ਗਰਮੀਆਂ ਦੇ ਦਿਨ ਸਨ ਗੁਆਂਢ ਵਿਚ ਕਿਸੇ ਦੇ ਘਰ ਮਾਤਾ ਦੀ ਚੋਂਕੀ ਸੀ, ਭੋਗ ਦਾ ਸਮਾਂ ਰਾਤ ਦੇ ਬਾਰਾਂ ਵਜੇ ਤੱਕ ਦਾ ਸੀ । ਸਵੇਰ ਤੋਂ ਹੀ ਸਾਰੀਆਂ ਤਿਆਰੀਆ ਸੁਰੂ ਹੋ ਗਈਆਂ ਹਰ ਇਕ ਵਿਅਕਤੀ ਦੀ ਅਲੱਗ੍2 ਕੰਮਾਂ ਤੇ ਡਿਊਟੀ ਲਾ ਦਿੱਤੀ ਗਈ । ਜਿਵੇਂ ਹੀ ਸਾਮ ਤਕ ਸਾਰੇ ਕੰਮ ਨੇਪਰ੍ਹੇ ਚੜ੍ਹੇ ਮਾਤਾ ਦੀਆਂ ਭੇਟਾਂ ਸੁਣ ਭੀੜ ਉਮੜਣੀ ਸੁਰੂ ਹੋ ਗਈ । ਵੇਖਦੇ ਹੀ ਵੇਖਦੇ ਕਾਫੀ ਰੌਣਕ ਲਗ ਗਈ ਦੂਜੇ ਪਾਸੇ ਮਾਤਾ ਦੇ ਦਰਬਾਰ ਵਿਚ ਭੰਡਾਰੇ ਦਾ ਪ੍ਰਸਾਦ ਲਵਾ ਕੇ ਵਰਤਾਉਣਾ ਸੁਰੂ ਕਰ ਦਿੱਤਾ । ਭੰਡਾਰਾ ਤਕਰੀਬਨ ਗਿਆਰਾਂ ਵਜੇ ਤੱਕ ਵਰਤਦਾ ਰਿਹਾ । ਉਸ ਤੋਂ ਬਾਅਦ ਬਾਕੀ ਦੇ ਸਾਮਾਨ ਸੰਭਾਲਣ ਦੀ ਤਿਆਰੀ ਸੁਰੂ ਹੋ ਗਈ ਲੋਕਾਂ ਨੇ ਲਿਫਾਫੇ ਟਿਫਨ ਭਰ ਘਰਾਂ ਲੈਕੇ ਜਾਣੇ ਸੁਰੂ ਕਰ ਦਿੱਤੇ । ਉਸ ਤੋਂ ਬਾਅਦ ਵੀ ਕਾਫੀ ਸਾਮਾਨ ਬਚ ਗਿਆ । ਕੁਝ ਵਿਅਕਤੀਆਂ ਨੇ ਕਿਹਾ ਕਿ ਹੁਣ ਕੀ ਕੀਤਾ ਜਾਵੇ ਕਿ ਸਵੇਰ ਤੱਕ ਤਾਂ ਸਾਮਾਨ ਖਰਾਬ ਹੋ ਜਾਵੇਗਾ, ਵਿਚੋਂ ਹੀ ਕਿਸੇ ਨੇ ਕਿਹਾ ਕਿ ਕਿਉਂ ਨਾ ਆਪਾ ਝੁੱਗੀਆਂ ਵਾਲਿਆਂ ਭੰਡਾਰਾ ਦੇ ਆਈਏ । ਉਨ੍ਹਾਂ ਨੇ ਬਾਲਟੀਆਂ ਭਰੀਆਂ ਅਤੇ ਝੁੱਗੀਆਂ ਵਿੱਚ ਪਹੁੰਚਗੇ ।
ਉਨ੍ਹਾਂ ਵਿੱਚੋਂ ਕੁਝ ਤਾਂ ਭੁੱਖੇ ਢਿੱਡਾਂ ਗੰਢਾਂ ਦੇ ਕੇ ਸੌਣ ਦੀ ਕੋਸਿਸ ਕਰ ਰਹੇ ਸਨ ਅਤੇ ਕੁਝ ਮੱਛਰਾਂ ਦੀ ਭਰਮਾਰ ਤੇ ਗਰਮੀ ਨਾਲ ਹਾਲੋ੍ਬੇਹਾਲ ਹੋਏ ਉਨੀਦਰੇਂ ਵਿੱਚ ਬੈਠੇ ਸਨ । ਜਿਵੇਂ ਹੀ ਉਨ੍ਹਾਂ ਨੇ ਭੰਡਾਰੇ ਦੀ ਆਵਾਜ ਸੁਣੀ ਖਾਲੀ ਭਾਂਡੇ ਚੁੱਕ ਇੱਕ ਦੂਜੇ ਤੋਂ ਮੂਹਰੇ ਆਣ ਖਲੋਤੇ । ਬਾਲਟੀਆਂ ਖਾਲੀ ਕਰ ਉਹ ਵਿਅਕਤੀ ਘਰ ਪਰਤ ਆਏ । ਮੈਂ ਵੀ ਉਨ੍ਹਾਂ ਦੀ ਭੀੜ ਵਿੱਚੋਂ ਲੰਘ ਆਪਣੇ ਘਰ ਪਰਤ ਰਹੀ ਸੀ ਕਿ ਮੇਰੇ ਕੰਨੀ ਕਿਸੇ ਦੀ ਆਵਾਜ਼ ਪਈ, ਕਿ ਅੱਜ ਅਸੀਂ ਕਿੰਨਾ ਵੱਡਾ ਪੁੰਨ ਦਾ ਕੰਮ ਕਰ ਕੇ ਆਏ ਹਾਂ । ਜੋ ਭੁੱਖੇ ਜੁਆਕਾਂ ਉਠਾ ਕੇ ਉਨ੍ਹਾਂ ਰੋਟੀ ਖਵਾਈ । ਮੈੱ ਸਮਝ ਨਹੀ ਆ ਰਹੀ ਸੀ । ਕਿ ਜਦੋਂ ਗਰੀਬ ਜੁਆਕ ਭੰਡਾਰੇ ਦੇ ਸਮੇਂ ਚੀਕ੍ਦੁਹਾਈ ਪਾ ਰਹੇ ਸਨ ਤਾਂ ਇਹੀ ਲੋਕ ਕਹ ਰਹੇ ਸਨ ਕਿ ਅਜੇ ਮਹਿਮਾਨਾਂ ਤਾਂ ਖਾ ਲੈਣ ਦਿਉ । ਬਾਅਦ ਵਿੱਚ ਜੋ ਬਚੇਗਾ ਦੇਵਾਂਗੇ । ਗਰੀਬ ਸਬਰ ਕਰਦੇ ਰਹੇ ਤੇ ਉਨ੍ਹਾਂ ਵੱਲ ਕਿਸੇ ਵੀ ਨਜ਼ਰ ਨਾ ਪਈ । ਹੁਣ ਅੱਧੀ ਰਾਤ ਨੀਂਦ ਤੋਂ ਉਠਾ ਕੇ ਢਿੱਡ ਭਰਾਉਣ ਕਹਿੰਦੇ ਹਨ ਕਿ ਅਸੀਂ ਪੁੰਨ ਦਾ ਕੰਮ ਕੀਤਾ ਹੈ । ਪਰ ਮੇਰੀ ਸਮਝ ਵਿੱਚ ਇਹ ਨਹੀਂ ਆਇਆ ਕਿ ਇਹ ਪੁੰਨ ਸੀ ਕਿ ਪਾਪ......
![]() |
ਹਰਪਾਲ ਕੌਰ
(ਬਠਿੰਡਾ)
|


bahut sochna likha hai
ReplyDeleteਪਾਪ ਤਾਂ ਨਹੀਂ ਕਹਿ ਸਕਦੇ , ਪਰ ਪੁੰਨ , ਨਾਂ ਕਰਣ ਨੀਯਤ ਤੋਂ ਬਿੰਨਾਂ ਵੀ ਜਬਰਦਸਤੀ ਹੋ ਗਿਆ ।
ReplyDelete