ਸਾਡੋ ਸਮਾਜ ਵਿੱਚ ਜਿੱਥੇ ਸਿੱਖਿਆ ਲਈ ਕਹਾਵਤ ਕਹੀ ਜਾਂਦੀ ਹੈ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਉੱਥੇ ਸਾਨੂੰ ਇਸ ਵਿੱਚ ਥੋੜੇ ਪਹਿਲੂਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਸਮਾਜ ਲਈ ਸਿੱਖਿਆ ਬਹੁਤ ਜ਼ਰੂਰੀ ਹੈ ਤੇ ਇਸ ਤੋਂ ਬਿਨ੍ਹਾਂ ਅਸੀਂ ਸਮਾਜ ਦੇ ਕਲਿਆਣ ਬਾਰੇ ਸੋਚ ਵੀ ਨਹੀਂ ਸਕਦੇ।
ਸਭ ਤੋਂ ਜ਼ਰੂਰੀ ਇਹ ਹੈ ਕਿ ਜਿੱਥੇ ਵੀ ਜੰਨਸੰਖਿਆ ਜ਼ਿਆਦੇ ਹੋਵੇ ਜਾਂ ਘੱਟ ਹੋਵੇ ਉੱਥੇ ਸਕੂਲ, ਕਾਲਜ ਖੁੱਲਣੇ ਚਾਹੀਦੇ ਹਨ, ਹੁਣ ਉਹ ਸਮਾਂ ਨਹੀਂ ਰਿਹਾ ਕਿ ਅਸੀਂ ਇਹ ਕਹਿ ਸਕੀਏ ਕਿ ਜਿੱਥੇ ਜੰਨਸੰਖਿਆ ਜ਼ਿਆਦੀ ਹੈ ਸਿਰਫ਼ ਉੱਥੇ ਹੀ ਸਕੂਲ ਕਾਲਜ ਦੀ ਲੋੜ ਹੈ, ਤੇ ਜੇ ਸਕੂਲ ਕਾਲਜ ਖੋਲੇ ਜਾਂਦੇ ਹਨ ਤਾਂ ਉਸ ਇਮਾਰਤ ਦਾ ਢਾਂਚਾ ਮਜ਼ਬੂਤ ਹੋਣਾ ਚਾਹੀਦੇ ਹੈ। ਇੱਥੇ ਖਾਸ ਕਰਕੇ ਪਿੰਡਾਂ ਵਿੱਚ ਸਕੂਲਾਂ ਦਾ ਹੋਣਾ ਲਾਜ਼ਮੀ ਹੈ ਕਿਉਂਕਿ ਜੇਕਰ ਪਿੰਡਾਂ ਦਾ ਵਿਕਾਸ ਨਹੀਂ ਹੋਵੇਗਾ ਤਾਂ ਅਸੀਂ ਇੱਕ ਵਧੀਆ ਸ਼ਹਿਰ ਦੀ ਕਲਪਨਾ ਨਹੀਂ ਕਰ ਸਕਦੇ ਤੇ ਨਾ ਹੀ ਵਧੀਆ ਦੇਸ਼ ਦੀ। ਜਿੱਥੇ ਪਿੰਡਾਂ ਵਿੱਚ ਸਕੂਲ ਖੋਲੇ ਜਾਂਦੇ ਹਨ ਉੱਥੇ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਪਿੰਡਾਂ ਦੇ ਲੋਕਾਂ ਨੂੰ ਆਲੇ ਦੁਆਲੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਵੇ ਤੇ ਇਸਦੇ ਨਾਲ ਹੀ ਅਧਿਆਪਕ ਵੀ ਇਹੀ ਸੋਚ ਕੇ ਲਗਾਉਣੇ ਚਾਹੀਦੇ ਹਨ ਕਿ ਉਨ੍ਹਾਂ ਵਿੱਚ ਪੜ੍ਹਾਉਣ ਦੀ ਕਾਬਲਿਅਤ ਹੋਵੇ, ਇੱਥੇ ਕਿਸੇ ਅਧਿਆਪਕ ਨੂੰ ਬੁਰਾ ਕਹਿਣ ਤੋਂ ਭਾਵ ਨਹੀਂ ਹੈ ਮਕਸਦ ਸਿਰਫ਼ ਇੰਨ੍ਹਾਂ ਹੈ ਕਿ ਅਧਿਆਪਕ ਦੀ ਯੋਗਤਾ ਦੇਖ ਕੇ ਹੀ ਉਸਨੂੰ ਲਗਾਉਣਾ ਚਾਹੀਦਾ ਹੈ, ਅਸੀਂ ਜਾਣਦੇ ਹਾਂ ਕਿ ਅਧਿਆਪਕਾਂ ਦੀ ਚੋਣ ਵਧੀਆ ਢੰਗ ਨਾਲ ਕੀਤੀ ਜਾਂਦੀ ਹੈ ਪਰ ਫੇਰ ਵੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ। ਹੁਣ ਗੱਲ ਆਉਂਦੀ ਹੈ ਕਿ ਜੇ ਕਿਤੇ ਸਕੂਲ ਕਾਲਜ ਖੁੱਲੇ ਹਨ ਤਾਂ ਉਨ੍ਹਾਂ ਵਿੱਚ ਖੇਡਣ ਦੇ ਮੈਦਾਨ ਨਹੀਂ ਹਨ ਹਰ ਵਿਦਿਆਰਥੀ ਲਈ ਜਿੰਨੀ ਪੜ੍ਹਾਈ ਜ਼ਰੂਰੀ ਹੈ ਉਨ੍ਹਾਂ ਹੀ ਹੋਰ ਗਤੀਵਿਧੀਆਂ ਵਿੱਤ ਵੀ ਭਾਗ ਲੈਣਾ ਜ਼ਰੂਰੀ ਹੁੰਦਾ ਹੈ ਤੇ ਖੇਡਾਂ ਤੇ ਵੈਸੇ ਵੀ ਹਰ ਇੱਕ ਲਈ ਜ਼ਰੂਰੀ ਹੁੰਦੀਆਂ ਹਨ। ਜਿੱਥੇ ਸਾਡੀ ਪ੍ਰੀਖਿਆ ਪ੍ਰਣਾਲੀ ਵਿੱਚ ਥਿਊਰੀ ਪੜ੍ਹਾਉਣ ਤੇ ਧਿਆਨ ਦਿੱਤਾ ਜਾਂਦਾ ਹੈ ਉੱਥੇ ਹੀ ਪ੍ਰੈਕਟਿਕਲ ਸਿੱਖਿਆ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਬੱਚੇ ਜਲਦੀ ਸਿੱਖ ਸਕਣ। ਸਾਡੇ ਕਾਲਜਾਂ ਵਿੱਚ ਹਰ ਖੇਤਰ ਦੀ ਮੁਹਾਰਤ ਵੀ ਹੋਣੀ ਚਾਹੀਦੀ ਹੈ ਤਾਂ ਜੋ ਜਿਸ ਬੱਚੇ ਦੀ ਜਿਸ ਖੇਤਰ ਵਿੱਚ ਰੁਚੀ ਹੈ ਉਹ ਉਸ ੁਵਿੱਚ ਮੁਹਾਰਤ ਹਾਸਿਲ ਕਰ ਸਕੇ। ਇਸਦੇ ਨਾਲ ਹੀ ਪੜ੍ਹਾਈ ਵਿੱਚ ਖੋਜ ਤੇ ਵਿਕਾਸ ਤੋ ਵੀ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਹਰ ਖੇਤਰ ਵਿੱਚ ਨਵੀਂ ਖੋਜ ਹੁੰਦੀ ਰਹੇ।
ਸਾਡੇ ਸਮਾਜ ਵਿੱਚ ਜਿੱਥੇ ਸਰਕਾਰੀ ਸਕੂਲ ਹਨ ਉੱਥੇ ਹੀ ਪ੍ਰਾਈਵੇਟ ਵੀ ਹਨ ਇਸਲਈ ਪ੍ਰਾਈਵੇਟ ਸਕੂਲਾਂ ਤੇ ਚੈਕ ਵੀ ਰੱਖਣਾ ਚਾਹੀਦੇ ਹੈ ਕਿਉਂਕਿ ਅੱਜ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਘੱਟ ਤੇ ਬਿਜ਼ਨਸ ਜ਼ਿਆਦਾ ਹੈ। ਹੁਣ ਗੱਲ ਆਉਂਦੀ ਹੈ ਸਰਕਾਰ ਦੀ ਬਿਨਾਂ ਸਰਕਾਰ ਤੋਂ ਹਰ ਕੰਮ ਅਧੂਰਾ ਹੈ ਜਿੰਨ੍ਹੀ ਦੇਕ ਤੱਕ ਸਰਕਾਰ ਕੋਈ ਮਦਦ ਨਹੀਂ ਕਰੇਗੀ ਉਨ੍ਹੀ ਦੇਰ ਤਕ ਸਾਡੀ ਬਣਾਈ ਨੀਤੀ ਕੰਮ ਨਹੀਂ ਕਰ ਸਕੇਗੀ। ਸਰਕਾਰ ਨੂੰ ਸਮੇਂ ਅਨਸਾਰ ਸਕੂਲਾਂ ਕਾਲਜਾਂ ਨੂੰ ਫੰਡ ਦਿੰਦੇ ਰਹਿਣੇ ਚਾਹੀਦੇ ਹੈ ਤਾਂ ਜੋ ਵਧੀਆ ਢੰਗ ਨਾਲ ਹਰ ਕੰਮ ਹੋ ਸਕੇ ਤੇ ਇਹ ਸਾਡਾ ਵੀ ਫਰਜ਼ ਹੈ ਕਿ ਅਸੀਂ ਉਸ ਫੰਡ ਦਾ ਦੁਰਉਪਯੋਗ ਨਾ ਕਰੀਏ। ਸਾਡੇ ਸਕੂਲਾਂ ਕਾਲਜਾਂ ਵਿੱਚ ਇਹ ਬਹੁਤ ਆਮ ਦੇਖਣ ਨੂੰ ਮਿਲਦਾ ਹੈ ਕਿ ਪੜ੍ਹਾਉਣ ਵਾਲਾ ਇੱਕ ਹੁੰਦਾ ਹੈ ਤੇ ਪੜ੍ਹਨ ਵਾਲੇ ਜ਼ਿਆਦਾ ਸੋ ਇਹ ਧਿਆਨ ਦੇਣਾ ਯੋਗ ਹੈ ਕਿ ਇੱਕ ਜਮਾਤ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦੀ ਨਹੀਂ ਹੋਣੀ ਚਾਹੀਦੀ। ਹਰ ਕੰਮ ਵਿੱਚ ਕਿਸੇ ਨੂੰ ਪ੍ਰਰਿਤ ਕਰਨਾ ਇਹ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਹੈ ਕਿਉਂਕਿ ਬੱਚੇ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ ਤੇ ਉਸਦੀ ਅਗਵਾਈ ਕਰਨਾ ਇਹ ਕਿਤੇ ਵੀ ਨਹੀਂ ਹੁੰਦਾ ਸੋ ਇਹ ਸਭ ਤੋਂ ਜ਼ਰੂਰੀ ਹੈ ਕਿ ਹਰ ਸਕੂਲ ਕਾਲਜ ਵਿੱਚ ਬੱਚਿਆਂ ਤੇ ਪ੍ਰੇਰਨਾ ਤੇ ਦਿਸ਼ਾ ਬਾਰੇ ਖਾਸ ਚਰਚਾ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਅੱਗੇ ਕੀ ਕਰਨੀ ਚਾਹੀਦਾ ਹੈ ਤੇ ਕੀ ਨਹੀਂ? ਜਿੱਥੇ ਗੱਲ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੀ ਹੈ ਉੱਥੇ ਹੀ ਬੱਚਿਆਂ ਚ ਪੜ੍ਹਨ ਦੀ ਲਗਨ ਵੀ ਹੋਣੀ ਚਾਹੀਦੀ ਹੈ ਕਿਉਂਕਿ ਬਿਨਾਂ ਲਗਨ ਤੋਂ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ, ਤੇ ਵਿੱਚ ਬੱਚਿਆਂ ਦੇ ਮਾਂ-ਪਿਓ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਨ ਵੱਲ ਪ੍ਰੇਰਿਤ ਕਰਨ।
ਦਮਨਜੀਤ ਕੌਰ
88722-30357
88722-30357
ਐਮਜੇਐਮਸੀ -1
ਪੰਜਾਬੀ ਯੂਨੀਵਰਸਿਟੀ
ਪਟਿਆਲਾ


0 comments:
Speak up your mind
Tell us what you're thinking... !