Headlines News :
Home » » ਮਾਵਾਂ ਠੰਡੀਆਂ ਛਾਵਾਂ ਸਦਾ ਹੀ - ਨਰਿੰਦਰ ਧੂਰੀ

ਮਾਵਾਂ ਠੰਡੀਆਂ ਛਾਵਾਂ ਸਦਾ ਹੀ - ਨਰਿੰਦਰ ਧੂਰੀ

Written By Unknown on Saturday 31 August 2013 | 05:18

ਮਾਂਵਾਂ ਠੰਡੀਆਂ ਛਾਂਵਾਂ ਸਦਾ ਹੀ ਜੱਗ ਤੇ ਆਈਆਂ ਨੇ,
ਵਾਂਗ ਬਰੋਟੇ ਜਿੰਨ੍ਹਾਂ ਨੇ ਠੰਡੀਆਂ ਛਾਂਵਾਂ ਬਰਛਾਈਆਂ ਨੇ।

ਇੱਕ ਪੁੱਤਰ ਦੇਈ ਰੱਬਾ ਮਾਂ ਨੇ ਅਰਜ਼ ਗੁਜਾਰੀ ਏ,
ਮੰਦਰ-ਮਸੀਤ ਜਾ ਕੇ ਗੋਡੇ ਰਗੜਦੀੇ ਕਰਮਾਂ ਮਾਰੀ ਏ।
ਬਖ਼ਸ਼ਿਸ਼ ਹੋਈ ਸਤਿਗੁਰ ਝੋਲੀ ਖ਼ੁਸ਼ੀਆਂ ਪਾਈਆਂ ਨੇ,
ਮਾਂਵਾਂ ਠੰਡੀਆਂ ਛਾਂਵਾਂ ਸਦਾ ਹੀ....................................।

ਪੁੱਤਰ ਹੋਇਆ ਖ਼ੁਸ਼ੀਆਂ ਮਨਾਵੇ ਪਲ-ਪਲ ਸੋਹਲੇ ਗਾਉਂਦੀ ਏ,
ਆਪ ਸੋਵੇ ਗਿੱਲੀ ਥਾਂ ਤੇ ਪੁੱਤਰ ਨੂੰ ਸੀਨੇ ਨਾਲ ਲਾਉਂਦੀ ਏ।
ਆਪਣੇ ਬਦਨ ਤੇ ਦੁੱਖੜੇ ਝੱਲਕੇ ਉਸਨੇ ਖ਼ੁਸ਼ੀਆਂ ਦੁਆਈਆਂ ਨੇ,
ਮਾਂਵਾਂ ਠੰਡੀਆਂ ਛਾਂਵਾਂ ਸਦਾ ਹੀ.....................................।

ਨਰਿੰਦਰ ਧੂਰੀ
ਰੁਲੀ ਜਵਾਨੀ ਆਇਆ ਬੁਢਾਪਾ ਕਿਸਮਤ ਮੰਜੇ ਪਾ ਦਿੱਤਾ,
ਵਿੱਚ ਜਵਾਨੀ ਲਾਡਾਂ ਨਾਲੇ ਪਾਲੇ ਪੁੱਤਰ ਨੇ ਵਖ਼ਤ ਭੁਲਾ ਦਿੱਤਾ।
ਮਾਂ ਖੰਘੇ ਮੰਗਦੀ ਪਾਣੀ, ਨਿਰਦਈ ਗਾਲਾਂ ਸੁਣਾਈਆਂ ਨੇ,
ਮਾਂਵਾਂ ਠੰਡੀਆਂ ਛਾਂਵਾਂ ਸਦਾ ਹੀ.....................................।

ਕਰੇ ਦੁਆਵਾਂ ਮਾਂ ਪੁੱਤਰਾਂ ਲਈ ਆਖ਼ਰੀ ਬੋਲ ਪੁਗਾਉਂਦੀ ਏ,
ਕੱਢ ਕਲੇਜਾ ਆਖ਼ਰ ਮਾਂ ਹੀ ਪੁੱਤਰ ਦੇ ਝੋਲੀ ਪਾਉਂਦੀ ਏ।
“ਨਰਿੰਦਰ ਧੂਰੀ” ਦੂੁਜਾ ਨਾਂ ਰੱਬ ਦਾ ਮਾਂ ਬਣਦੀਆਂ ਝਾਈਆਂ ਨੇ,
ਮਾਂਵਾਂ ਠੰਡੀਆਂ ਛਾਂਵਾਂ ਸਦਾ ਹੀ.....................................।




Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template