Headlines News :
Home » » ਵਿਦਿਆਰਥੀ,ਅਧਿਆਪਕ ਅਤੇ ਅਨੁਸ਼ਾਸਨ -ਰਮੇਸ਼ ਬੱਗਾ ਚੋਹਲਾ

ਵਿਦਿਆਰਥੀ,ਅਧਿਆਪਕ ਅਤੇ ਅਨੁਸ਼ਾਸਨ -ਰਮੇਸ਼ ਬੱਗਾ ਚੋਹਲਾ

Written By Unknown on Saturday 13 July 2013 | 06:32

  ਭਾਰਤੀ ਵਿਦਿਅਕ ਅਦਾਰਿਆਂ ਨੂੰ ਜਿਥੇ ਮੰਦਰਾਂ ਵਾਂਗ ਸਤਿਕਾਰਿਆ ਜਾਂਦਾ ਰਿਹਾ ਹੈ ਉਥੇ ਇਨ੍ਹਾਂ ਅਦਾਰਿਆਂ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਗੁਰੂਆਂ ਵਾਂਗ ਪੂਜਿਆ ਜਾਂਦਾ ਰਿਹਾ ਹੈ। ਕਿਉਂਕਿ ਤਿੰਨੇ ਧਿਰਾਂ (ਵਿਦਿਆਰਥੀ, ਅਧਿਆਪਕ ਅਤੇ ਸਮਾਜ ) ਹੀ ਇਨ੍ਹਾਂ ਤਲੀਮੀ ਅਦਾਰਿਆਂ ਨੂੰ ਇਕ ਮੁਕੱਦਸ ਸਥਾਨ ਮੰਨਦੀਆਂ ਸਨ। ਇਸ ਮਾਨਤਾ ਕਾਰਨ ਹੀ ਇਨ੍ਹਾਂ ਮੰਦਰਾਂ ਵਿਚ ਜਿਹੜੇ ਗਿਆਨ ਦੇ ਦੀਵੇ ਬਾਲੇ ਜਾਂਦੇ ਸਨ ਉਨ੍ਹਾਂ ਦੀ ਰੋਸ਼ਨੀ ਵਿਚ ਕਿਤਾਬੀ ਗਿਆਨ ਨਾਲੋਂ ਮਨੁੱਖੀ ਕਦਰਾਂ-ਕੀਮਤਾਂ ਦੀ ਝਲਕ ਵਧੇਰੇ ਦਿਖਾਈ ਦਿੰਦੀ ਰਹੀ ਹੈ। ਇਨ੍ਹਾਂ ਕਦਰਾਂ-ਕੀਮਤਾਂ ਵਿਚ ਵਿਦਿਆਰਥੀ ਜੀਵਨ ਨੂੰ ਸਹੀ ਦਿਸ਼ਾ ਵਲ ਮੋੜਨ ਵਾਲੀ ਪ੍ਰਮੁੱਖ ਕੀਮਤ ਅਨੁਸ਼ਾਸਨ ਨੂੰ ਸਵੀਕਾਰਿਆ ਜਾਂਦਾ ਹੈ ਜੋ ਵਿਦਿਆਰਥੀਆਂ (ਵਿਸ਼ੇਸ਼ ਕਰਕੇ ਕਿਸ਼ੋਰ ਅਵਸਥਾ ਵਾਲੇ) ਦੇ ਸਰਬਾਂਗੀ ਵਿਕਾਸ ਦੀ ਪੂਰਨ ਰੂਪ ਵਿਚ ਜ਼ਿਮੇਵਾਰ ਹੁੰਦੀ ਹੈ। ਇਸ ਕੀਮਤ ਦੇ ਮਾਈਨਸ  ਜਾਂ ਅਲੋਪ ਹੋ ਜਾਣ ਨਾਲ ਚੰਗੇ ਸ਼ਹਿਰੀਆਂ ਦੇ ਸ਼ੁਮਾਰ ਨੂੰ ਫ਼ੋਰਾ ਲੱਗਣ ਲੱਗ ਪੈਂਦਾ ਹੈ ਜਿਸ ਨਾਲ ਅਣਮਨੁੱਖੀ ਵਰਤਾਰਿਆਂ ਦੀ ਬੁਹਤਾਤ ਹੋਣ ਲੱਗ ਪੈਂਦੀ ਹੈ। ਇਸ ਬਹੁਤਾਤ ਕਾਰਨ ਕਈ ਵਾਰੀ ਤਾਂ ਸਾਡਾ ਸਮਾਜਿਕ ਸਮਤੋਲ ਵੀ ਵਿਗੜ ਕੇ ਰਹਿ ਜਾਂਦਾ ਹੈ ਜੋ ਦੇਸ਼ ਦੇ ਵਿਕਾਸ ਨੂੰ  ਪਿਛਲਫ਼ੁਰੀ ਲੈ ਤੁਰਦਾ ਹੈ।                                                     ਮਨੋਵਿਗਿਆਨੀਆਂ ਨੇ ਕਿਸ਼ੋਰ ਅਵਸਥਾ ਨੂੰ ਜ਼ਿੰਦਗੀ ਦਾ ਬਹੁਤ ਹੀ ਖ਼ਤਰਨਾਕ ਮੋੜ ਗਰਦਾਨਿਆ ਹੈ। ਇਸ ਮੋੜ ‘ਤੇ ਆ ਕੇ ਬੁਹਤ ਸਾਰੇ ਵਿਦਿਆਰਥੀ ਅਕਸਰ ਕਿਸੇ ਨਾ ਕਿਸੇ ਭਟਕਣ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਭਟਕਣ ਸਮੇਂ ਉਨ੍ਹਾਂ ਨੂੰ ਕਿਸੇ ਅਜਿਹੇ ਮਾਰਗ-ਦਰਸ਼ਕ ਦੀ ਭਾਲ ਹੁੰਦੀ ਹੈ ਜੋ ਉਨ੍ਹਾਂ ਨੂੰ ਹਨ੍ਹੇਰੀਆਂ ਗਲੀਆਂ ਦੇ ਗੇੜ ਤੋਂ ਬਚਾ ਕੇ ਉਨ੍ਹਾਂ ਦੇ ਮਿਥੇ ਹੋਏ ਨਿਸ਼ਾਨੇ ਦੇ ਨੇੜ ਲਗਾ ਦੇਵੇ। ਇਸ ਨੇੜਤਾ ਲਈ ਉਨ੍ਹਾਂ ਵਾਸਤੇ ਅਧਿਆਪਕ ਤੋਂ ਵੱਧ ਭਰੋਸੇਯੋਗ ਹੋਰ ਕੋਈ ਨਹੀਂ ਹੋ ਸਕਦਾ। ਕਿਉਂਕਿ ਵਿਦਿਆਰਥੀ ਆਪਣੇ ਜੀਵਨ ਦਾ ਬੇਸ਼ਕੀਮਤੀ ਸਮਾਂ ਆਪਣੇ ਅਧਿਆਪਕ ਦੀ ਹਜ਼ੂਰੀ ਵਿਚ ਹੀ ਗੁਜ਼ਾਰਦਾ ਹੈ। ਇਸ ਤਰ੍ਹਾਂ ਵਿਦਿਆਰਥੀ ਜੀਵਨ ਵਿਚ ਸਮਤੋਲ (ਅਨੁਸ਼ਾਸਨ ਰਾਹੀਂ) ਬਣਾਈ ਰੱਖਣ ਹਿੱਤ ਸਕੂਲ ਅਧਿਆਪਕ ਦੀ(2) ਭੂਮਿਕਾ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਪਰ ਇਹ ਭੂਮਿਕਾ ਕੋਈ ਅਧਿਆਪਕ ਤਦ ਹੀ ਸਹੀ ਢੰਗ ਨਾਲ ਨਿਭਾ ਸਕਦਾ ਹੈ ਜੇਕਰ ਉਹ ਆਪ ਕੁਝ ਚੰਗੀਆਂ ਅਤੇ ਉਸਾਰੂ ਕਦਰਾਂ-ਕੀਮਤਾਂ ਦਾ ਧਾਰਨੀ ਹੋਵੇਗਾ। ਇਨ੍ਹਾਂ ਕਦਰਾਂ-ਕੀਮਤਾਂ ਦਾ ਕੇਂਦਰੀ ਧੁਰਾ ਸਕੂਲ ਅਨੁਸ਼ਾਸਨ ਨੂੰ ਮੰਨਿਆ ਜਾਂਦਾ ਹੈ। ਇਸ ਧੁਰੇ ਤੋਂ ਅੱਗੇ-ਪਿੱਛੇ ਹੋਇਆ ਵਿਦਿਆਰਥੀ/ ਅਧਿਆਪਕ ਬਹੁਤ ਸਾਰੀਆਂ ਉਚੇਰੀਆਂ ਅਤੇ ਵਡੇਰੀਆਂ ਪ੍ਰਾਪਤੀਆਂ ਤੋਂ ਸੱਖਣਾ ਰਹਿ ਜਾਂਦਾ ਹੈ। ਇਸ ਤਰ੍ਹਾਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਪੜ੍ਹਾਈ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਦਾ ਪਾਠ ਵੀ ਪੜ੍ਹਾਉਂਦਾ ਰਹੇ ਪਰ ਇਸ ਪਾਠ ਨੂੰ ਪੜ੍ਹਾਉਣ ਤੋਂ ਪਹਿਲਾਂ ਕਿਸੇ ਅਧਿਆਪਕ ਨੂੰ ਹੇਠ ਲਿਖੇ ਕੁਝ ਨੁਕਤਿਆਂ ਨੂੰ ਆਪਣੀ ਜੀਵਨ-ਸ਼ੈਲੀ ਦਾ ਜ਼ਰੂਰੀ ਅੰਗ ਬਣਾਉਣਾ ਪਵੇਗਾ:-                                                             0 ਅਧਿਆਪਕ ਨੂੰ ਪਹਿਲਾਂ ਆਪ ਸਮੇਂ ਦਾ ਪਾਬੰਦ ਹੋਣਾ ਚਾਹੀਦਾ ਹੈ, ਨਹੀਂ ਉਸ ਦੀ ਲੇਟ-ਲ਼ਤੀ/ੀ ਉਸ ਦੇ ਤਾਲਿਬ-ਇਲ਼ਮਾਂ ਉਪਰ ਨਾਂਹ-ਪੱਖੀ ਪ੍ਰਭਾਵ ਪਾ ਸਕਦੀ ਹੈ।                                 
  0 ਅਧਿਆਪਕ ਦੀ ਕਹਿਣੀ ਅਤੇ ਕਰਨੀ ਵਿਚ ਸੁਮੇਲਤਾ ਹੋਣੀ ਚਾਹੀਦੀ ਹੈ। ਉਸ ਦਾ ਕੀਤਾ ਹੋਇਆ ਉਸ ਦੇ ਕਹੇ ਨਾਲ ਹੂ-ਬ-ਹੂ ਮੇਲ ਖਾਂਦਾ ਹੋਣਾ ਚਾਹੀਦਾ ਹੈ।
  0 ਅਧਿਆਪਕ ਨੂੰ ਆਪਣੇ ਆਚਰਣ ਦੀ ਉੱਚਤਾ ਅਤੇ ਸੁੱਚਤਾ ਬਣਾ ਕੇ ਰੱਖਣੀ ਚਾਹੀਦੀ ਹੈ। ਇਹ ਹੀ ਉਸ ਦੀ ਹਯਾਤੀ ਦਾ ਅਸਲੀ ਗਹਿਣਾ ਹੈ ਜਿਹੜਾ ਉਸ ਦੀ ਸ਼ਖਸੀਅਤ ਨੂੰ ਨਿਖਾਰਨ ਅਤੇ ਸ਼ਿੰਗਾਰਨ ਹਿੱਤ ਲਾਹੇਵੰਦਾ ਸਾਬਤ ਹੁੰਦਾ ਹੈ।
  0 ਉਸ ਨੂੰ ਆਪਣੇ ਵਿਸ਼ੇ ਦੀ ਵੀ ਮੁਹਾਰਤ ਹੋਣੀ ਚਾਹੀਦੀ ਹੈ। ਇਸ ਮੁਹਾਰਤ ਸਦਕਾ ਹੀ ਉਹ ਆਪਣੀ ਗੱਲ ਦਾ ਸਹੀ ਸੰਚਾਰ ਕਰ ਸਕਦਾ ਹੈ। ਇਹ ਸੰਚਾਰ ਸਕੂਲ ਵਿਚ ਅਨੁਸ਼ਾਸਨ ਦੀ ਕਾਇਮੀ ਲਈ ਬਹੁਤ ਮਦਦਗਾਰੀ ਹੁੰਦਾ ਹੈ। 
0 ਸਖਤ ਮਿਹਨਤ ਉਸ ਦੇ ਜੀਵਨ ਦਾ ਆਦਰਸ਼ ਹੋਣਾ ਚਾਹੀਦਾ ਹੈ।(3) ਇਸ ਆਦਰਸ਼ ਨੂੰ ਧਾਰਨ ਕਰਕੇ ਹੀ ਉਸ ਦੇ ਵਿਦਿਆਰਥੀਆਂ ਨੇ ੳੁੱਚੀਆਂ ਉਡਾਣਾਂ ਭਰਨੀਆਂ ਹੁੰਦੀਆਂ ਹਨ।
   ਉਪਰੋਕਤ ਕੁੱਝ ਨੁਕਤਿਆਂ ਨੂੰ ਸਨਮੁੱਖ ਰੱਖ ਕੇ ਕੋਈ ਵੀ ਅਧਿਆਪਕ ਆਪਣੇ ਸਕੂਲ ਵਿਚ ਅਨੁਸ਼ਾਸਨ ਦਾ ਝੰਡਾ ਬੁਲੰਦ ਕਰ ਸਕਦਾ ਹੈ। ਇਸ (ਅਨੁਸ਼ਾਸਨ ਦੇ) ਝੰਡੇ ਹੇਠ ਇੱਕਠੇ ਹੋ ਕੇ ਹੀ ਉਸ ਦੇ ਵਿਦਿਆਰਥੀਆਂ ਨੇ ਆਪਣੀਆਂ ਮੰਜ਼ਿਲਾਂ ਵੱਲ ਵਧਣਾ ਹੁੰਦਾ ਹੈ। ਇਸ ਵਾਧੇ ਨੇ ਹੀ ਇੱਕ ਨਾ ਇੱਕ ਦਿਨ ਪ੍ਰਾਪਤੀ ਵਿਚ ਬਦਲ ਜਾਣਾ ਹੁੰਦਾ ਹੈ। ਆਪਣੇ ਵਿਦਿਆਰਥੀਆਂ ਦੁਆਰਾ ਕੀਤੀਆ ਪ੍ਰਾਪਤੀਆਂ ਹੀ ਉਸ ਅਧਿਆਪਕ ਦੀ ਅਸਲ ਕਮਾਈ ਹੁੰਦੀਆਂ ਹਨ ਜੋ ਪੈਸੇ ਤੋਂ ਕਿਤੇ ਵੱਧ ਸਕੂਨਾਤਮਕ ਹੁੰਦੀਆਂ ਹਨ।                                                                                            -                           
ਰਮੇਸ਼ ਬੱਗਾ ਚੋਹਲਾ 
# 1348/17/1
 ਗਲੀ ਨੰ: 8 
      ਰਿਸ਼ੀ ਨਗਰ ਐਕਸਟੈਨਸ਼ਨ
              ਲੁਧਿਆਣਾ                                      
   ਮੋਬ:9463132719                  
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template