ਮੈ ਇੱਕ ਵਾਰ ਬੱਸ ਤੇ ਕੋਈ ਕੰਮ ਜਾ ਰਹੀ ਸੀ ।ਬੱਸ ਇੱਕ ਪਿੰਡ ‘ਚ ਰੁਕੀ ਤੇ ਬਹੁਤ ਸਾਰੀਆਂ ਸਵਾਰੀਆਂ ਬੱਸ ਤੇ ਚੜ੍ਹ ਗਈਆਂ ।ਉਹਨਾਂ ਵਿੱਚ ਇੱਕ ਬਜ਼ਰੁਗ ਆਦਮੀ ਸੀ । ਸਾਰੇ ਨੋਜ਼ਵਾਨ ਆਰਾਮ ਨਾਲ ਬੱਸ ਤੇ ਬੈਠੇ ਹੋਏ ਸਨ ।ਇੱਕ ਆਦਮੀ ਨੇ ਇੱਕ ਨੋਜ਼ਵਾਨ ਲੜਕੇ ਨੂੰ ਕਿਹਾ ਕਿ ਇਹਨਾਂ ਨੂੰ ਸੀਟ ਦੇ ਦਿਉ ।ਨੋਜ਼ਵਾਨ ਨੇ ਸੁਣ ਕੇ ਵੀ ਅਣਸੁਣੀ ਕਰ ਦਿੱਤੀ ।ਬਜ਼ੁਰਗ ਬੜੀ ਹੀ ਮੁਸ਼ਕਲਿ ਨਾਲ ਖੜ੍ਹਾ ਹੋਇਆ ਸੀ ।ਬਜ਼ੁਰਗ ਨੂੰ ਦੇਖ ਕੇ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ । ਮੈ ਆਪਣੀ ਸੀਟ ਤੋ ਖੜ੍ਹੀ ਹੋਈ ਤੇ ਬਜ਼ੁਰਗ ਆਦਮੀ ਨੂੰ ਸੀਟ ਦੇ ਦਿੱਤੀ ।ਮੈ ਖੜ੍ਹੇ ਹੋ ਕੇ ਸਫਰ ਕਰਨਾ ਸ਼ੁਰੂ ਕਰ ਦਿੱਤਾ ।ਜਿਸ ਲੜਕੇ ਨੇ ਸੁਣ ਕੇ ਅਣਸੁਣੀ ਕੀਤੀ ਸੀ ਉਸ ਨੇ ਮੈਨੂੰ ਖੜ੍ਹੇ ਹੋਏ ਦੇਖ ਕੇ ਸੀਟ ਤੇ ਬੈਠਣ ਨੂੰ ਕਿਹਾ ।ਕਹਿੰਦਾ ,ਮੈਡਮ ਜੀ ਬੈਠ ਜਾਉ । ਮੈ ਸੀਟ ਤੇ ਬੈਠ ਗਈ ।ਮੈ ਉਸ ਲੜਕੇ ਦੇ ਮੂੰਹ ਵੱਲ ਦੇਖ ਕੇ ਸੋਚਣ ਲੱਗੀ ਕਿ ਲੜਕੇ ਲੜਕੀਆਂ ਨੂੰ ਸੀਟ ਤਾ ਮਿੰਟ ‘ਚ ਦੇ ਦਿੰਦੇ ਹਨ । ਜੇਕਰ ਕਿਸੇ ਬਜ਼ੁਰਗ ਨੂੰ ਦੇਣੀ ਹੋਵੇ ਤਾ ਅਣਸੁਣਿਆ ਕਰ ਦਿੰਦੇ ਹਨ ।ਇਸ ਹਾਲਾਤ ਵਿੱਚ ਸੀਟ ਬਜ਼ਰੁਗ ਨੂੰ ਦੇਣੀ ਚਾਹੀਦੀ ਹੈ ਨਾ ਕਿ ਲੜਕੀਆਂ ਨੂੰ ਕਿਉਕਿ ਲੜਕੀਆਂ ਜਵਾਨ ਹਨ ਤੇ ਖੜ੍ਹੀਆਂ ਵੀ ਹੋ ਸਕਦੀਆਂ ਹਨ । ਵੈਸੇ ਵੀ ਲੜਕੇ ਅਕਸਰ ਹੀ ਇਹ ਗੱਲ ਕਹਿ ਦਿੰਦੇ ਨੇ ਜੇਕਰ ਲੜਕੀਆਂ ਲੜਕਿਆਂ ਦੇ ਬਰਾਬਰ ਹਨ ਤਾ ਰਿਜ਼ਰਵੇਸ਼ਨ ਕਿਉ ਮੰਗਦੀਆਂ ਹਨ ? ਮੈ ਉਸ ਲੜਕੇ ਨੂੰ ਪੁੱਛਿਆ ਜਦੋ ਅੰਕਲ ਕਹਿ ਰਹਿ ਸੀ ਕਿ ਇਹਨਾਂ ਨੂੰ ਸੀਟ ਦੇ ਦਿਉ ਤੁਸੀ ਸੀਟ ਕਿਉ ਨਹੀ ਦਿੱਤੀ ? ਪਹਿਲਾ ਕਹਿੰਦਾ ਮੈਨੂੰ ਪਤਾ ਨਹੀ ਲੱਗਿਆ ਨਹੀ ਤਾ ਮੈ ਸੀਟ ਦੇ ਦੇਣੀ ਸੀ ਮੈ ਉਸ ਲੜਕੇ ਨੂੰ ਕਿਹਾ ਸੱਚ ਬੋਲੋ ਕਿ ਤੁਸੀ ਨਹੀ ਸੁਣਿਆ ? ਫਿਰ ਕਹਿੰਦਾ ਜਦੋ ਤੁਸੀ ਖੜੇ ਹੋਏ ਤਾ ਮੈਨੂੰ ਸ਼ਰਮਿੰਦਗੀ ਮਹਿਸੂਸ ਹੋਈ ਪਰ ਬਾਬਾ ਜੀ ਉਦੋਂ ਤੁਹਾਡੀ ਸੀਟ ਤੇ ਬੈਠ ਗਏ ਸਨ । ਫਿਰ ਮੈ ਤੁਹਾਨੂੰ ਦੇ ਦਿੱਤੀ ਮੈ ਕਿਹਾ ਜਿੰਦਗੀ ‘ਚ ਇਸ ਤਰਾਂ ਦੇ ਬਹੁਤ ਹਾਲਾਤ ਆਉਣਗੇ ।ਅੱਗੇ ਤੋ ਇਸ ਗੱਲ ਦਾ ਹਮੇਸ਼ਾ ਲਈ ਧਿਆਨ ਰੱਖਣਾ ਤੇ ਕਦੀ ਵੀ ਝੂਠ ਨਾ ਬੋਲਣਾ ।ਜੇਕਰ ਇਸ ਤਰਾਂ ਦੀ ਹਾਲਾਤ ਹੋਣ ਤਾ ਤਰਜ਼ੀਹ ਬਜ਼ੁਰਗ ਨੂੰ ਦੇਣੀ ਚਾਹੀਦੀ ਹੈ ਕਿਉਕਿ ਇੱਕ ਦਿਨ ਇਹ ਦਿਨ ਸਾਡੇ ਤੇ ਵੀ ਆਉਣਾ ਹੈ ।ਸਾਡਾ ਫਰਜ਼ ਬਣਦਾ ਹੈ ਕਿ ਅਸੀ ਬਜ਼ੁਰਗਾਂ ਦਾ ਸਤਿਕਾਰ ਕਰੀਏ । ਤੁਸੀ ਵੀ ਦੋਸਤੋ ਇਹਨਾਂ ਗੱਲਾ ਦਾ ਧਿਆਨ ਰੱਖਿਆ ਕਰੋ ।ਆਉ ! ਸਾਰੇ ਆਪਾ ਆਪਣੇ ਨੈਤਿਕ ਫਰਜ਼ਾਂ ਨੂੰ ਪਛਾਣੀਏ ਤੇ ਆਪਣੇ ਫਰਜ਼ ਨਿਭਾਈਏ ।
ਗੁਰਮੀਤ ਕੌਰ (ਮੀਤ)
ਮਲੋਟ
ermeet@rediffmail.com

0 comments:
Speak up your mind
Tell us what you're thinking... !