‘ਗੁਰੂ ਗੋਬਿੰਦ ਸਿੰਘ ਦਾ, ਨਾ ਜਾਂਦਾ ਅਹਿਸਾਨ ਭੁਲਾਇਆ’
ਧੰਨ-ਧੰਨ ਗੁਰੂ ਗੋਬਿੰਦ ਸਿੰਘ ਜਿਹਾ, ਨਾ ਜੱਗ ਤੇ ਕੋਈ ਆਇਆ।
ਜਿਹੜਾ ਕੌਮ ਖਾਤਰ ਪਰਿਵਾਰ ਵਾਰਕੇ, ਜ਼ਰਾ ਨਹੀਂ ਘਬਰਾਇਆ।
ਗੁਰੂ ਗੋਬਿੰਦ ਸਿੰਘ ਦਾ, ਨਾ ਜਾਂਦਾ ਅਹਿਸਾਨ ਭੁਲਾਇਆ।
ਗੁਰੂ ਗੋਬਿੰਦ ਸਿੰਘ ਦਾ……………।
ਆਪੇ ‘ਗੁਰੂ’ ਆਪੇ ਹੀ ੱਚੇਲਾ’, ਵਾਹ! ਤੇਰੇ ਰੰਗ ਨਿਆਰੇ।
ਦੁਨੀਆਂ ਤੋਂ ਵਖਰਾ ਸਾਜ ਖਾਲਸਾ, ਬਣਾਏ ਅਸੂਲ ਨਿਆਰੇ।
ਸ਼ੇਰਾਂ ਵਰਗੇ ਹੋਏ ਹੌਂਸਲੇ, ਐਸਾ ਅੰਮ੍ਰਿਤ ਘੋਲ ਪਿਲਾਇਆ।
ਗੁਰੂ ਗੋਬਿੰਦ ਸਿੰਘ ਦਾ……………. ।
ਸਦੀਆਂ ਤੋਂ ਲਿਤਾੜੇ, ਦੱਬੇ-ਕੁਚਲਿਆਂ ਨੂੰ ਗਲ ਲਾਕੇ।
ਜ਼ਾਤ-ਪਾਤ ਖਤਮ ਕਰਨ ਲਈ, ਅੰਮ੍ਰਿਤ ਬਾਟੇ ਇੱਕ ਛਕਾਕੇ।
ਸਸਤਰਹੀਣ ਲੋਕਾਂ ਨੂੰ, ਦੇ ਸਸਤਰ ਘੋੜੇ ਚੜਾਇਆ।
ਗੁਰੂ ਗੋਬਿੰਦ ਸਿੰਘ ਦਾ……………. ।
ਕਦੇ ਨਾ ਮੰਨਣੇ ਦੇਵੀ-ਦੇਵਤੇ, ਨਾ ਕੋਈ ਮੜੀ-ਮਸਾਣੀ।
ਮੰਨਣੀ ਨਾਹੀਂ ਰੀਤ ਬਿਪਰਾਂ ਦੀ, ਚੇਤੇ ਰੱਖਣੀ ਗੁਰਾਂ ਦੀ ਬਾਣੀ।
ਸਾਹਿਬ ਮੇਰੇ ਨੇ ਸਿੱਖਾ ਤਾਂਈ ‘ਗੁਰਬਾਣੀ’ ਲੜ੍ਹ ਲਾਇਆ।
ਗੁਰੂ ਗੋਬਿੰਦ ਸਿੰਘ ਦਾ……………. ।
ਅਫਸੋਸ! ਗੁਰੂ ਜੀ, ਬ੍ਰਾਹਮਣਵਾਦੀ ਹੋ ਗਏ ਬਹੁਤੇ ਸਿੱਖ ਤੇਰੇ।
ਬਿਪਰਨ ਕੀ ਰੀਤ ਕਰਦੇ ਵੇਖੇ, ਸਿੱਖ ਅਸੂਲ ਭੁਲਾਕੇ ਤੇਰੇ।
ਬ੍ਰਾਹਮਣਵਾਦ ਇਹਨਾਂ ਤੇ ਹੋ ਗਿਆ ਭਾਰੂ,’ ਮੇਜਰ’ ਸੱਚ ਸੁਣਾਇਆ।

ਗੁਰੂ ਗੋਬਿੰਦ ਸਿੰਘ ਦਾ……………. ।ਅਫਸੋਸ! ਗੁਰੂ ਜੀ, ਬ੍ਰਾਹਮਣਵਾਦੀ ਹੋ ਗਏ ਬਹੁਤੇ ਸਿੱਖ ਤੇਰੇ।
ਬਿਪਰਨ ਕੀ ਰੀਤ ਕਰਦੇ ਵੇਖੇ, ਸਿੱਖ ਅਸੂਲ ਭੁਲਾਕੇ ਤੇਰੇ।
ਬ੍ਰਾਹਮਣਵਾਦ ਇਹਨਾਂ ਤੇ ਹੋ ਗਿਆ ਭਾਰੂ,’ ਮੇਜਰ’ ਸੱਚ ਸੁਣਾਇਆ।
ਗੁਰੂ ਗੋਬਿੰਦ ਸਿੰਘ ਦਾ……………।
ਮੇਜਰ ਸਿੰਘ 'ਬੁਢਲਾਡਾ'
94176 42327
90414 06713

0 comments:
Speak up your mind
Tell us what you're thinking... !