Headlines News :
Home » » ਤਲਾਸ਼ - ਦਿਲ੍ਜੋਧ ਸਿੰਘ

ਤਲਾਸ਼ - ਦਿਲ੍ਜੋਧ ਸਿੰਘ

Written By Unknown on Wednesday, 4 September 2013 | 03:29

 ਪਾਸੀਂ ਮੈਂ ਤੱਕ ਨਾਂ ਥੱਕਾਂ ,
ਕਿਸ ਦਿਸ਼ਾ ਤੂੰ ਵਸਦਾ ।
ਮਾਹੀ ਮੇਰਾ ਵੀ ਰਬ ਦੇ ਵਰਗਾ ,
ਅਪਣਾ ਪਤਾ ਨਹੀਂ ਦਸਦਾ ।

ਨੀਲ ਗਗਨ ਵਿਚ ਨਜ਼ਰ ਦੌੜਾਵਾਂ ,
ਕਿਸ ਸੀਮਾਂ ਤਕ ਦੇਖਾਂ ।
ਹਰ ਤਾਰਾ ਕੋਈ ਭੇਦ ਛੁਪਾਵੇ ,
ਮੇਰੇ ਹਾਲ ਤੇ ਹਸਦਾ ।

ਹਰ ਰੁੱਤ ਤੇਰੀ ਮਹਿਕ ਲਿਆਵੇ ,
ਕਿਸ ਰੁੱਤੇ ਤੈਨੂੰ ਪਾਵਾਂ ।
ਝੱਟ ਵੇ ਤੈਨੂੰ ਬਾਹੀਂ ਭਰ ਲਾਂ ,
ਤੂੰ ਹਥ ਨਾਂ ਆਵੇਂ ਨਸਦਾ ।

ਫੁੱਲ ਦਾ ਬੂੱਟਾ ਵਹਿੜੇ ਲਾਵਾਂ ,
ਪਾਲਾਂ ਪੋਸਾਂ ਲਾਡ ਲ੍ਡਾਵਾਂ ।
ਫੁਲ ਤਾਂ ਮੇਰੇ ਸਜਨਾਂ ਵਰਗਾ ,
ਦਿਲ ਦੇਖ ਦੇਖ ਨਾਂ ਰਜਦਾ ।

ਅਜ ਦਾ ਵੇੱਲਾ ਕੱਲ ਦਾ ਵੇਲਾ ,
ਕਿਹੜਾ ਭਾਗਾਂ ਭਰਿਆ ।
ਕਿੰਝ ਭਰੋਸਾ ਸਮੇਂ ਤੇ ਕਰ ਲਾਂ ,
ਮਨ ਸ਼ਕ਼ ਦੀ ਚਿਕੜੀਂ ਫਸਦਾ ।

ਮਿੱਠੇ ਪਾਣੀ , ਮਿਲਕੇ ਸਾਗਰ ,
ਹੋ ਜਾਂਦੇ ਨੇ ਖਾਰੇ ।
ਜਿੰਦਗੀ ਦੀ ਇਹ ਕੌੜੀ ਗਾਥਾ ,
ਕੋਈ ਵੀ ਕਰ ਕੀ ਸਕਦਾ ।


ਦਿਲ੍ਜੋਧ ਸਿੰਘ 
+14146887220 
Menomonee falls Wisconsin usa
Share this article :

1 comment:

  1. ਪਹਿਲੀ ਲਾਈਨ ਹੈ ----------

    ਚਹੁੰ ਪਾਸੀਂ ਮੈਂ ਤੱਕ ਨਾ ਥੱਕਾਂ ,

    ReplyDelete

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template