ਰਹੀ ਜਿੰਦਗੀ ਪਿਆਰ ਨੂੰ ਤਰਸਦੀ ,
ਕਦੇ ਕਿਸੇ ਨੇ ਮੈਨੂੰ ਚਾਹਿਆ ਹੀ ਨਹੀ,
ਬੰਜਰ ਵਾਂਗ ਜ਼ਮੀਨ ਦੇ ਰਹੀ ਸਦਾ
ਜਿਸ ਨੂੰ ਕਿਸੇ ਹਾਲੀ ਨੇ ਵਾਹਿਆ ਹੀ ਨਹੀ
ਤਪਦੀ ਜਿੰਦ ਨੂੰ ਜੋ ਠਾਰਦਾ ਜੋ ਓਹ
ਸਾਵਣ ਕਦੇ ਮਨ ਭਾਇਆ ਹੀ ਨਹੀ
ਮੈ ਮਰਿਯਾਦਾ ਦੀ ਕੈਦਣ ਰਹੀ ਸਦਾ
ਤੋੜਾਂ ਬੰਧਨ ਖਿਆਲ ਆਇਆ ਹੀ ਨਹੀ
ਘੁੱਟ ਚਾਅ ਸੀਨੇ ਵਿੱਚ ਬੇਬਸ ਰਹੀ
ਮੇਰੇ ਦਿਲ ਦਾ ਭੇਤ ਕਿਸੇ ਪਾਇਆ ਹੀ ਨਹੀ
ਮੇਰੇ ਸਬਰ ਦਾ ਘੜਾ ਸਦਾ ਰਿਹਾ ਭਰਿਆ
ਕਦੇ ਆਪਣਾ ਸਿਦਕ ਡੁਲਾਇਆ ਹੀ ਨਹੀ
ਮੈਨੂਂ ਨਾਨਕ ਵਾਂਗ ਜੋ ਸਤਿਕਾਰ ਦਵੇ
ਪੁੱਤ,ਮਾਂ ਕਿਸੇ ਨੇ ਦੀਪ' ਐਸਾ ਜਾਇਆ ਹੀ ਨਹੀ
ਕਦੇ ਕਿਸੇ ਨੇ ਮੈਨੂੰ ਚਾਹਿਆ ਹੀ ਨਹੀ,
ਬੰਜਰ ਵਾਂਗ ਜ਼ਮੀਨ ਦੇ ਰਹੀ ਸਦਾ
ਜਿਸ ਨੂੰ ਕਿਸੇ ਹਾਲੀ ਨੇ ਵਾਹਿਆ ਹੀ ਨਹੀ
ਤਪਦੀ ਜਿੰਦ ਨੂੰ ਜੋ ਠਾਰਦਾ ਜੋ ਓਹ
ਸਾਵਣ ਕਦੇ ਮਨ ਭਾਇਆ ਹੀ ਨਹੀ
ਮੈ ਮਰਿਯਾਦਾ ਦੀ ਕੈਦਣ ਰਹੀ ਸਦਾ
ਤੋੜਾਂ ਬੰਧਨ ਖਿਆਲ ਆਇਆ ਹੀ ਨਹੀ
ਘੁੱਟ ਚਾਅ ਸੀਨੇ ਵਿੱਚ ਬੇਬਸ ਰਹੀ
ਮੇਰੇ ਦਿਲ ਦਾ ਭੇਤ ਕਿਸੇ ਪਾਇਆ ਹੀ ਨਹੀ
ਮੇਰੇ ਸਬਰ ਦਾ ਘੜਾ ਸਦਾ ਰਿਹਾ ਭਰਿਆ
ਕਦੇ ਆਪਣਾ ਸਿਦਕ ਡੁਲਾਇਆ ਹੀ ਨਹੀ
ਮੈਨੂਂ ਨਾਨਕ ਵਾਂਗ ਜੋ ਸਤਿਕਾਰ ਦਵੇਪੁੱਤ,ਮਾਂ ਕਿਸੇ ਨੇ ਦੀਪ' ਐਸਾ ਜਾਇਆ ਹੀ ਨਹੀ
ਜਗਦੀਪ ਕੌਰ w/o
ਜਗਤਾਰ ਸਿਘ ਬਾਜਵਾ
ਪਿੰਡ- ਕਹੇਰੂ
ਤਹਿ- ਧੂਰੀ
ਜ਼ਿਲਾ-ਸੰਗਰੂਰ

0 comments:
Speak up your mind
Tell us what you're thinking... !