ਮੇਰੇ ਪੈਰੋਂ ਪੈੜ ਗਵਾਚੀ
ਲੱਭਣ ਤੁਰੀ ਹਾਂ ਰਾਹਵਾਂ ਤੇ
ਜਿੱਥੋਂ ਜਿੱਥੋਂ ਹੋ ਗੁਜ਼ਰੀ ਸਾਂ
ਮੁੜੀ ਹਾਂ ਉਹਨਾਂ ਥਾਂਵਾਂ ਤੇ
ਵੰਝਲੀ ਵਾਂਗੂੰ ਬੀਤ ਗਈ ਏ
ਅਉਧ ਜੋ ਹਿੱਸੇ ਆਈ ਸੀ
ਨਾਂ ਮੇਰਾ ਹੈ ਲਿਖਿਆ ਜਾਣਾ
ਆਉਂਦੇ ਜਾਂਦੇ ਸਾਹਵਾਂ ਤੇ
ਸੂਰਜ ਆ ਕੇ ਡੋਲ੍ਹ ਗਿਆ ਹੈ
ਗਾਗਰ ਭਰਕੇ ਚਾਨਣ ਦੀ
ਏਸੇ ਗੱਲੋਂ ਡਰਦੀ ਹਾਂ ਕਿ
ਆਵੇ ਦੋਸ਼ ਨਾ ਛਾਂਵਾਂ ਤੇ
ਗੀਤਾਂ ਆ ਕੇ ਪੀੜ੍ਹ ਚੁਗੀ ਹੈ
ਪੈਰੀਂ ਪੁੜੀਆਂ ਸੂਲ਼ਾਂ ਦੀ
ਸ਼ਬਦਾਂ ਆ ਕੇ ਬੋਚ ਲਿਆ ਜੋ
ਭਾਰ ਸੀ ਚੁੱਕਿਆ ਬਾਹਵਾਂ ਤੇ
ਅੰਦਰੋਂ ਬਾਹਰੋਂ ਸਾਰੇ ਮੈਨੂੰ
ਜਾਪਣ ਕਿਸੇ ਫਕੀਰ ਜਿਹੇ
ਸਮਝ ਨਾ ਆਵੇ ਕਿਹਨੂੰ ਕੋਸਾਂ
ਦੋਸ਼ ਮੜ੍ਹਾਂ ਜਾਂ ਨਾਵਾਂ ਤੇ
ਲੱਭਣ ਤੁਰੀ ਹਾਂ ਰਾਹਵਾਂ ਤੇ
ਜਿੱਥੋਂ ਜਿੱਥੋਂ ਹੋ ਗੁਜ਼ਰੀ ਸਾਂ
ਮੁੜੀ ਹਾਂ ਉਹਨਾਂ ਥਾਂਵਾਂ ਤੇ
ਵੰਝਲੀ ਵਾਂਗੂੰ ਬੀਤ ਗਈ ਏ
ਅਉਧ ਜੋ ਹਿੱਸੇ ਆਈ ਸੀ
ਨਾਂ ਮੇਰਾ ਹੈ ਲਿਖਿਆ ਜਾਣਾ
ਆਉਂਦੇ ਜਾਂਦੇ ਸਾਹਵਾਂ ਤੇ
ਸੂਰਜ ਆ ਕੇ ਡੋਲ੍ਹ ਗਿਆ ਹੈ
ਗਾਗਰ ਭਰਕੇ ਚਾਨਣ ਦੀ
ਏਸੇ ਗੱਲੋਂ ਡਰਦੀ ਹਾਂ ਕਿ
ਆਵੇ ਦੋਸ਼ ਨਾ ਛਾਂਵਾਂ ਤੇ
ਗੀਤਾਂ ਆ ਕੇ ਪੀੜ੍ਹ ਚੁਗੀ ਹੈ
ਪੈਰੀਂ ਪੁੜੀਆਂ ਸੂਲ਼ਾਂ ਦੀਸ਼ਬਦਾਂ ਆ ਕੇ ਬੋਚ ਲਿਆ ਜੋ
ਭਾਰ ਸੀ ਚੁੱਕਿਆ ਬਾਹਵਾਂ ਤੇ
ਅੰਦਰੋਂ ਬਾਹਰੋਂ ਸਾਰੇ ਮੈਨੂੰ
ਜਾਪਣ ਕਿਸੇ ਫਕੀਰ ਜਿਹੇ
ਸਮਝ ਨਾ ਆਵੇ ਕਿਹਨੂੰ ਕੋਸਾਂ
ਦੋਸ਼ ਮੜ੍ਹਾਂ ਜਾਂ ਨਾਵਾਂ ਤੇ
ਰਮਨਪ੍ਰੀਤ ਕੌਰ

0 comments:
Speak up your mind
Tell us what you're thinking... !