Headlines News :
Home » » ਕਵਿਤਾ - ਮਨਵੀਰ ਕੌਰ

ਕਵਿਤਾ - ਮਨਵੀਰ ਕੌਰ

Written By Unknown on Friday, 11 October 2013 | 05:16

ਸਾਨੂੰ ਨਹੀਂ ਚਾਹੀਦੀ ਕੋਈ ਪੜਾਈ ਲਿਖਾਈ
ਸਾਨੂੰ ਨਹੀ ਚਾਹੀਦੀ ਬੈਕਾਂ ਭਰੀ ਕਮਾਈ
ਨਁਣਾ ਦੇ ਕਰਕੇ ਵਾਰ,
ਦਿਲ ਚੋਂ ਵਸਾਉਣ ਵਾਲਾ ਚਾਹੀਦਾ
ਬਸ ਕੋਈ ਸਾਨੂੰ ਚਾਹੁਣ ਵਾਲਾ ਚਾਹੀਦਾ
ਨਸ਼ਿਆ ਤੋਂ ਦਿਲ ਜਿਸਦਾ ਅਨਜਾਣ ਹੋਵੇ
ਆਪਣੇ ਸਮਾਜ ਵਿੱਚ ਚੰਗੀ ਪਹਿਚਾਣ ਹੋਵੇ
ਸਮਝੇ ਦਿਲ ਦੀਆਂ ਸੱਧਰਾਂ ਨੂੰ,
ਕਿਧਰੇ ਚਾਹਤ ਸਾਡੀ ਦਾ ਨਾ ਘਾਣ ਹੋਵੇ
ਦਿਲ ਜਾਵੇ ਜਦ ਰੁੱਸ,
ਗੱਲ ਕੋਈ ਮਹੁੱਬਤਾਂ ਦੀ ਪਾਉਣ ਵਾਲਾ ਚਾਹੀਦਾ
ਬਸ ਕੋਈ ਸਾਨੂੰ ਚਾਹੁਣ ਵਾਲਾ ਚਾਹੀਦਾ
ਆਪਣੇ ਪੈਰਾਂ ਤੇ ਓੁਹ ਖੜਿਆ ਹੋਵੇ
ਐਵੈਂ ਓ  ਅ  ਤੇ ਨਾ ਅੜਿਆ ਹੋਵੇ
ਕਰਾਗੇਂ ਜਿਸਦੇ ਘਰਦਿਆਂ ਦੀ ਇਜ਼ੱਤ ਜ਼ਰੂਰ
ਪਰ ਹਰ ਵੇਲੇ ਮਾਂ ਦੀ ਬੁੱਕਲ ਵਿੱਚ ਨਾ ਵੜਿਆ ਹੋਵੇ
ਪਾਕੇ ਸਾਝਾਂ ਪਿਆਰ ਦੀਆਂ,
ਦਰਦ ਦਿੱਲ ਦੇ ਵੰਡਾਉਣ ਵਾਲਾ ਚਾਹੀਦਾ
ਬਸ ਕੋਈ ਸਾਨੂੰ ਚਾਹੁਣ ਵਾਲਾ ਚਾਹੀਦਾ
ਕਦੇ ਕਦੇ ਦੀ ਸ਼ਰਾਬ ਦਾ ਤਾਂ ਕੋਈ ਦੁੱਖ ਨਾ
ਐਵੈ ਛੋਟੀ ਛੋਟੀ ਗੱਲ ਤੇ ਉਹ ਫੇਰੇ ਮੁਁਖ ਨਾ
ਰਹਿ ਜਾਣ ਭਾਵੇ ਸ਼ੌਕ ਅਧੂਰੇ,
ਦਿਲ ਸਾਡੇ ਨੂੰ ਪੇਸੈ ਦੀ ਵੀ ਐਡੀ ਕੋਈ ਭੁੱਖ ਨਾ
ਪਰ ਹੰਝੂ ਵੇਖ ਸਾਡੇ ਨੈਣਾਂ ਵਿੱਚ,
ਬੁੱਲੀਆਂ ਤੇ ਮੁਸਕਾਨ ਲਿਆਉਣ ਵਾਲਾ ਚਾਹੀਦਾ
ਬਸ ਕੋਈ ਸਾਨੂੰ ਚਾਹੁਣ ਵਾਲਾ ਚਾਹੀਦਾ
ਉਚਾ ਆਹੁਦਾ ਨੀਵੀਂ ਸੋਚ
ਵਿੱਚ ਦੱਸੋ ਭਲਾ ਕੀ ਰਖਿੱਆ
ਉੱਚੀ ਸੋਚ ਵਾਲਾ ਉਹਦਾ
ਕਿਰਦਾਰ ਹੋਣਾ ਚਾਹੀਦਾ
ਨਰਮ ਜਿੱਹੇ ਓਸ ਦਿਲ ਵਿੱਚ
ਛੋਟਿਆ ਲਈ ਪਿਆਰ
ਪਰ ਵਡਿੱਆ ਲਈ ਸਤਿਕਾਰ ਹੋਣਾ ਚਾਹੀਦਾ
ਡਰੇ ਨਾ ਉਹ ਐਵੈ ਕਿਸੇ ਤੋਂ
ਪਰ ਹਾਂ, ਉਸ ਰੱਬ ਅੱਗੇ ਜ਼ਰੂਰ ਸਿਰ ਝੁਕਾਉਣ ਵਾਲਾ ਚਾਹੀਦਾ
ਬਸ ਕੋਈ ਸਾਨੂੰ ਚਾਹੁਣ ਵਾਲਾ ਚਾਹੀਦਾ
ਨਹਿਉ ਮੰਗਿਆ ਅਸੀ ਚੰਨ,
ਵਸਿਆ ਜੋਂ ਅੰਬਰ ਹੋਵੇ
ਧਰਤੀ ਤੇ ਕੋਈ ਚੰਨ
ਵਸਿਆ  ਦਿਲ ਦੇ ਅੰਦਰ ਹੋਵੇ
ਕਾਲਾ ਹੋਵੇ ਜਾ ਗੋਰਾ
ਕਿਸੇ ਗੱਲ ਦਾ ਨਹੀ ਝੋਰਾ
ਪਰ,ਉਹਦੇ ਮੇਰੇ ਰਿਸ਼ਤੇ ਦੀ
ਇੰਨੀ ਕੁ ਜਕੜੀ ਜ਼ੰਜੀਰ ਹੋਵੇ
ਕਿ ਉਹ ਦੀਆਂ ਸੋਚਾ ਖਿਆਲਾਂ ਵਿੱਚ
ਬਸ ਤੇ ਬਸ ਮਨਵੀਰ ਹੋਵੇ
ਝੱਲੀ ਦੀ ਇਸ ਕਵਿਤਾ ਦੀ,
ਬਸ ਕੋਈ ਕਦਰ ਜਿਹੀ ਪਾਉਣ ਵਾਲਾ ਚਾਹੀਦਾ
ਬਸ ਕੋਈ ਸਾਨੂੰ ਚਾਹੁਣ ਵਾਲਾ ਚਾਹੀਦਾ
                                                                                                                                           
  
ਮਨਵੀਰ ਕੌਰ
 ਬਰਨਾਲਾ
manveerjandu_86@yahoo.co.in
Share this article :

4 comments:

  1. ਆਪਣੇ ਸਮਾਜ ਵਿੱਚ ਚੰਗੀ ਪਹਿਚਾਣ ਹੋਵੇ
    ਸਮਝੇ ਦਿਲ ਦੀਆਂ ਸੱਧਰਾਂ ਨੂੰ,
    ਕਿਧਰੇ ਚਾਹਤ ਸਾਡੀ ਦਾ ਨਾ ਘਾਣ ਹੋਵੇ

    ReplyDelete
  2. ਮਨਵੀਰ ਜੀ ਤੁਸੀਂ ਸਮਾਜਿਕ ਹਾਲਤਾਂ ਨੂੰ ਬਿਆਨ ਕਰਦੇ ਹੋਏ ਆਪੀ ਸਾਧਰਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਹੈ।

    ReplyDelete
  3. This is very simple demand from this social system,,and im sure this society is not yet so mean to fulfil this.....

    ReplyDelete

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template