Headlines News :
Home » » ਪੰਜਾਬੀ ਮਾਂ ਬੋਲੀ - ਮਨਿੰਦਰ ਕੌਰ

ਪੰਜਾਬੀ ਮਾਂ ਬੋਲੀ - ਮਨਿੰਦਰ ਕੌਰ

Written By Unknown on Friday 1 March 2013 | 23:44



ਪੰਜਾਬੀ ਮਾਂ ਬੋਲੀ

ਇਹ ਗੁਰੂਆਂ ਦੀ ਬੋਲੀ
ਇਹ ਪੀਰਾਂ ਦੀ ਬੋਲੀ
ਮਿੱਟੀ ਦੇ ਕਣ ਕਣ ’ਚ ਮਹਿਕੇ
ਇਹ ਰੂਹਾਂ ਦੀ ਬੋਲੀ

ਇਹ ਝਨਾਂ ਕੰਢੇ ਗੂੰਜੇ
ਬਿਆਸ ਰਾਵੀ ’ਚ ਬੋਲੇ
ਇਹ ਸਤਲੁਜ ਦੀ ਬੋਲੀ
ਇਹ ਸਿੰਧ ਦੀ ਬੋਲੀ

ਇਹ ਸ਼ਗਨਾਂ ਤੇ ਗਾਉਂਦੀ
ਮੋਇਆਂ ਵੈਣ ਪਾਉਂਦੀ
ਰੱਬ ਨੇ ਧੁਰ ਦਰਗਾਹੋਂ ਤੋਰੀ
ਇਹ ਸੱਚੀ ਸੁੱਚੀ ਬੋਲੀ

ਇਹ ਖੇਡਾਂ ’ਚ ਗੂੰਜੀ
ਹਵਾਵਾਂ ’ਚੋਂ ਬੋਲੀ
ਹਰ ਇੱਕ ਨੇ ਮਜਦਾ ਕੀਤਾ
ਇਹ ਜਿੱਥੇ ਵੀ ਬੋਲੀ

ਇਹ ਮਾਂ ਵਾਲੀ ਬੋਲੀ
ਇਹ ਜੀਣਾ ਸਿਖਾਂਦੀ
ਰਿਸ਼ਤਿਆਂ ’ਚ ਘੋਲ ਦਿੰਦੀ
ਮਿਠਾਸ ਇਹ ਬੋਲੀ

ਮੰਗਦੀ ਹੱਕ ਆਪਣੇ ਹਿੱਸੇ ਦਾ
ਭਾਵੇਂ ਬੱਚਿਆਂ ਬੇਕਦਰੀ ’ਚ ਰੋਲੀ
ਸਾਥ ਉਮਰਾਂ ਤੀਕ ਨਿਭਾਂਦੀ
ਇਹ ਸਾਡੀ ਪੰਜਾਬੀ ਮਾਂ ਬੋਲੀ

-----
ਤੇਰੀ ਧੀ
ਮੈਂ ਚਾਹੇ ਅਣਚਾਹਿਆਂ ਸੁਪਨਾ ਹਾਂ,
ਤੇਰੇ ਸੁਪਨਿਆਂ ਦੀ ਤਸਵੀਰ ਬਣਾਂ।

ਮੇਰੀ ਖਾਤਰ ਬੱਸ ਦੁੱਖ ਝੱਲੇ ਤੂੰ,
ਤੇਰੀ ਖੁਸ਼ੀਆਂ ਦੀ ਤਕਦੀਰ ਬਣਾਂ।

ਮੰਨ ਕੇ ਬੋਝ ਨਾਂ ਪਾਲ ਮੈਨੂੰ,
ਰੋਸ਼ਨ ਕਿਸਮਤ ਦਾ ਚਿਰਾਗ ਬਣਾਂ।

ਮਾਏ ਮੈਂ ਤੇਰਾ ਹਿੱਸਾ ਹਾਂ,
ਕਰੇ ਫਖਰ ਮੈਂ ਉਹ ਮੁਨਾਰ ਬਣਾਂ।

ਮੇਰੇ ਪੱਲੇ ਭਾਵੇਂ ਦੁਸ਼ਵਾਰੀਆਂ
ਬਦਲੇ ਹਾਲਾਤਾਂ ਦਾ ਸੰਸਾਰ ਬਣਾਂ

ਰੋਸ਼ਨ ਕਰਾਂ ਤੇਰਾ ਨਾਂ ਜਹਾਨ ਉੱਤੇ
ਤੇਰੀ ਹਿੰਮਤ ਦਾ ਪਹਾੜ ਬਣਾਂ

ਚਾਹੇ ਮੈਂ ਤੇਰੀ ਧੀ ਮਾਏ
ਪੁੱਤਰਾਂ ਤੋਂ ਵੱਧ ਤੇਰਾ ਸਤਿਕਾਰ ਕਰਾਂ।

-----
ਜਾਗੋ
ਲਿਖ ਲਿਖ ਕੇ ਕਲਮਾਂ ਥੱਕੀਆਂ ਨੇ
ਰੋਈਆਂ ਭਰ ਭਰ ਕੇ ਅੱਖੀਆਂ ਨੇ
ਮੇਰੇ ਦੇਸ਼ ਦੇ ਹਾਲਾਤਾਂ ਨੂੰ
ਅੱਜ ਤੱਕ ਬਦਲ ਨਾ ਸਕੀਆਂ ਨੇ

ਇੱਥੇ ਨਿੱਤ ਮਹਿੰਗਾਈ ਵੱਧਦੀ ਏ
ਔਖੀ ਗਰੀਬ ਦੀ ਰੋਟੀ ਪੱਕਦੀ ਏ
ਨਸ਼ਿਆਂ ਦੇ ਦਰਿਆ ਹੁਣ ਵੱਗਦੇ ਨੇ
ਬੇਰੁਜਗਾਰ ਨਿੱਤ ਖੁਦਕੁਸ਼ੀਆਂ ਕਰਦੇ ਨੇ

ਇਹ ਧਰਤੀ ਪੰਜ ਦਰਿਆਵਾਂ ਦੀ
ਹੁਣ ਨਸ਼ਿਆਂ ਦੀ ਬੰਕਾਰਾਂ ਦੀ
ਇਹ ਧਰਤੀ ਗੁਰੂਆਂ ਪੀਰਾਂ ਦੀ
ਹੁਣ ਭੇਖੀ ਸਾਧ ਵਿਚਾਰਾਂ ਦੀ

ਇੱਥੇ ਮਿੱਟੀ ਵਿੱਚ ਖੁਸ਼ਬੋਈ ਸੀ
ਮਿਹਨਤਕਸ਼ ਸ਼ੇਰ ਜਵਾਨਾਂ ਦੀ
ਹੁਣ ਨਸ਼ਿਆਂ ਵਿੱਚ ਡੁੱਬੀ ਮਿਲਦੀ ਏ
ਢਾਣੀ ਵਿਹਲੜ ਬੇਰੁਜਗਾਰਾਂ ਦੀ

ਇੱਥੇ ਕੰਮ ਜਿਨਾਂ ਨੂੰ ਨਹੀਂ ਮਿਲਦਾ,
ਉਹ ਪਰਦੇਸਾਂ ਵੱਲ ਭੱਜਦੇ ਨੇ
ਇੱਥੇ ਸਵੈ ਰੁਜਗਾਰ ਨਹੀਂ ਕਰਦੇ
ਉਥੇ ਮਜਦੂਰੀ ਵੀ ਕਰਦੇ ਨੇ

ਹੁਣ ਅਣਖ ਪੰਜਾਬ ਦੀ ਮੋ ਰਹੀ ਏ
ਪੰਜਾਬੀ ਮਾਂ ਬੋਲੀ ਵੀ ਰੋ ਰਹੀ ਏ
ਨਿੱਤ ਸਭਿਆਚਾਰ ਦਾ ਘਾਣ ਹੁੰਦਾ
ਨਵੀਂ ਪੀੜੀ ਵਿਰਸੇ ਤੋਂ ਵੱਖ ਹੋ ਰਹੀ ਏ

ਕਰੋ ਹੋਸ਼ ਅਜੇ ਵੀ ਵੇਲਾ ਹੈ
ਮਾੜਾ ਹਾਲ ਨਾ ਹੋਰ ਬਣਾ ਲਈਏ
ਇਸ ਪਿਆਰੇ ਦੇਸ਼ ਪੰਜਾਬ ਦੇ
ਹਾਲਾਤਾਂ ਨੂੰ ਠੱਲ ਪਾ ਲਈਏ।



ਮਨਿੰਦਰ ਕੌਰ
ਬੱਸੀ ਪਠਾਣਾਂ
ਜਿਲ੍ਹਾ ਫਤਿਹਗੜ੍ਹ ਸਾਹਿਬ
ਮੋਬਾਈਲ 9878438722
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template