Headlines News :
Home » » ਭੇਜ ਦੇ ਸਕੂਲ ਅੰਮੀਏ - ਗੁਰਮੀਤ ਰਾਣਾ

ਭੇਜ ਦੇ ਸਕੂਲ ਅੰਮੀਏ - ਗੁਰਮੀਤ ਰਾਣਾ

Written By Unknown on Saturday 31 August 2013 | 05:22

ਭੇਜ ਦੇ ਸਕੂਲ ਅੰਮੀਏ……।
ਮੇਰੀ ਇਕ ਗੱਲ ਮੰਨ ਲੈ ਜਲੂਲ ਅੰਮੀਏ।
ਹੁਣ ਮੈਨੂੰ ਵੀ ਤੂੰ ਭੇਜਦੇ ਸਕੂਲ ਅੰਮੀਏ।
ਮੈ ਨਹੀ ਛੋਟੀ ਹੋ ਗਈ ਪੂਰੇ ਤਿੰਨ ਸਾਲ ਦੀ।
ਜਾਦੀ ਏ ਸਕੂਲੇ ਨਿੱਤ ਦੀਪ ਮੇਰੇ ਨਾਲ ਦੀ ।
ਪਿੰਡ ਦੇ ਸਕੂਲੇ ਮੈਨੂੰ ਦਾਖਲਾ ਦਿਵਾ ਦਿਉ।
ਕਾਪੀਆ ਕਿਤਾਬਾਂ ਇਕ ਬਸਤਾ ਸਿਲਾ ਦਿਉ।
ਬੂਟ ਤੇ ਜੁਰਬਾਂ ਨਾਲੇ ਕੋਕੇ ਵਾਲੀ ਪੈਨਸਿਲ।
ਵੈਰੀ ਗੁਡ ਲੈ ਕੇ ਆਵਾਂ ਹੱਸੇ ਫਿਰ ਤੇਰਾ ਦਿਲ।
ਸੱਚ ਆਖਾਂ ਐਂਵੇ ਸਮਝੀ ਨਾ ਗੱਲ੍ਹਾ।
ਰਾਣੀ ਝਾਂਸੀ ਵਾਗੂੰ ਨੇ ਮਾਰਨੀਆ ਮੱਲ੍ਹਾਂ।
ਕੰਮ ਕਾਰ ਕਰਾਂ ਸਾਰਾ ਪੜ੍ਹਾ ਦਿਲ ਲਾ ਕੇ ਮੈਂ।
ਜੋ ਤੂੰ ਸਮਝਾਵੇਂ ਰੱਖਾਂ ਦਿਲ ‘ਚ ਵਸਾ ਕੇ ਮੈਂ।
ਸਾਰੇ ਘਰ ਦੇ ਮੈਂ ਸਿਖਣੇ ਅਸੂਲ ਅੰਮੀਏ।
ਹੁਣ ਮੈਨੂੰ ਵੀ ਤੂੰ ਭੇਜਦੇ ਸਕੂਲ ਅੰਮੀਏ।

 ਗੁਰਮੀਤ ਰਾਣਾ
ਗੋਲ ਮਾਰਕੀਟ ਬੁਢਲਾਡਾ(ਮਾਨਸਾ)
151502
ਮੋਬਾ. ਨੰ. +919876752255
Share this article :

1 comment:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template