ਗੀਤ ਕਦੇ ਲਿਖ ਦੇਣਾ ਮੇਰਾ ਸੱਜਣਾ ਰੀਝਾਂ ਲਾਕੇ।
ਨੈਣ ਨਕਸ਼ ਮੇਰਿਆਂ ਤੇ ਮੈਨੂੰ ਲਫ਼ਜ਼ਾਂ ਵਿਚ ਸਜਾਕੇ।
ਬਣ ਜਾਣਾ ਤੇਰਾ ਮੈਂ ਤਾਂ ਗੀਤ ਚਾਹੁੰਦੀ ਹਾਂ।
ਗੀਤਾਂ ਵਿੱਚ ਵੱਸੇ ਮੇਰੀ ਪ੍ਰੀਤ ਚਾਹੁੰਦੀ ਹਾਂ।
ਤੂੰ ਹੈਂ ਸ਼ੀਸ਼ਾ ਮੇਰੇ ਸਾਹਵੇਂ, ਤੈਥੋਂ ਲੁਕਿਆ ਕੀ ਏ।
ਤੂੰ ਮੈਨੂੰ ਮੈਂ ਤੈਨੂੰ ਤੱਕਿਆ ਬਾਕੀ ਛੁਪਿਆ ਕੀ ਏ।
ਗੀਤਾਂ ਵਿਚ ਆਪਣਾ ਅਤੀਤ ਚਾਹੁੰਦੀ ਹਾਂ।ਗੀਤਾਂ…..
ਮੈਂ ਬਣਕੇ ਤਹਿਰੀਰ ਤਿਰੀ ਗੀਤਾਂ ਦਾ ਰੂਪ ਬਣੂੰਗੀ।
ਵੱਸ ਕੇ ਗੀਤਾਂ ਦੇ ਵਿਚ ਤਰਜ਼ਾਂ ਦੀ ਮੈਂ ਭੂਪ ਬਣੂੰਗੀ।
ਬਣ ਜਾਣਾ ਗੀਤਾਂ ਦੀ ਮੈਂ ਭੀਤ ਚਾਹੁੰਦੀ ਹਾਂ।ਗੀਤਾਂ……
ਜੇ ਇਹਨਾਂ ਗੀਤਾਂ ਦੇ ਤਾਈਂ ਮਾਂਗਟ ਜੈਸਾ ਗਾਵੇ।
ਗੀਤਾਂ ਦੀ ਕਨਸੋ ਨਾ ਸਾਡੀ ਪ੍ਰੀਤ ਸਫਲ ਹੋ ਜਾਵੇ।
ਗੀਤ ਸਦਾ ਰਹਿਣ ਸੁਰਜੀਤ ਚਾਹੁੰਦੀ ਹਾਂ।ਗੀਤਾਂ…..
ਨੈਣ ਨਕਸ਼ ਮੇਰਿਆਂ ਤੇ ਮੈਨੂੰ ਲਫ਼ਜ਼ਾਂ ਵਿਚ ਸਜਾਕੇ।
ਬਣ ਜਾਣਾ ਤੇਰਾ ਮੈਂ ਤਾਂ ਗੀਤ ਚਾਹੁੰਦੀ ਹਾਂ।
ਗੀਤਾਂ ਵਿੱਚ ਵੱਸੇ ਮੇਰੀ ਪ੍ਰੀਤ ਚਾਹੁੰਦੀ ਹਾਂ।
ਤੂੰ ਹੈਂ ਸ਼ੀਸ਼ਾ ਮੇਰੇ ਸਾਹਵੇਂ, ਤੈਥੋਂ ਲੁਕਿਆ ਕੀ ਏ।
ਤੂੰ ਮੈਨੂੰ ਮੈਂ ਤੈਨੂੰ ਤੱਕਿਆ ਬਾਕੀ ਛੁਪਿਆ ਕੀ ਏ।
ਗੀਤਾਂ ਵਿਚ ਆਪਣਾ ਅਤੀਤ ਚਾਹੁੰਦੀ ਹਾਂ।ਗੀਤਾਂ…..
ਮੈਂ ਬਣਕੇ ਤਹਿਰੀਰ ਤਿਰੀ ਗੀਤਾਂ ਦਾ ਰੂਪ ਬਣੂੰਗੀ।
ਵੱਸ ਕੇ ਗੀਤਾਂ ਦੇ ਵਿਚ ਤਰਜ਼ਾਂ ਦੀ ਮੈਂ ਭੂਪ ਬਣੂੰਗੀ।ਬਣ ਜਾਣਾ ਗੀਤਾਂ ਦੀ ਮੈਂ ਭੀਤ ਚਾਹੁੰਦੀ ਹਾਂ।ਗੀਤਾਂ……
ਜੇ ਇਹਨਾਂ ਗੀਤਾਂ ਦੇ ਤਾਈਂ ਮਾਂਗਟ ਜੈਸਾ ਗਾਵੇ।
ਗੀਤਾਂ ਦੀ ਕਨਸੋ ਨਾ ਸਾਡੀ ਪ੍ਰੀਤ ਸਫਲ ਹੋ ਜਾਵੇ।
ਗੀਤ ਸਦਾ ਰਹਿਣ ਸੁਰਜੀਤ ਚਾਹੁੰਦੀ ਹਾਂ।ਗੀਤਾਂ…..
ਕਰਨੈਲ ਸਿੰਘ ਮਾਂਗਟ
(ਮੁਹਾਲੀ)
98786-88169

0 comments:
Speak up your mind
Tell us what you're thinking... !