 |
| ਕਵਿੱਤਰੀ ਕਰਮਜੀਤ ਕੰਮੋ ਦਿਉਣ |
ਅੱਜ ਸਮਾਜ ਵਿੱਚ ਕੁੜੀਆਂ ਬਣਦੇ ਮਾਣ -ਸਤਿਕਾਰ ਤੋ ਪੂਰੀ ਤਰ੍ਹਾਂ ਵਾਂਝੀਆਂ ਹੋਣ ਕਾਰਨ ਜ਼ਿਆਦਾਤਰ ਕੁੜੀਆਂ ਆਪਣੇ ਅੰਦਰ
ਉੱਠਦੇ ਸਮਾਜਿਕ ਅਨਿਆਂ ਦੇ ਤੂਫਾਨ ਦੇ ਖਿਲਾਫ ਲਿਖਣ ਅਤੇ ਬੋਲਣ ਤੋ ਅਸਮਰੱਥ ਹੋ ਜਾਦੀਆ ਹਨ ਅਤੇ ਉਹ ਆਪਣੇ ਜ਼ਜਬਾਤਾਂ ਨੂੰ ਕਹਿਣ ਦੀ ਬਜਾਏ ਇਸ ਗੱਲ ਨੂੰ ਤਰਜੀਹ ਦੇਣ ਲੱਗਦੀਆਂ ਨੇ ਕਿ ਚਲੋ ਜੋ ਹੋ ਰਿਹਾ ਹੈ ਉਸਨੂੰ ਸਹਿਣ ਕਰ ਲਿਆ ਜਾਵੇ ਕਿਉਕਿ ਜੇਕਰ ਉਹ ਸਮਾਜਿਕ ਬੁਰਾਈਆ ਖਿਲਾਫ ਕੁਝ ਬੋਲਣ ਦਾ ਹੀਆ ਕਰਨਗੀਆ ਤਾਂ ਸਮਾਜ ਦੇ ਬਹੁਤੇ ਹਿੱਸੇ ਵਲੋ ਉਨ੍ਹਾਂ ਵਲੋ ਉਠਾਈ ਜਾਣ ਵਾਲੀ ਅਵਾਜ਼ ਨੂੰ ਕੋਈ ਜ਼ਿਆਦਾ ਤਵੱਜੋ ਨਹੀ ਦਿੱਤੀ ਜਾਵੇਗੀ ਪਰ ਆਪਣੀ ਜ਼ਿੰਦਗੀ ਦੇ ਔਖੇ ਪੈੜਿਆਂ ਦੇ ਚਲਦਿਆ ਹੋਇਆ ਵੀ ਕਈ ਕੁੜੀਆਂ ਨਵਾਂ ਇਤਿਹਾਸ ਸਿਰਜਣ ਲਈ ਉਤਾਵਲੀਆ ਹੁੰਦੀਆ ਹਨ ਉਨ੍ਹਾਂ ਦਾ ਮੁੱਖ ਨਿਸ਼ਾਨਾ ਆਪਣੀ ਮੰਜ਼ਲ ਤੇ ਪਹੁੰਚਣ ਦਾ ਹੁੰਦਾ ਹੈ ਅਤੇ ਇੱਕ ਨਾ ਇੱਕ ਦਿਨ ਉਹ ਦੁਨੀਆਵੀ ਬੰਧਨਾਂ ਨੂੰ ਚੀਰਦੀਆ ਹੋਈਆ ਆਪਣੀ ਮੰਜ਼ਲ ਤੇ ਪਹੁੰਚਕੇ ਇੱਕ ਮਿਸਾਲ ਬਣਦੀਆ ਹਨ। ਅਜਿਹੀ ਹੀ ਇੱਕ ਕਵਿੱਤਰੀ ਹੈ ਕਰਮਜੀਤ ਕੰਮੋ ਦਿਉਣ, ਪਿੰਡ ਦਿਉਣ ਜਿਲ੍ਹਾਂ ਬਠਿੰਡਾ ਵਿੱਚ ਮਾਤਾ ਨਛੱਤਰ ਕੌਰ ਦੀ ਕੁੱਖੋ ਪਿਤਾ ਬਾਬੂ ਜੀ ਦੇ ਘਰ ਜਨਮ ਲੈਣ ਵਾਲੀ ਕਰਮਜੀਤ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਇੱਕ ਪ੍ਰਾਈਵੇਟ ਸਕੂਲ ਤੋ ਸ਼ੁਰੂ ਕੀਤੀ ਅਤੇ ਇਸੇ ਸਕੂਲ ਦੇ ਮੁੱਖ ਅਧਿਆਪਕ ਜੋਗਿੰਦਰ ਸਿੰਘ ਤੋ ਉਸਨੇ ਪੜ੍ਹਾਈ ਦੇ ਅਸਲ ਮਹੱਤਵ ਬਾਰੇ ਬਾਰੀਕੀ ਨਾਲ ਜਾਣਿਆ,ਇਨ੍ਹਾ ਦੀਆ ਗੱਲਾਂ ਦਾ ਕਰਮਜੀਤ ਦੇ ਦਿਮਾਗ ਵਿੱਚ ਐਨਾ ਕੁ ਅਸਰ ਹੋਇਆ ਕਿ ਉਸਨੇ ਬਾਦ ਵਿੱਚ ਕਦੇ ਪਿੱਛੇ ਮੁੜਕੇ ਨਹੀ ਦੇਖਿਆ ਇੱਕ ਦਿਨ ਅਚਾਨਕ ਹੀ ਰੇਡੀਓ ਸੁਣਦਿਆ ਉਸਨੂੰ ਪ੍ਰੋਗਰਾਮ ਦੇਸ ਪੰਜਾਬ ਐਨਾ ਜ਼ਿਆਦਾ ਪਸੰਦ ਆਇਆ ਕਿ ਉਹ ਸਦਾ ਲਈ ਹੀ ਸਾਹਿਤ ਨਾਲ ਜੁੜ ਗਈ ਅਤੇ ਜਲੰਧਰ ਰੇਡੀਓ ਤੋ ਪੇਸ਼ ਹੁੰਦੇ ਪ੍ਰੋਗਰਾਮਾਂ ਰਾਬਤਾ,ਗੁਲਦਸਤਾ,ਅੱਜ ਦਾ ਖਤ,ਯੁਵਬਾਣੀ ਆਦਿ ਪ੍ਰੋਗਰਾਮਾਂ ਵਿੱਚ ਉਸਦੀ ਖਤਾਂ ਦੇ ਜ਼ਰੀਏ ਹਾਜ਼ਰੀ ਲੱਗਣ ਲੱਗੀ,ਇਨ੍ਹਾਂ ਪ੍ਰੋਗਰਾਮਾਂ ਦਾ ਅਜਿਹਾ ਨਸ਼ਾ ਚੜ੍ਹਿਆ ਕਿ ਉਸਨੂੰ ਲਿਖਣ ਦੀ ਲਗਨ ਵੀ ਲੱਗ ਗਈ ਜੋ ਦਿਨੋ ਦਿਨ ਹੀ ਵਧਦੀ ਗਈ ਫਿਰ ਉਸਦਾ ਰੁਝਾਨ ਕਵਿਤਾ ਲਿਖਣ ਵੱਲ ਹੋ ਤੁਰਿਆ ਅਤੇ ਉਸਦੀਆ ਲਿਖੀਆ ਕਵਿਤਾਵਾਂ ਹਮਸਫਰ,ਪਬਲਿਕ ਟਾਇਮਜ਼,ਪੰਜਾਬੀ ਸਕਰੀਨ,ਤਖ਼ਤ ਹਜ਼ਾਰਾ,ਸੁਜਾਤਾ,ਸ਼ਬਦ ਬੂਦ,ਮੁਹਾਦਰਾਂ ਆਦਿ ਮੈਗਜੀਨਾਂ ਤੋ ਇਲਾਵਾ ਸਪੋਕਸਮੈਨ ਅਤੇ ਪੰਜਾਬੀ ਟ੍ਰਿਬਿਊਨ ਆਦਿ ਅਖ਼ਬਾਰਾਂ ਵਿੱਚ ਅੱਜ ਵੀ ਨਿਰੰਤਰ ਛਪ ਰਹੀਆ ਹਨ, ਇਸੇ ਦੌਰਾਨ ਹੀ 28 ਜੁਲਾਈ 1998 ਵਿੱਚ ਐਫ,ਐਮ ਰੇਡੀਓ ਬਠਿੰਡਾ ਦੇ ਡਾਇਰੈਕਟਰ ਮਹਿੰਦਰ ਭੱਟੀ ਨੇ ਉਸਦੀ ਹਾਜ਼ਰੀ ਰੇਡੀਓ ਤੋ ਪ੍ਰਸਾਰਿਤ ਇੱਕ ਕਵੀ ਦਰਬਾਰ ਵਿੱਚ ਲਵਾਈ ਅਤੇ ਉਸਤੋ ਬਾਦ ਕਰਮਜੀਤ ਨੇ ਰੇਡੀਓ ਤੋ ਪ੍ਰਸਾਰਿਤ ਕਈ ਕਵੀ ਦਰਬਾਰਾਂ ਵਿੱਚ ਹਿੱਸਾ ਲਿਆ। ਐਫ,ਐਮ ਬਠਿੰਡਾ ਤੋ ਹੀ ਉਸਨੂੰ ਇੱਕ ਘੰਟੇ ਦਾ ਲਾਈਵ ਪ੍ਰੋਗਰਾਮ ਬਾਬਲ ਦਾ ਵਿਹੜਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਬਾਰਵੀ ਪਾਸ ਕਰਨ ਤੋ ਬਾਦ ਘਰ ਦਿਆਂ ਵਲੋ ਉਸਦੀ ਭਾਵੇ ਸ਼ਾਦੀ ਕਰਕੇ ਆਪਣਾ ਫਰਜ਼ ਅਦਾ ਕਰ ਦਿੱਤਾ ਗਿਆ ਪਰ ਉਸਦੇ ਦਿਮਾਗ ਵਿੱਚ ਉੱਚ ਵਿੱਦਿਆ ਗ੍ਰਿਹਣ ਕਰਨ ਦਾ ਚਾਅ ਅਜੇ ਵੀ ਇੱਕ ਸੁਪਨਾ ਹੀ ਬਣਿਆ ਹੋਇਆ ਸੀ ਆਖਿਰ ਜਦੋ ਉਸਦੇ ਆਪਣੇ ਦੋ ਬੱਚੇ ਦੇਵ ਅਤੇ ਸ਼ਾਕਸੀ ਵੀ ਸਕੂਲ ਜਾਣ ਲੱਗੇ ਤਾਂ ਕਰਮਜੀਤ ਦੇ ਆਪਣੇ ਦਿਮਾਗ ਵਿੱਚ ਆਪਣੀ ਪੜ੍ਹਾਈ ਦੀ ਚਿਣਗ ਫਿਰ ਤੋ ਜਾਗ ਉੱਠੀ ਅਤੇ ਉਸਨੇ ਸਹੁਰੇ ਪਰਿਵਾਰ ਦੀਆ ਜ਼ਿਮੇਵਾਰੀਆ ਨੂੰ ਨਿਭਾਉਣ ਦੇ ਨਾਲ-ਨਾਲ ਹੀ ਆਪਣੀ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ 2010 ਵਿੱਚ ਕਰਮਜੀਤ ਪ੍ਰਾਈਵੇਟ ਬੀ,ਏ ਕਰਨ ਤੋ ਬਾਦ 2011 ਵਿੱਚ ਬੀ,ਐਡ ਰੈਗੂਲਰ ਕੀਤੀ ਅਤੇ ਫਿਰ ਐਮ,ਏ ਪੰਜਾਬੀ ਤੱਕ ਵਿੱਦਿਆ ਹਾਸਲ ਕੀਤੀ। ਅੱਜ ਤੱਕ ਕਰਮਜੀਤ ਤਕਰੀਬਨ 200 ਕਵਿਤਾਵਾਂ ਲਿਖ ਚੁੱਕੀ ਹੈ। ਜਿਨ੍ਹਾਂ ਨੂੰ ਉਹ ਜਲਦੀ ਹੀ ਕਿਤਾਬ ਦਾ ਰੂਪ ਦੇ ਰਹੀ ਹੈ। ਉਸਦੀਆ ਕਵਿਤਾਵਾ ਸਮਾਜਿਕ ਬੰਧਨਾ ਨੂੰ ਤੋੜਕੇ ਅਜ਼ਾਦ ਫਿਜ਼ਾ ਵਿੱਚ ਉੰਡਣ ਦੀ ਹਾਮੀ ਭਰਦੀਆ ਹਨ, ਉਹ ਆਪਣੀਆ ਕਵਿਤਾਵਾਂ ਵਿੱਚ ਸਪਾਟ ਅਤੇ ਸਰਲ ਭਾਸ਼ਾ ਦੀ ਵਰਤੋ ਕਰਦੀ ਹੈ ਉਹ ਗੁੰਝਲਦਾਰ ਭਾਸ਼ਾ ਤੋ ਦੂਰ ਹੈ ਇਹੀ ਕਾਰਨ ਹੈ ਕਿ ਅੱਜ ਪਾਠਕ ਉਸ ਦੀਆ ਰਚਨਾਵਾ ਨੂੰ ਮਨਾ ਮੂੰਹੀ ਪਿਆਰ ਦਿੰਦੇ ਹਨ। ਉਸ ਦੀਆ ਕਵਿਤਾਵਾਂ ਸਮਾਜਿਕ ਕੁਰੀਤੀਆ ਅਤੇ ਨਾ ਬਰਾਬਰੀ ਦੀ ਗੱਲ ਕਰਦੀਆ ਹਨ। ਔਰਤ ਦੀ ਤਰਾਸਦੀ ਬਾਰੇ ਉਹ ਲਿਖਦੀ ਹੈ,ਜਦ ਮੈ ਜੰਮੀ ਸੋਗ ਪਿਆ ਪੱਥਰ ਆਖਿਆ ਵਿਤਕਰਾ ਹੋਇਆ,ਜਦ ਆਈ ਚੰਦਰੀ ਜਵਾਨੀ ਕੈਦ ਕੀਤਾ ਬੰਦਸ਼ਾ ਲੱਗੀਆ ਸੱਧਰਾਂ ਘੁੱਟੀਆ,ਜਦ ਹੋਈ ਪ੍ਰਦੇਸਣ ਮੈ,ਤਾਹਨੇ ਮਿਲੇ ਸਟੋਫ ਫਟਿਆ ਕਫਣ ਪਾਇਆ,ਬਸ ਇਹੀ ਹੈ ਕਹਾਣੀ ਮੇਰੀ। ਸਮਾਜ ਵਿੱਚ ਔਰਤ ਨਾਲ ਹੁੰਦੇ ਵਿਤਕਰੇ ਤੋ ਕਰਮਜੀਤ ਡਾਢੀ ਦੁਖੀ ਹੈ ਉਹ ਲਿਖਦੀ ਹੈ , ਜਦ ਹਾਲੇ ਸੋਹਲ ਕਲੀ ਸਾਂ,ਲਾਡ ਮੁਹੱਬਤ ਨਾਲ ਪਲੀ ਸਾਂ,ਹੈਵਾਨਾਂ ਨੇ ਜਿਸਮ ਨੋਚਿਆਂ ਤੇ ਮਿਟਾ ਲਈ ਆਪਣੀ ਭੁੱਖ,ਅੱਜ ਕਣ-ਕਣ ਧਾਹਾ ਮਾਰਦਾ ਸੁਣ-ਸੁਣ ਮੇਰੇ ਦੁੱਖ। ਸਮਾਜ ਵਿੱਚ ਹੋ ਰਹੀ ਭਰੂਣ ਹੱਤਿਆ ਬਾਰੇ ਉਹ ਲਿਖਦੀ ਹੈ, ਕਦੀ ਕੁੱਖ ਵਿੱਚ ਮਾਰੀਆ ਜਾਦੀਆ ਨੇ,ਕਦੀ ਕਲੀਆ ਬਣਨ ਤੇ ਮਰੋੜੀਆਂ ਜਾਦੀਆ ਨੇ,ਕਦੀ ਫੁੱਲ ਬਣਨ ਤੇ ਮਿੱਧੀਆਂ ਜਾਦੀਆ ਨੇ,ਕਦੀ ਨੂੰਹ ਬਣਨ ਤੇ ਸਾੜੀਆ ਜਾਦੀਆ ਨੇ। ਨਿਰਾਸ਼ਾ ਭਰੀ ਜ਼ਿੰਦਗੀ ਜਿਉਣ ਵਾਲਿਆ ਨੂੰ ਧਰਵਾਸਾ ਦਿੰਦੀ ਹੋਈ ਉਹ ਲਿਖਦੀ ਹੈ, ਪਤਝੜ ਤੋ ਬਾਅਦ ਆਉਦੀ ਹੈ ਬਹਾਰ ਅਕਸਰ,ਵਿਛੜਣ ਤੇ ਵੀ ਮਹਿਸੂਸ ਹੁੰਦਾ ਹੈ ਪਿਆਰ ਅਕਸਰ, ਭਾਵੇ ਕਰਮਜੀਤ ਕੰਮੋ ਦੀ ਸ਼ਾਦੀ ਇੱਕ ਗੈਰ-ਪੰਜਾਬੀ ਪਰਿਵਾਰ ਵਿੱਚ ਅਤੇ ਪੰਜਾਬ ਤੋ ਦੂਰ ਏਲਨਾਬਾਦ ਸਿਰਸਾ ਹਰਿਆਣਾ ਵਿੱਚ ਹੋ ਗਈ ਪਰ ਉਸ ਨੇ ਪੰਜਾਬੀਅਤ ਦਾ ਪੱਲਾ ਨਹੀ ਛੱਡਿਆ ਅਤੇ ਆਪਣੇ ਹਮਸਫਰ ਰਾਕੇਸ਼ ਕੁਮਾਰ ਨੂੰ ਵੀ ਆਪਣੀ ਭਾਸ਼ਾ ਪੰਜਾਬੀ ਦੀ ਮਹੱਤਤਾ ਤੋ ਐਨਾ ਜਾਣੂੰ ਕਰਾਇਆ ਕਿ ਅੱਜ ਰਾਕੇਸ਼ ਵੀ ਉਸ ਦੀਆ ਲਿਖੀਆ ਕਵਿਤਾਵਾਂ ਨੂੰ ਪੜ੍ਹਨ ਦੀ ਕੋਸ਼ਿਸ ਕਰਦਾ ਹੈ ਅਤੇ ਪੰਜਾਬੀ ਨੂੰ ਸਮਝਣ ਦੀ ਕੋਸ਼ਿਸ ਵਿੱਚ ਲੱਗਾ ਰਹਿੰਦਾ ਹੈ। ਕਰਮਜੀਤ ਲਈ ਇਹ ਵੀ ਸੁਭਾਗ ਵਾਲੀ ਗੱਲ ਹੀ ਸੀ ਕਿ ਉਸਨੂੰ ਲਿਖਣ ਲਈ ਜਿੰਨਾ ਉਤਸਾਹ ਪੇਕੇ ਪਰਿਵਾਰ ਵਿੱਚੋ ਮਿਲਿਆ ਉਨਾ ਹੀ ਸਹਿਯੋਗ ਅੱਜ ਸਹੁਰੇ ਪਰਿਵਾਰ ਵਲੋ ਵੀ ਮਿਲ ਰਿਹਾ ਹੈ।
ਅੱਜਕੱਲ ਕਰਮਜੀਤ ਖੁੱਲੀ ਕਵਿਤਾ ਲਿਖਣ ਦੇ ਨਾਲ ਨਾਲ ਗੀਤ ਲਿਖਣ ਤੇ ਗਾਉਣ ਤੇ ਵੀ ਆਪਣੀ ਹੱਥ ਅਜ਼ਮਾਈ ਕਰ ਰਹੀ ਹੈ,ਉਸ ਨੂੰ ਐਕਰਿੰਗ ਕਰਨ ਅਤੇ ਗਜ਼ਲ ਲਿਖਣ ਦਾ ਵੀ ਕਾਫੀ ਸ਼ੌਕ ਹੈ। ਆਪਣੀ ਰੁਝੇਵਿਆ ਭਰੀ ਜਿੰਦਗੀ ਵਿੱਚੋ ਕੁਝ ਵਕਤ ਕੱਢਕੇ ਉਹ ਆਪਣੇ ਰੋਜ ਮਰ੍ਹਾ ਦੇ ਕੰਮਾਂ ਨੂੰ ਇੱਕ ਡਾਇਰੀ ਦੇ ਰੂਪ ਵਿੱਚ ਰੋਜ਼ਾਨਾ ਲਿਖ ਰਹੀ ਹੈ, ਲੇਖਿਕਾ ਅੰਮ੍ਰਿਤਾ ਪ੍ਰੀਤਮ,ਸੁਰਜੀਤ ਪਾਤਰ,ਸ਼ਿਵ ਕੁਮਾਰ ਬਟਾਲਵੀ ਦੀਆ ਰਚਨਾਵਾਂ ਨੂੰ ਪੜ੍ਹਨ ਅਤੇ ਪਸੰਦ ਕਰਨ ਵਾਲੀ ਕਰਮਜੀਤ ਕੰਮੋ ਅੱਜਕੱਲ ਏਲਨਾਬਾਦ ਵਿਖੇ ਹੀ ਇੱਕ ਪ੍ਰਾਈਵੇਟ ਸਕੂਲ ਵਿੱਚ ਪੰਜਾਬੀ ਅਧਿਆਪਕਾਂ ਵਜੋ ਆਪਣੀਆ ਸੇਵਾਵਾ ਨਿਭਾ ਰਹੀ ਹੈ,ਸ਼ਾਲਾ ਉਸ ਦੀਆ ਸਾਰੀਆ ਇੱਛਾਵਾ ਨੂੰ ਬੂਰ ਲੱਗੇ ਅਤੇ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਹੋਈ ਇੰਝ ਹੀ ਆਪਣੀ ਮੰਜ਼ਲ ਵੱਲ ਵਧਦੀ ਰਹੇ।
ਜਗਤਾਰ ਸਮਾਲਸਰ,
ਮਾਰਫਤ ਭਾਰਤ ਪ੍ਰੋਪਰਟੀ ,
ਨਜ਼ਦੀਕ ਬੱਸ ਸਟੈਡ ਏਲਨਾਬਾਦ,
ਜਿਲ੍ਹਾ, ਸਿਰਸਾ ( ਹਰਿਆਣਾ )
094670-95953,
094662-95954
kammo ji sachmuch hi ek ubhrdi hui kvyitri hai unkhan diyan rachna smaj naal judiyaa hoiaan hn
ReplyDeleteਸੁਚੱਜੀ ਕੁਖ ਚੋਂ ਜੰਮੀਏ , ਔਰਤ ਦੇ ਹੱਕਾਂ ਦੀ ਪਹਿਰੇਦਾਰ ਕਰਮਜੀਤ ਕੰਮੋ ,ਜੋ ਸਮਾਜ ਦੇ ਧੁੰਦਲੇ ਸ਼ੀਸ਼ੇ ਚੋਂ ਔਰਤ ਦੇ ਨਕਸ਼ ਉਕੇਰ ਰਹੀ ਹੈਂ ,ਤੇਰੀ ਕਲਮ ਦੀ ਠੰਡੀ ਮਿਠੀ ਛਾਂ ਹੇਠ ਅੱਜ ਦੀ ਔਰਤ ਨੂੰ ਮਿਠੜਾ ਜਾ ਸਕੂਨ ਮਿਲ ਰਿਹਾ ਹੈ | ਜੇਕਰ ਰੱਬ ਨੇ ਤੇਨੂੰ ਸੁਰੀਲਾ ਗਲਾ ਬਖਸ਼ਿਆ ਹੈ ਤਾਂ ਆਪਣੀ ਕਲਾਮ ਦੇ ਜ਼ੋਹਰ ਵਾਂਗਰਾਂ ਹੀ ਫਿਜ਼ਾ ਵਿਚ ਲਫਜ਼ ਬਿਖੇਰ | ਤੇਰੀ ਇਹ ਅਨਥਕ ਮੇਹਨਤ ਪੂਰੀ ਦੁਨੀਆਂ ਊਪਰ ਤੇਰੇ ਨਾਮ ਦਾ ਪਰਚਮ ਲਹਰਾਏਗੀ | ਜਿਓੰਦੀ ਰਹਿ, ਤੂੰ ਹਮੇਸ਼ਾ ਲਈ ਸਫ਼ਲ ਸੋਚ ਦੀ ਮਾਲਿਕ ਬਣੇ |
ReplyDeleteਚਰਨਜੀਤ ਸਿੰਘ
ਪੰਜਾਬੀ ਮਾਸਟਰ
ਗੋਰਮਿੰਟ ਸੀਨੀਅਰ ਸੇਕੇੰਡਰੀ ਸਕੂਲ ਗੰਗਾ ,ਹਰਿਆਣਾ
9812524600