Headlines News :
Home » » ਬਾਬਾ - ਰਮੇਸ਼ ਬੱਗਾ ਚੋਹਲਾ

ਬਾਬਾ - ਰਮੇਸ਼ ਬੱਗਾ ਚੋਹਲਾ

Written By Unknown on Monday, 13 January 2014 | 23:26

       ਬਾਬਾ ਜੀ ਦੀ ਚੜ੍ਹਤ ਨੂੰ ਦੇਖ ਕੇ ਕੁਝ ਵੇਹਲੜ ਜਿਹੇ ਮਰਦਾਂ ਦਾ ਝੁਕਾਅ ਵੀ ਬਾਬਾ ਜੀ ਦੇ ਡੇਰੇ ਵੱਲ ਨੂੰ ਹੋਣ ਲੱਗ ਪਿਆ। ਮੇਰਾ ਗੁਆਂਢੀ ਰਣਜੀਤ ਸਿੰਘ ਅਤੇ ਉਸ ਦੀ ਪਤਨੀ ਕਸ਼ਮੀਰ ਕੌਰ ਦੀ ਸ਼ਰਧਾ ਵੀ ਬਾਬਾ ਲੱਸੀ ਸ਼ਾਹ ਜੀ ਦੇ ਪ੍ਰਤੀ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਸੀ। ਉਨ੍ਹਾਂ ਦੀ ਸ਼ਾਦੀ ਉਰਫ ਖਾਨਾ ਆਬਾਦੀ ਨੂੰ ਤਕਰੀਬਨ ਸੱਤ ਸਾਲ ਹੋ ਚੁੱਕੇ ਸਨ ਪਰ ਅਜੇ ਤੱਕ ਕੋਈ ਔਲਾਦ ਨਹੀਂ ਸੀ ਹੋਈ।ਇਸ ਗੱਲ ਨੂੰ ਲੈਕੇ ਦੋਵਾਂ ਜੀਆਂ ਦੀ ਚਿੰਤਾ ਦਾ ਲੈਵਲ ਵੀ ਕੁੱਝ ਵੱਧ ਗਿਆ ਸੀ।                    ਇੱਕ ਦਿਨ ਬਾਜ਼ਾਰ ਵਿਚ ਮੇਰੀ ਮੁਲਕਾਤ ਰਣਜੀਤ ਸਿੰਘ ਨਾਲ ਹੋ ਗਈ। ਗੱਲਾਂ-ਗੱਲਾਂ ਵਿਚ ਬਾਬਾ ਲੱਸੀ ਸ਼ਾਹ ਦੀ ਗੱਲ ਵੀ ਚੱਲ ਪਈ। ਰਣਜੀਤ ਸਿੰਘ ਕਹਿਣ ਲੱਗਾ, ‘ਲੱਸੀ ਸ਼ਾਹ ਬੜੀ ਕਰਨੀ ਵਾਲਾ ਫਕੀਰ ਹੈ ਜੀ ਉਸ ਨੇ ਤੁਹਾਡੀ ਭਰਜਾਈ (ਰਣਜੀਤ ਸਿੰਘ ਦੀ ਪਤਨੀ) ਨੂੰ ਪੰਜ ਚੌਂਕੀਆਂ ਭਰਨ ਲਈ ਕਿਹਾ ਹੈ। ਨਾਲ ਹੀ ਰਣਜੀਤ ਸਿੰਘ ਨੇ ਮੈਨੂੰ ਰਾਖ ਦੀਆਂ ਕੁਝ ਪੁੜੀਆਂ ਜਿਹੀਆਂ ਵੀ ਦਿਖਾਈਆਂ ਜਿਨ੍ਹਾਂ ਦੇ ਸੇਵਨ ਤੋਂ ਪੁੱਤਰ ਪ੍ਰਾਪਤੀ ਦੀ ਆਸ ਜ਼ਰੂਰ ਬੱਝ ਜਾਂਦੀ ਸੀ।    
      ਬਾਬਾ ਜੀ ਦੀ ਸੋਭਾ ਸੁਣ ਕੇ ਮੇਰੇ ਆਪਣੇ ਮਨ ਵਿੱਚ ਉਨ੍ਹਾਂ ਦੇ ਦਰਸ਼ਨਾਂ ਦੀ ਤਾਂਘ ਉਤਪਨ ਹੋ ਗਈ। ਇੱਕ ਦਿਨ ਮੈਂ ਉਨ੍ਹਾਂ ਦੇ ਖੁੱਲ੍ਹੇ ਦਰਸ਼ਨ- ਦੀਦਾਰੇ ਕਰਨ ਲਈ ਉਨ੍ਹਾਂ ਘਰ (ਜੋ ਕਿ ਡੇਰੇ ਵਿੱਚ ਹੀ ਬਣਿਆ ਹੋਇਆ ਸੀ) ਗਿਆ। ਬਾਬਾ ਲੱਸੀ ਸ਼ਾਹ ਜੀ ਬਾਹਰ ਕਿਸੇ ਕੰਮ ਲਈ ਗਏ ਹੋਏ ਸਨ। ਘਰ ਵਿੱਚ ਉਨ੍ਹਾਂ ਦਾ ਇੱਕ ਸੇਵਕ, ਦੋ ਔਰਤਾਂ ਅਤੇ ਇੱਕ ਚਾਰ ਕੁ ਸਾਲ ਦੀ ਕੁੜੀ ਸੀ। ਬਾਬਾ ਜੀ ਦੇ ਸੇਵਕ ਨੇ ਜਲ ਪਾਨ ਕਰਵਾਇਆ। ਜਦੋਂ ਮੈਂ ਸੇਵਕ ਨੂੰ ਬਾਬਾ ਲੱਸੀ ਸ਼ਾਹ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ, ‘ਇਹ ਦੋਵੇਂ ਔਰਤਾਂ ਬਾਬਾ ਜੀ ਦੀਆਂ ‘ਧਰਮ ਪਤਨੀਆਂ’ ਹਨ,ਪਹਿਲੀ ਪਤਨੀ ਵਿਚੋਂ ਕੋਈ ਔਲਾਦ ਨਾ ਹੋਣ ਕਰਕੇ ਬਾਬਾ ਜੀ ਨੇ ਆਪਣਾ ਦੂਜਾ ਵਿਆਹ ਕਰਵਾਇਆ ਹੋਇਆ ਹੈ ਜਿਸ ਵਿਚੋਂ ਚਾਰ ਸਾਲ ਬਾਅਦ ਇੱਕ ਲੜਕੀ ਹੋਈ ਹੈ।     
 

ਰਮੇਸ਼ ਬੱਗਾ ਚੋਹਲਾ
#1348/17/1  
ਗਲੀ ਨੰ:8 ਹੈਬੋਵਾਲ ਖੁਰਦ 
 (ਲੁਧਿਆਣਾ)    
 ਮੋਬ:9463132719 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template