 |
ਰਮੇਸ਼ ਸੇਠੀ ਬਾਦਲ
ਮੋ 98 766 27233
|
‘‘ਮਾਤਾ ਰੋਟੀ ਖਵਾ ਦੇ । ਬਹੁਤ ਭੁੱਖ ਲੱਗੀ ਹੈ।” ਮੈਨੂੰ ਬਾਹਰ ਮੰਜੇ ਤੇ ਬੈਠੀ ਗੁਆਰੇ ਦੀਆਂ ਫਲੀਆ ਡੁੰਗਦੀ ਨੂੰ ਲੰਗੜੀ ਜਿਹੀ ਭਿਖਾਰਿਨ ਨੇ ਕਿਹਾ।‘‘ ਰੋਟੀ ਤਾਂ ਹੈ ਨਹੀ। ਕਿਥੋਂ ਦੇਵਾਂ ਤੈਨੂੰ ।”ਮੈਂ ਉਸਨੂੰ ਖਿੱਝ ਕੇ ਕਿਹਾ।‘‘ ਮੇਰੇ ਘਰ ਆਲਾ ਮੈਨੂੰ ਵਿਚਾਲੇ ਹੀ ਡੋਬਾ ਦੇ ਗਿਆ। ਮੁੰਡਿਆਂ ਨੇ ਘਰੋਂ ਕੱਢਤਾ । ਕਿੱਥੇ ਜਾਵਾਂ। ਰੋਟੀ ਪਾਣੀ ਤੋਂ ਵੀ ਤੰਗ ਹਾਂ।” ਉਸ ਨੇ ਅਰਜੋਈ ਕੀਤੀ। ਪਰ ਮੈਂ ਕੀ ਕਰ ਸਕਦੀ ਸੀ । ਉਸ ਨੂੰ ਕੀ ਪਤਾ ਮੈਂ ਉਸ ਤੋਂ ਵੀ ਜਿਆਦਾ ਦੁਖੀ ਹਾਂ। ਚਾਹੇ ਪੈਨਸ਼ਨ ਵੀ ਮਿਲਦੀ ਹੈ।ਰੱਬ ਦਾ ਦਿੱਤਾ ਸਭ ਕੁਝ ਹੈ। ਪਰ ਹਾਲਾਤ ਤਾਂ ਮੇਰੇ ਵੀ ਮਾੜੇ ਹੀ ਹਨ। ਇਹ ਤਾਂ ਭਲਾ ਹੋਵੇ ਵੱਡੇ ਦਾ ਜਿਸਨੇ ਆਪਣੇ ਕੋਲ ਰੱਖ ਲਿਆ। ਨਹੀ ਤਾਂ ਛੋਟਾ ਤਾਂ ਸਾਨੂੰ ਇੱਕਲਿਆਂ ਨੂੰ ਪਿੰਡ ਛੱਡ ਹੀ ਆਇਆ ਸੀ। ਹੁਣ ਵੀ ਕੋਈ ਗੱਲ ਹੋ ਜਾਵੇ ਤੇ ਇਹ ਸਾਰੇ ਮੇਰੇ ਗਲੇ ਦਾ ਹਾਰ ਬਣ ਜਾਂਦੇ ਹਨ। ਜੇ ਧੀ ਗਲਤੀ ਕਰੇ ਤਾਂ ਬੀਜੀ ਤੁਹਾਡਾ ਕਸੂਰ। ਜੇ ਜਵਾਈ ਅਵਾ ਤਵਾ ਬੋਲ ਜਾਵੇ ਤਾਂ ਵੀ ਮੇਰਾ ਕਸੂਰ। ਭਲਿਓ ਮਾਨਸੋ ਧੀ ਤਾਂ ਬੇਗਾਨੇ ਵੱਸ ਹੁੰਦੀ ਹੈ, ਜਵਾਈ ਸ਼ੁਰੂ ਤੋਂ ਹੀ ਕੱਬਾ ਹੈ। ਤੁਸੀ ਤਾਂ ਮੇਰੇ ਢਿੱਡ ਦੇ ਜੰਮੇ ਹੋ । ਤੁਸੀ ਕਿੰਨਾ ਕੁ ਮੇਰਾ ਕਿਹਾ ਮੰਨਦੇ ਹੋ।ਹੋਰ ਤਾਂ ਹੋਰ ਕਲ੍ਹ ਵੱਡੇ ਦਾ ਸਾਲਾ ਤੇ ਉਸਦੀ ਘਰਆਲੀ ਮੇਰਾ ਹਜਾਅ ਲਾਹ ਗਏ। ਅਖੇ ਤੁਹਾਡਾ ਜਵਾਈ ਆਹ ਕਰਦਾ ਹੈ ਉਹ ਕਰਦਾ ਹੈ। ਉਸ ਨੂੰ ਸਮਝਾ ਲਵੋ। ਨਹੀ ਮੈਂ ਆਪੇ ਸਿੱਧਾ ਕਰਲੂੰ। ਮੈਹੱਕੀ ਬੱਕੀ ਰਹਿ ਗਈ। ਹਾਹੋ ਭਾਈ ਮੇਰਾ ਸਾਂਈ ਖਸਮ ਨਹੀ ਹੈ ਨਾ ? ਤਾਂਹੀਓ ਤਾਂ ਤੁਸੀ ਏਨਾ ਕੁਝ ਬੋਲ ਗਏ। ਜੇ ਮੇਰੇ ਮੁੰਡੇ ਮੇਰੇ ਵੱਸ ਵਿੱਚ ਹੁੰਦੇ ਤਾਂ ਤੁਹਾਡੀ ਕੀ ਹਿੰਮਤ ਸੀ ਤੁਸੀ ਮੈਨੂੰ ਇੱਕ ਸ਼ਬਦ ਵੀ ਬੋਲ ਜਾਂਦੇ। ਮੈਨੂੰ ਲੱਗਿਆ ਮੈਂ ਵੀ ਉਸ ਲੰਗੜੀ ਭਿਖਾਰਣ ਵਰਗੀ ਮੁਥਾਜ ਹੀ ਹਾਂ।
0 comments:
Speak up your mind
Tell us what you're thinking... !