾ ਕੋਈ ਝੂਠਾ ਇਲਜ਼ਾਮ ਲਗਾ ਕੇ ਨੌਕਰੀ ਤੱਕ ਤੋਂ
ਵੀ ਬਰਖ਼ਾਸ਼ਤ ਕਰ ਦਿੱਤਾ ਜਾਂਦਾ ਹੈ। ਅਨਪੜ੍ਹ ਗਵਾਰ ਤੇ ਜ਼ਲੀਲ ਕਿਸਮ ਦੇ ਹਾਰੇ ਹੋਏ ਨੇਤਾਵਾਂ ਜਿਹੜੇ ਆਪਣੇ ਘਟੀਆਂ ਹਰਕਤਾਂ ਕਰਕੇ ਵੋਟਰਾਂ ਕੋਲ ਛਿੱਤਰ ਖਾ ਕੇ ਬੈਠੇ ਹੁੰਦੇ ਹਨ। ਉਹ ਆਪਣੇ ਮਾਲਕ ਹੋਣ ਦਾ ਭਰਮ ਆਪਣੇ ਦਿਲ 'ਚੋਂ ਕੱਢ ਨਹੀਂ ਪਾਉਂਦੇ। ਅਜਿਹਿਆਂ ਨੂੰ ਪਾਗ਼ਲਾਂ ਦੇ ਹਸਪਤਾਲ ਲੈ ਕੇ ਜਾਣ ਨੂੰ ਵੀ ਕੋਈ ਸ਼ਿਆਣਾ ਵੋਟਰ ਤਿਆਰ ਨਹੀਂ ਹੁੰਦਾ। ਸਾਡੇ ਮੂਰਖ਼ ਤੇ ਲਾਲਚੀ ਸਮਾਜ ਦੀ ਗ਼ਲਤ ਸੋਚ ਸਦਕਾ ਬੇਗੁਨਾਹ ਫ਼ਾਂਸ਼ੀ ਟੰਗ ਦਿੱਤੇ ਜਾਂਦੇ ਹਨ ਤੇ ਇਨ੍ਹਾਂ ਜ਼ਲੀਲ ਲੋਕਾਂ ਜਿਨ੍ਹਾਂ ਤੇ ਅਰਬਾਂ ਕਰੋੜਾਂ ਤੱਕ ਦੇ ਘਪਲੇ ਕੀਤੇ ਹੁੰਦੇ ਹਨ ਇਹ ਦੇ ਕੋਈ ਕੇਸ ਵੀ ਨਹੀਂ ਬਣਦਾ। ਜੇਕਰ ਬਣਦਾ ਵੀ ਹੈ ਤਾਂ ਸਾਰਾ ਨਿਆਂ ਵੀ ਵਿਕਰੀ 'ਤੇ ਲੱਗ ਕੇ ਇਨ੍ਹਾਂ ਦੇ ਹੱਥਾਂ ਦੀ ਕਠ-ਪੁਤਲੀ ਬਣ ਜਾਂਦਾ ਹੈ। ਏਥੇ ਦਲਿੱਤ ਲੋਕਾਂ ਹਮਾਇਤੀ ਕਹਾਉਣ ਵਾਲੇ ਘਟੀਆਂ ਨੇਤਾ ਦਲਿੱਤਾਂ ਦਾ ਹੀ ਮਾਲ ਹੜੱਪ ਕੇ ਆਪਣੇ ਆਪ ਨੂੰ ਦਲਿੱਤ ਵਰਗ ਦੇ ਮਸੀਹਾ ਕਹਾਉਣ ਲਗਦੇ ਹਨ। ਕੁਝ ਇਕ ਚਲਾਕ ਤੇ ਨਿਕੰਮੇ ਲੋਕ ਇਨ੍ਹਾਂ ਨਾਲ ਰਲ ਕੇ ਇਹ ਡੌਡੀ ਪਿੱਟਣੀ ਸ਼ੁਰੂ ਕਰ ਦਿੰਦੇ ਹਨ ਤੇ ਜਿਹੜੇ ਮਸੀਹਾ ਇਨ੍ਹਾਂ ਦਲਿੱਤਾਂ ਲਈ ਕੁਰਬਾਨੀਆਂ ਕਰ ਗਏ ਹਨ ਉਨ੍ਹਾਂ ਦਾ ਵੀ ਅਪਮਾਨ ਕੀਤਾ ਜਾਂਦਾ ਹੈ। ਗੱਲ ਕੀ ਜੀ ਜਦੋਂ ਲੋਕਤੰਤਰ ਖ਼ਤਰੇ 'ਚ ਪੈ ਜਾਂਦਾ ਹੈ ਤੇ ਘਟੀਆਂ ਲੀਡਰ ਜ਼ਹਾਲਤ, ਕਮੀਨਾਪਨ ਤੇ ਹਰਾਮਜ਼ਾਦਗੀ ਦੀ ਹੱਦ ਪਾਰ ਕਰ ਜਾਦੇ ਹਨ ਤਾਂ ਉਸ ਵੇਲੇ ਫਿਰ ਕੁਲਦੀਪ ਮਾਣਕ ਦੀ ਧੁੰਨ ਤੇ ਗੀਤ ਵੱਜਣਾ ਸ਼ੁਭਾਵਕ ਹੋ ਜਾਂਦਾ ਹੈ। ਇਹ ਦੁਨੀਆਂ ਘਪਲੇਬਾਜ਼ਾਂ ਦਾ, ਏਥੇ ਵੋਟਾਂ ਲੈ ਕੇ ਠੱਗਦੇ ਨੇ।



              


                                                                                                                     

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template