Headlines News :
Home » , » ਜੁਝਾਰਵਾਦੀ ਕਵੀ ਪਾਸ਼ ਨੂੰ ਯਾਦ ਕਰਦਿਆਂ - ਗੁਰਤੇਜ ਸਿੰਘ ਮੱਲੂ ਮਾਜਰਾ

ਜੁਝਾਰਵਾਦੀ ਕਵੀ ਪਾਸ਼ ਨੂੰ ਯਾਦ ਕਰਦਿਆਂ - ਗੁਰਤੇਜ ਸਿੰਘ ਮੱਲੂ ਮਾਜਰਾ

Written By Unknown on Friday 12 September 2014 | 23:24

                          ਪੰਜਾਬੀ ਸਾਹਿਤ ਜਗਤ ਵਿਚ ਜਦੋਂ ਕ੍ਰਾਂਤੀਕਾਰੀ ਕਵੀਆਂ ਜਾਂ ਕਵਿਤਾ ਦੀ ਚਰਚਾ ਹੁੰਦੀ ਹੈ ਤਾਂ ਅਵਤਾਰ ਸਿੰਘ ਸੰਧੂ (ਪਾਸ਼) ਦਾ ਨਾਮ ਉਚੇਚੇ ਤੌਰ ’ਤੇ ਲਿਆ ਜਾਂਦਾ ਹੈ। ਕਿਉਂਕਿ ਉਸਨੇ ਲੋਕਾਂ ਅੰਦਰ ਲੂਹ-ਕੰਡੇ ਖੜ੍ਹੇ ਕਰਨ ਵਾਲੀ ਸ਼ਬਦਾਂਵਲੀ ਦੁਆਰਾ   ਬੜ੍ਹਕਾਂ ਵਾਲੀ ਕਾਵਿ-ਰਚਨਾਂ ਕੀਤੀ ਸੀ । ਉਸਦਾ ਪਹਿਲਾ ਨਾਮ ਅਵਤਾਰ ਸਿੰਘ ਸੰਧੂ ਸੀ ਇਹ ਨਾਮ (ਪਾਸ਼ ) ਉਸਨੇ ਨੌਵੀਂ-ਦਸਵੀਂ   ’ਚ ਪੜ੍ਹਦੇ (ਸਕੂਲ ਦੇ ਦਿਨਾਂ ’ਚ ਪੜ੍ਹਦੇ ਸਮੇਂ ) ਸਮੇਂ ਆਪਣੇ ਪ੍ਰਤੀ ਮੋਹ ਰੱਖਣ ਵਾਲੀ ਅਧਿਆਪਕਾ ’ਪ੍ਰਵੇਸ਼’ ਦੇ ਪਹਿਲੇ ਅਤੇ ਆਖਰੀ   ਅੱਖ਼ਰ (ਪ+ਸ਼ ) ਨੂੰ ਜੋੜ ਕੇ ਰੱਖਿਆ ਸੀ । ਇਸ ਨਾਮ ਦੇ ਸਬੰਧ ’ਚ ਉਸ ਦੀ ਪੁਸਤਕ ’ਸਾਡੇ ਸਮਿਆਂ ਵਿੱਚ ’ ਲਿਖੀ ਇੱਕ ਕਵਿਤਾ   (ਤੈਥੋਂ ਬਿਨ੍ਹਾਂ ) ਵਿੱਚ ਵੀ ਜ਼ਿਕਰ ਆਉਂਦਾ ਹੈ-
                                          ਤੈਥੋਂ ਬਿਨ੍ਹਾਂ ਅਵਤਾਰ ਸਿੰਘ ਸੰਧੂ ਮਹਿਜ਼ ਪਾਸ਼
                                           ਤੇ ਪਾਸ਼ ਤੋਂ ਸਿਵਾ ਕੁਝ ਨਹੀਂ ਹੁੰਦਾ.....
                  ਪਾਸ਼ ਦਾ ਜਨਮ 9 ਸਤੰਬਰ,1950 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਤਲਵੰਡੀ ਸਲੇਮ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਮ ਸ:ਸੋਹਣ ਸਿੰਘ ਸੰਧੂ ਅਤੇ ਮਾਤਾ ਦਾ ਨਾਮ ਨਸੀਬ ਕੌਰ ਸੀ । ਛੇ ਸਾਲ ਦੀ ਉਮਰ ’ਚ ਪਾਸ਼ ਸਕੂਲ ਪੜ੍ਹਨ ਲੱਗ ਗਿਆ ਸੀ । ਚੌਦਾਂ ਵਰ੍ਹਿਆਂ ਦੀ ਉਮਰ ’ਚ(1964 ’ਚ) ਪਾਸ਼ ਨੇ ਅੱਠਵੀਂ ਕਲਾਸ ਪਿੰਡ ਖੀਵੇ ਦੇ ਸਕੂਲ ਤੋਂ ਪਾਸ ਕੀਤੀ । ਅੱਠਵੀਂ ਪਿੱਛੋਂ ਕਪੂਰਥਲੇ ਦੇ ਤਕਨੀਕੀ ਸਿਖਲਾਈ ਸਕੂਲ ’ਚੋਂ ਉਹ ਡਿਪਲੋਮਾ ਪਾਸ ਨਾ ਕਰ ਸਕਿਆ । 1965 ’ਚ ਪੜ੍ਹਾਈ ਅੱਧ ਵਿਚਕਾਰ ਛੱਡ ਕੇ ਪੰਦਰਾਂ ਵਰ੍ਹਿਆਂ ਦੀਉਮਰ ’ਚ ਪਾਸ਼ ਨੇ ਆਪਣੇ ਸ਼ਬਦਾਂ ’ਚ ’ਬੜ੍ਹਕਾਂ ਵਾਲੀ ਕਵਿਤਾ ’ ਲਿਖਣੀ ਆਰੰਭ ਕੀਤੀ । ਜਿਸਦੀ ਮਿਸਾਲ ਅਸੀਂ ’ ਖੁੱਲ੍ਹੀ ਚਿੱਠੀ ’ ਨਾਂ ਹੇਠ ਲਿਖੀ ਕਵਿਤਾ ’ਚੋਂ ਲੈ ਸਕਦੇ ਹਾਂ-
                                    ਮਸ਼ੂਕਾਂ ਨੂੰ ਖ਼ਤ ਲਿਖਣ ਵਾਲਿਓ ।
                                    ਜੇ ਤੁਹਾਡੀ ਕਲਮ ਦੀ ਨੋਕ ਬਾਂਝ ਹੈ
                                    ਤਾਂ ਕਾਗਜ਼ਾਂ ਦਾ ਗਰਭਪਾਤ ਨਾ ਕਰੋ ।
                                    ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਦੀ
                                    ਨਸੀਹਤ ਦੇਣ ਵਾਲਿਓ !
                                    ਕ੍ਰਾਂਤੀ, ਜਦ ਆਈ ਤਾਂ
                                    ਤੁਹਾਨੂੰ ਵੀ ਤਾਰੇ ਦਿਖਾ ਦਏਗੀ ।
                                    ਬੰਦੂਕਾਂ ਵਾਲਿਓ
                                    ਜਾਂ ਤਾਂ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਕਰ ਦਿਓ
                                    ਤੇ ਜਾਂ ਆਪਣੇ ਆਪ ਵੱਲ
                                    ਕ੍ਰਾਂਤੀ ਕੋਈ ਦਾਅਵਤ ਨਹੀਂ ਨੁਮਾਇਸ਼ ਨਹੀਂ.......... 
                  ਸ: ਸੋਹਣ ਸਿੰਘ ਸੰਧੂ ਫ਼ੌਜ ’ਚੋਂ ਮੇਜਰ ਰਿਟਾਇਰ ਹੋਏ ਸਨ ।ਉਨ੍ਹਾਂ ਨੇ ਆਪਣੇ ਪੁੱਤਰ ਨੂੰ 1967 ’ਚ ਬੀ.ਐਸ.ਐਫ.’ ਭਰਤੀ ਕਰਵਾ ਦਿੱਤਾ ਪਰ ਪਾਸ਼ ਨੇ ਤਿੰਨ ਮਹੀਨਿਆਂ ਬਾਅਦ ਹੀ ਨੌਕਰੀ ਛੱਡ ਦਿੱਤੀ । ਸਾਲ 1969 ’ਚ ਉਸਦਾ ਮਿਲਾਪ ਨਕਸਲੀਆਂ ਨਾਲ ਹੋ ਗਿਆ । ਨਕਸਲਬਾੜੀ ਲਹਿਰ ਨਾਲ ਸਬੰਧਤ ਹੋਣ ਕਰਕੇ 10 ਮਈ,1970 ਨੂੰ ਨਕੋਦਰ ਦੇ ਕਿਸੇ ਭੱਠਾ ਮਾਲਕ ਦੇ ਕਤਲ ਕੇਸ ਵਿੱਚ ਪੁਲਿਸ ਵਾਲਿਆਂ ਨੇ ਗ਼੍ਰਿਫ਼ਤਾਰ ਕਰ ਲਿਆ ।ਸਤੰਬਰ,1971 ’ਚ ਫਿਰ ਬਰੀ ਕਰ ਦਿੱਤਾ ਗਿਆ ।ਇਸੇ ਤਰ੍ਹਾਂ ਹੀ 1972 ਦੇ ਮੋਗਾ ਕਾਂਡ ਦੀਆਂ ਘਟਨਾਵਾਂ ਅਤੇ ਮਈ,1974 ਦੀ ਦੇਸ਼ ਵਿਆਪੀ ਰੇਲ ਹੜ੍ਹਤਾਲ ਕਾਰਨ ਜੇਲ੍ਹ ਭੇਜਿਆ ਗਿਆ । ਜੇਲ ’ਚੋਂ ਬਾਹਰ ਆਉਂਦਿਆਂ ਹੀ ਪਾਸ਼ ਨੇ ਬੜਕਾਂ ਵਾਲੀ ਕਵਿਤਾ ਲਿਖਣੀ ਆਰੰਭ ਕਰ ਦਿੱਤੀ ਸੀ ।
               ਪਾਸ਼ ਨੇ1976 ’ਚ ਮੈਟ੍ਰਿਕ ਤੇ ਗਿਆਨੀ ਪਾਸ ਕਰ ਲਈ । ਇਸ ਪਿੱਛੋਂ 1978 ’ਚ ਜੰਡਿਆਲ੍ਹਾ ਵਿੱਚ ਜੇ.ਬੀ.ਟੀ. ’ਚ ਦਾਖਲਾ ਲੈ ਕੇ ਸੇਖੂਪੁਰੇ ( ਕਪੂਰਥਲੇ ) ਤੋਂ ਕੋਰਸ ਪਾਸ ਕੀਤਾ । ਇਸ ਪਾਸ਼ ਦੀ ਵਿੱਦਿਅਕ ਯਾਤਰਾ ਰੁਕ-ਰੁਕ ਕੇ ਅਗਾਂਹ ਤਰਦੀ ਰਹੀ । ਜੂਨ,1978 ਵਿੱਚ ਪਾਸ਼ ਦਾ ਵਿਆਹ ਵੀ ਕਿਸੇ ਨੇੜ੍ਹੇ ਦੇ ਰਿਸ਼ਤੇਦਾਰਾਂ ਦੀ ਲੜਕੀ ਰਾਜਵਿੰਦਰ ਕੌਰ ਸੰਧੂ ਨਾਲ ਕਰ ਦਿੱਤਾ ਗਿਆ । 19 ਜਨਵਰੀ,1982 ਨੂੰ ਪਾਸ਼ ਦੇ ਘਰ ਬੇਟੀ (ਵਿੰਕਲ ) ਨੇ ਜਨਮ ਲਿਆ ।
ਪਾਸ਼ ਨੇ ਕਿਸੇ ਸਰਕਾਰੀ ਨੌਕਰੀ ਨਾ ਮਿਲਣ ’ਤੇ ਪਿੰਡ ਉੱਘੀ ਵਿਖੇ ਸਾਲ 1979 ’ਚ ਗੁਰੂ ਨਾਨਕ ਨੈਸ਼ਨਲ ਮਾਡਲ ਸਕੂਲ ਖੋਲ ਲਿਆ । ਇਸ ਸਕੂਲ ਵਿੱਚ ਸੇਵਾਦਾਰ ਤੋਂ ਮੁੱਖ ਅਧਿਆਪਕ ਤੱਕ ਦੀ ਪੋਸਟ ਦਾ ਸਾਰਾ ਕਾਰਜ ਉਸਨੇ ਖੁਦ ਆਪ ਹੀ ਕੀਤਾ । ਇਸ ਸਕੂਲ ਦੀਆਂਦੀਵਾਰਾਂ ’ਤੇ ਪਾਸ਼ ਦੇ ਲਿਖਵਾਏ ਮਾਟੋ ਸਨ ”ਰੱਬ ਡਰੂਆਂ ਦੀ ਕਾਢ ਹੈ , ਮਜ਼ਬਹ ਹੈ ਸਿਖਾਤਾ ਆਪਸ ਮੇਂ ਵੈਰ ਰਖਨਾ, ਅਗਲਾ ਜਨਮ ਮੂਰਖਾਂ ਦਾ ਸੁਫ਼ਨਾ , ਅਨਪੜ੍ਹ ਔਰਤ ਸਦਾ ਗ਼ੁਲਾਮ ਰਹੇਗੀ , ਇਨਸਾਨ ਦੀ ਕੋਈ ਜਾਤ ਨਹੀਂ ਹੁੰਦੀ ”। ਪਾਸ਼ ਇਹਨਾਂ ਮਾਟੋਆਂ ਅਨੁਸਾਰਵਿਦਿਆਰਥੀਆਂ ਦਾ ਵਿਕਾਸ ਚਾਹੁੰਦਾ ਸੀ ।
                          ਪਾਸ਼ ਨੇ ਟਰਾਟਸਕੀ ਦੀ ਸਵੈ-ਜੀਵਨੀ ਅਤੇ ਲੇਖਾਂ ਤੋਂ ਕਾਫ਼ੀ ਗਿਆਨ ਪ੍ਰਾਪਤ ਕੀਤਾ । ਟਰਾਟਸਕੀ ਦੇ ਚਿੰਤਨਦੇ ਕੁਝ ਮੋਟਿਫ਼ ਪਾਸ਼ ਦੀ ਪੁਸਤਕ  ’ ਉਡੱਦੇ ਬਾਜ਼ਾਂ ਮਗਰ ’ ਵਿਚ ਵੇਖੇ ਜਾ ਸਕਦੇ ਹਨ । ਪਾਸ਼ ਅਮਰੀਕਾ ਦੇ ਵਿਸ਼ਵ ਭਰ ਵਿੱਚ ਪ੍ਰਸਿੱਧ ’ਪਾਬਲੋ ਨੈਰੂਦਾ’ ਨਾਮ ਦੇ ਕਵੀ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸ ਵਰਗਾ  ਬਣਨਾ ਲੋਚਦਾ ਸੀ । ਪਾਬਲੋ ਨੈਰੂਦਾ ਦੀਆਂ  ਪੁਸਤਕਾਂਪੜ੍ਹ ਕੇ ਹੀ ਪਾਸ਼ ਜਾਣ ਸਕਿਆ ਕਿ  ਕਵਿਤਾ ਕੀ ਹੁੰਦੀ ਹੈ ਅਤੇ ਇਹ ਕਿੰਨ੍ਹੀ ਮਾਰ ਕਰ ਸਕਦੀ ਹੈ ? ਪਾਸ਼ ਨੇ ਨੈਰੂਦਾ ਦੀਆਂ ਕਵਿਤਾਵਾਂਦਾ ਡੂੰਘਾ ਅਧਿਐਨ ਕੀਤ ਸੀ । ਇਨ੍ਹਾਂ ਤੋਂ ਇਲਾਵਾ ਪਾਸ਼ ਨੇ ਬਰਤੋਲਤ ਬਰੇਂਖਤ ਦਾ ਵੀ ਪ੍ਰਭਾਵ ਕਬੂਲਿਆ । ਕਾਵਿ-ਰਚਨਾ ਬਾਰੇ ਪਾਸ਼ਦਾ ਆਪਣਾ ਵਿਚਰ ਸੀ ਕਿ ”ਕਾਵਿ-ਰਚਨਾ ਇਕ ਬੱਚੇ ਦੇ ਜਨਮ ਲੈਣ ਦੀ ਕਿਰਿਆ ਵਾਂਗ ਹੁੰਦੀ ਹੈ” ।
           ਪਾਸ਼ ਨੇ ਪੰਜਾਬੀ ਸਾਹਿਤ ਜਗਤ ਨੂੰ ਅੱਗੇ ਲਿਖੀਆਂ ਪ੍ਰਸਿੱਧ ਲਿਖਤਾਂ ਦਿੱਤੀਆਂ ਹਨ-ਸ਼ੁਰੂ-ਸ਼ੁਰੂ ’ਚ ਉਨ੍ਹਾਂ ਨੇ ਰਸਾਲੇ/ਮੈਗ਼ਜ਼ੀਨਅਤੇ ਮਾਸਿਕ ਪੱਤਰ ਕੱਢੇ ਜਿੰਨ੍ਹਾਂ ’ਚੋਂ ਹੇਮ ਜਯੋਤੀ (ਮਈ,1974 ਤੋਂ), ਹਾਕ ਅਤੇ ਐਂਟੀ ਸੰਤਾਲੀ ਫਰੰਟ ਪ੍ਰਮੁੱਖ ਹਨ । ਇਸ ਤੋਂ ਬਾਅਦਲੋਹ ਕਥਾ ( 1970 ) , ਉਡੱਦੇ ਬਾਜ਼ਾਂ ਮਗਰ ( 1974 ) , ਸਾਡੇ ਸਮਿਆਂ ਵਿੱਚ ( 1978 ) ਅਤੇ ਮਰਨ ਉਪਰੰਤ ਖਿੱਲਰੇ ਹੋਏ ਵਰਕੇ (1981 ) , ਪਾਸ਼ ਦੀਆਂ ਚਿੱਠੀਆਂ , ਪਾਸ਼ ਦੀ ਡਾਇਰੀ ( ਆਪਣੇ - ਆਪ ਨਾਲ ਗੱਲਾਂ ) , ਮੈˆ ਹੁਣ ਵਿਦਾ ਹੁੰਦਾ ਹਾਂ  ( ਚੌਣਵਾਂ ਕਾਵਿ-ਸੰਗ੍ਰਹਿ ), ਢਾਣੀ ਰਾਜਿਸਟਰ , ਲੜਾਂਗੇ ਸਾਥੀ , ਗੁਲ-ਪਾਸ਼,ਵਰਤਮਾਨ ਦੇ ਰੂਬਰ , ਅਸੀਂ ਜੱਗ ਸਿਰਜਾਂਗੇ , ਸੰਪੂਰਨ ਪਾਸ਼-ਕਾਵਿ, ਅੱਖਰ-ਅੱਖਰ (ਹਿੰਦੀ) ਆਦਿ ਸਾਹਿਤਕ ਪੁਸਤਕਾਂ ਲਿਖੀਆਂ ।
                              ਉਪਰੋਕਤ ਨਾਮਵਰ  ਕਵੀ ਅਤੇ ਪੁਸਤਕਾਂ ਦੇ ਕਰਤਾ ਦਾ ਅੱਜ ਜਨਮ ਦਿਨ ਹੈ । ਇੰਨ੍ਹਾਂ ਰਚਨਾਵਾਂ (ਪੁਸਤਕਾਂ) ਕਰਕੇ ਹੀ ਪਾਸ਼ ਪੰਜਾਬੀ ਸਾਹਿਤ ਦਾ ਇੱਕ ਸਿਰਮੌਰ ਕਵੀ ਬਣਿਆ । ਇਹਨਾਂ ਰਚਨਾਵਾਂ ਦੀ ਪ੍ਰਸਿੱਧਤਾ ਕਰਕੇ ਹੀ ਸਾਲ  1975  ’ਚ  ”ਪੰਜਾਬੀ ਸਾਹਿਤ ਅਕਾਦਮੀ” ਵੱਲੋਂ ਇੱਕ ਸਾਲ ਲਈ ਫ਼ੈਲੋਸ਼ਿਪ ਵੀ ਦਿੱਤੀ ਗਈ  । ਇੱਕ ਜੁਲਾਈ , 1986 ’ਚ ਪਾਸ਼ ਸੈਲਾਨੀ ਵੀਜ਼ਾ ਲੈ  ਕੇ ਇੰਗਲੈˆਡ ਤੇ  ਕੈਲੇਫ਼ੋਰਨੀਆਂ (ਅਮਰੀਕਾ ) ਗਿਆ । ਅਮਰੀਕਾ ਵਿੱਚ ਹੀ ਉਸ ਨੇ  ” ਐਂਟੀ ਸੰਤਾਲੀ ਫ਼ਰੰਟ ” ਨਾਂਅ ਦਾ ਪਰਚਾ ਕੱਢਿਆ । ਵੀਜ਼ਾ ਖਤਮ ਹੋਣ ’ਤੇ ਭਾਰਤ ਵਾਪਸ ਆ ਗਿਆ । ਮਾਰਚ, 1987 ’ਚ ਵੀਜ਼ਾ ਲੈ ਕੇ ਪਾਸ਼ ਫਿਰ ਮੁੜ ਕੇ ਕੈਨੇਡਾ ਚਲਾ ਗਿਆਉੱਥੇ ਪੰਜਾਬ ਦੇ ਹੀ ਗਾਲ-ਬਨ ਨਾਮਕ ਸਿੱਖ ਸਰਦਾਰ ਨੇ ਪਾਸ਼ ਨੂੰ ਪੈਟਰੋਲ ਪੰਪ ’ਤੇ ਨੌਕਰੀ ਲਗਵਾ ਦਿੱਤਾ । ਕੈਨੇਡਾ ਵਿੱਚ ਇੱਕ ਸਾਲ ਨੌਕਰੀ ਕਰਕੇ ਜਨਵਰੀ , 1988 ਨੂੰ ਅਮਰੀਕਾ ਹੁੰਦੇ ਹੋਏ ਭਾਰਤ ਵਾਪਸ ਆ ਗਿਆ । ਪੰਜਾਬ ਦੀ ਧਰਤੀ ਉੱਤੇ ਇਕ ਦਿਨ ਜਦੋਂ ਪਾਸ਼ ਆਪਣੇ ਪਿੰਡ ਤਲਵੰਡੀ ਸਲੇਮ ਵਿੱਚ 23 ਮਾਰਚ,1988 ਨੂੰ ਆਪਣੇ ਮਿੱਤਰ ਹੰਸ ਰਾਜ ਨਾਲ ਟਿਊਬਵੈੱਲ ’ਤੇ ਨਹਾਉਣ ਗਿਆ ਤਾਂ ਉੱਥੇ ਕੁਝ ਖਾਲਸਤਾਨੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ । ਭਾਵੇਂ ਅੱਜ ਪਾਸ਼ ਸਾਡੇ ਵਿਚਕਾਰ ਮੌਜ਼ੂਦ ਨਹੀਂ ਹੈ ਪਰ ਉਸ ਦੇ ਕਾਵਿ-ਬੋਲ ਸਾਨੂੰ ਹੁਣ ਵੀ ਗੱਲਾਂ ਕਰਦੇ ਹੋਏ ਮਹਿਸੂਸ ਹੁੰਦੇ ਹਨ ।
                                                                                                                                                                                                                                ਗੁਰਤੇਜ ਸਿੰਘ 
  ਮੱਲੂ ਮਾਜਰਾ     
                            ਮੋਬਾ: 098144-75783
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template