Headlines News :
Home » » ਰੁੱਖਾਂ ਦੀ ਸਾਂਭ ਸੰਭਾਲ ਕਰਨ ਅਤੇ ਕਟਾਈ ਰੋਕਣ ਲਈ ਲੋਕ ਲਹਿਰ ਉਸਾਰਨ ਦੀ ਜ਼ਰੂਰਤ - ਬਿੰਦਰ ਬਾਜਵਾ ਖੁੱਡੀ ਕਲਾਂ

ਰੁੱਖਾਂ ਦੀ ਸਾਂਭ ਸੰਭਾਲ ਕਰਨ ਅਤੇ ਕਟਾਈ ਰੋਕਣ ਲਈ ਲੋਕ ਲਹਿਰ ਉਸਾਰਨ ਦੀ ਜ਼ਰੂਰਤ - ਬਿੰਦਰ ਬਾਜਵਾ ਖੁੱਡੀ ਕਲਾਂ

Written By Unknown on Wednesday 21 August 2013 | 02:42

ਮਨੁੱਖ ਅਤੇ ਰੁੱਖ ਦਾ ਰਿਸ਼ਤਾ ਬੜਾ ਗਹਿਰਾ ਅਤੇ ਸਦੀਵੀ ਹੈ।ਇੱਕ ਤੋਂ ਬਿਨਾਂ ਦੂਸਰੇ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜਨਮ ਤੋਂ ਲੈ ਕੇ ਮਰਨ ਤੱਕ ਰੱਖ ਮਨੁੱਖ ਦੇ ਅੰਗ ਸੰਗ ਰਹਿਣ ਦਾ ਫਰਜ ਨਿਭਾਉਦਾ ਹੈ।ਪਰ ਇਨਸਾਨ ਰੁੱਖਾਂ ਪ੍ਰਤੀ ਆਪਣੇ ਫਰਜ਼ਾਂ ਤੋਂ ਬੁਰੀ ਤਰ੍ਹਾਂ ਮੁੱਖ ਮੋੜ ਰਿਹਾ ਹੈ।ਲੱਗਦਾ ਹੈ ਇਨਸਾਨ ਨੂੰ ਜ਼ਿੰਦਗੀ ਵਿੱਚ ਰੁੱਖਾਂ ਦਾ ਮਹੱਤਵ ਵਿਸਰਦਾ ਜਾ ਰਿਹਾ ਹੈ।ਵਣਾਂ ਹੇਠਲਾ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ।ਪੰਜਾਬ ਵਿੱਚ ਵਣਾਂ ਹੇਠਲੇ ਰਕਬੇ ਦੀ ਸਥਿਤੀ ਚਿੰਤਾਜਨਕ ਹੱਦ ਤੱਕ ਘੱਟ ਰਹੀ ਹੈ।ਝੋਨੇ ਦੀ ਆਮਦ ਨੇ ਖੇਤਾਂ ਵਿੱਚ ਖੜੇ ਰੁੱਖਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ।ਆਲਮ ਇਹ ਹੋਇਆ ਪਿਆ ਹੈ ਕਿ ਵਾਹੀ ਯੋਗ ਜਮੀਨਾਂ ਵਿੱਚ ਦੂਰ ਦੂਰ ਤੱਕ ਮਾਰੂਥਲ ਵਰਗੇ ਦ੍ਰਿਸ਼ ਨਜ਼ਰ ਆਉਣ ਲੱਗ ਪਏ ਹਨ।ਰੁੱਖਾਂ ਤੋਂ ਸੱਖਣੇ ਸੜਕਾਂ ਦੇ ਕਿਨਾਰੇ ਭਾਂ ਭਾਂ ਕਰਦੇ ਹਨ।ਹਰ ਪਾਸੇ ਤਪਸ ਵਧ ਰਹੀ ਹੈ।ਮਈ ਮਹੀਨੇ ਵੱਚ ਤਾਪਮਾਨ ਪੰਤਾਲੀ ਡਿਗਰੀ ਨੂੰ ਛੂੰਹ ਗਿਆ ਹੈ।ਵਾਤਾਵਰਨਕ ਵਿਗਾੜ ਤੇਜੀ ਨਾਲ ਪੈਦਾ ਹੋ ਰਿਹਾ ਹੈ।ਸਰਦੀਆਂ ਦੇ ਦਿਨਾਂ ਵਿੱਚ ਸਰਦੀ ਅਤੇ ਗਰਮੀਆਂ ਦੇ ਮੌਸਮ ਵਿੱਚ ਗਰਮੀ ਕਹਿਰ ਵਰਤਾਉਦੀ ਹੈ।ਬਰਸਾਤਾਂ ਦੇ ਮਾਮਲੇ ਵਿੱਚ ਵੀ ਅਨਿਯਮਤਤਾ ਆ ਗਈ ਹੈ।ਜਾਂ ਤਾਂ ਹੜ੍ਹ ਆਉਦੇ ਹਨ ਅਤੇ ਜਾਂ ਫਿਰ ਸੋਕਾ ਵਰਤਦਾ ਹੈ।ਰੁੱਖਾਂ ਦੀ ਘਾਟ ਤੋਂ ਉਪਜ ਰਹੇ ਖਤਰਿਆਂ ਤੋਂ ਅਣਜਾਣ ਇਨਸਾਨ ਰੁੱਖਾਂ ਤੋਂ ਮੂੰਹ ਮੋੜੀ ਬੈਠਾ ਹੈ।ਏਅਰ ਕੰਡੀਸ਼ਨਾਂ ਦੀ ਠੰਡਕ ਨੂੰ ਮਾਤ ਦੇਣ ਵਾਲੇ ਪਿੱਪਲ ਅਤੇ ਬੋਹੜ ਵਰਗੇ ਰੁੱਖ ਤਾਂ ਜਿਵੇਂ ਅਲੋਪ ਹੀ ਹੋ ਗਏ ਹੋਣ ।ਰੁੱਖਾਂ ਪ੍ਰਤੀ ਇਨਸਾਨੀ ਬੇਪਰਵਾਹੀ ਦੀ ਉਦੋਂ ਤਾਂ ਹੱਦ ਹੀ ਹੋ ਗਈ ਜਦੋਂ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਸਾੜਦਿਆਂ ਰੁੱਖਾਂ ਨੂੰ ਵੀ ਸਾੜ ਧਰਿਆ।ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇਨਸਾਨ ਰੁੱਖਾਂ ਪ੍ਰਤੀ ਪੈਰ ਪੈਰ ਤੇ ਲਾਪਰਵਾਹੀ ਵਰਤ ਰਿਹਾ ਹੈ ਅਤੇ ਆਪਣੇ ਸਵਾਰਥ ਲਈ ਰੁੱਖਾਂ ਦੀ ਬਲੀ ਦੇਣ ਵਿੱਚ ਵੀ ਕੋਈ ਹਿਚਕਚਾਹਟ ਨਹੀਂ ਵਿਖਾ ਰਿਹਾ।
                ਜੇਕਰ ਗਹੁ ਨਾਲ ਵਿਚਾਰਿਆ ਜਾਵੇ ਤਾਂ ਅੱਜ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਨਾਲ-ਨਾਲ ਉਹਨਾਂ ਦੀ ਸਾਂਭ ਸੰਭਾਲ ਕਰਨ ਅਤੇ ਕਟਾਈ ਰੋਕਣ ਵੱਲ ਤਵੱਜੋਂ ਦੇਣ ਦੀ ਜ਼ਰੁਰਤ ਹੈ।ਹਰ ਸਾਲ ਸਰਕਾਰੀ ਅਤੇ ਗੈਰਸਰਕਾਰੀ ਪੱਧਰ ਤੇ ਵਣਮਹਾਂਉਤਸਵ ਮਨਾ ਕੇ ਰੁੱਖ ਲਗਾਏ ਜਾਂਦੇ ਹਨ।ਅਜੀਤ ਪ੍ਰਕਾਸ਼ਨ ਨੇ ਤਾਂ ਅਜੀਤ ਹਰਿਆਵਲ ਲਹਿਰ ਚਲਾ ਕੇ ਇਤਿਹਾਸਕ ਕਾਰਜ਼ ਦਾ ਹੰਭਲਾ ਮਾਰ ਧਰਿਆ ਹੈ।ਪਰ ਇਸ ਤਰਾਂ ਵੱਡੀ ਪੱਧਰ ਤੇ ਰੁੱਖ ਲਗਾਉਣ ਦਾ ਲਾਭ ਤਾਂ ਹੀ ਹੋਵੇਗਾ ਜੇਕਰ ਲਗਾਏ ਰੁੱਖਾਂ ਦੀ ਵੱਡੇ ਹੋਣ ਤੱਕ ਸਹੀ ਸਾਂਭ ਸੰਭਾਲ ਅਤੇ ਵੱਡੇ ਰੁੱਖਾਂ ਦੀ ਕਟਾਈ ਰੋਕਣ ਦੇ ਤਸੱਲੀਬਖਸ਼ ਇੰਤਜਾਮ ਕੀਤੇ ਜਾਣ।ਇਹ ਤਸੱਲੀਬਖਸ਼ ਇੰਤਜ਼ਾਮ ਸੰਸਥਾਵਾਂ ਅਤੇ ਸਰਕਾਰ ਦੇ ਸਾਂਝੇ ਉਪਰਾਲੇ ਨਾਲ ਹੀ ਸੰਭਵ ਹੋ ਸਕਦੇ ਹਨ।ਸੰਸਥਾਵਾਂ ਜਿੱਥੇ ਲੋਕਾਂ ਨੂੰ ਜਾਗਰੂਕ ਕਰ ਸਕਦੀਆਂ ਹਨ ੳੱਥੇ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕਾਨੂੰਨ ਬਣਾ ਕੇ ਰੁੱਖਾਂ ਦੀ ਮੱਦਦਗਾਰ ਸਾਬਿਤ ਹੋ ਸਕਦੀ ਹੈ।
                        ਬੜੇ ਦੱਖ ਦੀ ਗੱਲ ਹੈ ਕਿ ਰੁੱਖਾਂ ਦੀ ਘਾਟ ਕਾਰਨ ਸਥਿਤੀ ਇੰਨੀ ਬਦਤਰ ਹੋਣ ਦੇ ਬਾਵਯੂਦ ਸਰਕਾਰ ਨੇ ਰੁੱਖਾਂ ਦੀ ਸਾਂਭ ਸੰਭਾਲ ਲਈ ਤਾਂ ਕਾਨੂੰਨ ਕੀ ਬਣਾਉਣਾ ਸੀ।ਰੁੱਖਾਂ ਦੀ ਕਟਾਈ ਰੋਕਣ ਲਈ ਵੀ ਕੋਈ ਕਾਨੂੰਨ ਨਹੀਂ ਬਣਾਇਆ।ਜਾਗਰੂਕਤਾ ਮੁਹਿੰਮ ਵੀ ਨਾ ਦੇ ਬਰਾਬਰ ਹੀ ਹੈ।ਸਾਡੇ ਸੂਬੇ ਵਿੱਚ ਜਦੋਂ ਚਾਹੇ ਬਿਨਾਂ ਰੋਕ ਟੋਕ ਦੇ ਰੁੱਖ ਨੂੰ ਕੱਟਿਆ ਜਾ ਸਕਦਾ ਹੈ।ਜਦੋਂ ਕਿ ਸਾਡੇ ਗੁਆਢੀਂ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਸਰਕਾਰੀ ਮਨਜ਼ੂਰੀ ਤੋਂ ਬਿਨ੍ਹਾਂ ਨਿੱਜੀ ਰੁੱਖ ਵੀ ਨਹੀਂ ਕੱਟਿਆ ਜਾ ਸਕਦਾ।ਸੋ ਸਰਕਾਰ ਦਾ ਫਰਜ਼ ਬਣਦਾ ਹੈ ਕਿ ਲੋਕਾਂ ਖਾਸ ਕਰ ਕੇ ਕਿਸਾਨਾਂ ਨੂੰ ਆਪਣੇ ਟਿਊਬਵੈੱਲਾਂ , ਸੜਕਾਂ ਅਤੇ ਨਹਿਰਾਂ ਆਦਿ ਦੇ ਕਿਨਾਰਿਆਂ ਤੇ ਵੱਧ ਤੋਂ ਰੁੱਖ ਲਗਾਉਣ ਲਈ ਪ੍ਰੇਰਿਤ ਕਰੇ।ਰੁੱਖਾਂ ਦੀ ਕਟਾਈ ਕਰਨ ਜਾਂ ਅੱਗ ਆਦਿ ਵਿੱਚ ਸਾੜ ਕੇ ਨੁਕਸਾਨ ਪਹੁੰਚਾਉਣ ਵਾਲਿਆਂ ਨਾਲ ਨਜਿੱਠਣ ਲਈ ਸਖਤ ਕਾਨੂੰਨ ਬਣਾਇਆ ਜਾਵੇ।ਰੁੱਖ ਲਗਾਉਣ ,ਸਾਂਭ ਸੰਭਾਲ ਕਰਨ ਅਤੇ ਕਟਾਈ ਰੋਕਣ ਵਾਲੇ ਵਿਆਕਤੀਆਂ ਅਤੇ ਸੰਸਥਾਵਾਂ ਲਈ ਹੋਰਨਾਂ ਖੇਤਰਾਂ ਵਾਂਗ ਇਨਾਮ ਅਤੇ ਸਨਮਾਨ ਦੀ ਵਿਵਸਥਾ ਕਾਇਮ ਕੀਤੀ ਜਾਵੇ।

ਬਿੰਦਰ ਬਾਜਵਾ ਖੁੱਡੀ ਕਲਾਂ
ਪਿੰਡ ਤੇ ਡਾਕ:-ਖੁੱਡੀ ਕਲਾਂ
ਤਹਿ ਤੇ ਜਿਲ੍ਹਾ :-ਬਰਨਾਲਾ-148101
ਮੋ-98786-05965

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template