ਸਿਆਣੇ ਆਖਦੇ ਹਨ ਕਿ ਦੁੱਖ ਤੋਂ ਬਾਅਦ ਸੁੱਖ ਜਰੂਰ ਮਿਲਦਾ ਹੈ । ਸ਼ਾਇਦ ਇਹ ਗੱਲ ਸੱਚ ਹੈ । ਮੈˆ ਆਪਣੀ ਕਹਾਣੀ ਦੇ ਪਾਤਰ ਸ਼ਿੰਦੂ ਨੂੰ ਪਹਾੜ ਜਿੱਡੇ ਦੁੱਖ ਤੋਂ ਬਾਅਦ ਸੁੱਖ ਮਾਣਦੇ ਦੇਖਿਆ ਉਸਦੇ ਵੱਡੇ ਵੀਰ ਤੇ ਪਿਤਾ ਨੇ ਦਿਹਾੜੀ - ਦੱਪਾ ਕਰਕੇ ਉਸਨੂੰ ਪੜ੍ਹਾ ਲਿਖਾ ਦਿੱਤਾ ਸੀ । ਉਸ ਦੀ ਪੜ੍ਹਾਈ ਤੇ ਘਰ ਚਲਾਉਣ ਦੀ ਖਾਤਿਰ ਉਨ੍ਹਾਂ ਦਾ ਵਾਲ - ਵਾਲ ਕਰਜਾਈ ਹੋ ਚੁੱਕਾ ਸੀ । ਜਿਸਨੂੰ ਉਤਾਰਣਾ ਉਨ੍ਹਾਂ ਦੇ ਵੱਸ ਤੋਂ ਬਾਹਰ ਸੀ ਹੁਣ ਉਨ੍ਹਾਂ ਦਾ ਇਕ ਹੀ ਸਹਾਰਾ ਰਹਿ ਗਿਆ ਸੀ ਉਨ੍ਹਾਂ ਦਾ ਛੋਟਾ ਪੁੱਤਰ ਸ਼ਿੰਦੂ । ਜੱਦ ਉਹ ਪੜ੍ਹ ਲਿਖ ਕੇ ਜਵਾਨ ਹੋਇਆ ਤਾਂ ਉਸ ਸਮੇਂ ਬੇਰੋਜਗਾਰੀ ਜੋਰਾਂ ਤੇ ਸੀ । ਹੁਣ ਮਾਪਿਆਂ ਦੇ ਕਰਜ਼ ਤੇ ਫਰਜ਼ ਦੀ ਜਿੰਮੇਵਾਰੀ ਉਸ ਦੀ ਸੀ । ਉਨ੍ਹਾਂ ਨੇ ਤਾਂ ਮਿਹਨਤ ਕਰਕੇ ਆਪਣਾ ਫਰਜ ਨਿਭਾ ਦਿੱਤਾ ਸੀ । ਹੁਣ ਮਿਹਨਤ ਦੀ ਵਾਰੀ ਸ਼ਿੰਦੂ ਦੀ ਸੀ । ਉਸ ਨੇ ਕਦੇ ਵੀ ਆਪਣੇ ਫਰਜ਼ ਤੋਂ ਮੂੰਹ ਨਹੀਂ ਫੇਰਿਆ ਜਿੱਥੇ ਵੀ ਕੰਮ ਮਿਲਦਾ ਉਹ ਉਥੇ ਚਲਾ ਜਾਂਦਾ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਹੋਏ ਵੀ ਘਰ ਦੀ ਖਾਤਰ ਸੱਬਜੀ ਵੇਚੀ, ਦਿਹਾੜੀਆਂ ਕੀਤੀਆਂ ਇਥੋਂ ਤੱਕ ਵੀ ਕਿ ਉਸਨੂੰ ਰਿਕਸ਼ਾ ਵੀ ਚਲਾਉਣ ਪਿਆ । ਆਖਿਰਕਾਰ ਵਿਚਾਰੇ ਦੀ ਰੱਬ ਨੇ ਸੁਣ ਹੀ ਲਈ । ਪਟਿਆਲੇ ਉਸਨੂੰ ਕਿਸੇ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਮਿਲ ਗਈ । ਉਹ ਆਪਣੇ ਘਰ ਦੇ ਜੀਆਂ ਨੂੰ ਬਹੁਤ ਪਿਆਰ ਕਰਦਾ ਸੀ । ਉਨ੍ਹਾਂ ਤੋਂ ਉਹ ਕਦੇ ਵੀ ਦੂਰ ਨਹੀਂ ਗਿਆ ਸੀ । ਪਰ ਘਰ ਦੀ ਮਜਬੂਰੀ ਕਾਰਣ ਉਸਨੂੰ ਉਨ੍ਹਾਂ ਤੋਂ ਦੂਰ ਜਾਣਾ ਪਿਆ । ਪਹਿਲੇ ਦੱਸ ਦਿਨ ਤਾਂ ਬਹੁਤ ਵਧੀਆ ਗੁਜਰੇ । ਉਹ ਐਨਾਂ ਕਾਬਿਲ ਸੀ ਕਿ ਜਿਹੜਾ ਕੰਮ ਉਸਨੂੰ ਸੌਂਪਿਆ ਗਿਆ ਸੀ ਉਹ ਚਾਰ - ਪੰਜ ਇਨ੍ਹਾਂ ਵਿਚ ਹੀ ਉਸ ਕੰਮ ਦਾ ਮਾਹਿਰ ਹੋ ਗਿਆ ਜਦੋਂ ਮਾਲਕ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਉਸ ਨਾਲ ਕੰਮ ਕਰ ਰਹੇ ਉਸਦੇ ਸਾਥੀਆਂ ਨੂੰ ਜਵਾਬ ਦੇ ਦਿੱਤਾ ਤੇ ਸਾਰੇ ਕੰਮ ਦੀ ਜਿਮੇਵਾਰੀ ਉਸ ਦੇ ਸਿਰ ਮੜ ਦਿੱਤੀ । ਹੁਣ ਉਸ ਨੂੰ ਬਾਰ੍ਹਾਂ ਘੰਟੇ ਦੀ ਥਾਂ ਚੌਵੀ ਘੰਟੇ ਕੰਮ ਕਰਨਾ ਪੈˆਦਾ ਸੀ । ਡਿਊਟੀ ਸਖਤ ਹੋਣ ਕਰਕੇ ਉਸ ਕੋਲ ਰੋਟੀ ਅਤੇ ਨੀਂਦ ਲਈ ਵੀ ਸਮਾਂ ਨਾ ਰਹਿੰਦਾ ਵਿਚਾਰਾ ਅਜਨਬੀ ਸ਼ਹਿਰ ਵਿਚ ਨਰਕ ਭਰੀ ਜਿੰਦਗੀ ਸਿਰਫ ਆਪਣੇ ਪਰਿਵਾਰ ਖਾਤਿਰ ਜੀਣ ਲਈ ਮਜਬੂਰ ਸੀ । ਮਹਿਨੇ ਬਾਅਦ ਜਦ ਵੀ ਉਸ ਨੂੰ ਤਨਖਾਹ ਮਿਲਦੀ ਸੀ ਤਨਖਾਹ ਦਾ ਵੱਡਾ ਹਿੱਸਾ ਘਰ ਭੇਜਣ ਤੋਂ ਬਾਅਦ ਉਸ ਨੂੰ ਸੁਖ ਦਾ ਸਾਹ ਆਉਂਦਾ ਸੀ । ਜਦ ਘਰ ਵਿਚ ਪੇਸੇ ਮਿਲ ਜਾਂਦੇ ਤਾਂ ਉਹ ਬਹੁਤ ਖੁਸ਼ ਹੁੰਦੇ । ਪਰਿਵਾਰ ਵੱਡਾ ਹੋਣ ਕਰਕੇ ਖਰਚੇ ਬਹੁਤ ਜਿਆਦਾ ਸਨ । ਜਿਹੜੇ ਪੈਸੇ ਉਹ ਭੇਜਦਾ ਸੀ ਉਸ ਨਾਲ ਘਰ ਦਾ ਗੁਜਾਰਾ ਹੀ ਹੁੰਦਾ ਸੀ ਪਰ ਸਿਰ ਉਪਰ ਚੜਿਆ ਕਰਜ ਉਸੇ ਤਰ੍ਹਾਂ ਹੀ ਸੀ । ਚੌਵੀ ਘੰਟੇ ਕੰਮ ਕਰਨ ਤੋਂ ਬਾਅਦ ਇਨਸਾਨ ਦੀ ਹਾਲਤ ਕੀ ਹੁੰਦੀ ਹੈ ਤੁੰਸੀ ਉਸਦੀ ਕਲਪਨਾ ਵੀ ਨਹੀ ਕਰ ਸਕਦੇ ਪਰ ਸਿੰਦੂ ਮਿਹਨਤੀ ਹੋਣ ਕਰਕੇ ਉਸਨੇ ਚੰਗੀ ਨੌਕਰੀ ਪ੍ਰਾਪਤ ਕਰਨ ਲਈ ਹੋਰ ਸੰਘਰਸ਼ ਕੀਤਾ । ਆਖਿਰਕਾਰ ਉਸਨੂੰ ਉਸਦੀ ਕੀਤੀ ਮਿਹਨਤ ਦਾ ਫਲ ਮਿਲ ਹੀ ਗਿਆ । ਉਸ ਨੂੰ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਵਧੀਆ ਪਾਈਵੇਟ ਨੌਕਰੀ ਮਿਲ ਗਈ । ਉਸ ਦੀ ਨੌਕਰੀ ਪ੍ਰਾਈਵੇਟ ਸੀ ਪਰ ਉਹ ਇਕ ਸਰਕਾਰੀ ਹਸਪਤਾਲ ਵਿਚ ਸੀ ਜੋ ਕੰਨਟਰੈਕਟ ਤੇ ਸੀ । ਉਸਦੀ ਪਹਿਲੇ 10 - 12 ਦਿਨ ਸਵੇਰ ਦੀ ਡਿਊਟੀ ਲਗੀ ਉਥੇ ਵੀ ਉਹ ਉਸ ਕੰਮ ਦਾ ਮਾਹਿਰ ਬਣ ਗਿਆ ਪਰ ਬਾਅਦ ਵਿਚ ਉਸ ਦੀ ਲਗਾਤਾਰ ਰਾਤ ਦੀ ਡਿਊਟੀ ਲਗਾ ਦਿੱਤੀ ਗਈ । ਜਿਸ ਦਾ ਕਾਰਨ ਸੀਨੀਅਰ ਸਨ । ਕਿਊਕਿ ਉਹ ਵਿਆਹੇ ਹੋਏ ਹੋਣ ਕਾਰਨ ਰਾਤ ਦੀ ਡਿਊਟੀ ਤੋਂ ਕੰਨੀ ਕਤਰਾਉਂਦੇ ਹਨ , ਵਿਚਾਰੇ ਨੇ ਅਪਣੀ ਰਾਤਾਂ ਦੀ ਨੀਦ ਗਵਾ ਲਈ ਤਾਂਕਿ ਉਸਦਾ ਪਰਿਵਾਰ ਚੈਨ ਨਾਲ ਸੋ ਸਕੇ । ਨੌਕਰੀ ਮਿਲਣ ਤੋਂ ਬਾਅਦ ਉਸਨੇ ਸੋਚਿਆ ਕੀ ਘਰ ਵਿਚ ਕੋਈ ਵੀ ਤੰਗੀ ਨਹੀਂ ਰਹਿਣ ਦੇਵੇਗਾ ਪਰ ਚੰਡੀਗੜ੍ਹ ਵਿਚ ਉਸਦੀ ਤਨਖਾਹ ਦਾ ਵੱਡਾ ਹਿੱਸਾ ਖਰਚਿਆ ਵਿਚ ਹੀ ਚਲਾ ਜਾਂਦਾ ਇਸ ਗੱਲ ਦਾ ਬੋਝ ਉਸ ਦੇ ਦਿਮਾਗ ਤੇ ਸਾਰਾ ਦਿਨ ਰਹਿਣਾ, ਆਖਿਰ ਉਸਨੇ ਘਰ ਦੀ ਖਾਤਿਰ ਇਕ ਹੋਰ ਨੌਕਰੀ ਕਰਨ ਦਾ ਫੈਸਲਾ ਕੀਤਾ ਜੋ ਕਿ ਬਹੁਤ ਮੁਸ਼ਕਿਲ ਸੀ ਪਰ ਨਾਮੁਨਕਿਨ ਨਹੀਂ ਸੀ । ਫਿਰ ਉਸਨੇ ਕੋਸ਼ਿਸ਼ ਕਰਕੇ ਇਕ ਹੋਰ ਨੌਕਰੀ ਲੱਭ ਹੀ ਲਈ ਉਹ ਹੁਣ ਇਕ ਪਾਸੇ ਰਾਤ ਦੀ ਡਿਊਟੀ ਕਰਦਾ ਸੀ ਤੇ ਇਕ ਪਾਸੇ ਦਿਨ ਦੀ । ਹੁਣ ਉਸਨੇ ਇਕ ਤਨਖਾਹ ਨਾਲ ਆਪਣਾ ਗੁਜਾਰਾ ਕਰਨਾ ਤੇ ਇਕ ਤਨਖਾਹ ਘਰ ਭੇਜ ਦੇਣੀ । ਜਿਥੇ ਨੌਕਰੀ ਕਰਦਾ ਸੀ ਉਥੇ ਸਾਰੇ ਉਸਤੋਂ ਸੀਨੀਅਰ ਸਨ ਜਿਨ੍ਹਾਂ ਦਾ ਕਹਿਣਾ ਮੰਨਣਾ ਉਹ ਆਪਣਾ ਫਰਜ ਸਮਝਦਾ ਸੀ । ਪਰ ਸੀਨੀਅਰ ਇਹਨੇ ਖੁਦਗਰਜ ਸਨ ਕਿ ਉਹ ਸਿਰਫ ਆਪਣਾ ਹੀ ਫਾਇਦਾ ਸੋਚਦੇ ਸਨ । ਆਪਣੀ ਹਿਸੇ ਦੀ ਡਿਊਟੀ ਵੀ ਵਿਚਾਰੇ ਸ਼ਿੰਦੂ ਕੋਲੋਂ ਕਰਵਾਉਂਦੇ ਸਨ ਜੇ ਉਨ੍ਹਾਂ ਦੀ ਡਿਊਟੀ ਦਾ ਸਮਾਂ ਅੱਠ ਵਜੇ ਤੱਕ ਹੁੰਦਾ ਤਾਂ ਉਸਨੂੰ ਡਿਊਟੀ ਤੇ ਛੇ ਵਜੇ ਹੀ ਬੁਲਾ ਲਿਆ ਜਾਂਦਾ । ਇਸ ਤਰ੍ਹਾਂ ਉਸਦਾ ਸਾਰਾ ਸਮਾਂ ਡਿਊਟੀਆਂ ਵਿਚ ਹੀ ਲੰਘ ਜਾਂਦਾ । ਉਸ ਕੋਲ ਆਪਣੇ ਲਈ ਸਮਾਂ ਨਹੀ ਬੱਚਦਾ ਸੀ । ਉਸਦੀਆਂ ਅੱਖਾਂ ਵਿਚ ਨੀਂਦ ਆਪਣੇ ਆਪ ਹੀ ਆਉਂਦੀ ਸੀ ਉਸ ਨੇ ਖੁਦ ਕਦੇ ਸੋਣ ਦੀ ਕੋਸ਼ਿਸ਼ ਨਹੀਂ ਕੀਤੀ । ਡਿਊਟੀਆਂ ਕਰਕੇ ਉਸਦਾ ਸਰੀਰ ਅੱਧਾ ਰਹਿ ਗਿਆ ਸੀ ਪਰ ਮੰਜਿਲ ਅਜੇ ਵੀ ਬਹੁਤ ਦੂਰ ਸੀ । ਕਿਉਂਕਿ ਸਿਰ ਉਪਰ ਕਰਜੇ ਦੀ ਪੰਡ ਵੱਡੀ ਸੀ ਜਿਸ ਨੂੰ ਉਹ ਛੇਤੀ ਤੋਂ ਛੇਤੀ ਉਤਾਰਣਾ ਚਾਹੁੰਦਾ ਸੀ । ਹੋਲੀ-ਹੋਲੀ ਉਸਨੇ ਬੈˆਕ ਵਿਚ ਪੈਸੇ ਜਮ੍ਹਾਂ ਕਰਨੇ ਸ਼ੁਰੂ ਕਰ ਦਿੱਤੇ । ਉਹ ਸੋਚਦਾ ਸੀ ਕਿ ਸਾਲ ਬਾਅਦ ਜਦ ਘਰ ਜਾਵੇਗਾ ਤਾਂ ਇਕ ਵਾਰ ਵਿਚ ਹੀ ਉਹ ਸਾਰਾ ਕਰਜ ਉਤਾਰ ਦੇਵੇਗਾ ਪਰ ਰੱਬ ਨੇ ਵੀ ਤਾਂ ਦੁੱਖ ਗਰੀਬਾਂ ਦੇ ਹਿੱਸੇ ਵਿਚ ਲਿਖੇ ਹਨ । ਉਹ ਤਾਂ ਵਿਚਾਰਾ ਘਰ ਜਾਣ ਤੇ ਕਰਜੇ ਉਤਾਰਣ ਬਾਰੇ ਸੋਚ ਰਿਹਾ ਸੀ ਕਿ ਘਰੋਂ ਅਚਾਨਕ ਫੋਨ ਆਇਆ ਜਿਸ ਵਿਚ ਸਿੰਦੂ ਦੀ ਮਾਂ ਉਚੀ - ਉਚੀ ਦਰਦ ਭਰੀ ਆਵਾਜ ਵਿਚ ਰੋ ਰਹੀ ਸੀ । ਜਿਸਦਾ ਕਾਰਣ ਉਸ ਇਨਸਾਨ ਦਾ ਐਕਸੀਡੈˆਟ ਸੀ ਜਿਸਦੀ ਮਿਹਨਤ ਸਦਕਾ ਉਹ ਅੱਜ ਇਥੋਂ ਤੱਕ ਪੁੱਜਾ ਸੀ । ਵਿਚਾਰੇ ਦਾ ਦਿਹਾੜੀਆਂ ਕਰਕੇ ਹੱਡੀਆਂ ਤੋਂ ਮਾਸ ਗਾਇਬ ਹੋ ਚੁੱਕਾ ਸੀ । ਸਾਇਕਲ ਚਲਾ-ਚਲਾ ਕੇ ਉਸ ਦੀਆਂ ਲਤਾਂ ਵਿਚ ਵਿੰਗ ਪੈ ਚੁੱਕਾ ਸੀ । ਜੋ ਅਜੇ ਵੀ ਸਾਇਕਲ ਦਾ ਖਹਿੜਾ ਨਹੀਂ ਛੱਡਣਾ ਚਾਹੁੰਦਾ ਸੀ । ਉਸ ਨੇ ਉਸ ਦਿਨ ਹੀ ਸਾਇਕਲ ਚਲਾਉਣ ਤੋਂ ਅਸਤੀਫਾ ਲਿਆ ਜਿਸ ਦਿਨ ਉਸ ਦੀਆਂ ਦੋਵੇਂ ਲੱਤਾਂ ਤੋਂ ਕਾਰ ਦੇ ਟਾਇਰ ਗੁਜਰੇ ਤੇ ਸਿਰ ਤੇ ਗਹਿਰੀ ਚੋਟ ਲੱਗ ਗਈ । ਮਾਂ ਨੇ ਦਰਦ ਭਰੀ ਆਵਾਜ ਵਿਚ ਕਿਹਾ ਮੇਰੇ ਸੁਹਾਗ ਤੇ ਆਪਣੇ ਪਿਉ ਨੁੰ ਬਚਾ ਸਕਦਾ ਤਾਂ ਬਚਾ ਲੈ ਮਾਂ ਦੀ ਗੱਲ ਸੁਣ ਕੇ ਸ਼ਿੰਦੂ ਦੇ ਕਰਜੇ ਲਾਉਣ ਦਾ ਸੁਪਣਾ ਮਿਟੀ ਵਿਚ ਮਿਲ ਗਿਆ ਤੇ ਇਕ ਹੋਰ ਚਨੌਤੀ ਭਰੀ ਜਿੰਮੇਵਾਰੀ ਸਿਰ ਉਪਰ ਆ ਗਈ । ਜਿਸ ਨੂੰ ਉਹ ਆਪਣੀ ਜਾਨ ਗਵਾ ਕੇ ਨਿਭਾਉਣਾ ਚਾਹੁੰਦਾ ਸੀ, ਰੋਦੀ ਆਵਾਜ਼ ਵਿਚ ਸ਼ਿੰਦੂ ਹੋਸਲਾ ਦਿੰਦੇ ਹੋਏ ਕਹਿਣ ਲੱਗਾ ਮਾਂ ਉਸ ਵਾਹਿਗੁਰੂ ਤੇ ਭਰੋਸਾ ਰੱਖ ਉਹ ਸਾਡੇ ਨਾਲ ਬੁਰਾ ਨਹੀ ਕਰ ਸਕਦਾ । ਮਾਂ ਦੇ ਰੋਣ ਦਾ ਕਾਰਨ ਪਿੰਡ ਦੇ ਡਾਕਟਰ ਵਲੋਂ ਮਿਲਿਆ ਜਵਾਬ ਸੀ, ਡਾਕਟਰ ਨੇ ਕਿਹਾ ਕਿ ਸੱਟ ਜ਼ਿਆਦਾ ਹੈ ਅੱਪਰੇਸ਼ਨ ਕਰਨਾ ਪਵੇਗਾ ਜੋ ਇਥੇ ਨਹੀਂ ਹੋ ਸਕਦਾ । ਇਸਨੂੰ ਕਿਸੇ ਵੱਡੇ ਹਸਪਤਾਲ ਵਿਚ ਲੈ ਕੇ ਜਾਣਾ ਪਾਵੇਗਾ । ਫਿਰ ਕਿ ਸ਼ਿੰਦੂ ਨੇ ਆਪਣੇ ਵੱਡੇ ਭਰਾ ਨੁੰ ਹੋਸਲਾ ਦਿੰਦੇ ਹੋਏ ਕਿਹਾ ਕਿ ਤੁਸੀਂ ਪਿਤਾ ਜੀ ਨੁੂੰ ਮੇਰੇ ਕੋਲ ਲੈ ਕੇ ਆ ਜਾਵੋ । ਵੱਡੇ ਭਰਾ ਤੇ ਉਸਦੇ ਦੋਸਤਾਂ ਦੀ ਮਦਦ ਨਾਲ ਪਿਤਾ ਜੀ ਨੂੰ ਚੰਡੀਗੜ੍ਹ ਲੈ ਆਏ ਜਿਥੇ ਉਹ ਨੌਕਰੀ ਕਰਦਾ ਸੀ । ਕੰਮ ਕਰਦਾ ਹੋਣ ਕਰਕੇ ਸ਼ਿੰਦੂ ਦੀ ਹਸਪਤਾਲ ਵਿਚ ਸੀਨੀਅਰ ਡਾਕਟਰਾਂ ਨਾਲ ਵੀ ਜਾਣ ਪਛਾਣ ਸੀ । ਸਾਰੇ ਟੈਸਟ ਹੋਣ ਤੋਂ ਬਾਅਦ ਪਿਤਾ ਜੀ ਨੂੰ ਅਪਰੇਸ਼ਨ ਥੀਏਟਰ ਵਿਚ ਲਿਜਾਇਆ ਗਿਆ । ਆਪ੍ਰਰੇਸ਼ਨ ਨੁੰ ਕਾਮਯਾਬ ਬਣਾਉਣ ਲਈ ਥੋੜੇ ਸਮੇਂ ਲਈ ਖੋਪੜੀ ਦੀ ਹੱਡੀ ਕੱਢਣੀ ਪਈ ਤੇ ਉਸ ਨੂੰ ਪੱਟ ਵਿਚ ਰੱਖਿਆ ਗਿਆ ਤਾਂ ਜੋ ਖੂਨ ਦਾ ਦਬਾਅ ਘੱਟ ਹੋਣ ਤੋਂ ਬਾਅਦ ਹੱਡੀ ਨੂੰ ਵਾਪਸ ਉਸਦੀ ਜਗ੍ਹਾ ਉਪਰ ਰੱਖਿਆ ਜਾਵੇ । ਆਪਰ੍ਰੇਸ਼ਨ ਤੋਂ ਬਾਅਦ ਸ਼ਿੰਦੂ ਦੇ ਪਿਤਾ ਜੀ ਕੋਮਾ (ਬੋਹੇਸ਼ੀ) ਵਿਚ ਚਲੇ ਗਏ ਜਿਸ ਕਾਰਨ ਉਹਨਾਂ ਨੂੰ ਆਈਸੀਯੂ(ਜਿਥੇ ਸਾਹ ਮਸ਼ੀਨਾਂ ਰਾਹੀਂ ਦਿੱਤਾ ਜਾਂਦਾ ਹੈ) ਵਿਚ ਰੱਖਣਾ ਪਾਇਆ । ਆਈਸੀਯੂਵਿਚ ਪਿਤਾ ਜੀ ਨੂੰ 5-7 ਦਿਨਾਂ ਤੱਕ ਹੋਸ਼ ਨਹੀਂ ਆਇਆ । ਸ਼ਿੰਦੂ ਵਿਚਾਰਾ ਰੱਬ ਅੱਗੇ ਰੋ ਕੇ ਕਹਿ ਰਿਹਾ ਸੀ ਮੇਰੇ ਪਿਤਾ ਜੀ ਦੀ ਜਿੰਦਗੀ ਤੇ ਮੇਰੀ ਇਜ਼ਤ ਤੇਰੇ ਹੱਥ ਵਿਚ ਹੈ ਜੇ ਤੂੰ ਚਾਹੇ ਤਾਂ ਕੀ ਨਹੀਂ ਹੋ ਸਕਦਾ । ਸ਼ਿੰਦੂ ਤੇ ਉਸ ਦੇ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ । ਸਾਰੇ ਇਕ ਦੂਜੇ ਨੂੰ ਦਿਲਾਸਾ ਦੇ ਰਹੇ ਸਨ ਮਾਂ ਪਿੰਡ ਸੀ ਉਸਨੂੰ ਫੋਨ ਉਪਰ ਪਿਤਾ ਜੀ ਦੀ ਹਾਲਤ ਬਾਰੇ ਦੱਸਿਆ ਜਾਂਦਾ ਕਿ ਉਹ ਠੀਕ ਹਨ । ਪਿੰਡ ਵਾਲੇ ਤੇ ਮਾਂ ਦੇ ਕੰਨਾ ਵਿਚ ਜਦੋਂ ਪਿਤਾ ਜੀ ਦੇ ਠੀਕ ਹੋਣ ਦੀ ਆਵਾਜ਼ ਪੈˆਦੀ ਤਾਂ ਉਹਨਾਂ ਦੇ ਦਿਲਾਂ ਵਿਚੋਂ ਸ਼ਿੰਦੂ ਲਈ ਬਹੁਤ ਦੁਆਵਾਂ ਨਿਕਲਦੀਆਂ ਪਿੰਡ ਵਾਲੇ ਵੀ ਬਾਪੂ ਜੀ ਨੂੰ ਬਹੁਤ ਪਿਆਰ ਕਰਦੇ ਸਨ । ਆਈਸੀਯੂਦਾ ਇਕ ਦਿਨ ਦਾ ਖਰਚ 10 - 12 ਹਜ਼ਾਰ ਸੀ । ਸ਼ਿੰਦੂ ਨੂੰ ਪਿਤਾ ਦੇ ਇਲਾਜ਼ ਲਈ ਜਮ੍ਹਾਂ ਹੋਏ ਪੈਸੇ ਤੇ ਯਾਰਾਂ ਦੋਸਤਾਂ ਦੀ ਮਦਦ ਤੋਂ 30 - 35 ਹਜ਼ਾਰ ਹੋਰ ਲੋਨ ਚਕਣਾ ਪਿਆ ਜੋ ਸਮੇਂ ਸਿਰ ਵਾਪਿਸ ਨ ਦੇਣ ਤੇ ਦੁਗਣਾ ਵਿਆਜ ਦੇਣਾ ਪੈਣਾ ਸੀ । ਕਿਉਂਕਿ ਲੋਨ ਪ੍ਰਾਈਵੇਟ ਬੈˆਕ ਤੋਂ ਚੁਕਿਆ ਸੀ । ਸ਼ਿੰਦੂ ਨੇ ਇਧਰੋ ਉਧਰੋਂ ਪੈਸੇ ਇਕਤਰ ਕਰਕੇ ਪਿਤਾ ਜੀ ਦੀ ਜਾਨ ਤਾਂ ਬੱਚਾ ਲਈ ਸੀ ਪਰ ਉਸ ਦੇ ਸਿਰ ਉਪਰ ਕਰਜੇ ਦਾ ਬੋਝ ਹੋਰ ਵੱਧ ਗਿਆ ਸੀ । ਇਨ੍ਹਾਂ ਦਿਨਾਂ ਵਿਚ ਸਿਦੋਂ ਦੀ ਦੋਸਤ ਇਕ ਕੁੜੀ ਜਿਸਨੇ ਆਪਣਿਆਂ ਨਾਲੋਂ ਵੱਧ ਸਾਥ ਦਿੱਤਾ ਜੋ ਦਿਲ ਦੀ ਬਹੁਤ ਚੰਗੀ ਸੀ । ਜੋ ਉਸਦੇ ਦੁੱਖ ਨੂੰ ਸਮਝਣ ਦੀ ਤਾਕਤ ਰਖਦੀ ਸੀ । ਸ਼ਿੰਦੂ ਨੂੰ ਲੱਗਾ ਕਿ ਸ਼ਾਇਦ ਉਹ ਉਸ ਦਾ ਸਾਰੀ ਜਿੰਦਗੀ ਸਾਥ ਦੇਵੇਗੀ ਪਰ ਜਦ ਉਸ ਨੂੰ ਸ਼ਿੰਦੂ ਦੇ ਫਰਜ਼ ਤੇ ਕਰਜ਼ ਦਾ ਪਤਾ ਚਲਿਆ ਤਾ ਉਸਨੇ ਸ਼ਿੰਦੂ ਤੋਂ ਮੁਖ ਮੋੜਨਾ ਸ਼ੁਰੂ ਕਰ ਦਿੱਤਾ । ਸ਼ਿੰਦੂ ਦੇ ਦਿਲ ਵਿਚ ਅੱਜ ਵੀ ਉਸ ਕੁੜੀ ਲਈ ਬਹੁਤ ਪਿਆਰ ਹੈ ਪਰ ਉਸ ਅਮੀਰ ਨੂੰ ਗਰੀਬੀ ਵਿਚ ਜਿਉਣਾ ਬਰਦਾਸ਼ਤ ਹੀ ਨਹੀ । ਸ਼ਿੰਦੂ ਦੀ ਅੱਧੀ ਜਿੰਦਗੀ ਤਾਂ ਕਰਜੇ ਤੇ ਜਿੰਮੇਵਾਰੀਆਂ ਨੇ ਖਾ ਲਈ ਸੀ ਤੇ ਰਹਿੰਦੀ ਜਿੰਦਗੀ ਉਸ ਕੁੜੀ ਨੇ । ਉਸ ਨੇ ਸ਼ਿੰਦੂ ਦਾ ਖੂਨ ਅੱਗ ਵਾਂਗ ਤਪਾਇਆ । ਪੂਰੇ ਚਾਰ ਮਹੀਨੇ ਪਿਤਾ ਜੀ ਹਸਪਤਾਲ ਰਹੇ ਸਨ ਸ਼ਿੰਦੂ ਦੇ ਦੋਸਤ ਰਜਿੰਦਾਰ , ਗੁਰਪ੍ਰੇਮ, ਹਰਬੰਸ, ਪ੍ਰਮੋਦ, ਸੂਬਨੇਸ਼, ਕਮਲਜੀਤ, ਪ੍ਰੀਤਮ ਸਭ ਨੇ ਉਸ ਦਾ ਭਰਾਵਾਂ ਵਾਂਗ ਸਾਥ ਦਿੱਤਾ । ਜੱਦ ਠੀਕ ਹੋ ਕੇ ਸ਼ਿੰਦੂ ਦੇ ਪਿਤਾ ਜੀ ਪਿੰਡ ਗਏ ਤਾਂ ਸਭ ਤੋਂ ਪਹਿਲਾਂ ਮਾਂ ਸ਼ਿੰਦੂ ਦੇ ਗੱਲ ਲੱਗ ਕੇ ਇਨ੍ਹਾਂ ਰੋਈ ਜਿਵੇਂ ਕਿ ਕਿਤੇ ਸਾਉਣ ਦੀ ਝੜੀ ਲੱਗੀ ਹੋਵੇ । ਮਾਂ ਦਾ ਰੋਣਾ ਦੇਖ ਕੇ ਸ਼ਿੰਦੂ ਦੀਆਂ ਅੱਖਾਂ ਵਿਚ ਵੀ ਪਾਣੀ ਆ ਗਿਆ ਵਿਚਾਰਾ ਰੋਂਦੀ ਆਵਾਜ ਵਿਚ ਕਹਿਣ ਲੱਗਾ ਕਿ ਮੈˆ ਤਾਂ ਸਿਰਫ ਭੱਜ ਦੌੜ ਹੀ ਕੀਤੀ ਹੈ ਪਰ ਸਭ ਤੋਂ ਜ਼ਿਆਦਾ ਸੇਵਾ ਤੇਰੀ ਵੱਡੀ ਨੂੰਹ ਨੇ ਕੀਤੀ ਹੈ ਜੋ ਰੱਬ ਦਾ ਹੀ ਰੂਪ ਹੈ । ਉਸ ਨੇ ਪਿਤਾ ਦੀ ਸੇਵਾ ਇਕ ਨੂੰਹ ਬਣ ਕੇ ਨਹੀਂ ਸਗੋਂ ਪੁਤਰ ਬਣ ਕੇ ਕੀਤੀ । ਪਿਤਾ ਨੂੰ ਸਹੀ ਸਲਾਮਤ ਦੇਖ ਮਾਂ ਦੇ ਦਿਲ ਵਿਚੋਂ ਬਹੁਤ ਦੁਆਵਾਂ ਨਿਕਲੀਆਂ । ਸਾਰਿਆਂ ਨੂੰ ਖੁਸ਼ ਕਰਨ ਤੋਂ ਬਾਅਦ ਸ਼ਿੰਦੂ ਸਿਰ ਉਪਰ ਕਰਜੇ ਦੀ ਪੰਡ ਲੈ ਕੇ ਚੰਡੀਗੜ੍ਹ ਵਾਪਸ ਆ ਗਿਆ । ਡਿਊਟੀ ਤੇ ਵਾਪਸ ਆਉਣ ਤੇ ਪਹਿਲੇ ਦੱਸ ਦਿਨ ਤਾਂ ਸਾਰਿਆਂ ਦਾ ਸੁਭਾਅ ਉਸ ਪ੍ਰਤੀ ਠੀਕ ਸੀ ਪਰ ਤਨਖਾਹ ਮਿਲਦੇ ਹੀ ਸਾਰਿਆਂ ਨੇ ਆਪੋ ਆਪਣੀ ਮਜਬੂਰੀ ਦੱਸ ਕੇ ਉਧਾਰ ਲਏ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ । ਪੈਸੇ ਵਾਪਸ ਨਾ ਦੇਣ ਤੇ ਉਸ ਨੂੰ ਬਹੁਤ ਖਰੀ ਖੋਟੀ ਸੁਣਨੀ ਪੈˆਦੀ ਹੁਣ ਨੋਕਰੀ ਕਰਨਾ ਉਸ ਲਈ ਚਨੌਤੀ ਭਰੀ ਗੱਲ ਬਣ ਗਈ ਸੀ ਤੇ ਜਦ ਉਸ ਦੇ ਸੀਨੀਅਰਾਂ ਨੂੰ ਦੂਸਰੀ ਨੌਕਰੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਇਹ ਗੱਲ ਬਰਦਾਸ਼ਤ ਨਾ ਹੋਈ ਤੇ ਉਨ੍ਹਾਂ ਨੇ ਮਾਲਕਾਂ ਨੂੰ ਸ਼ਿੰਦੂ ਦੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ ਹੁਣ ਉਨ੍ਹਾਂ ਨੇ ਉਸ ਕੋਲੋਂ 12 ਘੰਟੇ ਦੀ ਬਜਾਏ 14 ਘੰਟੇ ਦੀ ਡਿਉਟੀ ਕਰਵਾਉਣੀ ਤੇ ਜਦ ਵੀ ਜੀਅ ਕਰਨਾ ਉਸ ਨੂੰ ਬੁਲਾ ਲੈਣਾ । ਜਿਸ ਕਾਰਨ ਉਸ ਦੀ ਦੂਸਰੀ ਡਿਊਟੀ ਕਰਨਾ ਮੁਸ਼ਕਿਲ ਹੋ ਰਿਹਾ ਸੀ । ਉਸ ਦੇ ਹਰ ਕੰਮ ਵਿਚ ਗਲਤੀ ਕੱਢਣਾ ਉਹਨ੍ਹਾਂ ਦੀ ਆਦਤ ਬਣ ਚੁੱਕੀ ਸੀ । ਸ਼ਿੰਦੂ ਦੀ ਗਰੀਬੀ ਤੇ ਮਜਬੂਰੀ ਦਾ ਇਨ੍ਹਾਂ ਫਾਇਦਾ ਚੁੱਕਿਆ ਕਿ ਇਕ ਦਿਨ ਉਸ ਉਪਰ ਚੌਰੀ ਦਾ ਇਲਜਾਮ ਵੀ ਲਗਾ ਦਿੱਤਾ ਜੋ ਕਿ ਉਸ ਲਈ ਬਹੁਤ ਸ਼ਰਮ ਦੀ ਗੱਲ ਸੀ । ਸ਼ਿੰਦੂ ਦੇ ਬੇਕਸੂਰ ਸਾਬਿਤ ਹੋਣ ਤੇ ਵੀ ਕਿਸੇ ਨੇ ਵੀ ਉਸ ਤੋਂ ਮੁਆਫੀ ਮੰਗਣੀ ਜਰੂਰੀ ਨਾ ਸਮਝੀ । ਉਸਦੇ ਸੀਨੀਅਰ ਉਸ ਨਾਲ ਇਹ ਦੁਰਵਿਹਾਰ ਇਸ ਲਈ ਕਰ ਰਹੇ ਸਨ ਕਿਉਂਕਿ ਉਹ ਉਨ੍ਹਾਂ ਨਾਲੋਂ ਜਿਆਦਾ ਕਮਾਉਂਦਾ ਸੀ । ਉਸ ਦੇ ਹਰ ਕੰਮ ਵਿਚ ਦਖਲ ਅੰਦਾਜੀ ਕਰਕੇ ਉਨ੍ਹਾਂ ਨੂੰ ਖੁਸ਼ੀ ਮਿਲਦੀ ਸੀ । ਫੇਰ ਵੀ ਉਹ ਕਿਸੇ ਨੂੰ ਜੀ ਤੋਂ ਬਿਨ੍ਹਾ ਨਹੀਂ ਬੋਲਦਾ ਸੀ ਡਿਊਟੀ ਵੀ ਸਭ ਤੋਂ ਜਿਆਦਾ ਕਰਦਾ ਸੀ । ਸ਼ਿੰਦੂ ਇਸ ਨਰਕ ਭਰੀ ਜਿੰਗਦੀ ਨੁੰ ਆਪਣੇ ਪਰਿਵਾਰ ਕਰਕੇ ਬਰਦਾਸ਼ਤ ਕਰ ਰਿਹਾ ਸੀ । ਕਿਊਕਿ ਜੇਕਰ ਨੌਕਰੀ ਹੱਥ ਵਿਚੋਂ ਨਿਕਲ ਜਾਂਦੀ ਤਾਂ ਉਸ ਕੋਲ ਕੁਝ ਵੀ ਨਹੀਂ ਰਹਿਣਾ ਸੀ । ਸੀਨੀਅਰਾਂ ਨੇ ਮਾਲਕਾਂ ਨੂੰ ਕਹਿ ਕੇ ਉਸਦੀ ਤਨਖਾਹ ਰੁਕਵਾ ਦਿੱਤੀ ਮਾਲਕਾਂ ਨੂੰ ਵੀ ਮਜਬੂਰਨ ਤਨਖਾਹ ਰੋਕਣੀ ਪਈ ਕਿਉਕਿ ਸੀਨੀਅਰ ਚਾਹੁੰਦੇ ਸਨ ਕਿ ਜੇਕਰ ਉਹ ਦੋ ਥਾਂ ਨੋਕਰੀ ਕਰ ਸਕਦਾ ਹੈ ਤਾਂ ਅਸੀਂ ਵੀ ਦੋ ਥਾਂ ਨੌਕਰੀ ਕਰਾਂਗੇ ਉਨ੍ਹਾਂ ਨੇ ਸ਼ਿੰਦੂ ਨੂੰ ਨੋਕਰੀ ਤੋਂ ਕਢਵਾਉਣ ਦੀ ਪੂਰੀ ਯੋਜਨਾ ਬਣਾਈ ਹੋਈ ਸੀ । ਇਥੇ ਕਿਸੇ ਨੂੰ ਕਿਸੇ ਦੀ ਖੁਸ਼ੀ ਬਰਦਾਸਤ ਨਹੀਂ ਹੁੰਦੀ । ਉਹ ਤਾਂ ਵਿਚਾਰਾ ਮਜਬੂਰੀ ਕਾਰਨ 2 ਜਗ੍ਹਾ ਨੌਕਰੀ ਕਰ ਰਿਹਾ ਸੀ । ਪਰ ਦੂਜਿਆਂ ਨੂੰ ਮਜਬੂਰੀ ਨਹੀਂ ਪੈਸਾ ਨਜ਼ਰ ਆਉਂਦਾ ਹੈ । ਤਨਖਾਹ ਰੁੱਕ ਜਾਣ ਕਾਰਣ ਕਰਜੇ ਦੀਆਂ ਕਿਸਤਾਂ ਵੀ ਰੁੱਕ ਗਈਆਂ । ਉਸ ਨੇ ਇਧਰੋ ਉਧਰੋ ਪੈਸੇ ਇਕਤਰ ਕਰਕੇ ਪਿਤਾ ਜੀ ਦੀਆਂ ਦਵਾਈਆਂ ਤਾਂ ਘਰ ਪਹੁੰਚਾ ਦਿਤੀਆਂ ਪਰ ਕਰਜੇ ਦੀਆਂ ਕਿਸਤਾਂ ਲਈ ਪੈਸਿਆਂ ਦਾ ਇੰਤਜਾਮ ਨਾ ਕਰ ਸਕਿਆ ਜੋ ਕਿ ਬਹੁਤ ਜਰੂਰੀ ਸੀ ਕਿਉਂਕਿ ਕਰਜ਼ਾ ਪ੍ਰਾਈਵੇਟ ਬੈˆਕ ਤੋਂ ਲਾਇਆ ਹੋਇਆ ਸੀ ਜਿਸ ਕਰਕੇ ਵਿਆਜ਼ ਦੀ ਦਰ ਵੀ ਜ਼ਿਆਦਾ ਸੀ, ਘਰ ਦੀ ਮਜਬੂਰੀ ਕਾਰਨ ਸ਼ਿੰਦੂ ਨੂੰ ਸੀਨੀਅਰ ਤੇ ਮਾਲਕਾ ਅੱਗੇ ਹੱਥ ਜੋੜਨੇ ਪਏ ਪਰ ਸੀਨੀਅਰਾਂ ਤੇ ਮਾਲਕਾਂ ਦੇ ਦਿਲ ਪੱਥਰ ਬਣ ਚੁਕੇ ਸਨ ਉਨ੍ਹਾਂ ਉਪਰ ਸ਼ਿੰਦੂ ਦੇ ਹੱਥ ਜੋੜਨ ਤੇ ਰੌਣ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ । ਬਹੁਤ ਜਿਆਦਾ ਮਿੰਨਤਾਂ ਕਰਨ ਤੋਂ ਬਾਅਦ ਉਹ ਆਪਣੇ ਕਮਰੇ ਵਿਚ ਆ ਕੇ ਰੋਣ ਲੱਗ ਪਇਆ ਉਸ ਦੇ ਰੋਣ ਦੀ ਆਵਾਜ਼ ਸ਼ਾਇਦ ਉਹ ਪਰਮਾਤਮਾ ਸੁਨ ਰਿਹਾ ਸੀ । ਉਸ ਨੇ ਸੋਚ ਲਿਆ ਕਿ ਇਨਸਾਨਾਂ ਅੱਗੇ ਗਿੜਗਿੜਾਉਣ ਦਾ ਕੋਈ ਫਾਇਦਾ ਨਹੀਂ ਹੁਣ ਸਿੰਦੂ ਦੀ ਜਿੰਦਗੀ ਨਰਕ ਤੋਂ ਵੀ ਭੈੜੀ ਬਣ ਚੁੱਕੀ ਸੀ । ਲੋਕ ਗੁਰਦੁਆਰੇ ਤਾਂ ਜਿੰਦਗੀ ਮੰਗਣ ਲਈ ਜਾਂਦੇ ਸਨ ਪਰ ਉਹ ਵਿਚਾਰ ਆਪਣੀ ਮੋਤ ਮੰਗਣ ਲਈ ਜਾਂਦਾ ਸੀ ਪਰ ਇਥੇ ਤਾਂ ਮੋਤ ਵੀ ਮੰਗਣ ਤੇ ਨਹੀਂ ਮਿਲਦੀ । ਬਇਮਾਨੀ ਦੀ ਸਜਾ ਨਾਲੋਂ ਵੱਧ ਇਮਾਨਦਾਰੀ ਦੀ ਸਜਾ ਭੁਗਤ ਰਿਹੇ ਸ਼ਿੰਦੂ ਕੋਲ ਰੱਬ ਨਾਲ ਰੋਸਾ ਕਰਨ ਤੋਂ ਬਿਨਾ ਕੋਈ ਚਾਰਾ ਨਹੀਂ ਸੀ । ਹੁਣ ਉਸਦਾ ਰੋਣ ਵੀ ਪੱਥਰ ਬਣ ਚੁੱਕਾ ਸੀ । ਤੁਸੀਂ ਆਪ ਹੀ ਸੋਚੋ ਜਦੋਂ ਕਿਸੇ ਦਿਹਾੜੀਦਾਰ ਨੂੰ ਦਿਹਾੜੀ ਕਰਨ ਤੋਂ ਬਾਅਦ ਉਸ ਦਾ ਮਿਹਨਤਾਨਾ ਨਾ ਮਿਲੇ ਤਾਂ ਉਸ ਉਪਰ ਕਿ ਗੁਜਰਦੀ ਹੋਵੇਗੀ । ਸ਼ਿੰਦੂ ਨੂੰ ਇਕ ਤਾ ਤਨਖਾਹ ਨਹੀਂ ਮਿਲ ਰਹੀ ਸੀ ਨਾਲ ਹੀ ਉਸ ਉਪਰ ਝੁਠੇ ਇਲਜਾਮ ਵੀ ਲਗਾ ਦਿੱਤੇ ਗਏ ਸਨ । ਉਹ ਵੀ ਉਥੇ ਕੰਮ ਕਰਨਾ ਨਹੀਂ ਚਾਹੁੰਦਾ ਸੀ ਪਰ ਮਜਬੂਰੀ ਇਨਸਾਨ ਕੋਲੋਂ ਉਹ ਵੀ ਕੰਮ ਕਰਵਾ ਦਿੰਦੀ ਹੈ ਜੋ ਉਹ ਨਹੀਂ ਕਰਨਾ ਚਾਹੁੰਦਾ । ਉਸ ਨੂੰ ਉਥੇ ਡਿਊਟੀ ਕਰਦੇ 3 ਸਾਲ ਹੋ ਚੁੱਕੇ ਸਨ । ਘਰ ਦੀ ਜਿੰਮੇਵਾਰੀ ਦੇ ਕਾਰਨ ਵਿਚਾਰਾ ਮਰ ਵੀ ਨਹੀਂ ਸਕਦਾ ਸੀ । ਇਕ ਦਿਨ ਰਸਤੇ ਵਿਚ ਉਸ ਨੂੰ ਖਿਆਲ ਆਇਆ ਕਿ ਮੈˆ ਅਸਤੀਫਾ ਹੀ ਦੇ ਦਿੰਦਾ ਹਾਂ । ਅਸਤੀਫਾ ਦੇਣ ਦਾ ਕਾਰਨ ਉਸ ਨੂੰ ਪੀਐਫ਼ ਵਿਚ ਜਮ੍ਹਾਂ ਹੋਇਆ ਪੈਸਾ ਦਿਖ ਰਿਹਾ ਸੀ । ਉਹ ਸੋਚ ਰਿਹਾ ਸੀ ਕਿ ਅਸਤੀਫਾ ਦੇਣ ਤੋਂ ਬਾਅਦ ਜਦ ਉਹ ਪੈਸਾ ਮਿਲ ਜਾਵੇਗਾ ਤਾ 2 -3 ਮਹੀਨੇ ਸੋਖੇ ਲੰਘ ਜਾਣਗੇ ਤੇ 2 - 3 ਮਹੀਨਿਆਂ ਵਿਚ ਉਹ ਕੋਈ ਹੋਰ ਨੌਕਰੀ ਲਭ ਲਵੇਗਾ । ਪੂਰੀ ਰਾਤ ਸੋਚਣ ਤੋਂ ਬਾਅਦ ਉਸ ਨੇ ਅਸਤੀਫਾ ਲਿਖ ਹੀ ਦਿੱਤਾ ਤੇ ਸਵੇਰੇ ਉਸ ਵਲੋਂ ਰਾਤ ਨੂੰ ਲਿਖਿਆ ਅਸਤੀਫਾ ਆਪਣੇ ਮਾਲਕ ਦੇ ਮੇਜ਼ ਉਪਰ ਰੱਖ ਦਿੱਤਾ ਜਦ ਅਸਤੀਫਾ ਬਾਰੇ ਮਾਲਕਾਂ ਅਤੇ ਸੀਨੀਅਰਾਂ ਨੁੰ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਝਟਕਾ ਲੱਗਾ ਕਿਉਂਕਿ ਸ਼ਾਇਦ ਸਿਦੂੰ ਨੁੰ ਉਹ ਸਾਰੀ ਉਮਰ ਮਿੰਨਤਾਂ ਤਰਲੇ ਕਰਦਾ ਹੀ ਵੇਖਣਾ ਚਾਹੁੰਦੇ ਸੀ । ਅਸਤੀਫਾ ਦੇਖ ਕੇ ਉਨ੍ਹਾਂ ਨੁੰ ਆਪਣੀ ਗਲਤੀ ਦਾ ਅਹਿਸਾਸ ਹੋਇਆ । ਉਹ ਕਦੇ ਸੋਚ ਵੀ ਨਹੀਂ ਸੀ ਸਕਦੇ ਕਿ ਉਹ ਅਸਤੀਫਾ ਦੇਣ ਦਾ ਐਡਾ ਵੱਡਾ ਕਦਮ ਚੁਕੇਗਾ ਪਰ ਅਸਤੀਫਾ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਿਸ ਦਾ ਕਾਰਣ ਸ਼ਿੰਦੂ ਦੀ ਰਾਤ ਦੀ ਡਿਊਟੀ ਸੀ । ਕਿਉਕਿ ਲਗਾਤਾਰ ਰਾਤ ਦੀ ਡਿਊਟੀ ਕਰਨੀ ਔਖੀ ਸੀ ਜੋ ਉਹ ਮਜਬੂਰੀ ਕਾਰਣ ਕਰ ਰਿਹਾ ਸੀ ।
ਜਦੋਂ ਸ਼ਿੰਦੂ ਦਾ ਅਸਤੀਫਾ ਉਨ੍ਹਾਂ ਦੇ ਹੱਥਾਂ ਵਿਚ ਗਿਆ ਤਾਂ ਮਾਲਕਾ ਤੇ ਸੀਨੀਅਰਾਂ ਦੇ ਹੱਥ ਜੁੜਨੇ ਸ਼ੁਰੂ ਹੋ ਗਏ ਤੇ ਕਹਿਣ ਲੱਗੇ ਤੂੰ ਨੌਕਰੀ ਨਾ ਛੱਡ ਅਸੀਂ ਤੇਰਾ ਸਾਥ ਜਰੂਰ ਦੇਵੇਂਗਾ । ਫਿਰ ਕੀ ਸੀ ਦੋਸਤੋਂ ਉਸ ਅਸਤੀਫੇ ਨੇ ਸ਼ਿੰਦੂ ਦੀ ਇਜ਼ਤ ਬਣਾਈ ਕਿਉਂਕਿ ਜੇਕਰ ਮਾਲਕ ਉਸ ਨੂੰ ਕੱਢਣ ਲਈ ਨੋਟਿਸ ਦਿੰਦੇ ਤਾਂ ਸ਼ਿੰਦੂ ਲਈ ਇਹ ਗੱਲ ਬੜੀ ਸ਼ਰਮ ਦੀ ਹੋਣੀ ਸੀ । ਪਰ ਉਸ ਵਲੋਂ ਖੁਦ ਹੀ ਅਸਤੀਫਾ ਦੇਣਾ ਉਸ ਦੇ ਲਈ ਮਾਣ ਦੀ ਗੱਲ ਸੀ । ਅਸਤੀਫਾ ਦੇਣ ਤੋਂ 10 ਦਿਨ ਬਾਅਦ ਹੀ ਸ਼ਿੰਦੂ ਨੂੰ ਸਰਕਾਰੀ ਨੌਕਰੀ ਮਿਲ ਗਈ । ਜਿਸ ਦਾ ਕਾਰਣ ਮਾਂ ਅਤੇ ਪਿੰਡ ਵਾਲਿਆਂ ਵਲੋਂ ਮਿਲੀਆਂ ਦੁਆਵਾਂ ਤੇ ਉਸ ਦਾ ਰੱਬ ਤੇ ਅਪਣੀ ਮਿਹਨਤ ਤੇ ਵਿਸ਼ਵਾਸ਼ ਸੀ । ਦੁਆਵਾਂ ਦਾ ਅਸਰ ਹੁੰਦਾ ਤਾਂ ਜਰੂਰ ਹੈ ਪਰ ਇਸ ਵਿਚ ਕੁਝ ਸਮਾਂ ਲਗਦਾ ਹੈ । ਸਰਕਾਰੀ ਨੋਕਰੀ ਮਿਲਣ ਕਾਰਣ ਨਰਕ ਭਰੀ ਜਿੰਦਗੀ ਸਵਰਗ ਬਣ ਗਈ ਸੀ । ਸ਼ਿੰਦੂ ਦੇ ਦਿਲ ਵਿਚੋਂ ਅਜੇ ਵੀ ਉਹਨਾਂ ਲਈ ਦੁਆਵਾਂ ਹੀ ਨਿਕਲ ਰਹੀਆਂ ਨੇ ਜਿਨਾਂ ਦੇ ਕਾਰਨ ਉਸ ਦੀ ਜਿੰਦਗੀ ਨਰਕ ਬਣੀ ਹੋਈ ਸੀ ਕਿਉਕਿ ਉਹ ਅਜੇ ਵੀ ਸੋਚ ਰਿਹਾ ਸੀ ਜੇਕਰ ਸੀਨੀਅਰ ਤੇ ਮਾਲਕ ਉਸ ਨਾਲ ਇਹ ਵਤੀਰਾ ਨਾ ਕਰਦੇ ਤੇ ਉਹ ਅਸਤੀਫਾ ਨਾ ਦਿੰਦਾ । ਜੇਕਰ ਉਹ ਅਸਤੀਫਾ ਨਾ ਦਿੰਦਾ ਤਾਂ ਉਸ ਨੂੰ ਸਰਕਾਰੀ ਨੌਕਰੀ ਨਹੀਂ ਮਿਲਣੀ ਸੀ । ਹੁਣ ਸ਼ਿੰਦੂ ਨੇ ਹੋਲੀ ਹੋਲੀ ਕਰਕੇ ਸਾਰਾ ਕਰਜਾ ਉਤਾਰ ਦਿੱਤਾ ਤੇ ਆਪਣੇ ਕੋਲ ਮਾਤਾ ਪਿਤਾ ਨੂੰ ਵੀ ਬੁਲਾ ਲਿਆ ਸੀ । ਜਦੋਂ ਸ਼ਿੰਦੂ ਦੀ ਕਾਮਯਾਬੀ ਬਾਰੇ ਉਸ ਕੁੜੀ ਨੂੰ ਪਤਾ ਲੱਗਾ ਤਾਂ ਉਸਨੇ ਵਾਪਸ ਉਸ ਦੀ ਜਿੰਦਗੀ ਵਿਚ ਆਉਣਾ ਚਾਹਿਆ । ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਉਸ ਨੇ ਹੁਣ ਉਸ ਤੋਂ ਬਗੈਰ ਵੀ ਜੀਣਾ ਸਿਖ ਲਿਆ ਸੀ । ਵੇਖਿਆ ਦੋਸਤੋ ਇਕ ਅਸਤੀਫੇ ਨੇ ਸ਼ਿੰਦੂ ਦੀ ਜਿੰਦਗੀ ਹੀ ਬਦਲ ਕੇ ਰੱਖ ਦਿੱਤੀ । ਸਾਨੂੰ ਸਾਰੀਆਂ ਨੂੰ ਅਪਣੀ ਮਿਹਨਤ ਤੇ ਲਗਨ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿਸੇ ਨੂੰ ਦੁੱਖ ਦੇਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਜੇ ਇਹੋ ਦੁਖ ਸਾਨੂੰ ਮਿਲਿਆ ਤਾਂ ਕੀ ਗੁਜਰੇਗੀ ਸਾਡੇ ਉਤੇ । ਕਦੇ ਵੀ ਕਿਸੇ ਮਜਬੂਰ ਦੱਬੇ ਹੋਏ ਇਨਸਾਨ ਨੂੰ ਹੋਰ ਨਾ ਦਬਾਓ ਸਗੋਂ ਹੋ ਸਕੇ ਤਾਂ ਉਸ ਦਾ ਸਾਥ ਦਿਓ ਇਸ ਤਰ੍ਹਾਂ ਕਰਨ ਨਾਲ ਦੁੱਖ ਕਦੇ ਨੇੜੇ ਨਹੀਂ ਆਉਣਗੇ ।
ਪਿੰਡ ਤੇ ਡਾਕ ਮਜੀਠਾ, ਨੇੜੇ ਦਾਣਾ ਮੰਡੀ,
ਜਿਲ੍ਹਾ ਅੰਮ੍ਰਿਤਸਰ, ਪੰਜਾਬ ।
ਪਿਨ ਕੋਡ: 143 601
ਮੋਬਾਇਲ ਨੰ : 9872989192


0 comments:
Speak up your mind
Tell us what you're thinking... !