Headlines News :
Home » » ਦਾਦੀ ਦੀ ਕਹਾਣੀ

ਦਾਦੀ ਦੀ ਕਹਾਣੀ

Written By Unknown on Monday, 24 December 2012 | 22:59

ਸੁਣੋ ਬੱਚਿਓ ਸੁਣੋ ਕਹਾਣੀ
ਘਰ ਆਉਂਦੀ ਰੋਜ਼ ਬਿੱਲੀ ਰਾਣੀ
ਆ ਕੇ ਲੈਂਦੀ ਕੁੰਡਾ ਖੋਲ੍ਹ
ਦੁੱਧ ਵੀ ਸਾਰਾ ਦਿੰਦੀ ਡੋਲ
ਦਾਦਾ ਥੋਡਾ ਗੁੱਸੇ ਚ ਘਿਰਦਾ
ਡੰਡਾ ਲੈ ਕੇ ਪਿੱਛੇ ਫਿਰਦਾ
ਬਿੱਲੀ ਨਾ ਖੜ੍ਹਦੀ ਨੇੜੇ ਤੇੜੇ
ਐਧਰ ਉਧਰ ਮਾਰਦੀ ਗੇੜੇ
ਇੱਕ ਦਿਨ ਅਸਾਂ ਵਿਊਂਤ ਬਣਾਈ
ਬਿੱਲੀ ਘਰ ਹੀ ਰੱਖਣੀ ਚਾਹੀ
ਰੋਜ਼ ਲੱਗੇ ਦੁੱਧ ਪਿਲਾਉਣ
ਆਪਣੇ ਆਪ ਕੋਲ਼ ਲੱਗੀ ਆਉਣ
ਉਸੇ ਦਿਨ ਤੋਂ ਰੱਖ ’ਲੀ ਬਿੱਲੀ
ਬਿਨ੍ਹਾਂ ਇਜਾਜਤ ਨਾ ਘਰ ਤੋਂ ਹਿੱਲੀ
ਸੁਣੋ ਬੱਚਿਓ ਸੁਣੋ ਕਹਾਣੀ
ਘਰ ਆਉਂਦੀ ਰੋਜ਼ ਬਿੱਲੀ ਰਾਣੀ।

ਬਲਵਿੰਦਰ ਸਿੰਘ ਮਕੜੌਨਾ,
ਪਿੰਡ ਤੇ ਡਾਕਘਰ ਮਕੜੌਨਾ ਕਲਾਂ,
ਜਿਲ੍ਹਾ ਰੋਪੜ।
ਮੋਬਾਇਲ 98550 20025

Share this article :

1 comment:

  1. ਬਹੁਤ ਵਧੀਆ ਕਵਿਤਾ ਛੋਟੇ ਬੱਚਿਆਂ ਲਈ

    ReplyDelete

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template