Headlines News :
Home » » ਬੁਝਾਰਤਾਂ - ਤਸਵਿੰਦਰ ਸਿੰਘ ਬੜੈਚ

ਬੁਝਾਰਤਾਂ - ਤਸਵਿੰਦਰ ਸਿੰਘ ਬੜੈਚ

Written By Unknown on Tuesday, 18 March 2014 | 23:58

1.ਵੀਹ ਸੀਸ ਫੜ ਧੜੋਂ ਉਤਾਰੇ,ਕੀਤਾ ਖੂਨ ਨਾ ਜਾਨੋਂ ਮਾਰੇ ।                                          
2. ਰਾਜੇ ਦੇ ਰਾਜ ?ਚ ਨਹੀਂ ,ਮਾਲੀ ਦੇ ਬਾਗ ?ਚ ਨਹੀਂ ।
    ਉਹ ਚੀਜ਼ ਖਾਣੀ ,ਜੀਂਹਦੇ ਫੋਲਕ ਨਹੀਂ ।
3. ਸੜਕ-ਸੜਕ ਰੂੰ ਰੁੜ੍ਹੀ ਜਾਂਦੀ ।
4. ਨਿੱਕੀ ਜਿਹੀ ਛੋਕਰੀ,ਉਹਦੇ ਸਿਰ ਗੋਹੇ ਦੀ ਟੋਕਰੀ ।
5. ਬੱਸ ?ਚੋਂ ਨਿਕਲੇ ਦੋ ਅੰਗਰੇਜ,ਇਕ ਹੋਲੀ ਇਕ ਤੇਜ ।
6.ਕੌਲ ਫੁੱਲ ਕੌਲ ਫੁੱਲ ,ਜਿਸ ਦਾ ਹਜਾਰ ਮੁੱਲ ।
   ਕਿਸੇ ਕੋਲ ਅੱਧਾ,ਕਿਸੇ ਕੋਲ ਸਾਰਾ,ਕਿਸੇ ਕੋਲ ਹੈ ਨਹੀਂ ਵਿਚਾਰਾ ।
7.ਰੜੇ ਮੈਦਾਨ ਵਿਚ ਖੜਾ ਆਦਮੀ,ਨਾ ਤੁਰਦਾ  ਨਾ ਬੋਲੇ ।
8.ਚੌਰਸ ਪਿੰਜਰ ਆਂਦਰਾਂ ਅਨੇਕ ।
9.ਜਲ ਵਿਚ ਹੋਇਆ ,ਜਲ ਵਿਚ ਮੋਇਆ ।
   ਜਲ ਵਿਚ ਉਸਦੇ ਸਾਸ,ਨਾ ਹੱਡੀ ਨਾ ਮਾਸ ।
10.ਇਤਨੀ ਕੁ ਡੱਬੀ,ਖੋ ਗਈ ਸਬੱਬੀ । ਮੁੜ ਕੇ ਨਾ ਲੱਭੀ ।

ਉਤੱਰ÷(1) ਨਹੁੰ,(2) ਗੜੇ,(3) ਖ਼ਰਗੋਸ,(4)ਹੁੱਕੀ,(5)ਕੱਛੂ ਕੁੰਮਾ ਤੇ ਖ਼ਰਗੋਸ,
        (6)ਮਾਂ-ਬਾਪ,(7)ਡਰਨਾ,(8)ਮੰਜਾ,(9)ਪਾਣੀ ਦਾ ਬੁਲਬੁਲਾ,(10)ਜਾਨ ।                  
                       
  



  ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ,ਤਹਿਸੀਲ ਸਮਰਾਲਾ (ਲੁਧਿ:)
ਮੋਬਾ÷98763 22677

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template