ਜਨਮ ਤੋਂ ਪਹਿਲਾਂ ਜਦ ਲੱਗਿਆ ਪਤਾ,
ਕਿ ਘਰ ਵਿੱਚਆਉਣ ਵਾਲੀ ਹੈ ਚੌਥੀ ਕੁੜੀ।
ਮੇਰੇ ਮਾਤਾ-ਪਿਤਾ ਨੂੰ ਕੁੱਝ ਜਾਲਮ ਲੋਕਾਂ ਨੇ,
ਮੈਨੂੰ ਮਾਰਨ ਦੀ ਸਲਾਹ ਦਿੱਤੀ ਬਹੁਤ ਹੀ ਬੁਰੀ।
ਪਰ ਵਾਰੇ ਜਾਵਾਂ ਮਾਤਾ-ਪਿਤਾ ਮੈਂ ਆਪਣਿਆਂ ਤੋਂ,
ਜਿਨ੍ਹਾਂ ਕਰਕੇ ਹੋਇਆ ਮੇਰਾ ਜਨਮ।
ਕੋਈ ਕਹਿੰਦਾ ਸੀ ਕਿ ਜਨਮ ਤੋਂ ਪਹਿਲਾਂ ਹੀ,
ਕਰ ਦਿਓ ਇਸ ਦਾ ਕਤਲ।
ਤੇ ਮੇਰੇ ਸੰਘ ਵਿੱਚ ਵਿੱਚ ਅੰਗੂਠਾ,
ਖੁਬਾਉਣ ਦੇ ਵੀ ਕੀਤੇ ਬੜੇ ਯਤਨ।
ਭੁਲਾ ਕੇ ਲੋਕਾਂ ਦੇ ਤਾਹਨੇ-ਮਿਹਣੇ,
ਮੇਰੀ ਮਾਂ ਨੇ ਦਿੱਤਾ ਮੇਨੂੰ ਮੇਰਾ ਜਨਮ।
ਲੋਕਾਂ ਪਿੱਛੇ ਲੱਗਕੇ ਘਰਦਿਆਂ ਨੇ,
ਨਾ ਸੰਭਾਲਿਆ ਮੇਰਾ ਬਚਪਨ।
ਇੱਧਰ ਉਧਰ ਰੁੜਦੀ ਫਿਰਦੀ ਦਾ,
ਤੇ ਮਿੱਟੀ ਖਾਦੀ ਦਾ ਲੰਘ ਗਿਆ ਮੇਰਾ ਬਚਪਨ।
ਬਸ ਐਵੇਂ ਹੀ ਹੱਸਦੀ ਖੇਡਦੀ ਦਾ ਹੋ ਗਿਆ ਮੇਰਾ ਜਨਮ।
ਜਨਮ ਤੋਂ ਲੈ ਕੇ ਹੁਣ ਤੱਕ ਮੈਂ,
ਆਪਣੀ ਕਿਸਮਤ ਨੂੰ ਸੀ ਬੜਾ ਰੋਈ।
ਪਰ ਇੱਕ ਦਿਨ ਐਸਾ ਆਇਆ,
ਮੈਨੂੰ ਵਿੱਚ ਗੁਰੂ ਦੇ ਚਰਨੀ ਲੈ ਗਿਆ ਕੋਈ।
ਫਿਰ ਕਰਕੇ ਗੁਰਾਂ ਦੇ ਦਰਸ਼ਨ ਮੈਨੂੰ ਲੱਗਿਆ
ਕਿ ਕਿੰਨਾ ਖੂਬਸੂਰਤ ਹੈ ਮੇਰਾ ਜਨਮ।
ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜੇ,
ਕਹਿੰਦੇ ਸੀ ਧੀਆਂ ਨੂੰ ਪੱਥਰ-ਪੱਥਰ।
ਸੇਵਾ, ਸਿਮਰਨ ਕਰਦੀਆਂ ਦਾ ਸਤਿਗੁਰੂ ਨੇ,
ਸਾਡਾ ਨਾਮ ਲਿਖਿਆ ਵਿੱਚ ਸੁਨਹਿਰੀ ਅੱਖਰ।
ਬਸ ਫਿਰ ਸਤਿਗੁਰਾਂ ਦੇ ਚਰਨੀ ਲਗਕੇ,
ਸਫ਼ਲ ਹੋਇਆ ਮੇਰਾ ਜਨਮ।
ਮਾਪਿਆਂ ਨੇ ਮੇਰਾ ਨਾਮ,
ਜਦ ਰੱਖਿਆ ਜਗਦੀਪ ਕੌਰ।
ਇਸੇ ਨਾਮ ਨਾਲ ਹੀ ਹੁਣ ਤੱਕ,
ਚਲਦਾ ਰਿਹਾ ਜਿੰਦਗੀ ਦਾ ਦੌਰ।
ਪਰ ਜਦ ਲਿਖਣ ਲੱਗੀ ਮੈਂ ਕਵੀਤਾਵਾਂ ਤਾਂ,
ਇੱਕ ਨਵੇਂ ਨਾਮ ਰਾਇਟਰ ਦੇ ਨਾਲ ਹੋਇਆ ਮੇਰਾ ਜਨਮ।
ਕਿ ਘਰ ਵਿੱਚਆਉਣ ਵਾਲੀ ਹੈ ਚੌਥੀ ਕੁੜੀ।
ਮੇਰੇ ਮਾਤਾ-ਪਿਤਾ ਨੂੰ ਕੁੱਝ ਜਾਲਮ ਲੋਕਾਂ ਨੇ,
ਮੈਨੂੰ ਮਾਰਨ ਦੀ ਸਲਾਹ ਦਿੱਤੀ ਬਹੁਤ ਹੀ ਬੁਰੀ।
ਪਰ ਵਾਰੇ ਜਾਵਾਂ ਮਾਤਾ-ਪਿਤਾ ਮੈਂ ਆਪਣਿਆਂ ਤੋਂ,
ਜਿਨ੍ਹਾਂ ਕਰਕੇ ਹੋਇਆ ਮੇਰਾ ਜਨਮ।
ਕੋਈ ਕਹਿੰਦਾ ਸੀ ਕਿ ਜਨਮ ਤੋਂ ਪਹਿਲਾਂ ਹੀ,
ਕਰ ਦਿਓ ਇਸ ਦਾ ਕਤਲ।
ਤੇ ਮੇਰੇ ਸੰਘ ਵਿੱਚ ਵਿੱਚ ਅੰਗੂਠਾ,
ਖੁਬਾਉਣ ਦੇ ਵੀ ਕੀਤੇ ਬੜੇ ਯਤਨ।
ਭੁਲਾ ਕੇ ਲੋਕਾਂ ਦੇ ਤਾਹਨੇ-ਮਿਹਣੇ,
ਮੇਰੀ ਮਾਂ ਨੇ ਦਿੱਤਾ ਮੇਨੂੰ ਮੇਰਾ ਜਨਮ।
ਲੋਕਾਂ ਪਿੱਛੇ ਲੱਗਕੇ ਘਰਦਿਆਂ ਨੇ,
ਨਾ ਸੰਭਾਲਿਆ ਮੇਰਾ ਬਚਪਨ।
ਇੱਧਰ ਉਧਰ ਰੁੜਦੀ ਫਿਰਦੀ ਦਾ,
ਤੇ ਮਿੱਟੀ ਖਾਦੀ ਦਾ ਲੰਘ ਗਿਆ ਮੇਰਾ ਬਚਪਨ।
ਬਸ ਐਵੇਂ ਹੀ ਹੱਸਦੀ ਖੇਡਦੀ ਦਾ ਹੋ ਗਿਆ ਮੇਰਾ ਜਨਮ।
ਜਨਮ ਤੋਂ ਲੈ ਕੇ ਹੁਣ ਤੱਕ ਮੈਂ,
ਆਪਣੀ ਕਿਸਮਤ ਨੂੰ ਸੀ ਬੜਾ ਰੋਈ।
ਪਰ ਇੱਕ ਦਿਨ ਐਸਾ ਆਇਆ,
ਮੈਨੂੰ ਵਿੱਚ ਗੁਰੂ ਦੇ ਚਰਨੀ ਲੈ ਗਿਆ ਕੋਈ।
ਫਿਰ ਕਰਕੇ ਗੁਰਾਂ ਦੇ ਦਰਸ਼ਨ ਮੈਨੂੰ ਲੱਗਿਆ
ਕਿ ਕਿੰਨਾ ਖੂਬਸੂਰਤ ਹੈ ਮੇਰਾ ਜਨਮ।
ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜੇ,
ਕਹਿੰਦੇ ਸੀ ਧੀਆਂ ਨੂੰ ਪੱਥਰ-ਪੱਥਰ।
ਸੇਵਾ, ਸਿਮਰਨ ਕਰਦੀਆਂ ਦਾ ਸਤਿਗੁਰੂ ਨੇ,
ਸਾਡਾ ਨਾਮ ਲਿਖਿਆ ਵਿੱਚ ਸੁਨਹਿਰੀ ਅੱਖਰ।
ਬਸ ਫਿਰ ਸਤਿਗੁਰਾਂ ਦੇ ਚਰਨੀ ਲਗਕੇ,
ਸਫ਼ਲ ਹੋਇਆ ਮੇਰਾ ਜਨਮ।
ਮਾਪਿਆਂ ਨੇ ਮੇਰਾ ਨਾਮ,
ਜਦ ਰੱਖਿਆ ਜਗਦੀਪ ਕੌਰ।ਇਸੇ ਨਾਮ ਨਾਲ ਹੀ ਹੁਣ ਤੱਕ,
ਚਲਦਾ ਰਿਹਾ ਜਿੰਦਗੀ ਦਾ ਦੌਰ।
ਪਰ ਜਦ ਲਿਖਣ ਲੱਗੀ ਮੈਂ ਕਵੀਤਾਵਾਂ ਤਾਂ,
ਇੱਕ ਨਵੇਂ ਨਾਮ ਰਾਇਟਰ ਦੇ ਨਾਲ ਹੋਇਆ ਮੇਰਾ ਜਨਮ।
ਜਗਦੀਪ ਕੌਰ ਇੰਸਾਂ,
ਪਟਿਆਲਾ।

0 comments:
Speak up your mind
Tell us what you're thinking... !