Headlines News :
Home » » ਮਿਰਗੀ ਦਾ ਮਾਹਿਰ ਡਾਕਟਰ ਤੋਂ ਇਲਾਜ ਕਰਵਾਓ - ਡਾ. ਮੋਨਿਕਾ

ਮਿਰਗੀ ਦਾ ਮਾਹਿਰ ਡਾਕਟਰ ਤੋਂ ਇਲਾਜ ਕਰਵਾਓ - ਡਾ. ਮੋਨਿਕਾ

Written By Unknown on Saturday, 17 November 2012 | 04:00


ਮਿਰਗੀ ਕੀ ਹੈ? :- ਮਿਰਗੀ ਐਪੀਲੈਪਸੀ ਇੱਕ ਦੌਰਿਆਂ ਦੀ ਬੀਮਾਰੀ ਹੈ । ਇਹ ਜਿਆਦਾਤਰ ਬੱਚਿਆਂ ਵਿੱਚ ਹੁੰਦੀ ਹੈ । ਛੋਟੀ ਉਮਰ ਵਿੱਚ ਦਿਮਾਗ ਵਿੱਚ ਆਕਸੀਜ਼ਨ ਦੀ ਕਮੀ ਹੋਣਾ,ਦਿਮਾਗੀ ਬੁਖਾਰ, ਕੀੜੇ ਦੀ ਇਫੈਕਸਨ ,ਸਿਰ ਤੇ ਸੱਟ ਲੱਗਣਾ, ਖੂਨ ਵਿੱਚ ਸੂਗਰ ਦਾ ਘਟਣਾ, ਅਧਰੰਗ ਬਰੇਨ ਟਿਉਮਰ, ਨਸ਼ਾ ਕਰਨਾ ਆਦਿ ਇਸ ਦੇ ਮੁੱਖ ਕਾਰਨ ਹਨ। ਦੌਰੇ ਕਈ ਪ੍ਰਕਾਰ ਦੇ ਹੋ ਸਕਦੇ ਹਨ ਜਿਵੈਂ ਦੰਦਲ ਪੈਣਾ ,ਸਰੀਰ ਨੂੰ ਝਟਕੇ ਲੱਗਣੇ ਅਤੇ ਬੇਹੋਸੀ ਦਾ ਆਣਾ ,ਅਚਾਨਕ ਗਿਰ ਜਾਣਾ ਜਾਂ ਕੁੱਝ ਦੇਰ ਲਈ ਗੁੰਮਸੁੰਮ ਹੋ ਜਾਣØਾ ਆਦਿ।
ਮਿਰਗੀ ਦੀ ਜਾਂਚ
ਜਿਆਦਾਤਰ ਮਿਰਗੀ ਦੀ ਬੀਮਾਰੀ ਦਾ ਡਾਇਗਨੋਸਿਸ ਮਰੀਜ ਦੀ ਵਿਸਥਾਰ ਵਿੱਚ ਤਕਲੀਫ ਸੁਣ ਕੇ ਹੀ ਬਣਦਾ ਹੈ। ਦਿਮਾਗ ਦਾ ਈ ਈ ਜੀ ਟੈਸਟ ਅਤੇ ਐਮ ਆਰ ਆਈ ਦਾ ਟੈਸਟ ਕਰਵਾਇਆ ਜਾਦਾ ਹੈ। 
ਮੁੱਢਲਾ ਇਲਾਜ
ਮਰੀਜ ਨੂੰ ਸਾਫ ਫਰਸ ਤੇ ਲਿਟਾ ਦੇਣਾ ਚਾਹੀਦਾ ਹੈ ਅਤੇ ਊੁਸ ਦੇ ਕੱਪੜੇ ਢਿੱਲੇ ਕਰ ਦੇਣੇ ਚਾਹੀਦੇ ਹਨ। ਮਰੀਜ ਨੂੰ ਪਾਸਾ ਦਿਵਾ ਕੇ ਪਾ ਦੇਣਾ ਚਾਹੀਦਾ ਹੈ। ਸਿਰ ਦੇ ਹੇਠਾਂ ਸਿਰਹਾਣਾ ਰੱਖ ਦੇਣਾ ਚਾਹੀਦਾ ਹੈ।,ਮੂੰਹ ਵਿੱਚ ਕੁੱਝ ਨਹੀਂ ਪਾਉਣਾ ਚਾਹੀਦਾ ਅਤੇ ਨਾ ਹੀ ਜੁੱਤੀ ਸੰਘਾਉਣ ਵਰਗੇ ਵਹਿਮਾਂ ਭਰਮਾਂ ਵਿੱਚ ਪੈਣਾ ਚਾਹੀਦਾ ਹੈ। ਘਬਰਾਉਣ ਦੀ ਬਜਾਏ ਨੇੜਲੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। 
ਸਾਵਧਾਨੀਆਂ
ਦੌਰੇ ਤੋਂ ਬਾਅਦ 6 ਮਹੀਨੇ ਤੱਕ ਡਰਾਈਵਿੰਗ ਨਹੀਂ ਕਰਨੀ ਚਾਹੀਦੀ।
ਸਿਫਟ ਡਿਊਟੀ ਨਹੀਂ ਕਰਨੀ ਚਾਹੀਦੀ।
ਦਵਾਈ ਸਮੇਂ ਖਾਣੀ ਚਾਹੀਦੀ ਹੈ।
ਨੀਂਦ ਪੂਰੀ ਲੈਣੀ ਚਾਹੀਦੀ ਹੈ। 
ਜੇਕਰ ਦਵਾਈ ਦਾ ਕੋਈ ਸਾਇਡ ਇਫੈਕਟ ਲੱਗੇ ਤਾਂ ਅਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। 
ਵਹਿਮ ਭਰਮ
ਇਸ ਬੀਮਾਰੀ ਨਾਲ ਕਈ ਪ੍ਰਕਾਰ ਦੇ ਅੰਧ ਵਿਸਵਾਸ ਜੁੜੇ ਹੋਏ ਹਨ ਲੋਕ ਇਸ ਨੂੰ ਓਪਰੀ ਕਸਰ ਸਮਝਦੇ ਹਨ । ਉਹ ਸੋਚਦੇ ਹਨ ਕਿ ਮਿਰਗੀ ਵਾਲੇ ਮਰੀਜ ਦਾ ਵਿਆਹ ਨਹੀਂ ਹੋ ਸਕਦਾ ਜਾਂ ਬੱਚੇ ਨਹੀਂ ਹੋ ਸਕਦੇ ਜਾਂ ਕੰਮ ਨਹੀਂ ਕਰ ਸਕਦੇ ਤੇ ਇਲਾਜ ਤਿੰਨ ਸਾਲ ਤੱਕ ਚੱਲਦਾ ਹੈ। ਇਹ ਸਾਰੇ ਵਹਿਮ ਹਨ। 
ਇਲਾਜ 
ਜਿਆਦਾਤਰ ਮਿਰਗੀ ਦਾ ਇਲਾਜ ਦਵਾਈਆਂ ਨਾਲ ਹੁੰਦਾ ਹੈ। ਅੱਜ ਕੱਲ ਬਹੁਤ ਦਵਾਈਆਂ ਉਪਲੱਬਧ ਹਨ । ਜਿਹੜੇ ਮਰੀਜਾਂ ਦੀ ਮਿਰਗੀ ਦਵਾਈਆਂ ਨਾਲ ਕੰਟਰੋਲ ਨਹੀਂ ਹੁੰਦੀ ਉਹਨਾ ਦਾ ਇਲਾਜ ਆਪਰੇਸਨ ਨਾਲ ਕੀਤਾ ਜਾ ਸਕਦਾ ਹੈ। ਇਹ ਬਹੁਤ ਹੀ ਸਾਧਾਰਣ ਆਪਰੇਸਨ ਹੈ ਅਤੇ ਮਰੀਜ ਦੀਆਂ ਦਵਾਈਆਂ ਬੰਦ ਹੋ ਸਕਦੀਆਂ ਹਨ। ਦਿਆਨੰਦ ਹਸਪਤਾਲ ਲੁਧਿਆਣਾ ਵਿੱਚ ਇਹ ਸੁਵਿਧਾ ਉਪਲੱਬਧ ਹੈ। 

ਡਾ. ਮੋਨਿਕਾ ਬਾਂਸਲ 
ਅਸਿਸਟੈਂਟ ਪ੍ਰੋਫੈਸਰ ਨਿਉਰੋ 
ਡੀ ਐਮ ਸੀ ਹਸਪਤਾਲ ਲੁਧਿਆਣਾ। 
ਮੋਬਾਈਲ 98726-62436

Share this article :

2 comments:

  1. Hello Dr. Monica Bansal. I nephew is suffering from this problem about 15 years, now he is in kind of depression. I want to give you the whole detail. Can you send me your email address at my email mksekhon1@yahoo.com.The boy belongs to Canada.

    ReplyDelete
  2. Manjit kaur Sekhon ji : you must consult paediatrician as well as psychiatrist.

    ReplyDelete

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template