Headlines News :
Home » » ਬੋਲਣ ਤੇ ਸੁਣਨ ਤੋਂ ਅਸਮਰੱਥ ਗੋਲਡ ਮੈਡਲ ਜੈਤੂ ਖਿਡਾਰੀ ਸੁਖਵੰਤ ਛੰਨਾਂ ਗੁਲਾਬ ਸਿੰਘ ਵਾਲਾ

ਬੋਲਣ ਤੇ ਸੁਣਨ ਤੋਂ ਅਸਮਰੱਥ ਗੋਲਡ ਮੈਡਲ ਜੈਤੂ ਖਿਡਾਰੀ ਸੁਖਵੰਤ ਛੰਨਾਂ ਗੁਲਾਬ ਸਿੰਘ ਵਾਲਾ

Written By Unknown on Saturday 22 December 2012 | 22:23


ਇੱਕ ਪਾਸੇ ਤਾਂ ਪੰਜਾਬ ਦੇ ਨੌਜਵਾਨ ਦਿਨ ਰਾਤ ਨਸ਼ਿਆਂ ਦਾ ਸੇਵਨ ਕਰ ਆਪਣੀਆਂ ਜਿੰਦਗੀਆਂ ਬਰਬਾਦ ਕਰ ਰਹੇ ਹਨ ਤੇ ਦੂਸਰੇ ਪਾਸੇ ਕੁੱਝ ਅਜਿਹੇ ਨੌਜਵਾਨ ਵੀ ਹਨ ਜੋ ਸਰੀਰਕ ਤੌਰ ਤੇ ਵਿਕਲਾਂਗ ਹੋਣ ਦੇ ਵਾਵਜੂਦ ਵੀ ਆਪਣੇ ਦੇਸ਼ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਲਈ ਸਖ਼ਤ ਮਹਿਨਤ ਸਦਕਾ ਬੁ¦ਦੀਆਂ ਨੂੰ ਛੂਹ ਰਹੇ ਹਨ। ਇਸ ਤਰਾਂ ਦਾ ਹੀ ਇੱਕ ਹੋਣਹਾਰ ਖਿਡਾਰੀ ਹੈ ਭਦੌੜ ਦੇ ਨਾਲ ਲੱਗਦੇ ਪਿੰਡ ਛੰਨਾਂ ਗੁਲਾਬ ਸਿੰਘ ਵਾਲਾ ਦਾ ਸੁਖਵੰਤ ਸਿੰਘ ਜੋ ਕਿ ਜਨਮ ਤੋਂ ਹੀ ਬੋਲਣ ਅਤੇ ਸੁਣਨ ਤੋਂ ਅਸਮਰੱਥ ਹੈ।
               ਸੁਖਵੰਤ ਸਿੰਘ ਦਾ ਜਨਮ 1986 ਨੂੰ ਬਰਨਾਲਾ ਜਿਲ•ਾ ਦੇ ਪਿੰਡ ਛੰਨਾਂ ਗੁਲਾਬ ਸਿੰਘ ਵਾਲਾ ਵਿਖੇ 1986 ਨੂੰ ਬਲਦੇਵ ਸਿੰਘ ਦੇ ਘਰ ਹੋਇਆ। ਇਹ ਹੋਣਹਾਰ ਬੱਚਾ ਜੋ ਜਨਮ ਤੋਂ ਹੀ ਬੋਲਣ ਸੁਣਨ ਤੋਂ ਵਾਂਝਾ ਸੀ। ਜਿਸ ਨੂੰ ਪੜ•ਾਈ ਦੇ ਲਈ ਬਰਨਾਲਾ ਦੇ ਪਵਨ ਸੇਵਾ ਸੰਮਤੀ ਫਾਰ ਡੀਫ ਸਕੂਲ ਵਿਖੇ ਭੇਜ਼ਿਆ ਜਾਣ ਲੱਗਾ ਤੇ ਇਥੇ ਹੀ ਇਸ ਵਿਦਿਆਰਥੀ ਨੇ ਬਾਰ•ਵੀਂ ਕਲਾਸ ਦੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਪਾਸ ਕੀਤੀ। ਸੁਖਵੰਤ ਸਿੰਘ ਨੂੰ ਪੜ•ਾਈ ਦੇ ਨਾਲ ਨਾਲ ਖੇਡਾਂ ਦਾ ਵੀ ਕਾਫੀ ਸ਼ੌਕ ਸੀ। ਇਸ ਸ਼ੌਂਕ ਨੇ ਹੀ ਸੁਖੰਵਤ ਸਿੰਘ ਦੀ ਅਲੱਗ ਪਹਿਚਾਣ ਤੇ ਦੂਸਰੇ ਨੌਜਵਾਨਾਂ ਲਈ ਇੱਕ ਮਿਸ਼ਾਲ ਪੇਸ਼ ਕੀਤੀ। ਸੁਖੰਵਤ ਸਿੰਘ ਪਿਛਲੇ ਦਿਨੀਂ ਡੀਫ ਐਂਡ ਡੰਬ ਸਪੋਰਟਸ ਐਸੋਸੀਏਸ਼ਨ (ਇੰਡੀਆਂ) ਨੇ ਜਦ ਪਹਿਲਾ ਇੰਟਰਨੈਂਸ਼ਨਲ ਦੋਸਤੀ ਕੱਪ ਕਰਵਾਇਆ। ਜਿਸ ਵਿੱਚ ਲਹਿੰਦਾ ਪੰਜਾਬ (ਪਕਿਸਤਾਨ) ਦੇ ਵਿਕਲਾਂਗ ਖਿਡਾਰੀਆਂ ਨੇ ਵੀ ਹਿੱਸਾ ਲਿਆ। ਰੈਸ¦ਿਗ ਦੇ 74 ਕਿਲੋ ਦੇ ਮੁਕਾਬਲਿਆਂ ਵਿੱਚ ਸੁਖੰਵਤ ਸਿੰਘ ਨੇ ਪਕਿਸਤਾਨ ਨੂੰ ਹਰਾ ਕੇ ਗੋਲਡ ਮੈਡਲ ਤੇ ਕਬਜ਼ਾ ਕੀਤਾ। ਸੁਖਵੰਤ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਇਹ ਫੁੱਟਬਾਲ, ਬਾਲੀਵਾਲ ਦਾ ਵੀ ਵਧੀਆ ਖਿਡਾਰੀ ਹੈ ਤੇ ਗੇਮਾਂ ਵਿੱਚ ਅਨੇਕਾਂ ਮੈਡਲ ਪ੍ਰਾਪਤ ਕਰ ਚੁੱਕਿਆ ਹੈ। ਇਹ ਭੰਗੜੇ ਦਾ ਵੀ ਵਧੀਆ ਕਲਾਕਾਰ ਹੈ ਤੇ ਹੁਣ ਗੋਲਾ ਸੁਟਣ ਦੀ ਤਿਆਰੀ ਵਿੱਚ ਜੁਟਿਆ ਹੋਇਆ ਹੈ। ਸੁਖੰਵਤ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਬੱਚਾ ਬਹੁਤ ਹੋਣਹਾਰ ਹੈ ਤੇ ਘਰ ਕੰਪਿਊਟਰ ਤੇ ਹੀ ਆਪਣੇ ਕੰਮ ਕਰਦਾ ਹੈ ਤੇ ਪੰਜਾਬ ਵਿੱਚ ਇਹ ਇੱਕਲਾ ਵਿਕਲਾਂਗ ਖਿਡਾਰੀ ਹੈ ਜੋ ਖੇਡਣ ਲਈ ਪਕਿਸਤਾਨ ਜਾ ਰਿਹਾ ਹੈ। ਸੁਖੰਵਤ ਸਿੰਘ ਨੂੰ ਆਪਣੇ ਜੀਵਨ ਨਾਲ ਕੋਈ ਨਿਰਾਸ਼ਾ ਨਹੀ ਹੈ ਸਗੋ ਓਹ ਚਹੁੰਦਾ ਹੈ ਕਿ ਪੰਜਾਬ ਦਾ ਹਰ ਨੌਜਵਾਨ ਨਸ਼ੇ ਛੱਡ ਖੇਡਾਂ ਅਤੇ ਹੋਰ ਸਮਾਜਿਕ ਉਸਾਰੂ ਪ੍ਰੋਗਰਾਮਾ ਵਿੱਚ ਹਿੱਸਾ ਲੈ ਆਪਣੀਆਂ ਜਿੰਦਗੀਆਂ ਨੂੰ ਚੰਗੇ ਪਾਸੇ ਲਗਾਉਣ ਪ੍ਰੰਤੂ ਸਰਕਾਰਾਂ ਵੱਲੋਂ ਅਜਿਹੇ ਹੋਣਹਾਰ ਖਿਡਾਰੀਆਂ ਨੂੰ ਅੱਖੋਂ ਪ੍ਰੋਖੇ ਕੀਤਾ ਹੋਇਆ ਹੈ। ਸਰਕਾਰ ਵੱਲੋਂ ਅਜਿਹੇ ਨੌਜਵਾਨ ਲੜਕੇ ਲੜਕੀਆਂ ਲਈ ਕੋਈ ਪਹਿਲ ਕਦਮੀ ਨਹੀ ਕੀਤੀ ਗਈ ਵਰਨਾ ਇਹ ਬੱਚੇ ਵੀ ਦੂਸਰੇ ਤੰਦਰੁਸਤ ਰਿਸ਼ਟ ਪੁਸ਼ਟ ਨੌਜਵਾਨ ਲੜਕੇ ਲੜਕੀਆਂ ਤੋਂ ਘੱਟ ਨਹੀ ਹਨ।

ਸਾਹਿਬ ਸੰਧੂ ਭਦੌੜ (ਬਰਨਾਲਾ)
98766-54109, 82888-54109
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template