Headlines News :
Home » » ਚਾਨਣ ਦੇ ਵਣਜਾਰੇ - ਪਾਲੀ ਖ਼ਾਦਿਮ ਅਹਿਮਦਗੜ੍ਹ

ਚਾਨਣ ਦੇ ਵਣਜਾਰੇ - ਪਾਲੀ ਖ਼ਾਦਿਮ ਅਹਿਮਦਗੜ੍ਹ

Written By Unknown on Tuesday, 22 October 2013 | 01:56

ਚਾਨਣ ਦੇ ਵਣਜਾਰੇ ਕਰ ਗਏ ਰਾਤ ਦੀ ਗੱਲ ।
ਕੌਣ ਕਰੂਗਾ ਇੱਥੇ ਹੁਣ ਪਰਭਾਤ ਦੀ ਗੱਲ ।
ਅੰਦਰ ਰੱਬ ਹੈ ਫਿਰ ਵੀ ਭੱਜੇ ਬਾਹਰ ਵੱਲ ਨੂੰ,
ਮੈਨੂੰ ਸਮਝ ਨਾ ਆਵੇ ਆਦਮਜਾਤ ਦੀ ਗੱਲ।
ਢਾਰੇ ਸਹਿਮੇ-ਸਹਿਮੇ ਤਲਖ਼ੀ ਚਾਰੋ ਪਾਸੇ ,
ਡਰ ਲਗਦਾ ਹੈ ਨਾ ਛੇੜੋ ਬਰਸਾਤ ਦੀ ਗੱਲ।
ਜਿਸਦੀ ਜਿੰਦਗੀ ਗੁਰਬਤ ਦੇ ਵਿੱਚ ਬੀਤਦੀ ਹੈ,
ਸੁਪਨੇ ਜੇਹੀ ਲਗਦੀ ਹੈ ਸੌਗਾਤ ਦੀ ਗੱਲ।
ਪੰਛੀਆਂ ਤੇਰੇ ਕੋਠੇ ਉੱਤੇ ਢੁੱਕਣਾ ਨੀ,
ਹਰ ਵਾਰੀ ਜੇ ਮਨ ਵਿਚ ਸੋਚੇਂ ਘਾਤ ਦੀ ਗੱਲ।
ਪਤਝੜ ਵਿਚ ਇਹ ਪੱਤੇ ਟਹਾਣੀਓ ਟੁੱਟੇ ਨੇ,
ਪੱਤਿਆਂ ਕੋਲ ਨਾ ਛੇੜੋ ਹੁਣ ਬਾਰਾਤ ਦੀ ਗੱਲ।
ਖ਼ਾਦਿਮ ਤੈਨੂੰ ਫੜ੍ਹ ਸੂਲੀ ਤੇ ਟੰਗ ਦੇਣਾ,
ਛੇੜ ਗ਼ਜ਼ਲ ਵਿਚ ਬੈਠੀਂ ਨਾ ਹਾਲਾਤ ਦੀ ਗੱਲ।
ਖ਼ਾਦਿਮ ਜੀ ਹੁਣ ਜ਼ਹਿਰ ਪਿਆਲੇ ਵੇਖ ਕੇ ਉਹ,
ਡਰ ਗਏ ਨੇ, ਜੋ ਕਰਦੇ ਸੀ ਸੁਕਰਾਤ ਦੀ ਗੱਲ ।

ਪਾਲੀ ਖ਼ਾਦਿਮ
ਅਹਿਮਦਗੜ੍ਹ
9914310063
Share this article :

1 comment:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template