ਇਕ ਬਜੁਰਗ ਕਾਰ ਚੋਂ ਉਤਰ ਕੇ ਲਾਇਨ ਵਿਚ ਆ ਖਲੋਤਾ। ਇਕ ਹੱਥ ਨਾਲ ਦਾੜੀ ਨੂੰ ਠੀਕ ਕਰਦਾ ਬੋਲਿਆ ਬਾਈ ਆ ਡਿੱਪੂ ਵਾਲਾ ਹਲੇ ਆਇਆ ਨੀ! ਕੁੱਝ ਬੁੜੀਆਂ ਜੋ ਲਾਇਨ ਵਿਚ ਪਹਿਲਾ ਹੀ ਖੜੀਆ ਸਨ,ਉਹਨਾ ਵਿਚੋ ਇਕ ਬੋਲੀ ਨਾ ਬਾਬਾ ਹਲੇ ਤਾਂ ਨੀ ਆਇਆ, ਨਾਲੇ ਗੁਰਦੁਵਾਰੇ ਵਾਲੇ ਰੇੜਿਓ ਵਿਚ ਬੋਲਿਆ ਤੀ ਭਾਈ ਅੱਜ ਪੰਜ ਵਜੇ ਕਣਕ ਵੰਡੀ ਜਾੳਗੀ,ਟਾਇਮ ਨਾਲ ਆਕੇ ਲੈ ਜਾਣਾ।ਇਕ ਦੁੂਜੀ ਬੁੜੀ ਵਿੰਅਗ ਕਸਦੀ ਹੋਈ ਬੋਲੀ ਬਾਬਾ ਇਹ ਕਣਕ ਤਾ ਨੀਲੇ ਕਾਰਡ ਵਾਲਿਆ ਨੂੰ ਮਿਲੂਗੀ,ਬਾਬਾ ਮਸਕਰੀ ਦੇ ਰੋਅ ਚ, ਬੋਲਿਆ ਮਾਈ ਮੇਰੇ ਕੋਲ ਕਹਿੜਾ ਕਾਲਾ ਕਾਰਡ ਹੈ, ਮੇਰੇ ਕੋਲ ਵੀ ਬਾਦਲ ਵਾਲਾ ਨੀਲਾ ਕਾਰਡ ਹੈ।ਇੰਨੇ ਨੂੰ ਅੱਧਖੜ ਉੱਮਰ ਦਾ ਸੇਠ ਮੋਟਰਸਾਇਕਲ ਤੇ ਆਇਆ ਆਉਦੇ ਹੀ ਬਾਬੇ ਨਾਲ ਹੱਥ ਮਿਲਾ ਕੇ ਬੋਲਿਆ ਹੋਰ ਬਾਬਾ ਜੀ ਕੀ ਹਾਲ-ਬਾਲ ਹੈ,ਨਾਲ ਹੀ ਚਾਹ-ਪਾਣੀ ਦਾ ਟੋਟਕਾ ਕੱਸ ਦਿੱਤਾ! ਬਾਬਾ ਹਸਦਾ ਬੋਲਿਆ ਬਸ ਉਏ ਭਾਰਵਾਂ ਆਹ ਜਿਹੜੀ ਨੀਲੇ ਕਾਰਡ ਵਾਲੀ ਕਣਕ ਸਰਕਾਰ ਗਰੀਬਾਂ ਨੂੰ ਦਿੰਦੀ ਹੈ।ਇਹੀ ਚਾਹ ਪਾਣੀ ਹੈ,ਮਿੰਟੋ-ਮਿੰਟੀ ਬਾਬੇ ਨੇ ਸੇਠ ਤੋ ਕਣਕ ਬੋਰੀ ਚ’ ਪਵਾ ਕੇ ਕਾਰ ਚ’ ਰੱਖੀ ਤੇ ਔਹ ਗਿਆ-ਔਹ ਗਿਆ ਲਾਇਨ ਚ, ਖੜੇ ਲੋਕ ਬਿੱਟ-ਬਿੱਟ ਤਕਦੇ ਰਹੇ।

ਗੁਰਮੀਤ ਰਾਣਾ
ਨੇੜੇ ਬੀ.ਡੀ.ਪੀ.ਓ ਦਫਤਰ ਬੁਢਲਾਡਾ(ਮਾਨਸਾ)
151502
ਮੋਬਾਇਲ ਨੰਬਰ:98767-52255

sir bohat ache
ReplyDelete