Headlines News :
Home » » ਜ਼ਿੰਦਗੀ ਦੇ ਪੰਧ ਵੇ ਲੋਕਾ - ਜਗਦੀਪ ਕੌਰ

ਜ਼ਿੰਦਗੀ ਦੇ ਪੰਧ ਵੇ ਲੋਕਾ - ਜਗਦੀਪ ਕੌਰ

Written By Unknown on Sunday, 12 January 2014 | 08:56

ਜ਼ਿੰਦਗੀ ਦੇ ਪੰਧ ਵੇ ਲੋਕਾ,
ਸੱਚੀਂ ਬਹੁਤ ਲਮੇਰੇ ਨੇ ।

ਸਿੱਧੇ ਲਗਦੇ ਜਿਹੜੇ ਸੀ,
ਸਭ ਰਸਤੇ ਘੁੰਮਣ-ਘੇਰੇ ਨੇ ।

ਜ਼ਿੰਦਗੀ ਸੌਖੀ ਹੁੰਦੀ ਹੈ,
ਹਮਸਫ਼ਰ ਜੇ ਹਮਖਿਆਲ ਹੋਵੇ ।

 ਪੂਰਬ ਪੱਛਮ ਮੇਲ਼ ਨਹੀ,
ਬਸ ਜੀਣਾ ਫੇਰ ਮੁਹਾਲ ਹੋਵੇ ।

ਖ਼ੁਦ ਨੂੰ ਆਪ ਬਥੇਰਾ ਮੈਂ,
ਉਸਦੇ ਸਾਂਚੇ ਵਿਚ ਢਾਲ਼ ਲਿਆ ।

ਆਪ ਗਵਾ ਕੇ ਹਸਤੀ ਅਪਣੀ,
ਅਪਣਾ ਆਪਾ ਗਾਲ਼ ਲਿਆ ।

ਤੋੜ ਸਕੀ ਨਾ ਚਾਹ ਕੇ ਵੀ,
ਸੰਸਕਾਰ ਦੀਆਂ ਜੰਜੀਰਾਂ ਨੂੰ ।

ਚਲ 'ਦੀਪ' ਬੈਠ ਤੁੰ ਚੁਪ ਕਰਕੇ,
ਛੱਡ ਲਿਖਣਾ ਤਕਰੀਰਾਂ ਨੂੰ ।

ਜਗਦੀਪ ਕੌਰ w/o ਜਗਤਾਰ ਸਿਘ ਬਾਜਵਾ
ਪਿੰਡ- ਕਹੇਰੂ
ਤਹਿ- ਧੂਰੀ
ਜ਼ਿਲਾ-ਸੰਗਰੂਰ
    bajwa.jagdeep@ymail.com
Share this article :

2 comments:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template