ਦਸਮੇਸ਼ ਪਿੱਤਾ ਅਪਣੇਂ , ਜੇ ਪੁੱਤਰ ਨਾ ਵਾਰਦਾ ।
ਤਾਂ ਜੱਗ ਸਾਡਾ ਕਦੇ ਨਾ , ਉਹਨੂੰ ਸਤਿਕਾਰਦਾ ।
ਮੋਹ ਕੋਈ ਨਾ ਰੱਖਿਆ , ਪੁੱਤਰਾਂ ਦੇ ਪਿਆਰ ਦਾ।
ਜੁਲਮ ਤਾਈਂ ਬਾਜਾ ਵਾਲਾ ਰਿਹਾ ਸੀ ਵੰਗਾਰਦਾ ।
ਨਿਲੱਜਿਆਂ ਦੀ ਲੱਜ ਰਖੀ ਗੁਜਰੀ ਦੇ ਲਾਲ ਨੇ ।
ਬੇ-ਪੱਤਿਆਂ ਦੀ ਪੱਤ ਰਖੀ ਗੁਜਰੀ ਦੇ ਲਾਲ ਨੇ ।
ਮਜ਼ਲੂਮਾਂ, ਦੀ ਰੱਖ ਰਖੀ ਗੁਜਰੀ ਦੇ ਲਾਲ ਨੇ ।
ਬਣਾਏ ਕਈ ਸਵਾ ਲੱਖੀ , ਗੁਜਰੀ ਦੇ ਲਾਲ ਨੇ ।
ਕਸ਼ਮੀਰੀਆਂ ਦੀ ਸੁਣੀ , ਫ਼ਰਿਆਦ ਸੀ ਗੋਬੰਦ ਨੇ ।
ਕੌਮ ਦੇ ਲਈ ਰੱਖੀ , ਬੁਨਿਆਦ ਸੀ ਗੋਬਿੰਦ ਨੇ ।
ਵਾਰਿਆ ਸੀ ਪਿਤਾ , ਯਾਦ ਰਖਿਆ ਗੋਬਿੰਦ ਨੇ ।
ਤਾਂ ਜਾਲਮਾਂ ਨੂੰ ਕੀਤਾ ਬਰਬਾਦ ਸੀ ਗੋਬਿੰਦ ਨੇ ।
ਦੋ , ਤਾਰੇ ਅੱਖੀਆਂ ਦੇ ਵਾਰੇ ਚੱਮਕ”ਰ ਵਿਚ ।
ਨੀਹਾਂ ‘ਚ ਚਿਣਾ ਕੇ ਲਾਲ ਤਾਂ ਵੀ ਰਿਹਾ ਟੌਹਰ ਵਿਚ
ਤੱਤੀ ਲੋਹ ਤੇ ਪੜਦਾਦਾ , ਵਾਰਿਆ ਲਾਹੌਰ
ਕਦੇ ਘਬਰਾਏ ਨਹੀਂ ਸੀ , ਜ਼ਿੰਦਗੀ ਦੇ ਦੌਰ
ਹੈ, ਸੰਤ ਸਿਪਾਹੀ ਸੁੱਤਾ , ਕੰਡਿਆਂ ਦੀ ਸੇਜ ਉਤੇ ।
ਸੀ ਨੀਂਦ, ਵਿੱਗੁਤਾ ਸੁੱਤਾ ਕੰਡਿਆਂ ਦੀ ਸੇਜ ਉਤੇ ।
ਮੌਸਮ ਵੀ ਬੇ-ਰੁੱਤਾ , ਕੰਡਿਆਂ ਦੀ ਸੇਜ ਉਤੇ ।
ਸੀ ਪੈਰ ਨੰਗੇ ਬਿਨਾ ਜੁੱਤਾ , ਕੰਡਿਆਂ ਦੀ ਸੇਜ ਉਤੇ।
ਮਾਂ ਗੁਜਰੀ ਹੀ ਜਾਣਦੀ , ਜੋ ਗੁਜਰੀ ਗੋਬਿੰਦ ਉਤੇ।
ਗੁਜਰ ਗਈ ਰਾਤ ਕਾਲੀ , ਗੁਜਰੀ ਸੀ ਜਿੰਦ ਉਤੇ।
ਤਾਂ ਜੁਲਮ ਦਾ ਝੁੱਲਿਆ , ਨਿਸ਼ਾਨ ਸਾਰੇ ਹਿੰਦ ਉਤੇ।
ਮੱਚ ਗਈ ਦੁਹਾਈ ਲੋਕੋ, ਉਦੌਂ ਸਰਹਿੰਦ ਉਤੇ।
ਬਾਜ ਅਤੇ ਨੀਲਾ ਘੋੜਾ , ਸਾਥੀ ਦਸਮੇਸ਼ ਦੇ ।
‘ਸੁਹਲ’ ਕੀ ਬਿਆਨ ਕਰੇ , ਗੁਰੂਆਂ ਦੇ ਭੇਸ ਦੇ ।
ਬਾਜਾਂ ਵਾਲਾ ਲੇਖੇ ਲਗਾ , ਕੌਮ ਅਤੇ ਦੇਸ਼ ਦੇ ।
ਮਲਕੀਅਤ ਸਿੰਘ ‘ਸੁਹਲ’
ਨਸ਼ਹਿਰਾ ਬਹਾਦਰ ਡਾ-ਤਿੱਬੜੀ
(ਗੁਰਦਾਸ ਪੁਰ )
ਮੋ-98728-48610
ਘਰ-01874-258610


0 comments:
Speak up your mind
Tell us what you're thinking... !