Headlines News :
Home » » ਅੱਖੀਆਂ - ਕਮਲਾ ਸ਼ਰਮਾ

ਅੱਖੀਆਂ - ਕਮਲਾ ਸ਼ਰਮਾ

Written By Unknown on Saturday 2 March 2013 | 00:20


ਅੱਖੀਆਂ ਨਾਲ ਜੋ ਬਣਦੇ ਰਿਸ਼ਤੇ
ਖੁਦਾ ਦੇ ਬੜੇ ਕਰੀਬ ਹੋ ਜਾਂਦੇ
ਬਿਨਾਂ ਬੋਲਿਆ ਸਭ ਕੁਝ ਕਹਿ ਜਾਂਦੇ
ਬਿਨਾਂ ਸੁਣਿਆ ਸਭ ਕੁਝ ਸੁਣ ਜਾਂਦੇ।
ਦਿਲ ਦੇ ਬੜੇ ਕਰੀਬ ਜੋ ਹੁੰਦੇ
ਸੁਪਨੇ ਦਿਲਦਾਰਾਂ ਦੇ
ਗਹਿਰਾ ਰਿਸ਼ਤੇ ਇਉਂ 
ਨਿੱਘੇ ਸੇਕ ਪਿਆਰਾਂ ਦੇ।
ਪਾਸਾ ਸੱਸੀ ਪਰਤਿਆ
ਭਰ ਪਲਕਾਂ ਵਿਚ ਖੁਮਾਰ
ਮਾਰੂਥਲ ਦੀਆਂ ’ਨੇਰੀਆਂ
ਲੁੱਟ ਲਿਆ ਹਾਰ ਸ਼ਿੰਗਾਰ।
ਹੁਸਨ, ਸਿਦਕੋਂ ਨਾ ਡੋਲਿਆ
ਹੋ ਗਿਆ ਕੁਰਬਾਨ
ਜਿੰਦ ਨਾਮ ਯਾਰ ਦੇ ਲਾ ਦਿੱਤੀ
ਡੋਲਿਆ ਨਾ ਈਮਾਨ।
ਮਾਰੂਥਲ ਦੀ ਰੇਤ ਤੇ
ਉੱਗੀ ਕੰਡਿਆਲੀ ਥੋਹਰ
ਡਾਚੀ ਇਸ਼ਕ ਨੂੰ ਲੱਦਿਆ
ਲੈ ਗਏ ਹੁਸਨ ਧਰੋਹਰ।
ਆਪਣੀ ਕਸਮ ਨਿਭਾ ਦਿੱਤੀ
ਰਾਧੇ ਰਾਣੀ ਆਣ
ਪਲਕਾਂ ਵਿਚ ਅੱਥਰੂ ਰੋਕ ਲਏ
ਜਿੰਦ ਕਾਨ੍ਹ ਤੇਰੇ ਕੁਰਬਾਨ।
ਸਰਬੰਸ ਪਿਆਰਾ ਵਾਰਿਆ
ਬਣਿਆ ਇਸ਼ਕ ਦਾ ਹਾਣੀ
ਕੀਤਾ ਕੌਲ ਨਿਭਾਇਆ
ਸੁੱਕਿਆ ਨੈਣੋਂ ਪਾਣੀ।
ਕੰਡਿਆ ਸੇਜ ਵਿਛਾ ਦਿੱਤੀ
ਇੱਟਾਂ ਸਿਰਹਾਣਾ ਲਾ
ਨਾਨਕ ਮਾਰਗ ਚਲਦਿਆਂ
ਜੰਗਲ ਲਏ ਰੁਸ਼ਨਾ।


-----

ਤੂੰ ਹੀ ਤੂੰ
ਮੰਦਿਰ ਮਸਜਿਦ ਗੁਰਦੁਆਰੇ
ਗਿਰਜਾ ਘਰ ਫੇਰਾ ਪਾ ਆਈਆਂ
ਹਰ ਪਾਸੇ ਤੇਰਾ ਅਨਹਦ ਵੱਜਦਾ
ਸੁਰ ਸੰਗੀਤ ’ਚੋਂ ਸਾਰ ਮੈਂ ਲੈ ਆਈਆਂ

ਫੁੱਲਾਂ ਕੋਲ ਬੈਠ ਤੱਕਿਆ
ਬੇ ਫਿਕਰੀ ਨਾਲ ਭਾਉਂਦਾ ਭੌਰਾ
ਜਲਵਾ ਉਸ ਦਾ ਗਿਆ ਨਾ ਝੱਲਿਆ
ਜਦ ਉਸ ਵਿਚ ਤੇਰਾ ਸਵਰੂਪ ਤੱਕਿਆ

ਜੇਠ ਦੀ ਤਪਸ਼ ਦੁਪਹਿਰੀ ਦੇ ਵਿੱਚ
ਜਦ ਕਿੱਕਰ ਹੇਠ ਮਜਦੂਰ ਸੌਂ ਗਿਆ
ਥਪਕੀ ਦਿੱਤੀ, ਤੂੰ ਆ ਕੇ ਉਸਨੂੰ
ਮੇਰਾ ਅਹਮ ਥਾਂ ’ਤੇ ਹੀ ਚੂਰ ਹੋ ਗਿਆ

ਤੂੰ ਵਸਦਾ ਵਿੱਚ ਚਰਾਂਦਾ ਦੇ
ਉੱਜਲੀ ਪੂਰਵ ਦੀ ਲਾਲੀ ਤੇ
ਪੱਛਮ ਵਿੱਚ ਜਾ ਕੇ ਤੇਰਾ ਵੀ
ਸੱਚ, ਚੇਹਰਾ ਅਜਬ ਗਰੂਰ ਹੋ ਗਿਆ

ਆਈ ਪਹਾੜਨ ਸਿਰ ਤੇ ਚੁੱਕ ਕੇ
ਪ੍ਰੇਮ ਦੀ ਛਲਕੀ ਗਾਗਰ ਦੇ ਵਿੱਚ
ਪ੍ਰੇਮ ਕਟੋਰਾ ਮੱਖਣ ਭਰ ਕੇ
ਪ੍ਰੇਮੀ ਖਾ ਲਿਆ ਵੱਡੇ ਤੜਕੇ

ਭੁੱਲਿਆ ਭਟਕਿਆ ਜੋਗੀ ਰਾਂਝਾ,
ਤੇਰੇ ਵਿੱਚ ਮਗਰੂਰ ਹੋ ਗਿਆ
ਭੁੱਲ ਗਈ ਹੀਰ ਸਿਆਲਾਂ ਵਾਲੀ
ਇਸ਼ਕ ਤੇਰੇ ਵਿੱਚ ਰੰਗ ਹੋ ਗਿਆ

ਸਮੁੰਦਰ ਦੀ ਹਰ ਲਹਿਰ ਦੇ ਵਿੱਚੋਂ
ਸ਼ਬਦ ਦੀ ਸ਼ਕਤੀ ਅਜ਼ਬ ਨਿਰਾਲੀ
ਪਵਨ ਪੁੱਤਰ ਨੇ ਮਾਰ ਉਡਾਰੀ
ਆਣ ਆਬਰੂ ਜਾ ਸੰਭਾਲੀ

ਮੈਂ ਰਾਧਾ ਤੋਂ ਕੁਰਬਾਨ ਗਈ
ਕ੍ਰਿਸ਼ਨਾ ਤੋਂ ਵਾਰੀ ਜਾਨ ਗਈ
ਮੈਂ ਵਾਰੀ ਅੰਮ੍ਰਿਤ ਵੇਲਾ ਤੋਂ
ਮੇਰਾ ਸੁੱਤੀ ਕਲਾ ਪਛਾਣ ਲਈ

ਹਰਿਮੰਦਰ ਦੇ ਹਰ ਕੋਨੇ ’ਚੋਂ
ਮੀਆਂ ਮੀਰ ਅੱਜ ਵਾਜਾਂ ਮਾਰੇ
ਚਹੁੰ ਦਰਵਾਜੇ ਵਿਚੋਂ ਅੱਜ ਵੀ
ਤਪਦੀ ਲੋਅ ਵਿੱਚ ਰੂਹ ਨੂੰ ਠਾਰੇ

ਜਾ ਨਨਕਾਣੇ ਡੇਰਾ ਲਾਇਆ
ਤੇਰੇ ਨਾਮ ਦੀ ਅਲਖ੍ਹ ਜਗਾ ਦਿੱਤੀ
ਮੈਂ ਸਦਕੇ ਬਾਬੇ ਨਾਨਕ ਤੋਂ
ਜਿਸ ਠੋਕਰ ਮਾਰ ਜਗਾ ਦਿੱਤੀ

ਅੱਜ ਮੇਰੀ ਚਿਤਵਨ ਦੇ ਸਪਨੇ
ਹਰ ਯਾਰ ਦੇ ਵਿਚੋਂ ਤੂੰ ਦਿਸਦਾ
ਪਤਾ ਨਹੀਂ ਜਲੌਅ ਸੀ ਕਿਹੜਾ
ਹਰ ਸ਼ਬਦ ਦੀ ਸਾਖੀ ਤੂੰ ਤੂੰ ਲਿਖਦਾ

ਕਮਲਾ ਸ਼ਰਮਾ
9463488290
ਸ:ਕੰ:ਸੀ:ਸੈ: ਸਕੂਲ, ਧੂਰੀ (ਸੰਗਰੂਰ)

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template