Headlines News :
Home » » ਸ਼ਾਮ ਦੀ ਖਿੜਕੀ ਚੋਂ - ਸੁਮਨ ਬਘਰੇਟਾ

ਸ਼ਾਮ ਦੀ ਖਿੜਕੀ ਚੋਂ - ਸੁਮਨ ਬਘਰੇਟਾ

Written By Unknown on Saturday, 26 October 2013 | 04:47

ਸ਼ਾਮ ਦੀ ਖਿੜਕੀ ਚੋਂ
ਢਲਦੇ ਸੂਰਜ ਦੀਆਂ
ਸੰਧੂਰੀ, ਮੱਠੀਆਂ,
ਮੱਧਮ ਕਿਰਨਾਂ
ਮਨ ਨੂੰ ਟੁੰਬਦੀਆਂ ਨੇਂ,,,,,,,,

ਮੈਂ ਸੋਚਿਆ ,,,,,
ਸ਼ਾਇਦ !!
ਮੇਰੀਆਂ
ਉਮੀਦਾਂ ਦਾ
ਸੂਰਜ ਢਲ ਚੱਲਿਆ

ਪਰ ਫੇਰ!!
ਇੱਕ ਖੂਬਸੂਰਤ ਖਿਆਲ ਨੇ
ਮੇਰੀ ਸੋਚ ਨੂੰ ਝੰਜੋੜਿਆ ,
ਕੇ ਨਈ....!
ਸੂਰਜ ਢਲਿਆ ਨਈ...
ਓਹ ਤਾਂ ਇੱਕ
ਨਵੀਂ ਸਵੇਰ ਲਿਆਉਣ ਗਿਆ ਏ,
ਮੇਰੇ ਹੋਂਸਲੇ ਨੂੰ ਨਵੀਂ ਉੜਾਨ
ਮੇਰੇ ਚੇਹਰੇ ਤੇ ਨਵਾਂ ਨੂਰ
ਮੇਰੇ ਰਸਤਿਆਂ ਲਈ
ਇੱਕ ਨਵੀ ਮੰਜ਼ਿਲ
ਲੈਣ ਗਿਆ ਏ

ਤੇ ਹੁਣ
ਮੈਂ ਵੀ
ਹਨੇਰਿਆਂ ਚ ਭਟਕਣਾ
ਸ਼ੱਡ ਸੁਟਿਆ,,,,

ਤੇ ਇਕ ਨਵੀਂ ਉਮੀਦ ਨਾਲ
ਆਪਣੇ ਜਿੰਦਗੀ ਦੇ ਸਫਰ
ਤੇ ਰੁਕੇ ਹੋਏ ਕਦਮਾਂ ਨੂੰ
ਅਗਾਂਹ ਤੋਰਿਆ........................

ਸੁਮਨ ਬਘਰੇਟਾ
98888-72882
Share this article :

1 comment:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template