Headlines News :
Home » » ਪੇਂਡੂ ਜੇਹਾ ਨਾ ਹੋਵੇ ਤਾਂ - ਰਮੇਸ਼ ਸੇਠੀ ਬਾਦਲ

ਪੇਂਡੂ ਜੇਹਾ ਨਾ ਹੋਵੇ ਤਾਂ - ਰਮੇਸ਼ ਸੇਠੀ ਬਾਦਲ

Written By Unknown on Monday, 13 January 2014 | 23:50

‘‘ਕਾਹਦਾ ਅ੍ਰਪਰੇਸ਼ਨ ਕਰਵਾਇਆ ਹੈ ਵੀਰੇ ਤੂੰ?”
‘‘ਪੱਥਰੀ ਦਾ।”ਮੈਦੱਸਿਆ।
‘‘ਪੱਥਰੀ ਦਾ ਅਪ੍ਰੇਸ਼ਨ ਕਰਾਉਣ ਦੀ ਕੀ ਲੋੜ ਸੀ। ਇੱਕ ਪੇਟੀ ਲਿਆਉਂਦਾ ਬੀਅਰ ਦੀ ਪੀ ਲੈਂਦਾ ਤੇ ਪੱਥਰੀ ਬਾਹਰ।” ਉਸ ਨੇ ਸਿਆਣਿਆ ਵਾਂਗੂੰ ਪਟਾਕ ਦਿਨੇ ਆਖਿਆ।ਚਹਿਲ ਹਸਪਤਾਲ ਦੇ 103 ਨੰਬਰ ਕਮਰੇ ਚ ਅਪ੍ਰੇਸ਼ਨ ਤੋਂ ਬਾਅਦ ਮੈਨੂੰ ਮਿਲਣ ਆਏ ਦਸ ਕੁ ਸਾਲਾਂ ਦੇ ਗੋਰੇ ਨਿਛੋਹ ਮੁੰਡੇ ਦੀ ਗੱਲ ਸੁਣ ਕੇ ਮੈ ਹੈਰਾਨ ਹੀ ਹੋ ਗਿਆ ਤੇ ਉਸ ਵੱਲ ਮੇਰੀ ਦਿਲਚਸਪੀ ਵੱਧ ਗਈ।
‘‘ਤੂੰ ਪੇਸ਼ੈਂਟ ਹੈ ਕਿ ਅਟੈਂਡੈਂਟ?” ਮੈਂ ਪੁੱਛਿਆ।
‘‘ਅਟੈਂਡੈਂਟ ਹਾਂ।ਮੈਂ ਤਾਂ । ਪੇਸ਼ੈਂਟ ਤਾਂ ਮੇਰੀ ਭੂਆ ਹੈ ਮੁੰਡਾ ਹੋਇਆ ਹੈ ਉਹਦੇ। ਮੈਂ ਤਾਂ ਮੇਰੀ ਮਾਂ ਨਾਲ ਆਇਆ ਹਾਂ।” ਉਸ ਨੇ ਵਿਸਥਾਰ ਨਾਲ ਮੈਨੂੰ ਦੱਸਿਆ। 
‘‘ਕਿਹੜੀ ਕਲਾਸ ਵਿੱਚ ਪੜ੍ਹ ਦਾ ਹੈਂ ਤੇ ਕਿੱਥੇ।” ਮੈਂ ਹੋਰ ਜਾਣਕਾਰੀ ਲੈਣ ਲਈ ਉਸ ਨੂੰ ਪੁੱਛਿਆ। ‘‘ਦਿਉਣ ਸਰਕਾਰੀ ਸਕੂਲ ਚ ਪੜ੍ਹਦਾ ਹਾਂ ਮੈ, ਪੰਜਵੀ ਚ। ਪਹਿਲਾ ਪ੍ਰਾਈਵੇਟ ਸਕੂਲ ਚ ਦਾਖਲਾ ਲਿਆ ਸੀ ਉੱਥੇ ਪੜ੍ਹਾਈ ਹੈਣੀ ਸੀ ਫਿਰ ਮੇਰਾ ਡੈਡੀ ਕਹਿੰਦਾ ਆਹ ਸਰਕਾਰੀ ਸਕੂਲ ਹੀ ਵਧੀਆ ਹੈ। ਆਪਾਂ ਕਿਹੜਾ ਡਾਕਟਰ ਬਨਣਾ ਹੈ। ਬੀ ਏ ਕਰਲਾਂਗੇ ਜਮੀਨ ਹੈਗੀ ਹੈ। ਕੋਈ ਕੰਮ ਵੱਡਾ ਕਰਲਾਗੇ। ਨਾਲੇ ਅੱਜ ਕੱਲ ਤਾਂ ਸਰਕਾਰੀ ਸਕੂਲਾਂ ਚ ਵੀ ਅੰਗਰੇਜੀ ਪੜਾਉਂਦੇ ਹਨ।” ਉਸ ਨੇ ਦੱਸਿਆ।
‘‘ਤੂੰ ਫਿਰ ਪੜ੍ਹਦਾ ਹੀ ਹੈ ਕਿ ਹੋਰ ਵੀ ਕੁਝ ਕਰਦਾ ਹੈ ।” ਮੈ ਮਜਾਕ ਨਾਲ ਪੁਛਿਆ।
‘‘ ਮੈਂ ਹੋਰ ਕੀ ਕਰਨਾ ਹੈ । ਮੈਨੂੰ ਕਬੱਡੀ ਖੇਡਣ ਦਾ ਸੌਂਕ ਹੈ। ਵੱਡਾ ਹੋ ਕੇ ਕਬੱਡੀ ਖੇਡਿਆ ਕੰਰੂ। ਕਬੱਡੀ ਤਾਂ ਹਰਜੀਤ ਬਾਜੇਖਾਨੇ ਆਲਾ ਖੇਡਦਾ ਸੀ ਬਹੁਤ ਵਧੀਆ। ਵਿਚਾਰਾ ਮਰ ਗਿਆ।” ਮੈਂ ਵੇਖਿਆ ਹੁਣ ਉਸ ਦੇ ਮੂੰਹ ਤੋਂ ਲਾਲੀ ਗਾਇਬ ਸੀ। ਤੇ ਕੁਝ ਉਦਾਸ ਜਿਹਾ ਨਜਰ ਆਇਆ।
‘‘ਹੋਰ ਸੋਡੇ ਪਿੰਡ ਦਿਉਣ ਦਾ ਕੀ ਮਸਹੂਰ ਹੈ?” ਮੈਂ ਉਸ ਦੇ ਮਨ ਚੌ ਉਦਾਸੀ ਕੱਢਣ ਲਈ ਪੁਛਿਆ।
‘‘ਸਾਡੇ ਪਿੰਡ ਦੇ ਇੱਕ ਦੋ ਗੀਤਕਾਰ ਹਨ। ਬਹੁਤ ਵਧੀਆ ਗਾਣੇ ਲਿਖਦੇ ਹਨ। ਚੰਗੇ ਗੀਤਕਾਰਾਂ ਨੇ ਗਾਏ ਹਨ।” ਮੈਂ ਉਸ ਦੀ ਜਾਣਕਾਰੀ ਵੇਖਕੇ ਹੈਰਾਨ ਸੀ।
‘‘ਤੂੰ ਕਰਮਜੀਤ ਕੰਮੋ ਨੂੰ ਜਾਣਦਾ ਹੈ ਸੋਡੇ ਪਿੰਡ ਆਲੀ ਨੁੰ। ਸੁਣਿਆ ਹੈ ਤੂੰ ਉਸਦਾ ਨਾਂ?” ਮੈਂ ਫਿਰ ਉਸਨੂੰ ਫਿਰ ਛੇੜਿਆ। ‘‘ਹਾਂ ਸੁਣਿਆ ਤਾਂ ਹੈ ਸ਼ਇਦ ਕਹਾਣੀਆਂ ਕਹੁਣੀਆ ਲਿਖਦੀ ਹੈ। ਨਾਲੇ ਉਹ ਸਾਡੇ ਪਿੰਡ ਨਹੀ ਰਹਿੰਦੀ ਹੁਣ। ਉਹ ਤੇ ਵਿਆਹੀ ਗਈ ਹੈ ਪਰਾਂ ਹਰਿਆਣੇ ਚ। ਟੀਚਰ ਹੈ ਸਾਇਦ।” ਉਸ ਦੀ ਗੱਲ ਸੁਣ ਕੇ ਮੈਂ ਹੱਸ ਪਿਆ। ਉਸਨੂੰ ਸਾਰੀ ਜਾਣਕਾਰੀ ਸੀ ਹਰ ਵਿਸ਼ੇ ਦੀ। 
‘‘ਮੈਂ ਫਿਰ ਆਊਂਗਾ।” ਕਹਿ ਕੇ ਉਹ ਚਲਾ ਗਿਆ ਤੇ ਮੈਂ ਆਪਣਾ ਦਰਦ  ਭੁੱਲ ਗਿਆ ਤੇ ਉਸ ਬਾਰੇ ਹੀ ਸੋਚਦਾ ਰਿਹਾ।ਇਹ ਲੋਕ ਇੰਨਾ ਕੁਝ ਕਿਵੇ ਸਿੱਖ ਜਾਂਦੇ ਹਨ।ਇੰਨੀ ਛੋਟੀ ਉਮਰ ਚ ਹੀ।ਸਿਆਣਿਆਂ ਵਾਲੀਆਂ ਗੱਲਾਂ। ਹੁਣ ਪੇਂਡੂ ਕਲਚਰ ਵੀ ਬਦਲ ਗਿਆ ਸ਼ਇਦ। 
‘‘ਆਂਟੀ ਦੁੱਧ ਲਿਆਮਾਂ ਘਰੋ ਆਇਆ ਹੈ। ਇੱਕ ਬੋਤਲ ਚ ਚਾਹੇ ਇੱਕ ਬੋਤਲ ਪਾਣੀ ਦੀ ਪਾ ਲਿਉ। ਫਿਰ ਵੀ ਸੋਡੇ ਦੁੱਧ ਨਾਲੋ ਗਾੜ੍ਹਾ ਹੀ ਹੋਵੇਗਾ। ਇੱਥੇ ਸ਼ਹਿਰ ਚ ਤਾਂ ਜਮਾਂ ਪਾਣੀ ਵਰਗਾ ਮਿਲਦਾ ਹੈ। ਹਾਂ ਸੱਚ ਲੱਸੀ ਵੀ ਆਈ ਹੈ ਪਿੰਡੋਂ । ਬੇਬੇ ਕਹਿੰਦੀ ਸੀ ਤੇਰੀ ਆਂਟੀ ਨੂੰ ਪੁੱਛ ਲਈ। ਜੇ ਪੀਣੀ ਹੋਵੇ ਤਾਂ?” ਉਹ ਇਕੋ ਸਾਹੇਂ ਕਈ ਗੱਲਾਂ ਕਰ ਗਿਆ। ਮੇਰੀ ਮੰਮੀ ਨਾਲ।
‘‘ਨਹੀ ਬੇਟਾ ਦੁੱਧ ਤਾਂ ਤੇਰੇ ਅੰਕਲ ਲੈ ਆਏ ਇੱਕ ਪੈਕਟ। ਹਾਂ ਲੱਸੀ ਲੈ ਆਈ ਜੇ ਘਰੋਂ ਆਈ ਹੈ ਤਾਂ।” ਮੇਰੀ ਮੰਮੀ ਨੇ ਪਿਆਰ ਨਾਲ ਕਿਹਾ।
 ‘‘ਵੀਰੇ ਤੇਰੀ ਫੇਸ ਬੁੱਕ ਤੇ ਆਈ ਡੀ ਹੈਗੀ ਆ। ਕੀ ਨਾ ਤੇ ਹੈ ਮੈਂ ਤੈਨੂੰ ਐਡ ਕਰਾਂਗਾ।ਮੇਰੀ ਵੀ ਹੈਗੀ।” ਉਸ ਨੇ ਅੱਪਨੱਤ ਜਿਹੀ ਦਿਖਾਉਦੇ ਨੇ ਪੁੱਛਿਆ। ਤੇ ਮੈਂ ਆਪਣੀ ਆਈ ਡੀ ਦੱਸ ਦਿੱਤੀ। 
‘‘ਤੇਰੇ ਕੋਲ ਕੰਪਿਊਟਰ ਹੈਗਾ ਹੈ?” ਮੈਂ ਪੁੱਛਿਆ। 
‘‘ਹਾਂ ਸਾਡੇ ਘਰੇ ਕੰਪਿਊਟਰ ਵੀ ਹੈਗਾ ਹੈ ਤੇ ਮੇਰੇ ਮੋਬਾਇਲ ਤੇ ਵੀ ਨੈਟ ਚਲਦਾ ਹੈ। ਪਰ ਬੇਬੇ ਮੋਬਾਇਲ ਸਕੂਲ ਨਹੀ ਲਿਜਾਣ ਦਿੰਦੀ। ਅਖੇ ਤੂੰ ਪੜਦਾ ਤਾਂ ਹੈਣੀ ਇਸ ਤੇ ਹੀ ਉਂਗਲਾਂ ਮਾਰੀ ਜਾਂਦਾ ਹੈ ਸਾਰਾ ਦਿਨ।” ਉਸ ਨੇ ਮੋਕਾ ਮਿਲਦੇ ਹੀ ਬੇਬੇ ਦੀ ਸ਼ਿਕਾਇਤ ਵੀ ਜੜ੍ਹ ਦਿੱਤੀ।
‘‘ਮੈਂ ਲੱਸੀ ਲਿਆਵਾਂ ਆਂਟੀ ਖਾਤਿਰ।” ਕਹਿ ਕੇ ਉਹ ਭੱਜ ਗਿਆ। ਮੈਂ ਅਜੇ ਉਸ ਬਾਰੇ ਸੋਚਦਾ ਹੀ ਪਿਆ ਸੀ ਤੇ ਉਹ ਅੱਧੀ ਬੋਤਲ ਦੁੱਧ ਦੀ ਤੇ ਲੱਸੀ ਆਲਾ ਡੋਲੂ ਲੈ ਆØਇਆ। ਦੂਜੇ ਹੱਥ ਵਿੱਚ ਦੋ ਲੰਬੀਆਂ ਲੰਬੀਆਂ ਮੂਲੀਆਂ ਸਨ। ਤੇ ਨਾਲੇ ਇੱਕ ਕੌਲਾ ਫੜਿਆ ਸੀ। 
‘‘ਬੇਬੇ ਕਹਿੰਦੀ ਮੂਲੀਆਂ ਵੀ ਲੈ ਜਾ ਪਿੰਡੋਂ ਆਈਆ ਹਨ। ਨਾਲੇ ਤੇਰੀ ਆਂਟੀ ਨੂੰ ਆਹ ਸਾਗ ਦੇ ਦੇਵੀ । ਇਹ ਸ਼ਹਿਰੀਏ ਕਿੱਥੇ ਰਿੰਨਦੇ ਹੋਣੇ ਹਨ।” ਉਸ ਨੇ ਪਿੰਡਾਂ ਆਲਿਆਂ ਵਰਗੀ ਦਰਿਆ ਦਿਲੀ ਦਿਖਾਈ। ਤੇ ਮੰਮੀ ਦੇ ਵਾਰ ਵਾਰ ਨਾ ਕਰਨ ਦੇ ਬਾਵਜੂਦ ਵੀ ਉਸਨੇ ਸਾਰਾ ਸਮਾਨ ਸਲੈਬ ਤੇ ਰੱਖ ਦਿੱਤਾ।
‘‘ਵੀਰੇ ਬਸ ਹੁਣ ਮੈਂ ਕਾਰ ਚਲਾਉਣੀ ਸਿੱਖ ਲੈਣੀ ਹੈ। ਪਾਪਾ ਕਹਿੰਦਾ ਸੀ ਪਹਿਲਾ ਤੂੰ ਮਾਰੂਤੀ ਸਿੱਖ ਲੈ ਤੇ ਫਿਰ ਹੋਲੀ ਹੋਲੀ ਸਵਿਫਟ ਵੀ ਚਲਾ ਲਿਆ ਕਰੀ। ਟਰੈਕਟਰ ਤਾਂ ਮੈਂ ਆਪੇ ਹੀ ਸਿੱਖ ਗਿਆ। ਇੱਕ ਦਿਨ ਮੈਂ ਇਕੱਲੇ ਨੇ ਸਟਾਰਟ ਕੀਤਾ ਗੇਅਰ ਪਾਇਆ ਤੇ ਦੋ ਤਿੰਨ  ਗੇੜੇ ਦੇ ਦਿੱਤੇ। ਸਾਡੇ ਘਰੇ ਪੰਜ ਤਾਂ ਲਵੇਰੀਆਂ ਹਨ। ਦੋ ਗਊਆਂ, ਇੱਕ ਘੋੜੀ ਵੀ ਹੈ। ਮੇਰੇ ਚਾਚੇ ਨੇ ਇੱਕ ਲਿਬਰਾ ਪਾਲਿਆ ਹੈ ਤੇ ਮੈਂ ਵੀ ਅੜੀ ਨਾਲ ਇੱਕ ਕਾਲੇ ਰੰਗ ਦਾ ਪਗ ਲੈ ਆਇਆ।ਮੇਰੀ ਬੇਬੇ ਨੂੰ ਤਾਂ ਸਾਰਾ ਦਿਨ ਕੱਟੇ ਕੱਟੀਆਂ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ। ” ਉਸ ਨੇ ਆਪਣੇ ਘਰ ਬਾਰੇ ਜਾਣਕਾਰੀ ਦਿੱਤੀ। ਉਸ ਦੀਆਂ ਗੱਲਾਂ ਤੋ ਇਉ ਲੱਗਦਾ ਸੀ ਉਹ ਆਪਣੀ ਉਮਰ ਨਾਲੋ ਕਾਫੀ ਵੱਡਾ ਤੇ ਸਿਆਣਾ ਸੀ। ਮੈਂ ਉਸ ਅਂਗੇ ਆਪਣੇ ਆਪ ਨੁੰ ਬੋਣਾ ਜਿਹਾ ਮਹਿਸੂਸ ਕੀਤਾ। ਅਸੀ ਸਹਿਰ ਵਾਲੇ ਹੋਕੇ ਵੀ ਉਸ ਅਮੀਰ ਵਿਰਸੇ ਨਾਲੋ ਕਿੰਨਾ ਪਿੱਛੇ ਹਾਂ। ਕੀ ਸਾਡੀ ਸੋਚ ਬਸ ਪੈਸ਼ੇ ਤੇ ਹੀ ਸੀਮਤ ਹੈ।ਸਹਿਰ ਵਿੱਚ ਬਸ ਅਸੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਹੀ ਲੜੀ ਜਾਂਦੇ ਹਾਂ। ਸਾਡੀ ਸੋਚ ਕਿੰਨੀ ਸੋੜੀ ਹੋ ਗਈ ਹੈ।ਪੈਸੇ ਦੀ ਲਾਲਸਾ ਨੇ ਸਾਡੀ ਦਰਿਆ ਦਿਲੀ ਖਤਮ ਕਰ ਦਿੱਤੀ ਹੈ। ਅਸੀ ਬੇਗਾਨਿਆ ਨਾਲ ਤੇ ਕੀ ਵਰਤਣਾ ਸੀ ਅਸੀ ਆਪਣਿਆਂ ਤੋ ਵੀ ਮੁੱਖ ਮੋੜ ਰਹੇ ਹਾਂ।    ਅਸੀ ਸ਼ਹਿਰੀਏ ਕਿਸ ਗੱਲ ਦਾ ਮਾਨ ਕਰਦੇ ਹਾਂ। ਪਤਾ ਨਹੀ ਕੀ ਸੋਚ ਕੇ ਅਸੀ ਆਪਣੇ ਆਪ ਨੂੰ ਸ਼ਹਿਰੀਏ ਸਮਝ ਕੇ ਅਗਾਂਹ ਵਧੂ ਸਮਝਦੇ ਹਾਂ ਤੇ ਇਹਨਾ ਨੂੰ  ਕਹਿ ਦਿੰਦੇ ਹਾਂ ਪੇਂਡੂ ਜਿਹੇ ਨਾ ਹੋਣ ਤਾਂ। 




ਰਮੇਸ਼ ਸੇਠੀ ਬਾਦਲ  
ਮੋ 98 766 27 233  

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template