Headlines News :
Home » » ਰੱਸਾ ਫਾਂਸੀ ਦਾ - ਰਮੇਸ਼ ਬੱਗਾ ਚੋਹਲਾ

ਰੱਸਾ ਫਾਂਸੀ ਦਾ - ਰਮੇਸ਼ ਬੱਗਾ ਚੋਹਲਾ

Written By Unknown on Tuesday, 18 March 2014 | 23:45

ਧੰਨ ਧੰਨ ਨੇ ਉਨ੍ਹਾਂ ਦੀਆਂ ਮਾਂਵਾਂ ਜਿਨ੍ਹਾਂ ਦੇ ਪੁੱਤ ਮਰੇ ਦੇਸ਼ ਲਈ।
ਪੂਜਣਯੋਗ ਨੇ ਉਨ੍ਹਾਂ ਦੀਆਂ ਥਾਵਾਂ ਜੋ ਸਭ ਕੁੱਝ  ਹਰੇ  ਦੇਸ਼ ਲਈ।
ਹੋਈ ਦੇਸ਼ ਦੀ ਜਦੋਂ  ਵੀ ਬੇਕਦਰੀ,                                  
ਰਹੇ ਗ਼ਦਰ ਮਚਾਉਂਦੇ ਬਾਬੇ ਗ਼ਦਰੀ,            
ਰਹੇ ਖਿੜੇ ਮੱਥੇ ਝਲਦੇ ਸਜ਼ਾਵਾਂ ਭੋਰਾ ਵੀ ਡਰੇ ਦੇਸ਼ ਲਈ।
ਧੰਨ---------------------------------।

ਲਿਆ ਬਦਲਾ ਉਧਮ ਸਿੰਘ ਸ਼ੇਰ ਨੇ,                                              
ਭਾਜੀ ਮੋੜ ਦਿੱਤੀ ਸੁਰਮੇ ਦਲੇਰ ਨੇ,                            
ਭਾਰਤ ਮਾਂ ਦਾ ਬਣੇ ਸਿਰਨਾਵਾਂ ਸਮੁੰਦਰੋਂ ਜਾ ਪਰੇ ਦੇਸ਼ ਲਈ।        
ਧੰਨ---------------------------------।
   
ਨਿੱਕੀ ਉਮਰ ਸਰਾਭਾ ਸ਼ਹੀਦੀ ਪਾ ਗਿਆ,
ਲੇਖੇ ਦੇਸ਼ ਦੇ ਉਹ ਜ਼ਿੰਦਗੀ ਲਗਾ ਗਿਆ,        
ਲਾੜੀ ਮੌਤ ਨਾਲ ਲੈਣ ਲਈ ਲਾਵਾਂ ਹੋਏ ਜੋ ਬੇਘਰੇ ਦੇਸ਼ ਲਈ।
ਧੰਨ-------------------------------------।

ਰੱਸਾ ਫਾਂਸੀ ਦਾ ਭਗਤ ਸਿੰਘ ਚੁੰਮਿਆਂ,                        
ਨਾਮ ਯੋਧੇ ਦਾ ਜਹਾਨ ਵਿੱਚ ਘੁੰਮਿਆਂ,
ਰਾਜਗੁਰੂ, ਸੁਖਦੇਵ ਬਣੇ ਬਾਹਵਾਂ ਫਾਂਸੀਆਂ ‘ਤੇ ਚੜ੍ਹੇ ਦੇਸ਼  ਲਈ।            
ਧੰਨ ਧੰਨ ਨੇ ਉਨ੍ਹਾਂ ਦੀਆਂ ਮਾਂਵਾਂ ਜਿਨ੍ਹਾਂ ਦੇ ਪੁੱਤ ਮਰੇ ਦੇਸ਼ ਲਈ।          
 
  ਰਮੇਸ਼ ਬੱਗਾ ਚੋਹਲਾ      
       #1348 17 1 
ਗਲੀ ਨੰ:8 
ਹੈਬੋਵਾਲ ਖੁਰਦ(ਲੁਧਿਆਣਾ)  
ਮੋਬ:9463132719

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template