ਸੁਖਵਿੰਦਰ ਸਿੰਘ ਲੋਟੇ ਬੋਤਲਾਂ ਦੇ ਅੰਦਰ ਕਵਿਤਾਵਾਂ ਲਿਖਣ ਵਾਲਾ ਦੁਨੀਆਂ ਦਾ ਪਹਿਲਾ ਕਵੀ ਹੈ । ਲੋਟੇ ਦਾ ਨਾਂ ਇੰਡੀਆ
ਬੁੱਕ ਆਫ ਰਿਕਾਰਡਜ ਵਿੱਚ ਦਰਜ਼ ਹੈ । ਲੋਟੇ ਦਾ ਜਨਮ ਸੰਗਰੂਰ ਜਿਲ੍ਹੇ ਦੀ ਸਬ ਡਿਵੀਜਨ, ਧੂਰੀ ਵਿਖੇ ਜਤਿੰਦਰ ਪਾਲ ਸਿੰਘ ਅਤੇ ਮਾਤਾ ਦੀਪ ਕੌਰ ਦੀ ਕੁੱਖੋਂ 1964 ਵਿੱਚ ਹੋਇਆ ।ਲੋਟੇ ਕਾਲਜ ਪੜ੍ਹਨ ਦੇ ਸਮੇਂ ਤੋਂ ਹੀ ਕਵਿਤਾਵਾਂ ਲਿਖ ਰਿਹਾ ਹੈ ।
ਪੜ੍ਹਾਈ ਤੋਂ ਬਾਅਦ ਲੋਟੇ ਬੈਟਰੀਆਂ ਦਾ ਕੰਮ ਸਿੱਖਕੇ ਆਪਣੀ ਦੁਕਾਨ ਤੇ ਬੈਟਰੀਆਂ ਦਾ ਕੰਮ ਕਰਨ ਲੱਗ ਗਿਆ ਅਤੇ ਲਿਖਨਾ ਵੀ ਜਾਰੀ ਰੱਖਿਆ । ਇੱਕ ਦਿਨ ਲੋਟੇ ਨੇ ਇੱਕ ਕਵਿਤਾ ਸ਼ਰਾਬ ਦੇ ਉੱਤੇ ਲਿਖੀ । ਮੈਂ ਸ਼ਰਾਬ ਹਾਂ, ਮੈ ਬੜੀ ਖਰਾਬ ਹਾਂ, ……………………………, ਤੂੰ ਮੈਨੂੰ ਨਾਂ ਪੀ, ਸੁਖੀ ਜੀਵਨ ਜੀ । ਇਹ ਕਵਿਤਾ ਲਿਖਣ ਤੋਂ ਬਾਅਦ ਲੋਟੇ ਦੇ ਦਿਮਾਗ ਵਿੱਚ ਆਇਆ ਕਿ ਜੇ ਤੂੰ ਇਸ ਕਵਿਤਾ ਨੂੰ ਸ਼ਰਾਬ ਦੀ ਖਾਲੀ ਬੋਤਲ ਦੇ ਅੰਦਰ ਕਿਸੇ ਵੀ ਤਰੀਕੇ ਨਾਲ ਲਿਖ ਦੇਵੇ ਤਾਂ ਤੇਰਾ ਨਾਂ ਦੁਨੀਆ ਵਿੱਚ ਚੱਲੇ । ਕਈ ਮਹੀਨਿਆਂ ਦੀ ਸਖ਼ਤ ਮੇਹਨਤ ਦੇ ਬਾਅਦ ਲੋਟੇ ਇਸ ਕਵਿਤਾ ਨੂੰ ਰੰਗ ਅਤੇ ਬੁਰਸ਼ ਦੇ ਨਾਲ ਬੋਤਲ ਦੇ ਅੰਦਰ ਲਿਖਣ ਵਿੱਚ ਸਫ਼ਲ ਹੋ ਗਿਆ । ਲਿਖਣ ਵਾਲੇ ਬੁਰਸ਼ ਲੋਟੇ ਨੇ ਆਪਣੇ ਤਰੀਕੇ ਨਾਲ ਖੁਦ ਤਿਆਰ ਕੀਤਾ ਹਨ । ਹੁਣ ਤੱਕ ਪੰਜਾਬੀ, ਅੰਗਰੇਜੀ, ਹਿੰਦੀ, ਉਰਦੂ, ਰਸ਼ੀਅਨ, ਇਟਾਲੀਅਨ, ਡੱਚ, ਹੰਗਰੀ, ਇੰਡੋਨੇਸ਼ੀਅਨ, ਮਾਲੇਯ ਅਤੇ ਅਫ਼ਰੀਕਨ ਭਾਸ਼ਾਵਾਂ ਦੇ ਵਿੱਚ ਅੱਸੀ ਤੋਂ ਜਿਆਦਾ ਕਵਿਤਾਵਾਂ ਲਿਖ ਚੁੱਕਾ ਹੈ। ਸਾਰੀਆਂ ਕਵਿਤਾਵਾਂ ਲੋਟੇ ਦੀਆਂ ਆਪਣੀਆਂ ਹਨ। ਲੋਟੇ ਦੀ ਇਸ ਕਲਾ ਦੀ ਪ੍ਰਸ਼ੰਸਾ ਪੂਰੀ ਦੁਨੀਆਂ ਵਿੱਚ ਹੋ ਰਹੀ ਹੈ।
ਲੋਟੇ ਨੇ ਲੋਕ ਭਲਾਈ ਵਿਸ਼ਿਆਂ ਤੇ ਜਿਵੇਂ ਕਿ ਨਸ਼ਾ ਪ੍ਰਦੂਸ਼ਨ, ਪਾਣੀ, ਪਰਾਲੀ, ਰਿਸ਼ਵਤ, ਕਾਲਾ ਧੰਨ ਸਿੱਖਿਆ, ਪੰਜਾਬੀ ਵਿਰਸਾ ਅਤੇ ਰਾਜਨੀਤੀ ਤੇ ਵੀ ਕਵਿਤਾਵਾਂ ਲਿਖੀਆਂ ਹਨ । ਕਈ ਚਾਹਵਾਨ ਲੋਕ ਲੋਟੇ ਤੋਂ ਗਿਫ਼ਟ ਤਿਆਰ ਕਰਵਾਉਂਦੇ ਹਨ । ਕਈ ਸੱਜਣ ਮਨ ਪਸੰਦ ਗਿਫ਼ਟ ਤਿਆਰ ਕਰਵਾਕੇ ਅਮਰੀਕਾ ਅਤੇ ਕੈਨੇਡਾ ਵੀ ਲੈ ਗਏ ਹਨ ।ਲੋਟੇ ਨੂੰ ਇਸ ਦੀ ਮੂੰਹ ਮੰਗੀ ਕੀਮਤ ਵੀ ਮਿਲਦੀ ਹੈ ।
ਲੋਟੇ ਹੁਣ ਤੱਕ ਪੀ.ਏ.ਯੂ. ਮੇਲਾ ਲੁਧਿਆਨਾ, ਪ੍ਰੋ: ਮੋਹਨ ਸਿੰਘ ਮੇਲਾ ਨਾਭਾ, ਵਿਰਾਸਤ ਮੇਲਾ ਬਠਿੰਡਾ, ਧੂਰੀ ਸ਼ਹਿਰ, ਸੰਗਰੂਰ, ਨੋਇਡਾ ਦੇ ਇੰਦਰਾ ਗਾਂਧੀ ਕਲਾ ਕੇਂਦਰ ਅਤੇ ਪੰਜਾਬੀ ਭਵਨ ਲੁਧਿਆਣਾ ਵਿੱਚ ਆਪਣੀਆਂ ਪ੍ਰਦਰਸ਼ਨੀਆਂ ਲਗਾ ਚੁੱਕਾ ਹੈ ।ਲੋਟੇ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼, ਸਬ-ਡਵੀਜ਼ਨ- ਧੂਰੀ, ਸਹਿਤ ਸਭਾ ਧੂਰੀ, ਗਰੀਨ ਵੁੱਡ ਪਬਲਿਕ ਸਕੂਲ-ਧੂਰੀ, ਇੰਦਰਾ ਗਾਂਧੀ ਕਲਾ ਕੇਂਦਰ ਨੋਇਡਾ ਅਤੇ ਪੰਜਾਬੀ ਭਵਨ ਲੁਧਿਆਨਾ ਵਿੱਚ ਸਨਮਾਨ ਮਿਲ ਚੁੱਕੇ ਹਨ ।ਲੋਟੇ ਦਾ ਅਗਲਾ ਨਿਸ਼ਾਨਾ ਗਿੰਨੀਜ਼ ਵਰਲਡਜ਼ ਰਿਕਾਰਡ ਬਣਾਉਣ ਦਾ ਹੈ । ਪ੍ਰਮਾਤਮਾ ਆਸਾਂ ਪੂਰੀਆਂ ਕਰੇ।
ਸੁਖਵਿੰਦਰ ਸਿੰਘ ਲੋਟੇ
H.No-319/2 ਪ੍ਰੀਤ ਵਿਹਾਰ ਕਲੋਨੀ
P.O-ਧੂਰੀ-148024
Mob:-094177-73277


kamal hi kiti payi a ji ....bohat wadiya..
ReplyDelete