ਨਤੀਜੇ ਵਾਲ਼ਾ ਦਿਨ
ਖ਼ੁਸ਼ੀ ’ਚ ਹੋਵਾਂ ਦੂਣ ਸਵਾਇਆ,
ਦਿਨ ਨਤੀਜੇ ਵਾਲ਼ਾ ਆਇਆ।
ਸਭ ਪੇਪਰ ਸੀ ਚੰਗੇ ਪਾਏ,
ਆ ਕੇ ਮਾਪਿਆਂ ਨੂੰ ਸੁਣਾਏ।
ਉਨ੍ਹਾਂ ਵੀ ਦਿੱਤੀ ਸ਼ਾਬਾਸ਼,
ਫਸਟ ਆਉਣ ਦੀ ਫਿਰ ਹੈ ਆਸ।
ਮਿਹਨਤ ਕਹਿੰਦੇ ਰੰਗ ਵਟਾਉਂਦੀ,
ਸਫ਼ਲਤਾ ਦੇ ਦਰ ਦਿਖਾਉਂਦੀ।
ਖ਼ੁਸ਼ਖ਼ਤ ਲਿਖਾਈ ਕਿਸ ਨਾ ਭਾਵੇ ?
ਇਹ ਵੀ ਚੰਗੇ ਅੰਕ ਦਿਵਾਵੇ।
ਲਿਖਾਈ ਦਾ ਸੀ ਰੱਖਿਆ ਖਿਆਲ,
ਅੱਖਰ ਪਰੋਏ ਮੋਤੀਆਂ ਵਾਂਗ।
ਸਮੇਂ ਬਾਰੇ ਸੀ ਜੋ ਸਮਝਾਇਆ,
ਸਮੇਂ ਨੂੰ ਨਾ ਐਂਵੇਂ ਗਵਾਇਆ।
ਅੱਜ ਮਿਹਨਤ ਦਾ ਪਊਗਾ ਮੁੱਲ,
ਅਧਿਆਪਕਾਂ ਉੱਤੋਂ ਵਾਰਨੇ ਫ਼ੁੱਲ।
ਪਾਸ ਹੋ ਕੇ ਅੱਗੇ ਵਧਣਾ,
ਮਿਹਨਤ ਦਾ ਨੀ ਪੱਲ੍ਹਾ ਛੱਡਣਾ।

ਬਲਵਿੰਦਰ ਸਰ ਵੀ ਇਹ ਸਮਝਾਉਂਦੇ,
ਮਿਹਨਤਾਂ ਵਾਲ਼ੇ ਫਸਟ ਨੇ ਆਉਂਦੇ।
ਖ਼ੁਸ਼ੀ ’ਚ ਹੋਵਾਂ ਦੂਣ ਸਵਾਇਆ,
ਦਿਨ ਨਤੀਜੇ ਵਾਲ਼ਾ ਆਇਆ।
ਸਭ ਪੇਪਰ ਸੀ ਚੰਗੇ ਪਾਏ,
ਆ ਕੇ ਮਾਪਿਆਂ ਨੂੰ ਸੁਣਾਏ।
ਉਨ੍ਹਾਂ ਵੀ ਦਿੱਤੀ ਸ਼ਾਬਾਸ਼,
ਫਸਟ ਆਉਣ ਦੀ ਫਿਰ ਹੈ ਆਸ।
ਮਿਹਨਤ ਕਹਿੰਦੇ ਰੰਗ ਵਟਾਉਂਦੀ,
ਸਫ਼ਲਤਾ ਦੇ ਦਰ ਦਿਖਾਉਂਦੀ।
ਖ਼ੁਸ਼ਖ਼ਤ ਲਿਖਾਈ ਕਿਸ ਨਾ ਭਾਵੇ ?
ਇਹ ਵੀ ਚੰਗੇ ਅੰਕ ਦਿਵਾਵੇ।
ਲਿਖਾਈ ਦਾ ਸੀ ਰੱਖਿਆ ਖਿਆਲ,
ਅੱਖਰ ਪਰੋਏ ਮੋਤੀਆਂ ਵਾਂਗ।
ਸਮੇਂ ਬਾਰੇ ਸੀ ਜੋ ਸਮਝਾਇਆ,
ਸਮੇਂ ਨੂੰ ਨਾ ਐਂਵੇਂ ਗਵਾਇਆ।
ਅੱਜ ਮਿਹਨਤ ਦਾ ਪਊਗਾ ਮੁੱਲ,
ਅਧਿਆਪਕਾਂ ਉੱਤੋਂ ਵਾਰਨੇ ਫ਼ੁੱਲ।
ਪਾਸ ਹੋ ਕੇ ਅੱਗੇ ਵਧਣਾ,
ਮਿਹਨਤ ਦਾ ਨੀ ਪੱਲ੍ਹਾ ਛੱਡਣਾ।

ਬਲਵਿੰਦਰ ਸਰ ਵੀ ਇਹ ਸਮਝਾਉਂਦੇ,
ਮਿਹਨਤਾਂ ਵਾਲ਼ੇ ਫਸਟ ਨੇ ਆਉਂਦੇ।
ਬਲਵਿੰਦਰ ਸਿੰਘ ਮਕੜੌੋਨਾ,
ਪਿੰਡ ਤੇ ਡਾਕਘਰ : ਮਕੜੌਨਾ ਕਲਾਂ,
ਜ਼ਿਲ੍ਹਾ : ਰੋਪੜ -140102
ਮੋਬਾਇਲ : 98550 20025

0 comments:
Speak up your mind
Tell us what you're thinking... !