ਰੇਸ਼ਮ ਜਿਹੜਾਂ ਪਾਇਆ ਤੂੰ !
ਮੇਰੇ ਤਨ ਤੋਂ ਲਾਇਆ ਤੂੰ ! !
ਹਲਵਾ ਪੂੜੀਆਂ ਖ਼ੀਰਾ ਵਿੱਚ,
ਹੱਕ ਬੇਗਾਨਾ ਪਾਇਆ ਤੂੰ !
ਤੇਰੇ ਘਰ ਜੋਂ ਚਾਨਣ ਹੈ ,
ਮੇਰਾ ਦੀਪ ਚੁਰਾਇਆ ਤੂੰ !
ਆਪਣੇ ਤਾਜ਼ ਦੀ ਰਾਖ਼ੀ ਲਈ ,
ਸੱਚ ਨੂੰ ਫ਼ਾਸੀ ਲਾਇਆ ਤੂੰ !
ਬਾਤ ਰੋਟੀ ਦੀ ਮੁੱਕਦੀ ਨਾ ,
ਐਸੀ ਬਾਤ ਚ' ਪਾਇਆ ਤੂੰ !
ਤੇਰੀਆਂ ਰੋਜ਼ ਹੀ ਈਦਾ ਨੇ ,
ਮੈਨੂੰ ਸਬਰ ਸਿਖ਼ਾਇਆ ਤੂੰ !
ਸਦੀਆਂ ਤੋਂ ਨਾ ਚੁੱਕ ਹੋਇਆ ,
ਕਾਲਾ ਜਾਲ਼ ਵਿਛਾਇਆ ਤੂੰ !
ਮੇਰੇ ਤਨ ਤੋਂ ਲਾਇਆ ਤੂੰ ! !
ਹਲਵਾ ਪੂੜੀਆਂ ਖ਼ੀਰਾ ਵਿੱਚ,
| ਐਸ ਸੁਰਿੰਦਰ, Milan,Italy |
ਤੇਰੇ ਘਰ ਜੋਂ ਚਾਨਣ ਹੈ ,
ਮੇਰਾ ਦੀਪ ਚੁਰਾਇਆ ਤੂੰ !
ਆਪਣੇ ਤਾਜ਼ ਦੀ ਰਾਖ਼ੀ ਲਈ ,
ਸੱਚ ਨੂੰ ਫ਼ਾਸੀ ਲਾਇਆ ਤੂੰ !
ਬਾਤ ਰੋਟੀ ਦੀ ਮੁੱਕਦੀ ਨਾ ,
ਐਸੀ ਬਾਤ ਚ' ਪਾਇਆ ਤੂੰ !
ਤੇਰੀਆਂ ਰੋਜ਼ ਹੀ ਈਦਾ ਨੇ ,
ਮੈਨੂੰ ਸਬਰ ਸਿਖ਼ਾਇਆ ਤੂੰ !
ਸਦੀਆਂ ਤੋਂ ਨਾ ਚੁੱਕ ਹੋਇਆ ,
ਕਾਲਾ ਜਾਲ਼ ਵਿਛਾਇਆ ਤੂੰ !

bahut vadia rachna hai ji paji ..pad k kafi khushi hoye ji ...
ReplyDelete