ਲੋਕੀ ਬੁਰਾ ਮਨਾਉਂਦੇ ਰਹਿਣ ਭਾਵੇਂ,
ਅਸੀਂ ਸੱਚ ਤੋ ਪਿਛੇ ਹਟਣਾ ਨਾ।
ਤੂੰ ਹੀ ਤੂੰ ਦਾ ਅਸੀਂ ਪ੍ਰਚਾਰ ਕਰਨਾ,
ਮੈਂ ਮੈਂ ਦਾ ਭਾੜਾ ਰਟਣਾ ਨਾ।
ਲੋਕੀ ਬੁਰਾ ਮਨਾਉਂਦੇ3.............।
ਅਸੀਂ ਨੇਤਾ ਨਹੀਂ ਜੋ ਮੱਝ ਵਾਂਗੂੰ,
ਮੈਂਅ..ਮੈਅ.. ਅੜਿੰਗੀ ਜਾਵਾਂਗੇ,
ਅਸੀਂ ਸੱਚ ਨੂੰ ਸੱਚ ਹੀ ਆਖਾਂਗੇ,
ਪਰ ਕੂੜ ਤੋਂ ਪੱਲਾ ਛੁਡਾਵਾਂਗੇ,
ਸਾਨੂੰ ਪਤਾ ਹੈ ਸੱਚ ਤਾਂ ਚੜ੍ਹਦਾ ਸ਼ੂਲੀ,
ਇਸਤੋਂ ਫਿਰ ਵੀ ਪਿੱਛੇ ਹਟਣਾ ਨਾ।
ਲੋਕੀ ਬੁਰਾ ਮਨਾਉਂਦੇ3.............।
ਮੁਸ਼ੀਬਤ ’ਤੇ ਆਪਣੇ ਸਾਥ ਨੇ ਛੱਡ ਜਾਂਦੇ,
ਮੂੰਹ ਪਰ੍ਹਾ ਘੁਮਾ ਕੇ ਭੱਜ ਜਾਂਦੇ,
ਅਸੀਂ ਲੋੜਬੰਦਾਂ ਦਾ ਭਲਾ ਲੋੜਣਾ,
ਸਾਥ ਦੇਣਾ ਹੈ ਪਿਛੇ ਹਟਣਾ ਨਾ।
ਲੋਕੀ ਬੁਰਾ ਮਨਾਉਂਦੇ3.............।
ਇੱਕ ਉਹ ਵੀ ਹੈ, ਜਿਹੜਾ ਸੁੱਖ ਵੇਲੇ,
ਤਾਂ ਨੇੜੇ ਢੁਕ-ਢੁਕ ਬਹਿੰਦਾ ਹੈ,
ਇਕ ਉਹ ਹੁੰਦਾ ਜੋ ਦੂਜਿਆਂ ਲਈ ਵੀ,
ਹੱਸ-ਹੱਸ ਕੇ ਦੁੱਖੜੇ ਸਹਿੰਦਾ ਹੈ।
ਜੇ ਸੁੱਖ ਵੇਲੇ ਅਸੀਂ ਨਾਲ ਹੋਏ,
ਤਾਂ ਦੁੱਖ ਵੇਲੇ ਕਿਤੇ ਲੁਕਣਾ ਨਾ।
ਲੋਕੀ ਬੁਰਾ ਮਨਾਉਂਦੇ3.............।
ਪਰਸ਼ੋਤਮ ਉਹਦੇ ਨਾਲ ਸਭ ਘਿਓ ਖਿਚੜੀ,
ਜਿਹਦੇ ਪੱਲੇ ਨੋਟ ਤਾਂ ਰਹਿੰਦੇ ਨੇ,
ਮੱਲੋ-ਮੱਲੀ ਰਿਸਤਾ ਕੱਢ ਲੈਂਦੇ,
ਮੱਖੀਆਂ ਵਾਗ ਸ਼ਹਿਦ ’ਤੇ ਬਹਿੰਦੇ ਨੇ,
ਸਰੋਏ ਦੇਖਣਾ ਹੈ ਇਨਸਾਨੀਅਤ ਨੂੰ,
ਪਰ ਨੋਟਾਂ ਉੱਤੇ ਕਦੇ ਥੁੱਕਣਾ ਨਾ।
ਲੋਕੀ ਬੁਰਾ ਮਨਾਉਂਦੇ.............।
ਅਸੀਂ ਸੱਚ ਤੋ ਪਿਛੇ ਹਟਣਾ ਨਾ।
ਤੂੰ ਹੀ ਤੂੰ ਦਾ ਅਸੀਂ ਪ੍ਰਚਾਰ ਕਰਨਾ,
ਮੈਂ ਮੈਂ ਦਾ ਭਾੜਾ ਰਟਣਾ ਨਾ।
ਲੋਕੀ ਬੁਰਾ ਮਨਾਉਂਦੇ3.............।
ਅਸੀਂ ਨੇਤਾ ਨਹੀਂ ਜੋ ਮੱਝ ਵਾਂਗੂੰ,
ਮੈਂਅ..ਮੈਅ.. ਅੜਿੰਗੀ ਜਾਵਾਂਗੇ,
ਅਸੀਂ ਸੱਚ ਨੂੰ ਸੱਚ ਹੀ ਆਖਾਂਗੇ,
ਪਰ ਕੂੜ ਤੋਂ ਪੱਲਾ ਛੁਡਾਵਾਂਗੇ,
ਸਾਨੂੰ ਪਤਾ ਹੈ ਸੱਚ ਤਾਂ ਚੜ੍ਹਦਾ ਸ਼ੂਲੀ,
ਇਸਤੋਂ ਫਿਰ ਵੀ ਪਿੱਛੇ ਹਟਣਾ ਨਾ।
ਲੋਕੀ ਬੁਰਾ ਮਨਾਉਂਦੇ3.............।
ਮੁਸ਼ੀਬਤ ’ਤੇ ਆਪਣੇ ਸਾਥ ਨੇ ਛੱਡ ਜਾਂਦੇ,
ਮੂੰਹ ਪਰ੍ਹਾ ਘੁਮਾ ਕੇ ਭੱਜ ਜਾਂਦੇ,
ਅਸੀਂ ਲੋੜਬੰਦਾਂ ਦਾ ਭਲਾ ਲੋੜਣਾ,
ਸਾਥ ਦੇਣਾ ਹੈ ਪਿਛੇ ਹਟਣਾ ਨਾ।
ਲੋਕੀ ਬੁਰਾ ਮਨਾਉਂਦੇ3.............।
ਇੱਕ ਉਹ ਵੀ ਹੈ, ਜਿਹੜਾ ਸੁੱਖ ਵੇਲੇ,
ਤਾਂ ਨੇੜੇ ਢੁਕ-ਢੁਕ ਬਹਿੰਦਾ ਹੈ,
ਇਕ ਉਹ ਹੁੰਦਾ ਜੋ ਦੂਜਿਆਂ ਲਈ ਵੀ,
![]() |
ਪਰਸ਼ੋਤਮ ਲਾਲ ਸਰੋਏ,
ਮੋਬਾ: - 92175-44348 |
ਜੇ ਸੁੱਖ ਵੇਲੇ ਅਸੀਂ ਨਾਲ ਹੋਏ,
ਤਾਂ ਦੁੱਖ ਵੇਲੇ ਕਿਤੇ ਲੁਕਣਾ ਨਾ।
ਲੋਕੀ ਬੁਰਾ ਮਨਾਉਂਦੇ3.............।
ਪਰਸ਼ੋਤਮ ਉਹਦੇ ਨਾਲ ਸਭ ਘਿਓ ਖਿਚੜੀ,
ਜਿਹਦੇ ਪੱਲੇ ਨੋਟ ਤਾਂ ਰਹਿੰਦੇ ਨੇ,
ਮੱਲੋ-ਮੱਲੀ ਰਿਸਤਾ ਕੱਢ ਲੈਂਦੇ,
ਮੱਖੀਆਂ ਵਾਗ ਸ਼ਹਿਦ ’ਤੇ ਬਹਿੰਦੇ ਨੇ,
ਸਰੋਏ ਦੇਖਣਾ ਹੈ ਇਨਸਾਨੀਅਤ ਨੂੰ,
ਪਰ ਨੋਟਾਂ ਉੱਤੇ ਕਦੇ ਥੁੱਕਣਾ ਨਾ।
ਲੋਕੀ ਬੁਰਾ ਮਨਾਉਂਦੇ.............।


0 comments:
Speak up your mind
Tell us what you're thinking... !