Headlines News :
Home » » ਗੁਰਬਾਣੀ - ਰਮੇਸ਼ ਬੱਗਾ ਚੋਹਲਾ

ਗੁਰਬਾਣੀ - ਰਮੇਸ਼ ਬੱਗਾ ਚੋਹਲਾ

Written By Unknown on Monday, 13 January 2014 | 23:31

ਧੁਰ ਕਈ ਬਾਣੀ ਆਈ ਹੈ              
ਜਿਸ ਸਗਲੀ ਚਿੰਤ ਮਿਟਾਈ ਹੈ,
ਪੜ੍ਹ ਕੇ ਇਸ ਨੂੰ ਤਰ ਗਏ ਨੇ ਅਨੇਕ ਪ੍ਰਾਣੀ।
ਭਲਾ ਮੰਗੋ ਸਰਬਤ ਦਾ ਕਹਿੰਦੀ  ਗੁਰਬਾਣੀ।

ਇਹ ਬਾਣੀ ਰੱਬ ਦਿਆਂ ਭਗਤਾਂ ਦੀ ਗੁਰੂੁ ਪੀਰਾਂ ਤੇ ਅਵਤਾਰਾਂ ਦੀ,
ਹੈ ਚੌਂ ਵਰਣਾਂ ਨੂੰ ਸਾਂਝੀ ਇਹ ਨਹੀਂ ਕਰਦੀ  ਗੱਲ  ਤਕਰਾਰਾਂ ਦੀ,
ਊਚ ਨੀਚ ਤੇ ਜਾਤ ਪਾਤ ਦੀ ਕਰਦੀ ਖਤਮ ਕਹਾਣੀ।
ਭਲਾ-------------------------------------।

ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ  ਦੇ  ਸਭ ਬੰਦੇ,
ਏਕ ਨੂਰ ‘ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ,        
ਉਸ ਨੇ ਪਾ ਲਈ ਰੱਬ ਦੀ ਬਖ਼ਸ਼ਿਸ਼ ਜਿਸ ਇਹ ਰਮਜ਼ ਪਛਾਣੀ।
ਭਲਾ----------------------------------------।

ਭਟਕੇ ਅਤੇ ਕੁਰਾਹੀਆਂ ਨੂੰ ਇਹ ਸਿੱਧੇ ਰਾਹੇ ਪਾੳਂਦੀ,
ਸੱਚ ਦਾ ਮਾਰਗ ਧਰਮਦੀ ਪੌੜੀ ਬਾਣੀ ਹੈ ਦਰਸਾਉਂਦੀ,
ਇਸ ਤੋਂ ਬਾਝ ਮਿਲੇ ਨਾ ਢੋਹੀ ਤੜਪੇ ਜਿੰਦ ਨਿਮਾਣੀ।          
ਭਲਾ ਮੰਗੋ ਸਰਬਤ ਦਾ ਕਹਿੰਦੀ  ਗੁਰਬਾਣੀ ।                

ਰਮੇਸ਼ ਬੱਗਾ ਚੋਹਲਾ 
#1348.17.1 
ਗਲੀ ਨੰ:8 ਹੈਬੋਵਾਲ ਖੁਰਦ 
(ਲੁਧਿਆਣਾ)
 ਮੋਬ:9463132719

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template